ਪੜਚੋਲ ਕਰੋ

ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ ਹੇਠ ਸਾਬਕਾ ਸੀਐਮ ਚੰਨੀ ਦਾ ਕਰੀਬੀ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਕਰੀਬੀ ਇਕਬਾਲ ਸਿੰਘ ਸ਼ਾਲਾਪੁਰ ਨੂੰ ਨਾਜਾਇਜ਼ ਮਾਈਨਿੰਗ ਤੇ ਜੰਗਲਾਤ ਵਿਭਾਗ ਦੇ ਬੂਟਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰ ਲਿਆ ਹੈ।

ਰੋਪੜ: ਪੰਜਾਬ ਪੁਲਿਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਕਰੀਬੀ ਇਕਬਾਲ ਸਿੰਘ ਸ਼ਾਲਾਪੁਰ ਨੂੰ ਨਾਜਾਇਜ਼ ਮਾਈਨਿੰਗ ਤੇ ਜੰਗਲਾਤ ਵਿਭਾਗ ਦੇ ਬੂਟਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਕੱਸੇ ਸ਼ਿਕੰਜੇ ਮਗਰੋਂ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਜਿੰਦਾਪੁਰ ਦੀ ਖੱਡ ਮੁੜ ਤੋਂ ਚਰਚਾ 'ਚ ਹੈ।

ਐਸਐਚਓ ਚਮਕੌਰ ਸਾਹਿਬ ਮੁਤਾਬਿਕ ਜੰਗਲਾਤ ਵਿਭਾਗ ਤੋਂ ਪ੍ਰਾਪਤ ਰਿਪੋਰਟਾਂ ਨੇ ਇਕਬਾਲ ਦੀ ਭੂਮਿਕਾ ਵੱਲ ਇਸ਼ਾਰਾ ਕੀਤਾ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਖਿਲਾਫ 25 ਜਨਵਰੀ ਨੂੰ ਕੇਸ ਦਰਜ ਕੀਤਾ ਗਿਆ ਸੀ। ਉਸ 'ਤੇ ਪਹਿਲਾਂ ਵੀ ਤਿੰਨ ਕੇਸ ਦਰਜ ਹਨ। 16 ਫਰਵਰੀ 2012 ਨੂੰ ਸਾਬਕਾ ਸਰਪੰਚ ਇਕਬਾਲ ਸਿੰਘ 'ਤੇ ਸਿੰਘ ਭਗਵੰਤਪੁਰ ਪੁਲਿਸ ਨੇ ਨਾਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਕੀਤਾ ਸੀ। ਉਸ ਨੂੰ 6 ਅਗਸਤ 2016 ਨੂੰ ਬਰੀ ਕਰ ਦਿੱਤਾ ਗਿਆ ਸੀ।

ਇਕ ਹੋਰ ਕੇਸ 28 ਜਨਵਰੀ 2013 ਨੂੰ ਚਮਕੌਰ ਸਾਹਿਬ ਥਾਣੇ ਵਿਚ ਦਰਜ ਕੀਤਾ ਗਿਆ ਸੀ ਪਰ ਅਦਾਲਤ ਨੇ 6 ਸਤੰਬਰ 2017 ਨੂੰ ਉਸ ਨੂੰ ਬਰੀ ਕਰ ਦਿੱਤਾ ਸੀ। ਉਸ 'ਤੇ 6 ਫਰਵਰੀ 2020 ਨੂੰ ਤੀਜੀ ਵਾਰ ਮੁਕੱਦਮਾ ਦਰਜ ਕੀਤਾ ਗਿਆ ਸੀ। ਦੋ ਸਾਲ ਬੀਤ ਜਾਣ ਦੇ ਬਾਵਜੂਦ ਪੁਲਿਸ ਅਜੇ ਤੱਕ ਆਪਣੀ ਜਾਂਚ ਪੂਰੀ ਨਹੀਂ ਕਰ ਸਕੀ।

ਵਿਜੀਲੈਂਸ ਬਿਊਰੋ ਨੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਵਿਰੁੱਧ ਆਪਣੀ ਤਾਜ਼ਾ FIR ਵਿੱਚ ਦਾਅਵਾ ਕੀਤਾ ਸੀ ਕਿ ਪਿੰਡ ਜਿੰਦਾਪੁਰ ਨੇੜੇ ਜੰਗਲ ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਮਾਈਨਿੰਗ ਕੀਤੀ ਗਈ ਸੀ। ਇਕਬਾਲ ਦਾ ਨਾਂ ਉਦੋਂ ਸਾਹਮਣੇ ਆਇਆ ਸੀ ਜਦੋਂ ਚੰਨੀ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੇ ਘਰ ਆਏ ਸਨ ਅਤੇ ਉਸਦੀ ਮਾਂ ਨਾਲ ਦੁਪਹਿਰ ਦਾ ਖਾਣਾ ਖਾਧਾ ਸੀ।

ਤਤਕਾਲੀ ਵਣ ਰੇਂਜ ਅਫਸਰ ਰਾਜਵੰਤ ਸਿੰਘ ਨੇ 18 ਨਵੰਬਰ 2021 ਨੂੰ ਚਮਕੌਰ ਸਾਹਿਬ ਦੇ ਐਸਐਚਓ ਨੂੰ ਇੱਕ ਪੱਤਰ ਲਿਖ ਕੇ ਇਕਬਾਲ ਅਤੇ ਕੁਝ ਅਣਪਛਾਤੇ ਵਿਅਕਤੀਆਂ 'ਤੇ ਸਤਲੁਜ ਨੇੜੇ ਜੰਗਲੀ ਜ਼ਮੀਨ ਤੋਂ ਰੇਤ ਕੱਢਣ ਲਈ ਪੋਕਲੇਨ ਮਸ਼ੀਨਾਂ ਦੀ ਵਰਤੋਂ ਕਰਨ ਦੇ ਦੋਸ਼ ਲਾਉਂਦਿਆਂ ਪੁਲਿਸ ਕਾਰਵਾਈ ਦੀ ਮੰਗ ਕੀਤੀ ਸੀ। ਜੰਗਲਾਤ ਅਧਿਕਾਰੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਜੰਗਲ ਦੀ ਜ਼ਮੀਨ 'ਤੇ ਲਗਾਏ ਗਏ 530 ਬੂਟੇ ਨਾਜਾਇਜ਼ ਮਾਈਨਿੰਗ ਕਾਰਨ ਨੁਕਸਾਨੇ ਗਏ ਹਨ।

22 ਨਵੰਬਰ ਨੂੰ ਚਮਕੌਰ ਸਾਹਿਬ ਦੇ ਐਸਡੀਐਮ ਨੂੰ ਲਿਖੇ ਇੱਕ ਹੋਰ ਪੱਤਰ ਵਿੱਚ ਰਾਜਵੰਤ ਨੇ ਇਸ ਮਾਮਲੇ ਵਿੱਚ ਪੁਲੀਸ ਦੀ ਅਣਗਹਿਲੀ ਦਾ ਦੋਸ਼ ਲਾਇਆ ਸੀ। ਉਨ੍ਹਾਂ ਨੇ ਐਸ.ਡੀ.ਐਮ ਨੂੰ ਇਹ ਵੀ ਬੇਨਤੀ ਕੀਤੀ ਸੀ ਕਿ ਸ਼ੱਕੀ ਵਿਅਕਤੀਆਂ ਵਿਰੁੱਧ ਕਾਰਵਾਈ ਲਈ ਮਾਈਨਿੰਗ, ਮਾਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਜਾਣ। ਕੁਝ ਦਿਨਾਂ ਬਾਅਦ ਰਾਜਵੰਤ ਦੀ ਬਦਲੀ ਹੋ ਗਈ ਸੀ।

4  ਦਸੰਬਰ ਨੂੰ 'ਆਪ' ਆਗੂ ਰਾਘਵ ਚੱਢਾ ਨੇ ਪਾਰਟੀ ਵਰਕਰਾਂ ਨਾਲ ਪਿੰਡ ਜਿੰਦਾਪੁਰ ਨੇੜੇ ਦਰਿਆ ਦੇ ਕੰਢੇ 'ਤੇ ਮਿੱਟੀ ਹਟਾਉਣ ਵਾਲੀ ਥਾਂ ਦਾ ਦੌਰਾ ਕੀਤਾ ਸੀ ਅਤੇ ਉਸ ਸਮੇਂ ਦੇ ਮੁੱਖ ਮੰਤਰੀ, ਜੋ ਉਸ ਸਮੇਂ ਸਥਾਨਕ ਵਿਧਾਇਕ ਵੀ ਸਨ, ਦੀ ਕਥਿਤ ਸਰਪ੍ਰਸਤੀ ਹੇਠ ਇਲਾਕੇ 'ਚ ਚੱਲ ਰਹੀ ਗੈਰ-ਕਾਨੂੰਨੀ ਮਾਈਨਿੰਗ ਦਾ ਖੁਲਾਸਾ ਕੀਤਾ ਸੀ।

ਟਾਪ ਹੈਡਲਾਈਨ

Punjab NHM Employees : 17 ਨਵੰਬਰ ਤੋਂ ਪੰਜਾਬ ਦੇ ਸਿਹਤ ਵਿਭਾਗ 'ਚ ਕੰਮ ਹੋਵੇਗਾ ਠੱਪ? ਮੁਲਾਜ਼ਮਾਂ ਨੇ ਦਿੱਤੀ ਵੱਡੀ ਚਿਤਾਵਨੀ!  
Punjab NHM Employees : 17 ਨਵੰਬਰ ਤੋਂ ਪੰਜਾਬ ਦੇ ਸਿਹਤ ਵਿਭਾਗ 'ਚ ਕੰਮ ਹੋਵੇਗਾ ਠੱਪ? ਮੁਲਾਜ਼ਮਾਂ ਨੇ ਦਿੱਤੀ ਵੱਡੀ ਚਿਤਾਵਨੀ!  
Verka Milk Price : ਪੰਜਾਬ 'ਚ ਵੇਰਕਾ ਦਾ ਦੁੱਧ ਹੋਇਆ ਮਹਿੰਗਾ, 8 ਰੁਪਏ ਤੱਕ ਵਧੇ ਰੇਟ; ਕੱਲ੍ਹ ਤੋਂ ਨਵੀਆਂ ਕੀਮਤਾਂ ਲਾਗੂ
Verka Milk Price : ਪੰਜਾਬ 'ਚ ਵੇਰਕਾ ਦਾ ਦੁੱਧ ਹੋਇਆ ਮਹਿੰਗਾ, 8 ਰੁਪਏ ਤੱਕ ਵਧੇ ਰੇਟ; ਕੱਲ੍ਹ ਤੋਂ ਨਵੀਆਂ ਕੀਮਤਾਂ ਲਾਗੂ
AAP Punjab : ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਦੀ ਟਿਕਟ ਕੱਟੀ, ਕੀ ਹੁਣ ਛੱਡਣਗੇ AAP ਦਾ ਸਾਥ ?
AAP Punjab : ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਦੀ ਟਿਕਟ ਕੱਟੀ, ਕੀ ਹੁਣ ਛੱਡਣਗੇ AAP ਦਾ ਸਾਥ ?
AAP ਨੇ 8 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ ,2 ਸੰਸਦ ਮੈਂਬਰ ਲੜਨਗੇ ਵਿਧਾਨ ਸਭਾ ਚੋਣਾਂ
AAP ਨੇ 8 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ ,2 ਸੰਸਦ ਮੈਂਬਰ ਲੜਨਗੇ ਵਿਧਾਨ ਸਭਾ ਚੋਣਾਂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP Punjab : ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਦੀ ਟਿਕਟ ਕੱਟੀ, ਕੀ ਹੁਣ ਛੱਡਣਗੇ AAP ਦਾ ਸਾਥ ?
AAP Punjab : ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਦੀ ਟਿਕਟ ਕੱਟੀ, ਕੀ ਹੁਣ ਛੱਡਣਗੇ AAP ਦਾ ਸਾਥ ?
AAP ਨੇ 8 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ ,2 ਸੰਸਦ ਮੈਂਬਰ ਲੜਨਗੇ ਵਿਧਾਨ ਸਭਾ ਚੋਣਾਂ
AAP ਨੇ 8 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ ,2 ਸੰਸਦ ਮੈਂਬਰ ਲੜਨਗੇ ਵਿਧਾਨ ਸਭਾ ਚੋਣਾਂ
Stock Market Holiday : ਛੱਠ ਪੂਜਾ 'ਤੇ ਸ਼ੇਅਰ ਬਾਜ਼ਾਰ ਰਹੇਗਾ ਬੰਦ ਜਾਂ ਖੁੱਲ੍ਹਾ? ਜਾਣੋ 15 ਤੇ 16 ਨਵੰਬਰ ਦਾ ਪੂਰਾ ਅਪਡੇਟ
Stock Market Holiday : ਛੱਠ ਪੂਜਾ 'ਤੇ ਸ਼ੇਅਰ ਬਾਜ਼ਾਰ ਰਹੇਗਾ ਬੰਦ ਜਾਂ ਖੁੱਲ੍ਹਾ? ਜਾਣੋ 15 ਤੇ 16 ਨਵੰਬਰ ਦਾ ਪੂਰਾ ਅਪਡੇਟ
Punjab News : ਕਾਂਗਰਸ ਦੀਆਂ ਟਿਕਟਾਂ 'ਤੇ ਸਚਿਨ ਪਾਇਲਟ ਦਾ ਵੱਡਾ ਬਿਆਨ, ਜਾਣੋ ਕਿਸਨੂੰ ਮਿਲੇਗੀ ਟਿਕਟ 
Punjab News : ਕਾਂਗਰਸ ਦੀਆਂ ਟਿਕਟਾਂ 'ਤੇ ਸਚਿਨ ਪਾਇਲਟ ਦਾ ਵੱਡਾ ਬਿਆਨ, ਜਾਣੋ ਕਿਸਨੂੰ ਮਿਲੇਗੀ ਟਿਕਟ 
Bride Helicopter Entry : ਹੈਲੀਕਾਪਟਰ ਰਾਹੀਂ ਸਹੁਰੇ ਘਰ ਪਹੁੰਚੀ ਲਾੜੀ, ਦਾਜ 'ਚ ਲਿਆ ਸਿਰਫ਼ 1 ਰੁਪਿਆ; ਅਨੋਖੇ ਵਿਆਹ ਦੀ ਹਰ ਪਾਸੇ ਚਰਚਾ
Bride Helicopter Entry : ਹੈਲੀਕਾਪਟਰ ਰਾਹੀਂ ਸਹੁਰੇ ਘਰ ਪਹੁੰਚੀ ਲਾੜੀ, ਦਾਜ 'ਚ ਲਿਆ ਸਿਰਫ਼ 1 ਰੁਪਿਆ; ਅਨੋਖੇ ਵਿਆਹ ਦੀ ਹਰ ਪਾਸੇ ਚਰਚਾ
RBI ਦਾ ਪ੍ਰਾਈਵੇਟ ਲੋਨ ਕੰਪਨੀਆਂ 'ਤੇ ਸਖ਼ਤ ਰੁਖ਼, ਨਵੇਂ ਨਿਯਮਾਂ ਨਾਲ ਸੁਰੱਖਿਅਤ ਹੋਵੇਗਾ ਲੋਕਾਂ ਦਾ ਪੈਸਾ
RBI ਦਾ ਪ੍ਰਾਈਵੇਟ ਲੋਨ ਕੰਪਨੀਆਂ 'ਤੇ ਸਖ਼ਤ ਰੁਖ਼, ਨਵੇਂ ਨਿਯਮਾਂ ਨਾਲ ਸੁਰੱਖਿਅਤ ਹੋਵੇਗਾ ਲੋਕਾਂ ਦਾ ਪੈਸਾ
Gori Beauty Cream : ਚਿਹਰਾ ਗੋਰਾ ਕਰਨ ਵਾਲੀ ਕ੍ਰੀਮ ਬਣ ਸਕਦੀ ਹੈ ਕਿਡਨੀ ਦੀ ਦੁਸ਼ਮਣ!  ਜਾਂਚ 'ਚ ਸਾਹਮਣੇ ਆਈ ਹੈਰਾਨ ਕਰਨ ਵਾਲੀ ਗੱਲ
Gori Beauty Cream : ਚਿਹਰਾ ਗੋਰਾ ਕਰਨ ਵਾਲੀ ਕ੍ਰੀਮ ਬਣ ਸਕਦੀ ਹੈ ਕਿਡਨੀ ਦੀ ਦੁਸ਼ਮਣ!  ਜਾਂਚ 'ਚ ਸਾਹਮਣੇ ਆਈ ਹੈਰਾਨ ਕਰਨ ਵਾਲੀ ਗੱਲ
Fatty Liver Exercise: ਫੈਟੀ ਲਿਵਰ ਦੀ ਚਰਬੀ ਘਟਾਉਣ ਲਈ ਕਰੋ ਇਹ ਆਸਾਨ ਕਸਰਤਾਂ, ਡਾਕਟਰ ਨੇ ਦੱਸਿਆ ਕਿਵੇਂ ਹੋਵੇਗਾ ਰਿਵਰਸ
Fatty Liver Exercise: ਫੈਟੀ ਲਿਵਰ ਦੀ ਚਰਬੀ ਘਟਾਉਣ ਲਈ ਕਰੋ ਇਹ ਆਸਾਨ ਕਸਰਤਾਂ, ਡਾਕਟਰ ਨੇ ਦੱਸਿਆ ਕਿਵੇਂ ਹੋਵੇਗਾ ਰਿਵਰਸ
Embed widget