ਪੜਚੋਲ ਕਰੋ

ਭਲਕੇ ਵਿਜੀਲੈਂਸ ਸਾਹਮਣੇ ਪੇਸ਼ ਹੋਣਗੇ ਸਾਬਕਾ ਉੱਪ ਮੁੱਖ ਮੰਤਰੀ ਸੋਨੀ, ਆਮਦਾਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ

ਸੋਨੀ ਦੇ ਖ਼ਿਲਾਫ਼ ਵਿਜੀਲੈਂਸ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਸੰਬੰਧੀ ਜਾਂਚ ਕਰ ਰਹੀ ਹੈ। ਵਿਜੀਲੈਂਸ ਦੇ ਐਸਐਸਪੀ ਵਰਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੋਨੀ ਨੂੰ ਭਲਕੇ ਬੁਲਾਇਆ ਗਿਆ ਹੈ

ਅੰਮ੍ਰਿਤਸਰ/ਗਗਨਦੀਪ ਸ਼ਰਮਾ: ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਤੇ ਮਾਝੇ ਦੇ ਕੱਦਾਵਰ  ਨੇਤਾ ਓਮ ਪ੍ਰਕਾਸ਼ ਸੋਨੀ ਨੂੰ ਵਿਜੀਲੈਂਸ ਨੇ ਮੰਗਲਵਾਰ 10 ਵਜੇ ਅੰਮ੍ਰਿਤਸਰ ਬਿਊਰੋ ਰੇਂਜ ਦੇ ਦਫਤਰ ਆਪਣਾ ਪੱਖ ਰੱਖਣ ਲਈ ਬੁਲਾਇਆ ਹੈ। 

ਇਸ ਤੋੰ ਪਹਿਲਾਂ ਓਪੀ ਸੋਨੀ ਨੂੰ ਵਿਜੀਲੈਂਸ ਨੇ ਬੀਤੇ ਸ਼ਨੀਵਾਰ ਨੂੰ ਆਪਣਾ ਪੱਖ ਰੱਖਣ ਲਈ ਸੱਦਿਆ ਸੀ ਪਰ ਓਪੀ ਸੋਨੀ ਪੰਜਾਬ ਤੋਂ ਬਾਹਰ ਸਨ, ਜਿਸ ਕਰਕੇ ਸੋਨੀ ਪੇਸ਼ ਨਹੀਂ ਹੋ ਸਕੇ ਪਰ ਕੱਲ ਸੋਨੀ ਨੂੰ ਮੰਗਲਵਾਰ 29 ਨਵੰਬਰ ਨੂੰ ਮੁੜ ਸੱਦਿਆ ਗਿਆ ਹੈ। 

ਸੋਨੀ ਦੇ ਖ਼ਿਲਾਫ਼ ਵਿਜੀਲੈਂਸ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਸੰਬੰਧੀ ਜਾਂਚ ਕਰ ਰਹੀ ਹੈ। ਵਿਜੀਲੈਂਸ ਦੇ ਐਸਐਸਪੀ ਵਰਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੋਨੀ ਨੂੰ ਭਲਕੇ ਬੁਲਾਇਆ ਗਿਆ ਹੈ ਜਦਕਿ ਦੂਜੇ ਪਾਸੇ ਓਪੀ ਸੋਨੀ ਨੇ ਸੰਪਰਕ ਕਰਨ 'ਤੇ ਪੇਸ਼ ਹੋਣ ਬਾਬਤ ਤਾਂ ਕੋਈ ਗੱਲ ਨਹੀਂ ਕੀਤੀ ਪਰ ਏਨਾ ਜਰੂਰ ਕਿਹਾ ਕਿ ਉਨਾਂ ਨੇ ਕਦੇ ਕੋਈ ਗਲਤ ਕੰਮ ਨਹੀਂ ਕੀਤਾ ਤੇ ਇਸ ਨਾਲ ਕੋਈ ਫਰਕ ਨਹੀਂ ਪਵੇਗਾ। ਦੂਜੇ ਪਾਸੇ ਕਾਂਗਰਸੀ ਸੂਤਰਾਂ ਦੀ ਮੰਨੀਏ ਤਾਂ ਓਪੀ ਸੋਨੀ ਭਲਕੇ 10 ਵਜੇ ਵਿਜੀਲੈਂਸ ਦੇ ਦਫਤਰ ਮੂਹਰੇ ਪੇਸ਼ ਹੋਣਗੇ।

ਦੱਸ ਦਈਏ ਕਿ ਵਿਜੀਲੈਂਸ ਰੇਂਜ ਅੰਮ੍ਰਿਤਸਰ ਨੇ ਕੁਝ ਸਮਾਂ ਪਹਿਲਾਂ ਓਪੀ ਸੋਨੀ ਦੀ ਆਮਦਨ ਤੇ ਜਾਇਦਾਦ ਦੀ ਪੜਤਾਲ ਸ਼ੁਰੂ ਕੀਤੀ ਸੀ। ਪੜਤਾਲ ਪੂਰੀ ਹੋਣ ਮਗਰੋਂ ਹੁਣ ਸੋਨੀ ਨੂੰ ਅੰਮ੍ਰਿਤਸਰ ਦੇ ਐਸਐਸਪੀ ਵਿਜੀਲੈਂਸ ਨੇ ਤਲਬ ਕੀਤਾ ਹੈ। ਵਿਜੀਲੈਂਸ ਬਿਊਰੋ ਇਸ ਕੇਸ ਦੀ ਗੁਪਤ ਤਰੀਕੇ ਨਾਲ ਪੜਤਾਲ ਕਰਨ ਵਿੱਚ ਜੁਟੀ ਹੋਈ ਸੀ।

ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵੀ ਅੰਮ੍ਰਿਤਸਰ ਦੇ ਸਰਕਟ ਹਾਊਸ ਦੀ ਲੀਜ਼ ਵਾਲੀ ਕੰਪਨੀ ਦਾ ਨਾਂ ਸੋਨੀ ਪਰਿਵਾਰ ਨਾਲ ਜੁੜਦੇ ਹੋਣ ਦਾ ਮੁੱਦਾ ਉੱਠਿਆ ਸੀ। ਇਸ ਦੀ ਪੜਤਾਲ ਕਰਾਏ ਜਾਣ ਦਾ ਸਰਕਾਰ ਨੇ ਭਰੋਸਾ ਦਿੱਤਾ ਸੀ। ਇਸੇ ਤਰ੍ਹਾਂ ਕੋਵਿਡ ਮਹਾਮਾਰੀ ਦੌਰਾਨ ਖਰੀਦੇ ਸੈਨੀਟਾਈਜ਼ਰਾਂ ਦਾ ਮਾਮਲਾ ਵੀ ਉੱਠਿਆ ਸੀ।

ਉਸ ਵਕਤ ਓਪੀ ਸੋਨੀ ਸਿਹਤ ਮੰਤਰੀ ਸੀ ਜਿਨ੍ਹਾਂ ’ਤੇ ਇਹ ਉਂਗਲ ਉੱਠੀ ਸੀ ਕਿ ਸੈਨੀਟਾਈਜ਼ਰ ਤਿੰਨ ਗੁਣਾ ਵੱਧ ਕੀਮਤ ’ਤੇ ਖਰੀਦੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਰਿਪੋਰਟ ਵੀ ਉਸ ਵੇਲੇ ਮੰਗੀ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...

Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ

ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ

ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
Advertisement
ABP Premium

ਵੀਡੀਓਜ਼

ਬੰਗਾਲ 'ਚ ਪਿਆ ਭੰਗੜਾ ,ਕਰਨ ਔਜਲਾ ਲਈ Kolkata ਦਾ ਪਿਆਰਰਾਹਾ ਦੀ Flying Kiss , ਰਣਬੀਰ-ਆਲੀਆ ਦੀ ਧੀ ਦਾ Cute ਪਲਦਿਲਜੀਤ ਲਈ ਬਦਲਿਆ ਘੰਟਾ ਘਰ ਦਾ ਰੂਪ , ਪੰਜਾਬੀ ਘਰ ਆ ਗਏ ਓਏਦਿਲਜੀਤ ਤੇ AP ਦੀ ਗੱਲ ਚ ਆਏ ਹਨੀ ਸਿੰਘ ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
Scam ਦੇ ਉਹ 4 ਤਰੀਕੇ, ਜੋ ਸਭ ਤੋਂ ਵੱਧ ਵਰਤਦੇ ਨੇ ਘਪਲੇਬਾਜ਼, ਜਾਲ 'ਚ ਫਸ ਗਏ ਤਾਂ ਹੋ ਜਾਵੋਗੇ ਕੰਗਾਲ !

IRCTC Website Down: IRCTC ਦੀ ਐਪ ਅਤੇ ਵੈਬਸਾਈਟ ਹੋਈ ਡਾਊਨ, ਟਿਕਟ ਬੁੱਕ ਕਰਨ 'ਚ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ

ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ

ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ

Embed widget