ਭਾਰੀ ਬਾਰਸ਼ ਨਾਲ ਸੀਵਰੇਜ ਟ੍ਰੀਟਮੈਂਟ ਪਲਾਂਟ, ਗੋਭੀ ਦੀ ਫ਼ਸਲ ਤਬਾਹ
Rain in Punjab: ਖੰਨਾ 'ਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਸੀਵਰੇਜ ਟ੍ਰੀਟਮੈਂਟ ਪਲਾਂਟ ਭਾਰੀ ਬਰਸਾਤ ਅੱਗੇ ਫੇਲ੍ਹ ਸਾਬਤ ਹੋਇਆ ਹੈ। ਇਸ ਪਲਾਂਟ ਦਾ ਗੰਦਾ ਪਾਣੀ ਓਵਰ ਫਲੋ ਹੋ ਕੇ ਖੇਤਾਂ ਵਿੱਚ ਦਾਖ਼ਲ ਹੋ ਗਿਆ।
Rain in Punjab: ਖੰਨਾ 'ਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਸੀਵਰੇਜ ਟ੍ਰੀਟਮੈਂਟ ਪਲਾਂਟ ਭਾਰੀ ਬਰਸਾਤ ਅੱਗੇ ਫੇਲ੍ਹ ਸਾਬਤ ਹੋਇਆ ਹੈ। ਇਸ ਪਲਾਂਟ ਦਾ ਗੰਦਾ ਪਾਣੀ ਓਵਰ ਫਲੋ ਹੋ ਕੇ ਖੇਤਾਂ ਵਿੱਚ ਦਾਖ਼ਲ ਹੋ ਗਿਆ। ਕਿਸਾਨਾਂ ਦੀ 50 ਏਕੜ ਦੇ ਕਰੀਬ ਗੋਭੀ ਦੀ ਫ਼ਸਲ ਖਰਾਬ ਹੋ ਗਈ ਹੈ।
ਹੈਰਾਨੀ ਦੀ ਗੱਲ ਹੈ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਦੀ ਸਾਰ ਲੈਣ ਨਹੀਂ ਆਇਆ। ਪਿੰਡ ਵਾਸੀਆਂ ਨੇ ਖੁਦ ਮੋਰਚਾ ਸੰਭਾਲਿਆ ਤੇ ਜੇਸੀਬੀ ਨਾਲ ਬੰਨ੍ਹ ਲਾਏ। ਜੇਕਰ ਕਿਸਾਨ ਰਾਹਤ ਕਾਰਜ ਨਾ ਸ਼ੁਰੂ ਕਰਦੇ ਤਾਂ 7 ਪਿੰਡਾਂ ਦੇ ਕਿਸਾਨਾਂ ਦੀ ਫਸਲ ਬਰਬਾਦ ਹੋ ਜਾਣੀ ਸੀ।
ਪਾਣੀ ਓਵਰਫਲੋ ਹੋਣ ਨਾਲ ਇੱਕ ਏਕੜ ਪਿੱਛੇ ਕਰੀਬ 4 ਲੱਖ ਦਾ ਨੁਕਸਾਨ ਹੋਇਆ ਕਿਉਂਕਿ ਗੋਭੀ ਦੀ ਫ਼ਸਲ ਬਰਬਾਦ ਹੋ ਗਈ। ਉੱਥੇ ਹੀ ਗੰਦਾ ਪਾਣੀ ਸੂਏ ਦੇ ਪਾਣੀ ਚ ਵੀ ਮਿਕਸ ਹੀ ਗਿਆ ਜੋ ਖੇਤੀਬਾੜੀ ਤੇ ਪੀਣ ਲਈ ਵੀ ਵਰਤਿਆ ਜਾਂਦਾ ਹੈ।
ਪਿੰਡ ਦੋਦਾ ਵਿੱਚ ਮਕਾਨ ਦੀ ਛੱਤ ਡਿੱਗੀ
ਬੀਤੀ ਰਾਤ ਤੋਂ ਰੁਕ-ਰੁਕ ਪੈ ਰਹੀ ਬਾਰਸ਼ ਜਿੱਥੇ ਫਸਲਾਂ ਦਾ ਨੁਕਸਾਨ ਕਰ ਰਹੀ ਹੈ, ਉੱਥੇ ਹੀ ਬਾਰਸ਼ ਨਾਲ ਮਕਾਨ ਵੀ ਨੁਕਸਾਨੇ ਜਾ ਰਹੇ ਹਨ। ਤਾਜਾ ਮਾਮਲਾ ਪਿੰਡ ਦੋਦਾ ਤੋਂ ਸਾਹਮਣੇ ਆਇਆ ਜਿੱਥੇ ਗਰੀਬ ਪਰਿਵਾਰ ਦੇ ਮਕਾਨ ਦੀ ਅਚਾਨਕ ਬੀਤੀ ਰਾਤ ਕਰੀਬ ਢਾਈ ਵਜੇ ਛੱਤ ਡਿੱਗ ਪਈ। ਪਰਿਵਾਰ ਵਾਲ-ਵਾਲ ਬਚਿਆ। ਇਸ ਬਾਰੇ ਜਾਣਕਾਰੀ ਕ੍ਰਿਸ਼ਨ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਦੋਦਾ ਦੱਸਿਆ ਅਸੀਂ ਸੁੱਤੇ ਪਏ ਸੀ ਕਿ ਅਚਾਨਕ ਮਕਾਨ ਦੀ ਕਰੀਬ ਢਾਈ ਵਜੇ ਛੱਤ ਡਿੱਗ ਪਈ ਤੇ ਅਸੀਂ ਆਪਣੀ ਜਾਨ ਮਸਾਂ ਬਚਾਈ।
ਉਨ੍ਹਾਂ ਦੱਸਿਆ ਕਿ ਮਕਾਨ ਦੇ ਡਿੱਗਣ ਨਾਲ ਵੱਡਾ ਨੁਕਸਾਨ ਹੋ ਗਿਆ ਤੇ ਮਕਾਨ ਦੇ ਥੱਲੇ ਮੋਟਰਸਾਈਕਲ ਤੇ ਹੋਰ ਕੀਮਤੀ ਜ਼ਰੂਰੀ ਸਾਮਾਨ ਥੱਲੇ ਆਉਣ ਕਾਰਨ ਨੁਕਸਾਨਿਆ ਗਿਆ। ਉਨ੍ਹਾਂ ਦੱਸਿਆ ਕਿ ਉਹ ਮਿਹਨਤ ਮਜ਼ਦੂਰ ਕਰਕੇ ਪਰਿਵਾਰ ਪਾਲਦੇ ਹਨ ਤੇ ਪਹਿਲਾਂ ਹੀ ਆਰਥਿਕ ਮੰਦੀ ਦਾ ਸਾਹਮਣੇ ਕਰ ਰਹੇ ਹਨ। ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।