ਜਲੰਧਰ/ ਲੁਧਿਆਣਾ: ਅੱਜ ਜਲੰਧਰ ਤੇ ਲੁਧਿਆਣਾ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਇਨ੍ਹਾਂ ਘਟਨਾਵਾਂ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਮਾਰਤਾਂ ਸੜ ਗਈਆਂ ਹਨ।


ਜਲੰਧਰ ਦੀ ਬਸਤੀ ਬਾਵਾ ਖੇਲ ਇਲਾਕੇ 'ਚ ਲੈਂਦਰ ਕੰਪਲੈਕਸ ਦੇ ਨਜ਼ਦੀਕ ਰਬੜ ਫੈਕਟਰੀ 'ਚ ਵੀਰਵਾਰ ਦੇਰ ਰਾਤ ਭਿਆਨਕ ਅੱਗ ਲੱਗ ਗਈ। ਤਿੰਨ ਘੰਟੇ ਦੀ ਮੁਸ਼ੱਕਤ ਮਗਰੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਬੁਝਾਈ।

ਰਿਸ਼ੀ ਫੁਟਵੀਅਰ ਨਾਂ ਦੀ ਕੰਪਨੀ ਦੇ ਮਾਲਕ ਆਰ.ਕੇ. ਗਾਂਧੀ ਨੇ ਦੱਸਿਆ ਕਿ ਫਿਲਹਾਲ ਇਸ ਅੱਗ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਫੈਕਟਰੀ ਦੀ ਬਿਲਡਿੰਗ ਨੂੰ ਕਾਫੀ ਨੁਕਸਾਨ ਪੁੱਜਿਆ ਹੈ। ਫੈਕਟਰੀ 'ਚ ਪਿਆ ਸਾਰਾ ਸਾਮਾਨ ਵੀ ਸੜ ਗਿਆ ਹੈ।

ਰਿਸ਼ੀ ਮੁਤਾਬਕ ਕਿਸੇ ਗੁਆਂਢੀ ਨੇ ਉਨ੍ਹਾਂ ਨੂੰ ਅੱਗ ਦੀ ਖਬਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। 10 ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਪਰ ਉਸ ਵੇਲੇ ਤੱਕ ਸਾਰਾ ਸਾਮਾਨ ਰਾਖ ਹੋ ਚੁੱਕਿਆ ਸੀ। ਫਾਇਰ ਬ੍ਰਿਗੇਡ ਦੀ ਕਰਮਚਾਰੀ ਦਾ ਕਹਿਣਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ੌਟ ਸਰਕਿਟ ਲੱਗ ਰਿਹਾ ਹੈ।

ਇਸੇ ਤਰ੍ਹਾਂ ਲੁਧਿਆਣਾ ਦੇ ਪੁਰਾਣਾ ਬਾਜ਼ਾਰ ਸਥਿਤ ਵਿਧਾਤਾ ਹੌਜ਼ਰੀ ਨੂੰ ਅੱਗ ਲੱਗ ਗਈ। ਅੱਗ ਨੇ ਚਾਰ ਮੰਜ਼ਲੀ ਇਮਾਰਤ ਨੂੰ ਅੱਗ ਨੇ ਲਪੇਟ ਵਿੱਚ ਲੈ ਲਿਆ। ਅੱਗ ਬਝਾਊ ਦਸਤੇ ਦੀਆਂ ਤਕਰੀਬਨ ਦਰਜਨ ਗੱਡੀਆਂ ਅੱਗ ਬਜਾਉਣ ਲੱਗੀਆਂ ਹਨ।