ਪੜਚੋਲ ਕਰੋ

ਪੰਜਾਬ 'ਚ ਹੜ੍ਹਾਂ ਨਾਲ ਤਬਾਹੀ ਮਗਰੋਂ ਮੋਦੀ ਤੋਂ ਮੰਗਿਆ ਫੰਡ

ਹਿਮਾਚਲ ਪ੍ਰਦੇਸ਼ ਵਿੱਚ ਪਈ ਬਾਰਸ਼ ਕਰਕੇ ਪੰਜਾਬ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੈ। ਮੋਟੇ ਅੰਦਾਜ਼ੇ ਮੁਤਾਬਕ 1700 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਤਕਰੀਬਨ 750 ਕਰੋੜ ਰੁਪਏ ਦੀ ਫਸਲ ਤਬਾਹ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪੀੜਤਾਂ ਲਈ 1000 ਕਰੋੜ ਰੁਪਏ ਦਾ ਐਲਾਨ ਕੀਤਾ ਹੈ।

ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਵਿੱਚ ਪਈ ਬਾਰਸ਼ ਕਰਕੇ ਪੰਜਾਬ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੈ। ਮੋਟੇ ਅੰਦਾਜ਼ੇ ਮੁਤਾਬਕ 1700 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਤਕਰੀਬਨ 750 ਕਰੋੜ ਰੁਪਏ ਦੀ ਫਸਲ ਤਬਾਹ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪੀੜਤਾਂ ਲਈ 1000 ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪੂਰੇ ਨੁਕਸਾਨ ਦੀ ਸੂਚੀ ਕੇਂਦਰ ਸਰਕਾਰ ਨੂੰ ਭੇਜੀ ਗਈ ਹੈ। ਅਜੇ ਤੱਕ ਕੇਂਦਰ ਸਰਕਾਰ ਨੇ ਪੰਜਾਬ ਨੂੰ ਕਿਸੇ ਰਾਹਤ ਰਾਸ਼ੀ ਦਾ ਐਲਾਨ ਨਹੀਂ ਕੀਤਾ। ਇਸ ਦੇ ਨਾਲ ਹੀ ਕਾਂਗਰਸੀ ਲੀਡਰ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਪੰਜਾਬ ਨੂੰ ਵੱਧ ਫੰਡ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਬਾਜਵਾ ਨੇ ਕਿਹਾ ਹੈ ਕਿ ਹੜ੍ਹ ਕਾਰਨ ਪੰਜਾਬ ਵਿੱਚ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਹੈ ਕਿ ਬੀਤੇ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਤੇ ਭਾਖੜਾ ਵਿੱਚੋਂ ਵਾਧੂ ਪਾਣੀ ਛੱਡੇ ਜਾਣ ਕਾਰਨ ਸਤਲੁਜ ਦਰਿਆ ਤੇ ਉਸ ਨਾਲ ਜੁੜੇ ਨਦੀ-ਨਾਲਿਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ, ਜਿਸ ਕਾਰਨ ਕਈ ਇਲਾਕਿਆਂ ਜਿਨ੍ਹਾਂ ਵਿੱਚ ਲੁਧਿਆਣਾ, ਜਲੰਧਰ, ਫਿਰੋਜ਼ਪੁਰ ਤੇ ਰੂਪਨਗਰ ਸ਼ਾਮਲ ਹਨ ਵਿੱਚ ਫਸਲਾਂ ਖਾਸਕਰ ਝੋਨੇ ਦੀ ਫਸਲ ਤੇ ਨੀਵੇਂ ਇਲਾਕਿਆਂ ਵਿਚਲੇ ਘਰਾਂ ਨੂੰ ਨੁਕਸਾਨ ਪੁੱਜਿਆ ਹੈ। ਖੇਤਾਂ ਵਿੱਚ ਪਾਣੀ ਭਰਨ ਕਾਰਨ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ। ਇਸ ਦੇ ਨਾਲ ਹੀ ਧਰਤੀ ਉਪਰਲੀ ਮਿੱਟੀ ਵੀ ਖੁਰ ਗਈ ਹੈ ਜਿਸ ਕਾਰਨ ਖੇਤੀ ਖੇਤਰ ਨੂੰ ਅੱਗੇ ਵੀ ਨੁਕਸਾਨ ਝੱਲਣਾ ਪਵੇਗਾ। ਕਿਸਾਨ ਜਿਨ੍ਹਾਂ ਦੀ ਫਸਲ ਤੇ ਪਸ਼ੂਧਨ ਨੂੰ ਨੁਕਸਾਨ ਪੁੱਜਿਆ ਹੈ, ਨੂੰ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਜਵਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਸੰਕਟ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਸੂਬੇ ਨੂੰ ਵੱਧ ਫੰਡ ਮੁਹੱਈਆ ਕਰਵਾਏ ਜਾਣ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

‘AAP’ ਸਰਕਾਰ ਨੇ ਫਲੋਰ ਟੈਸਟ ਕੀਤਾ ਪਾਸ,  94 ਵਿੱਚੋਂ 88 ਵਿਧਾਇਕਾਂ ਨੇ ਕੀਤੀ ਹੱਕ ‘ਚ ਵੋਟਿੰਗ ,ਜਾਣੋ ਬਾਕੀ 6 ਕਿੱਥੇ ਹਨ ? 
‘AAP’ ਸਰਕਾਰ ਨੇ ਫਲੋਰ ਟੈਸਟ ਕੀਤਾ ਪਾਸ,  94 ਵਿੱਚੋਂ 88 ਵਿਧਾਇਕਾਂ ਨੇ ਕੀਤੀ ਹੱਕ ‘ਚ ਵੋਟਿੰਗ ,ਜਾਣੋ ਬਾਕੀ 6 ਕਿੱਥੇ ਹਨ ? 
Punjab News : ਮਾਣਹਾਨੀ ਮਾਮਲੇ ‘ਚ CM ਭਗਵੰਤ ਮਾਨ ਨੂੰ ਰਾਹਤ , ਵਿਧਾਨ ਸਭਾ ਸੈਸ਼ਨ ਕਾਰਨ ਅੱਜ ਨਹੀਂ ਹੋ ਸਕੇ ਪੇਸ਼ , ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ 
Punjab News : ਮਾਣਹਾਨੀ ਮਾਮਲੇ ‘ਚ CM ਭਗਵੰਤ ਮਾਨ ਨੂੰ ਰਾਹਤ , ਵਿਧਾਨ ਸਭਾ ਸੈਸ਼ਨ ਕਾਰਨ ਅੱਜ ਨਹੀਂ ਹੋ ਸਕੇ ਪੇਸ਼ , ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ 
CM ਭਗਵੰਤ ਮਾਨ ਨੇ ਵਿਧਾਨ ਸਭਾ 'ਚ ਪੇਸ਼ ਕੀਤਾ ਵਿਸ਼ਵਾਸ ਮਤਾ , ਬਜਾਵਾ ਨੇ CM ਸਮੇਤ MLAs ਦਾ ਡੋਪ ਟੈਸਟ ਕਰਵਾਉਣ ਦੀ ਕੀਤੀ ਮੰਗ, ਸਪੀਕਰ ਨੇ ਕੀਤਾ ਇਨਕਾਰ
CM ਭਗਵੰਤ ਮਾਨ ਨੇ ਵਿਧਾਨ ਸਭਾ 'ਚ ਪੇਸ਼ ਕੀਤਾ ਵਿਸ਼ਵਾਸ ਮਤਾ , ਬਜਾਵਾ ਨੇ CM ਸਮੇਤ MLAs ਦਾ ਡੋਪ ਟੈਸਟ ਕਰਵਾਉਣ ਦੀ ਕੀਤੀ ਮੰਗ, ਸਪੀਕਰ ਨੇ ਕੀਤਾ ਇਨਕਾਰ
Punjab Police ਦਾ ਵੱਡਾ ਕਾਰਨਾਮਾ , ਕਤਲ ਕੇਸ ਦੇ ਚਲਾਨ 'ਚ ‘ਮ੍ਰਿਤਕ ਗਵਾਹ’ ਦਾ ਬਿਆਨ ਸ਼ਾਮਲ, ਹਾਈ ਕੋਰਟ ਵੱਲੋਂ ਜਾਂਚ ਦੇ ਹੁਕਮ 
Punjab Police ਦਾ ਵੱਡਾ ਕਾਰਨਾਮਾ , ਕਤਲ ਕੇਸ ਦੇ ਚਲਾਨ 'ਚ ‘ਮ੍ਰਿਤਕ ਗਵਾਹ’ ਦਾ ਬਿਆਨ ਸ਼ਾਮਲ, ਹਾਈ ਕੋਰਟ ਵੱਲੋਂ ਜਾਂਚ ਦੇ ਹੁਕਮ 

ਵੀਡੀਓਜ਼

1984 ‘ਤੇ ਦਾ CM ਵੱਡਾ ਬਿਆਨ ਮੁਆਫ਼ੀ ਨਾਲ ਨਹੀਂ ਮੁੱਕਣੇ ਇਹ ਗੁਨਾਹ
ਮਜ਼ਦੂਰਾਂ ਲਈ ਵੱਡਾ ਤੋਹਫ਼ਾ! CM ਮਾਨ ਨੇ ਕੀਤਾ 15% ਵਾਧੇ ਦਾ ਐਲਾਨ
ਗੁਰੂ ਮਹਾਰਾਜ ਨੇ ਸਾਡੇ ਤੋਂ ਕਾਨੂੰਨ ਬਣਾਉਣ ਦੀ ਸੇਵਾ ਲਈ : CM
ਸੈਸ਼ਨ ਤੋਂ ਗਾਇਬ BJP , ਲੋਕਾਂ ਨੇ ਪਾਈਆਂ ਲਾਹਨਤਾਂ : ਅਮਨ ਅਰੋੜਾ
ਚੀਮਾ ਦਾ ਸਿੱਧਾ ਹਮਲਾ — ‘ਕਾਂਗਰਸ ਨੇ ਪੰਜਾਬ ‘ਚ ਕੀਤਾ ਵੱਡਾ ਘਪਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਮਾਣਹਾਨੀ ਮਾਮਲੇ ‘ਚ CM ਭਗਵੰਤ ਮਾਨ ਨੂੰ ਰਾਹਤ , ਵਿਧਾਨ ਸਭਾ ਸੈਸ਼ਨ ਕਾਰਨ ਅੱਜ ਨਹੀਂ ਹੋ ਸਕੇ ਪੇਸ਼ , ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ 
Punjab News : ਮਾਣਹਾਨੀ ਮਾਮਲੇ ‘ਚ CM ਭਗਵੰਤ ਮਾਨ ਨੂੰ ਰਾਹਤ , ਵਿਧਾਨ ਸਭਾ ਸੈਸ਼ਨ ਕਾਰਨ ਅੱਜ ਨਹੀਂ ਹੋ ਸਕੇ ਪੇਸ਼ , ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ 
Punjab News : ਨੌਜਵਾਨਾਂ ਨੇ ਫੌਜੀ ਕੈਂਟ ਨੇੜੇ ਲਗਾਇਆ ਜਾਸੂਸੀ ਕੈਮਰਾ , ਪਾਕਿਸਤਾਨ ਨੂੰ ਭੇਜਦੇ ਸੀ ਲਾਈਵ ਵੀਡੀਓ , 25 ਹਜ਼ਾਰ ਵਾਰ ਦੇਖੀ ਗਈ ਲਾਈਵ ਫੁਟੇਜ
Punjab News : ਨੌਜਵਾਨਾਂ ਨੇ ਫੌਜੀ ਕੈਂਟ ਨੇੜੇ ਲਗਾਇਆ ਜਾਸੂਸੀ ਕੈਮਰਾ , ਪਾਕਿਸਤਾਨ ਨੂੰ ਭੇਜਦੇ ਸੀ ਲਾਈਵ ਵੀਡੀਓ , 25 ਹਜ਼ਾਰ ਵਾਰ ਦੇਖੀ ਗਈ ਲਾਈਵ ਫੁਟੇਜ
Mumbai Watermelon Case : ਤਰਬੂਜ ਖਾਣ ਨਾਲ 4 ਲੋਕਾਂ ਦੀ ਮੌਤ ਮਾਮਲੇ 'ਚ ਵੱਡਾ ਖੁਲਾਸਾ ! ਜ਼ਹਿਰ ਦਿੱਤੇ ਜਾਣ ਦੀ ਆਸ਼ੰਕਾ 
Mumbai Watermelon Case : ਤਰਬੂਜ ਖਾਣ ਨਾਲ 4 ਲੋਕਾਂ ਦੀ ਮੌਤ ਮਾਮਲੇ 'ਚ ਵੱਡਾ ਖੁਲਾਸਾ ! ਜ਼ਹਿਰ ਦਿੱਤੇ ਜਾਣ ਦੀ ਆਸ਼ੰਕਾ 
Pathankot News : ਸ਼ਰਾਬ ਪੀਣ ਤੋਂ ਬਾਅਦ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਪਤਨੀ ਬੋਲੀ -ਜ਼ਹਿਰ ਮਿਲਾਇਆ ,ਮੂੰਹ 'ਚੋਂ ਝੱਗ ਨਿਕਲੀ 
Pathankot News : ਸ਼ਰਾਬ ਪੀਣ ਤੋਂ ਬਾਅਦ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਪਤਨੀ ਬੋਲੀ -ਜ਼ਹਿਰ ਮਿਲਾਇਆ ,ਮੂੰਹ 'ਚੋਂ ਝੱਗ ਨਿਕਲੀ 
ਵੱਡੀ ਵਾਰਦਾਤ! ਲੁਧਿਆਣਾ 'ਚ ਢਾਬੇ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਮੱਚੀ ਹਫੜਾ-ਦਫੜੀ
ਵੱਡੀ ਵਾਰਦਾਤ! ਲੁਧਿਆਣਾ 'ਚ ਢਾਬੇ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਮੱਚੀ ਹਫੜਾ-ਦਫੜੀ
Punjab ਦੇ ਇਸ ਜ਼ਿਲ੍ਹੇ 'ਚ ਰਾਤ 9 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਲੱਗੀਆਂ ਪਾਬੰਦੀਆਂ, ਐਡਵਾਈਜ਼ਰੀ ਜਾਰੀ
Punjab ਦੇ ਇਸ ਜ਼ਿਲ੍ਹੇ 'ਚ ਰਾਤ 9 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਲੱਗੀਆਂ ਪਾਬੰਦੀਆਂ, ਐਡਵਾਈਜ਼ਰੀ ਜਾਰੀ
ਅਟਾਰੀ-ਵਾਹਗਾ ਸਰਹੱਦ 'ਤੇ ਬਦਲਿਆ Retreat Ceremony ਦਾ ਸਮਾਂ, ਜਾਣੋ
ਅਟਾਰੀ-ਵਾਹਗਾ ਸਰਹੱਦ 'ਤੇ ਬਦਲਿਆ Retreat Ceremony ਦਾ ਸਮਾਂ, ਜਾਣੋ
ਗੈਂਗਸਟਰ ਸੁੱਖਾ ਕਾਹਲਵਾਂ ਦੇ ਰਾਈਟ ਹੈਂਡ ਗੋਪੀ ਦਾ ਕਤਲ, ਗੱਡੀ 'ਚ ਬੈਠੇ 'ਤੇ ਚਲਾਈਆਂ ਤਾਬੜਤੋੜ ਗੋਲੀਆਂ; ਮੱਚਿਆ ਚੀਕ ਚੀਹਾੜਾ
ਗੈਂਗਸਟਰ ਸੁੱਖਾ ਕਾਹਲਵਾਂ ਦੇ ਰਾਈਟ ਹੈਂਡ ਗੋਪੀ ਦਾ ਕਤਲ, ਗੱਡੀ 'ਚ ਬੈਠੇ 'ਤੇ ਚਲਾਈਆਂ ਤਾਬੜਤੋੜ ਗੋਲੀਆਂ; ਮੱਚਿਆ ਚੀਕ ਚੀਹਾੜਾ
Embed widget