ਚੰਡੀਗੜ੍ਹ: ਚੰਡੀਗੜ੍ਹ ਪੁਲੀਸ ਨੇ ਵਾਹਨ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਦੇ ਅੱਠ ਵਾਹਨ ਬਰਾਮਦ ਕੀਤੇ ਹਨ।ਮੁਲਜ਼ਮ, ਅਕਸ਼ੈ (28), ਜੈਪਾਲ (23) ਅਤੇ ਰਾਹੁਲ (27) ਸਾਰੇ ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਹਨ।ਪੁਲਿਸ ਨੇ ਇਨ੍ਹਾਂ ਨੂੰ ਤਕਨੀਕੀ ਸਹਾਇਤਾ ਦੇ ਨਾਲ-ਨਾਲ ਸੂਚਨਾ ਦੇ ਆਧਾਰ 'ਤੇ ਹਰਿਆਣਾ ਦੇ ਗਨੌਰ ਤੋਂ ਗ੍ਰਿਫਤਾਰ ਕੀਤਾ। ਬਰਾਮਦ ਕਾਰਾਂ ਵਿੱਚ ਚਾਰ ਮਾਰੂਤੀ ਸੁਜ਼ੂਕੀ ਬ੍ਰੇਜ਼ਾ ਅਤੇ ਇੱਕ ਸੇਲੇਰੀਓ, ਸਿਆਜ਼ ਅਤੇ ਬਲੇਨੋ ਸ਼ਾਮਲ ਹਨ।
ਪੁਲਿਸ ਨੇ ਕਥਿਤ ਤੌਰ 'ਤੇ ਜਾਅਲੀ ਰਜਿਸਟ੍ਰੇਸ਼ਨ ਪਲੇਟ ਵਾਲੀ ਗੱਡੀ ਨੂੰ ਵੀ ਜ਼ਬਤ ਕਰ ਲਿਆ ਹੈ। ਪੁਲੀਸ ਰਿਕਾਰਡ ਅਨੁਸਾਰ ਮੁਲਜ਼ਮ ਅਕਸ਼ੈ ਇਸ ਤੋਂ ਪਹਿਲਾਂ ਵੱਖ-ਵੱਖ ਰਾਜਾਂ ਵਿੱਚ ਵਾਹਨ ਚੋਰੀ ਦੇ 16 ਤੋਂ ਵੱਧ ਮਾਮਲਿਆਂ ਵਿੱਚ ਗ੍ਰਿਫ਼ਤਾਰ ਹੋ ਚੁੱਕਾ ਹੈ। ਉਹ ਗਰੋਹ ਦਾ ਆਗੂ ਸੀ ਅਤੇ ਐਸਯੂਵੀ ਵਾਹਨ ਚੋਰੀ ਕਰਨ ਲਈ ਕੋਡੇਡ ਚਿਪਸ ਦੀ ਵਰਤੋਂ ਕਰਦਾ ਸੀ।
ਪੁਲਿਸ ਰਿਮਾਂਡ ਦੌਰਾਨ ਬਿਹਾਰ ਦੇ ਲਾਲਗੰਜ ਤੋਂ ਸੈਕਟਰ 27 ਤੋਂ ਚੋਰੀ ਕੀਤੀ ਗੱਡੀ ਬਰਾਮਦ ਹੋਈ ਹੈ।ਪੁਲਿਸ ਨੇ ਦੱਸਿਆ ਕਿ ਇੱਕ ਮੁਲਜ਼ਮ ਰਾਹੁਲ ਨੇ ਸਿਆਜ਼ ਕਾਰ ਦੇ ਨਾਲ ਬਿਹਾਰ ਦੇ ਮੁਜ਼ੱਫਰਪੁਰ ਰੇਲਵੇ ਸਟੇਸ਼ਨ ਦੀ ਪਾਰਕਿੰਗ ਤੋਂ ਬਰਾਮਦ ਕੀਤੀਆਂ ਦੋ ਹੋਰ ਬ੍ਰੇਜ਼ਾ ਕਾਰਾਂ ਦੀ ਲੋਕੇਸ਼ਨ ਬਾਰੇ ਜਾਣਕਾਰੀ ਦਿੱਤੀ।
ਤੀਸਰਾ ਮੁਲਜ਼ਮ ਜੈਪਾਲ ਪੁਲਿਸ ਨੂੰ ਇੱਕ ਹੋਰ ਬ੍ਰੇਜ਼ਾ ਕਾਰ ਵੱਲ ਲੈ ਗਿਆ, ਜਿਸ ਨੂੰ ਸੈਲਰੀਓ ਕਾਰ ਸਮੇਤ ਮੁਜ਼ੱਫਰਪੁਰ ਬੱਸ ਸਟੈਂਡ ਨੇੜਿਓਂ ਬਰਾਮਦ ਕੀਤਾ ਗਿਆ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ