Weather Update: ਧੁੰਦ ਨੇ ਹਵਾਈ ਜਹਾਜ਼ਾਂ ਨੂੰ ਲਾਈ ਬ੍ਰੇਕ! 120 ਉਡਾਣਾਂ ਕਈ ਘੰਟੇ ਦੇਰੀ ਨਾਲ ਚੱਲ ਰਹੀਆਂ, 53 ਉਡਾਣਾਂ ਰੱਦ
ਹਾਸਲ ਜਾਣਕਾਰੀ ਮੁਤਾਬਕ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ (ਆਈਜੀਆਈ) ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਦੀ ਆਵਾਜਾਈ ਪ੍ਰਭਾਵਿਤ ਰਹੀ। ਅੰਤਰਰਾਸ਼ਟਰੀ ਉਡਾਣਾਂ ਸਮੇਤ ਕਰੀਬ 120 ਉਡਾਣਾਂ ਕਈ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ।
Weather Update: ਉੱਤਰੀ ਭਾਰਤ ‘ਚ ਅੱਜ ਵੀ ਧੁੰਦ ਦਾ ਕਹਿਰ ਜਾਰੀ ਰਿਹਾ। ਧੁੰਦ ਕਾਰਨ ਸੜਕੀ, ਰੇਲ ਤੇ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਅੱਜ ਸੜਕਾਂ 'ਤੇ ਵਾਹਨ ਰੀਂਗਦੇ ਦਿਖਾਈ ਦਿੱਤੇ। ਇਸੇ ਤਰ੍ਹਾਂ ਕਈ ਰੇਲਾਂ ਦੇਰੀ ਨਾਲ ਚੱਲ ਰਹੀਆਂ ਹਨ ਤੇ ਕਈਆਂ ਨੂੰ ਰੱਦ ਕਰਨਾ ਪਿਆ ਹੈ। ਹਵਾਈ ਉਡਾਣਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ।
ਹਾਸਲ ਜਾਣਕਾਰੀ ਮੁਤਾਬਕ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ (ਆਈਜੀਆਈ) ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਦੀ ਆਵਾਜਾਈ ਪ੍ਰਭਾਵਿਤ ਰਹੀ। ਅੰਤਰਰਾਸ਼ਟਰੀ ਉਡਾਣਾਂ ਸਮੇਤ ਕਰੀਬ 120 ਉਡਾਣਾਂ ਕਈ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਅੱਜ 53 ਉਡਾਣਾਂ ਨੂੰ ਵੀ ਰੱਦ ਕਰਨ ਦਾ ਐਲਾਨ ਕੀਤਾ ਗਿਆ।
ਉਧਰ, ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ 20 ਤੋਂ ਵੱਧ ਟਰੇਨਾਂ ਪੰਜ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਪਟਿਆਲਾ, ਅੰਬਾਲਾ ਤੇ ਬਰੇਲੀ ਵਿੱਚ ਸਵੇਰੇ 5.30 ਵਜੇ ਧੁੰਦ ਕਾਰਨ 25 ਮੀਟਰ ਤੋਂ ਵੱਧ ਨਹੀਂ ਸੀ ਦੇਖਿਆ ਜਾ ਸਕਦਾ।
ਸੈਟੇਲਾਈਟ ਤਸਵੀਰਾਂ ਮੁਤਾਬਕ ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਉੱਤਰੀ ਮੱਧ ਪ੍ਰਦੇਸ਼ ਅਤੇ ਦਿੱਲੀ ਵਿੱਚ ਧੁੰਦ ਘੱਟ ਗਈ ਹੈ ਪਰ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ।
ਇਸ ਦੇ ਨਾਲ ਹੀ ਸੰਘਣੀ ਧੁੰਦ ਕਰਕੇ ਦੇਸ਼ ਦੀ ਰਾਜਧਾਨੀ ਦਿੱਲੀ ਤੇ ਉੱਤਰੀ ਭਾਰਤ ਦੇ ਹੋਰਨਾਂ ਹਵਾਈ ਅੱਡਿਆਂ (Airports) ਤੋਂ ਉਡਾਣਾਂ ਵਿੱਚ ਦੇਰੀ ਕਰਕੇ ਪੂਰੇ ਦੇਸ਼ ’ਚ ਯਾਤਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦਰਮਿਆਨ ਸਰਕਾਰ ਨੇ ਦਿੱਲੀ ਤੇ ਮੁੰਬਈ (Delhi and Mumbai) ਸਣੇ ਮੈਟਰੋ ਸ਼ਹਿਰਾਂ ਵਿਚਲੇ ਹੋਰਨਾਂ ਹਵਾਈ ਅੱਡਿਆਂ ’ਤੇ ‘ਵਾਰ ਰੂਮ’ ਸਥਾਪਤ ਕਰਨ ਤੇ ਜ਼ੀਰੋ ਵਿਜ਼ੀਬਿਲਟੀ ਵਿੱਚ ਜਹਾਜ਼ਾਂ ਦੀ ਲੈਂਡਿੰਗ ਲਈ ਰਨਵੇਅ ’ਤੇ ਕੈਟ-3 ਸਿਸਟਮ (CAT-3 system on the runway for aircraft landing) ਚਾਲੂ ਕਰਨ ਸਣੇ ਹੋਰ ਕਈ ਉਪਰਾਲਿਆਂ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਉਡਾਣਾਂ ਵਿੱਚ ਦੇਰੀ ਕਰਕੇ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਣ ਲੱਗਾ ਹੈ। ਗੁੱਸੇ ਵਿੱਚ ਭਰੇ ਪੀਤੇ ਇੱਕ ਯਾਤਰੀ ਵੱਲੋਂ ਜਹਾਜ਼ ਦੇ ਸਹਿ-ਪਾਇਲਟ ’ਤੇ ਹਮਲਾ ਤੇ ਯਾਤਰੀਆਂ ਵੱਲੋਂ ਹਵਾਈ ਪੱਟੀ ’ਤੇ ਖਾਣਾ ਖਾਧੇ ਜਾਣ ਦੀਆਂ ਵੀਡੀਓਜ਼ ਮਗਰੋਂ ਸਰਕਾਰ ਹਰਕਤ ਵਿੱਚ ਆ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।