ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨਾਲ 23 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਪੂਰੇ ਪੇਸ਼ੇਵਰ ਚੋਰ ਨਿੱਕਲੇ। ਪੁਲਿਸ ਨੇ ਇਸ ਠੱਗ ਗੈਂਗ ਤੋਂ 694 ਸਿੰਮ ਕਾਰਡ ਤੇ 19 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ ਅਤੇ ਪੁਲਿਸ ਨੇ ਉਨ੍ਹਾਂ ਦੇ ਠੱਗੀ-ਚੋਰੀ ਦੇ ਢੰਗ ਦਾ ਵੀ ਪਰਦਾਫਾਸ਼ ਕਰ ਦਿੱਤਾ ਹੈ।
ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਮੁੱਖ ਮੁਲਜ਼ਮ ਹਾਲੇ ਫਰਾਰ ਹੈ। ਮੁੱਖ ਮੁਲਜਮ ਨੇ ਹੀ ਪ੍ਰਨੀਤ ਕੌਰ ਨੂੰ ਫੋਨ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਅਤੁਲ ਅੰਸਾਰੀ ਝਾਂਰਖੰਡ ਤੋਂ ਗ੍ਰਿਫ਼ਤਾਰ ਕੀਤਾ ਹੈ ਅਤੇ ਨੂਰ ਅਲੀ ਅਤੇ ਅਸ਼ਰਫ ਅਲੀ ਨੂੰ ਗੋਬਿੰਦਗੜ੍ਹ ਤੋਂ ਗਿਰਫਤਾਰ ਕੀਤਾ ਹੈ। ਇਨ੍ਹਾਂ ਕੋਲੋਂ 693 ਮੋਬਾਈਲ ਸਿਮ ਅਤੇ 19 ਮੋਬਾਇਲ ਬਰਾਮਦ ਹੋਏ ਹਨ।
ਪੁਲਿਸ ਨੇ ਦੱਸਿਆ ਕਿ ਇਹ ਮੁਲਜ਼ਮ ਆਮ ਲੋਕਾਂ ਨੂੰ ਕਾਲ ਕਰਕੇ ਪੁੱਛਦੇ ਸੀ ਕਿ ਤੁਹਾਡਾ ਖਾਤਾ ਅਤੇ ਕਾਰਡ ਅਪਡੇਟ ਕਰਨਾ ਹੈ। ਇਸ ਤਰ੍ਹਾਂ ਕਾਲ ਕਰਕੇ ਗਾਹਕ ਨੂੰ ਸਮੱਸਿਆ ਹੱਲ ਕਰਨ ਦਾ ਭਰੋਸਾ ਦੇ ਕੇ ਲੋਕਾਂ ਦੇ ਪੈਸੇ ਆਪਣੇ ਖਾਤਿਆ ਵਿੱਚ ਟ੍ਰਾਂਸਫਰ ਕਰ ਲੈਂਦੇ ਸੀ। ਲੋਕਾਂ ਦੇ ਖਾਤੇ 'ਚੋਂ ਲੁੱਟੇ ਪੈਸੇ ਵੱਖ-ਵੱਖ ਪੇਟੀਐਮ ਖਾਤਿਆਂ ਵਿੱਚ ਜਮ੍ਹਾਂ ਕਰ ਲੈਂਦੇ ਸਨ। ਪੇਟੀਐਮ ਵਿੱਚ ਪਾਏ ਇਸ ਪੈਸੇ ਦੀ ਵਰਤੋਂ ਵੱਖ-ਵੱਖ ਦੁਕਾਨਾਂ 'ਚ ਬਿਜਲੀ ਦੇ ਬਿਲ ਭਰਨ ਵਿੱਚ ਕਰਦੇ ਸਨ ਅਤੇ ਗਾਹਕਾਂ ਤੋਂ ਨਕਦ ਪੈਸੇ ਲੈ ਲੈਂਦੇ ਸਨ।
ਐਸਐਸਪੀ ਪਟਿਆਲਾ ਨੇ ਦੱਸਿਆ ਕਿ ਪ੍ਰਨੀਤ ਕੌਰ ਤੋਂ ਲੁੱਟੇ 23 ਲੱਖ ਰੁਪਏ ਨੂੰ ਫਰੀਜ ਕਰਵਾ ਦਿੱਤਾ ਗਿਆ ਹੈ ਅਤੇ ਜਲਦ ਤੋਂ ਜਲਦ ਹੀ ਇਹ ਪੈਸਾ ਪ੍ਰਨੀਤ ਕੌਰ ਦੇ ਖਾਤੇ ਵਿੱਚ ਵਾਪਿਸ ਆ ਜਾਵੇਗਾ। ਮੁੱਖ ਮੰਤਰੀ ਦੀ ਪਤਨੀ ਨਾਲ ਠੱਗੀ ਨੂੰ ਚੁਟਕੀਆਂ ਵਿੱਚ ਹੱਲ ਕਰਨ ਵਾਲੀ ਪੰਜਾਬ ਪੁਲਿਸ ਦੀ ਕਾਰਜਸ਼ੈਲੀ 'ਤੇ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਹਨ। 'ਆਪ' ਨੇ ਕਿਹਾ ਕਿ ਆਮ ਲੋਕਾਂ ਨਾਲ ਵੱਜਦੀਆਂ ਠੱਗੀਆਂ ਬਾਰੇ ਪੁਲਿਸ ਦੀ ਇੰਨੀ ਫੁਰਤੀ ਕਿੱਥੇ ਚਲੀ ਜਾਂਦੀ ਹੈ। ਪਾਰਟੀ ਨੇ ਮੰਗ ਕੀਤੀ ਕਿ ਕਿ ਅਜਿਹੇ ਧੋਖਾਧੜੀ ਪੀੜਤਾਂ ਨੂੰ 15 ਦਿਨਾਂ 'ਚ ਮੁੱਖ ਮੰਤਰੀ ਇਨਸਾਫ਼ ਦਿਵਾਉਣ।
ਕੈਪਟਨ ਦੀ ਪਤਨੀ ਨਾਲ ਠੱਗੀ ਮਾਰਨ ਵਾਲਿਆਂ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ
ਏਬੀਪੀ ਸਾਂਝਾ
Updated at:
08 Aug 2019 06:05 PM (IST)
ਮੁੱਖ ਮੰਤਰੀ ਦੀ ਪਤਨੀ ਨਾਲ ਠੱਗੀ ਨੂੰ ਚੁਟਕੀਆਂ ਵਿੱਚ ਹੱਲ ਕਰਨ ਵਾਲੀ ਪੰਜਾਬ ਪੁਲਿਸ ਦੀ ਕਾਰਜਸ਼ੈਲੀ 'ਤੇ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਹਨ। 'ਆਪ' ਨੇ ਕਿਹਾ ਕਿ ਆਮ ਲੋਕਾਂ ਨਾਲ ਵੱਜਦੀਆਂ ਠੱਗੀਆਂ ਬਾਰੇ ਪੁਲਿਸ ਦੀ ਇੰਨੀ ਫੁਰਤੀ ਕਿੱਥੇ ਚਲੀ ਜਾਂਦੀ ਹੈ।
- - - - - - - - - Advertisement - - - - - - - - -