Punjab News: ਮੁਹਾਲੀ ਤੇ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਸੈਨ ਫਰਾਂਸਿਸਕੋ ਲਈ ਉਡਾਣਾਂ! ਸੀਐਮ ਭਗਵੰਤ ਮਾਨ ਨੇ ਸੁਣਾਈ ਖੁਸ਼ਖਬਰੀ
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਇਸ ਬਾਰੇ ਗੱਲ ਕਰ ਚੁੱਕੇ ਹਾਂ ਕਿ ਜਿਵੇਂ ਹੀ ਤੁਸੀਂ ਟਾਟਾ ਸਕਾਈ ਦੀਆਂ ਉਡਾਣਾਂ ਸ਼ੁਰੂ ਕਰੋ, ਸਭ ਤੋਂ ਪਹਿਲਾਂ ਮੁਹਾਲੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਟੋਰਾਂਟੋ ਤੇ ਸੈਨ ਫਰਾਂਸਿਸਕੋ ਲਈ ਉਡਾਣਾਂ ਸ਼ੁਰੂ ਕਰੋ।
Punjab News: ਮੁਹਾਲੀ ਤੇ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਸੈਨ ਫਰਾਂਸਿਸਕੋ ਲਈ ਉਡਾਣਾਂ ਸ਼ੁਰੂ ਹੋਣਗੀਆਂ। ਇਹ ਖੁਸ਼ਖਬਰੀ ਸੀਐਮ ਭਗਵੰਤ ਮਾਨ ਨੇ ਸੁਣਾਈ ਹੈ। ਉਨ੍ਹਾਂ ਨੇ ਲੁਧਿਆਣਾ ਵਿੱਚ ਟਾਟਾ ਸਟੀਲ ਪਲਾਂਟ ਦੇ ਉਦਘਾਟਨ ਮੌਕੇ ਬੋਲਦਿਆਂ ਕਿਹਾ ਕਿ ਇੱਕ ਹੋਰ ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਏਅਰ ਇੰਡੀਆ ਵੀ ਟਾਟਾ ਦੀ ਕੰਪਨੀ ਬਣ ਗਈ ਹੈ ਤੇ ਇਸ ਦਾ ਨਾਂ ਟਾਟਾ ਸਕਾਈ ਹੋਵੇਗਾ।
ਸੀਐਮ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਅਸੀਂ ਪਹਿਲਾਂ ਹੀ ਇਸ ਬਾਰੇ ਗੱਲ ਕਰ ਚੁੱਕੇ ਹਾਂ ਕਿ ਜਿਵੇਂ ਹੀ ਤੁਸੀਂ ਟਾਟਾ ਸਕਾਈ ਦੀਆਂ ਉਡਾਣਾਂ ਸ਼ੁਰੂ ਕਰੋ, ਸਭ ਤੋਂ ਪਹਿਲਾਂ ਮੁਹਾਲੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਟੋਰਾਂਟੋ ਤੇ ਸੈਨ ਫਰਾਂਸਿਸਕੋ ਲਈ ਉਡਾਣਾਂ ਸ਼ੁਰੂ ਕਰੋ।
एक और खुशी की बात है कि अब Air India भी टाटा का हो गया है जिसका नाम Tata Sky होगा।
— AAP Punjab (@AAPPunjab) October 20, 2023
हमने पहले ही बात कर ली है कि जैसे ही आप Tata Sky की उड़ानें शुरू करेंगे, तो सबसे पहले मोहाली और श्री अमृतसर साहिब से Toronto और San Francesco की flights के रूप में इसकी शुरुआत कीजिएगा।
Punjabis… pic.twitter.com/BxzV0Jwcro
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਲਗਪਗ 57,000 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ। ਇਸ ਨਾਲ ਲਗਪਗ 2,98,000 ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਮੈਂ ਕਿਸੇ ਐਮਓਯੂ ਦੀ ਗੱਲ ਨਹੀਂ ਕਰ ਰਿਹਾ। ਸਾਡੇ ਐਮਓਯੂ 'ਤੇ ਨਹੀਂ ਸਗੋਂ ਦਿਲ ਤੋਂ ਸਾਈਨ ਹੁੰਦੇ ਹਨ। ਸੀਐਮ ਮਾਨ ਨੇ ਇਹ ਗੱਲਾਂ ਦੇਸ਼ ਦੇ ਦੂਜੇ ਸਭ ਤੋਂ ਵੱਡੇ ਟਾਟਾ 'ਸਟੀਲ ਪਲਾਂਟ' ਦਾ ਨੀਂਹ ਪੱਥਰ ਰੱਖਣ ਮੌਕੇ ਕਹੀਆਂ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।