ਆਪ ਤੇ ਕਾਂਗਰਸ ਖੋਟੇ ਸਿੱਕੇ ਦੇ ਦੋ ਪਹਿਲੂ, ਲੋੜ ਪੈਣ ‘ਤੇ ਹੋ ਜਾਂਦੇ ਨੇ ਇਕੱਠੇ, ਕਿਸਾਨਾਂ ਨੂੰ ਆ ਰਹੀਆਂ ਦਿੱਕਤਾਂ ਲਈ ਪੰਜਾਬ ਸਰਕਾਰ ਜ਼ਿੰਮੇਵਾਰ-ਠਾਕੁਰ
ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਤੋਂ ਬਾਹਰ ਆਉਂਦੇ ਹਨ ਤਾਂ ਸੀਐਮ ਮਾਨ ਰਾਤੋ-ਰਾਤ ਦਿੱਲੀ ਪਹੁੰਚ ਜਾਂਦੇ ਹਨ, ਪਰ ਉਹ ਆਪਣੇ ਕਿਸਾਨਾਂ ਲਈ ਦਿੱਲੀ ਕਿਉਂ ਨਹੀਂ ਜਾਂਦੇ।

Punjab News: ਬਰਨਾਲਾ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਅਤੇ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਸੱਤਾਧਾਰੀ ਆਮ ਆਦਮੀ ਪਾਰਟੀ (AAP) ਤੇ ਕਾਂਗਰਸ (Congress) 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਆਪ ਅਤੇ ਕਾਂਗਰਸ ਇੱਕ ਖੋਟੇ ਸਿੱਕੇ ਦੇ ਦੋ ਪਹਿਲੂ ਹਨ। ਲੋੜ ਪੈਣ 'ਤੇ ਦੋਵੇਂ ਇਕੱਠੇ ਹੁੰਦੇ ਹਨ।
ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਅਤੇ ਡੀਏਪੀ ਦੀ ਕਮੀ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਤੋਂ ਬਾਹਰ ਆਉਂਦੇ ਹਨ ਤਾਂ ਸੀਐਮ ਮਾਨ ਰਾਤੋ-ਰਾਤ ਦਿੱਲੀ ਪਹੁੰਚ ਜਾਂਦੇ ਹਨ, ਪਰ ਉਹ ਆਪਣੇ ਕਿਸਾਨਾਂ ਲਈ ਦਿੱਲੀ ਕਿਉਂ ਨਹੀਂ ਜਾਂਦੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਮੇਂ ਸਿੱਖਾਂ 'ਤੇ ਅੱਤਿਆਚਾਰ ਹੋਏ ਸਨ।
पंजाब सरकार हर फ्रंट पर नाकाम रही है।लोगों से धोखेबाजी हुई है, जो वायदे किए गए थे, वह पूरी नहीं किए गए हैं।
— Anurag Thakur (@ianuragthakur) November 11, 2024
मुख्यमंत्री ख़ुद तो बड़े अस्पतालों में इलाज करवाते है मगर ग़रीब जनता के लिए मोदी जी द्वारा शुरू की गई आयुष्मान स्कीम को लागू नहीं करते हैं। यह सरासर पंजाब की जनता के साथ… pic.twitter.com/e68FSGdaYF
ਅਨੁਰਾਗ ਠਾਕੁਰ ਨੇ ਕਿਹਾ ਕਿ ਉਪ ਚੋਣ ਇੱਕ ਮੌਕਾ ਹੈ ਜਿਸ 'ਚ ਜਨਤਾ 'ਆਪ' ਅਤੇ ਕਾਂਗਰਸ ਨੂੰ ਜਵਾਬ ਦੇ ਸਕਦੀ ਹੈ। ਕਈ ਵਾਰ ਦੋਵੇਂ ਇਕੱਠੇ ਆ ਕੇ ਚੋਣ ਲੜਦੇ ਹਨ। ਉਹ ਵੱਡੇ-ਵੱਡੇ ਵਾਅਦੇ ਕਰਕੇ ਜਨਤਾ ਨਾਲ ਧੋਖਾ ਕਰਦੇ ਹਨ। ਪਿਛਲੀਆਂ ਚੋਣਾਂ 'ਤੇ ਨਜ਼ਰ ਮਾਰੀਏ ਤਾਂ 'ਆਪ' ਨੇ ਵੱਡੇ-ਵੱਡੇ ਵਾਅਦੇ ਕੀਤੇ ਸਨ। ਪਿਛਲੀਆਂ ਚੋਣਾਂ ਵਿੱਚ 'ਆਪ' ਵੱਲੋਂ ਔਰਤਾਂ ਨਾਲ ਕੀਤਾ ਗਿਆ 1000 ਰੁਪਏ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ। ਰਾਸ਼ਨ ਬੰਦ ਕਰ ਦਿੱਤਾ। ਪੈਟਰੋਲ ਅਤੇ ਡੀਜ਼ਲ ਦੇ ਰੇਟ ਤਿੰਨ ਵਾਰ ਵਧਾਏ ਗਏ ਹਨ। ਵਪਾਰੀ ਹਿਜਰਤ ਕਰਨ ਲੱਗੇ। ਜਿਹੜੇ ਲੋਕ ਛੋਟੇ-ਮੋਟੇ ਕੰਮ ਕਰਦੇ ਹਨ, ਗੈਂਗਸਟਰ ਉਨ੍ਹਾਂ ਤੋਂ ਪੈਸੇ ਵਸੂਲਦੇ ਹਨ। ਕਾਨੂੰਨ ਵਿਵਸਥਾ ਦੀ ਹਾਲਤ ਖਰਾਬ ਹੈ।
ਪੱਤਰਕਾਰਾਂ ਵੱਲੋਂ ਡੀਏਪੀ ਦੇ ਮੁੱਦੇ ’ਤੇ ਸਵਾਲ ਪੁੱਛੇ ਜਾਣ ’ਤੇ ਅਨੁਰਾਗ ਠਾਕੁਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਸਰਕਾਰ ਸੁੱਤੀ ਪਈ ਹੈ। ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤੇ ਗਏ। ਕੇਂਦਰ ਸਰਕਾਰ ਨੇ ਆਪਣੇ ਪੱਧਰ 'ਤੇ 44 ਹਜ਼ਾਰ ਕਰੋੜ ਰੁਪਏ ਭੇਜੇ ਹਨ। ਸਰਕਾਰ ਨੇ ਬੋਰੀਆਂ ਖਰੀਦਣ ਸਮੇਤ ਕੋਈ ਪ੍ਰਬੰਧ ਨਹੀਂ ਕੀਤਾ। ਕਿਸਾਨਾਂ ਦੀ ਇਸ ਹਾਲਤ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ।
Before You Go
Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
ਟ੍ਰੈਂਡਿੰਗ ਟੌਪਿਕ





















