ਬਖਾਰੋ ਤੋਂ ਲੁਧਿਆਣਾ ਪਹੁੰਚੀ ਪਹਿਲੀ ਆਕਸੀਜਨ ਟ੍ਰੇਨ, ਫਿਲੌਰ ਲਈ ਹੋਈ ਰਵਾਨਾ
ਇਸ ਦੇ ਨਾਲ ਹੀ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ 40 ਮੀਟਰਕ ਟਨ ਆਕਸੀਜਨ ਨਾਲ ਭਰੀ ‘ਆਕਸੀਜਨ ਐਕਸਪ੍ਰੈਸ’ ਨੂੰ ਫਿਲੌਰ ਲਈ ਰਵਾਨਾ ਕੀਤਾ।
ਲੁਧਿਆਣਾ: ਇੱਕ ਪਾਸੇ ਲਗਾਤਾਰ ਕੋਰੋਨਾਵਾਇਰਸ ਦੇ ਮਾਮਲੇ ਵਧ ਰਹੇ ਹਨ ਦੂਜੇ ਪਾਸੇ ਆਕਸੀਜਨ ਦੀ ਕਮੀ ਦੇ ਚਲਦਿਆਂ ਸਰਕਾਰਾਂ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਆਕਸੀਜਨ ਦੀ ਕਮੀ ਦੇ ਨਾਲ ਕੋਈ ਮੌਤ ਨਾ ਹੋ ਸਕੇ। ਇਸੇ ਦੇ ਚਲਦਿਆਂ ਬੁਖਰੋ ਤੋਂ ਲੁਧਿਆਣਾ ਹੁੰਦੀ ਹੋਈ ਪਹਿਲੀ ਆਕਸੀਜਨ ਟ੍ਰੇਨ ਫਿਲੌਰ ਲਈ ਰਵਾਨਾ ਹੋਈ।
ਦੱਸ ਦਈਏ ਕਿ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਰੇਲਵੇ ਅਧਿਕਾਰੀ ਤਰਲੋਚਨ ਸਿੰਘ ਕਿਹਾ ਕਿ ਰੇਲ ਮੰਤਰੀ ਦੇ ਦਿਸ਼ਾ ਨਿਰਦੇਸ਼ ਦੇ ਚਲਦਿਆਂ ਆਕਸੀਜਨ ਸਪੈਸ਼ਲ ਬੋਖਾਰੋਂ ਤੋਂ ਚੱਲ ਕੇ ਲੁਧਿਆਣਾ ਹੁੰਦੀ ਹੋਈ ਫਿਲੌਰ ਪਹੁੰਚੇਗੀ। ਉਨ੍ਹਾਂ ਅੱਗੇ ਕਿਹਾ ਕਿ ਦੋ ਟੈਂਕਰ ਹਨ ਜਿਨ੍ਹਾਂ ਵਿਚ 41 ਟਨ ਦੇ ਕਰੀਬ ਆਕਸੀਜਨ ਹੈ। ਇਹ ਫਿਰੋਜ਼ਪੁਰ ਮੰਡਲ ਵਿੱਚ ਪਹਿਲੀ ਆਕਸੀਜਨ ਟ੍ਰੇਨ ਆਈ ਹੈ।
ਇਸ ਦੇ ਨਾਲ ਹੀ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ 40 ਮੀਟਰਕ ਟਨ ਆਕਸੀਜਨ ਨਾਲ ਭਰੀ ‘ਆਕਸੀਜਨ ਐਕਸਪ੍ਰੈਸ’ ਨੂੰ ਫਿਲੌਰ ਲਈ ਰਵਾਨਾ ਕੀਤਾ।
ਪੰਜਾਬ ਵਿਚ ਕੋਰੋਨਾ ਸੰਕਰਮਣ ਨਾਲ ਹੋਈਆਂ ਮੌਤਾਂ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ। ਦੂਜੇ ਪਾਸੇ ਰਾਹਤ ਦੀ ਗੱਲ ਇਹ ਹੈ ਕਿ ਲਗਾਤਾਰ ਤੀਜੇ ਦਿਨ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਲਾਗ ਦੇ ਨਵੇਂ ਮਾਮਲਿਆਂ ਨਾਲੋਂ ਵਧੇਰੇ ਸੀ। ਇਸ ਦੇ ਬਾਵਜੂਦ ਲੁਧਿਆਣਾ ਅਜੇ ਵੀ ਸੂਬੇ ਵਿੱਚ ਹੌਟ ਸਪੌਟ ਬਣਿਆ ਹੋਇਆ ਹੈ ਅਤੇ ਬਠਿੰਡਾ ਵਿੱਚ ਵੱਧ ਰਹੇ ਇਨਫੈਕਸ਼ਨ ਅਤੇ ਮੌਤ ਦੇ ਅੰਕੜਿਆਂ ਨੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ।
ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਵਿੱਚ ਮੌਜੂਦਾ ਪਾਬੰਦੀਆਂ 31 ਮਈ ਤੱਕ ਵਧਾ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਾਰੀਆਂ ਮੌਜੂਦਾ ਪਾਬੰਦੀਆਂ ਨੂੰ 31 ਮਈ ਤੱਕ ਵਧਾਉਣ ਦੇ ਆਦੇਸ਼ ਦਿੱਤੇ ਹਨ। ਪੰਜਾਬ ਸਰਕਾਰ ਨੇ ਕੋਰੋਨਾ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਅਮਰਿੰਦਰ ਸਿੰਘ ਨੇ ਇੱਕ ਟਵੀਟ ਵਿੱਚ ਕਿਹਾ ਕਿ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਆਪਣੀਆਂ ਦੁਕਾਨਾਂ ਦੇ ਖੋਲ੍ਹਣ ਬਾਰੇ ਆਪਣਾ ਫੈਸਲਾ ਲੈਣਗੇ।
ਇਹ ਵੀ ਪੜ੍ਹੋ: PSEB Class 10 results 2021: ਪੰਜਾਬ ਬੋਰਡ ਵਲੋਂ 10ਵੀਂ ਅਤੇ 8ਵੀਂ ਕਲਾਸ ਦੇ ਨਤੀਜੇ ਐਲਾਨੇ ਗਏ, ਇੰਝ ਕਰੋ ਚੈੱਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin