ਗੁਰਦਾਸਪੁਰ: ਦੀਵਾਲੀ ਮੌਕੇ ਗੁਰਦਾਸਪੁਰ (Gurdaspur) ਦੇ ਕਸਬਾ ਧਾਰੀਵਾਲ ਅਧੀਨ ਪੈਂਦੇ ਪਿੰਡ ਡਡਵਾ ਵਿਖੇ ਜੀਟੀ ਰੋਡ ‘ਤੇ ਮੌਜੂਦ ਇੱਕ ਹੌਲਸੇਲ ਦੀ ਦੁਕਾਨ ਨੂੰ ਭਿਆਨਕ ਅੱਗ (Fire on Shop) ਲੱਗ ਗਈ। ਇਸ ਘਟਨਾ ‘ਚ ਵੱਡੀ ਗਿਣਤੀ ‘ਚ ਦੁਕਾਨ ‘ਚ ਪਿਆ ਫਰਨੀਚਰ ਸੜ ਕੇ ਸੁਆਹ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਇਸ ਹੌਲਸੇਲ ਦੀ ਦੁਕਾਨ ਅੰਦਰ ਇੱਕ ਪੂਜਾ ਕਰਨ ਦੀ ਥਾਂ ਸੀ। ਖਦਸ਼ਾ ਹੈ ਕਿ ਸਵੇਰੇ ਦੁਕਾਨ ਮਾਲਕ ਵਲੋਂ ਕੀਤੀ ਜੋਤ ਤੋਂ ਹੀ ਇਹ ਅੱਗ ਲੱਗੀ ਹੈ। ਅੱਗ ਇੰਨੀ ਜ਼ਿਆਦਾ ਸੀ ਕਿ ਇਸ ਨਾਲ ਭਾਰੀ ਨੁਕਸਾਨ ਹੋ ਗਿਆ। ਉਧਰ ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ।
ਦੁਕਾਨ ‘ਚ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਪਿੰਡਵਾਸੀ ਖਾਸ ਕਰਕੇ ਡਡਵਾ ਦੀ ਫ਼ਰੀਦ ਸੇਵਾ ਸੁਸਾਈਟੀ ਦੇ ਮੈਂਬਰਾਂ, ਰਾਹਗਿਰਾਂ ਤੇ ਫਾਈਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਮੁਕਮਲ ਕੋਸ਼ਿਸ਼ ਕਰ ਅੱਗ ‘ਤੇ ਕਾਬੂ ਪਾਇਆ।
ਆਖਰ ਕਿਉਂ ਹੋ ਰਿਹਾ ਹੈ ਖੇਤੀ ਕਾਨੂੰਨਾਂ ਦਾ ਇੰਨਾ ਵਿਰੋਧ? ਕਿਉਂ ਡੇਢ ਮਹੀਨੇ ਤੋਂ ਪੰਜਾਬ ਜਾਣ ਵਾਲੀਆਂ ਰੇਲਾਂ ਬੰਦ ਹਨ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਗੁਰਦਾਸਪੁਰ ‘ਚ ਫਰਨੀਚਰ ਦੀ ਦੁਕਾਨ ਨੂੰ ਲੱਗੀ ਅੱਗ ‘ਚ ਭਾਰੀ ਨੁਕਸਾਨ
ਏਬੀਪੀ ਸਾਂਝਾ
Updated at:
14 Nov 2020 01:47 PM (IST)
ਗੁਰਦਾਸਪੁਰ ਦੇ ਕਸਬਾ ਧਾਰੀਵਾਲ ਕਸਬੇ ਅਧੀਨ ਪੈਂਦੇ ਪਿੰਡ ਡਡਵਾ ਵਿਖੇ ਜੀਟੀ ਰੋਡ 'ਤੇ ਸਥਿਤ ਮਹਾਜਨ ਹੌਲਸੇਲ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਰਕੇ ਕਾਫੀ ਨੁਕਸਾਨ ਹੋਇਆ।
- - - - - - - - - Advertisement - - - - - - - - -