ਪੜਚੋਲ ਕਰੋ
(Source: ECI/ABP News)
ਭਰਾ ਦੇ ਵਿਆਹ ਦਾ ਜਸ਼ਨ ਮਨਾ ਰਹੇ ਗੈਂਗਸਟਰ ਦਾ ਕਤਲ
ਮਾਲੇਰਕੋਟਲੇ ਦੇ ਜਰਗ ਚੌਕ ਸਥਿਤ ਰਾਣੀ ਪੈਲੇਸ 'ਚ ਭਰਾ ਦੇ ਵਿਆਹ ਦੀ ਪਾਰਟੀ 'ਚ ਜਸ਼ਨ ਮਨਾ ਰਹੇ ਗੈਂਗਸਟਰ ਅਬਦੁੱਲ ਰਾਸ਼ਿਦ ਦੀ ਕੁਝ ਅਣਪਛਾਤੇ ਲੋਕਾਂ ਨੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਸੋਮਵਾਰ ਰਾਤ 8:30 ਵਜੇ ਦੀ ਹੈ।
![ਭਰਾ ਦੇ ਵਿਆਹ ਦਾ ਜਸ਼ਨ ਮਨਾ ਰਹੇ ਗੈਂਗਸਟਰ ਦਾ ਕਤਲ Gangster Abdul Rashid shot dead by rival gang in Punjab's Malerkotla ਭਰਾ ਦੇ ਵਿਆਹ ਦਾ ਜਸ਼ਨ ਮਨਾ ਰਹੇ ਗੈਂਗਸਟਰ ਦਾ ਕਤਲ](https://static.abplive.com/wp-content/uploads/sites/5/2019/11/26115712/Gangster-Abdul-Rashid.jpeg?impolicy=abp_cdn&imwidth=1200&height=675)
ਸੰਗਰੂਰ: ਮਾਲੇਰਕੋਟਲੇ ਦੇ ਜਰਗ ਚੌਕ ਸਥਿਤ ਰਾਣੀ ਪੈਲੇਸ 'ਚ ਭਰਾ ਦੇ ਵਿਆਹ ਦੀ ਪਾਰਟੀ 'ਚ ਜਸ਼ਨ ਮਨਾ ਰਹੇ ਗੈਂਗਸਟਰ ਅਬਦੁੱਲ ਰਾਸ਼ਿਦ ਦੀ ਕੁਝ ਅਣਪਛਾਤੇ ਲੋਕਾਂ ਨੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਸੋਮਵਾਰ ਰਾਤ 8:30 ਵਜੇ ਦੀ ਹੈ। ਹਮਲਾਵਰਾਂ ਨੇ ਗੈਂਗਸਟਰ ਨਾਲ ਖੜ੍ਹੇ ਬਿਜਲੀ ਮੁਲਾਜ਼ਮ ਨੂੰ ਵੀ ਗੋਲ਼ੀ ਮਾਰੀ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਬਦੁੱਲ ਰਸ਼ੀਦ ਉਰਫ਼ ਘੁੱਦੂ ਦੇ ਭਰਾ ਦਾ ਰਾਤ ਨੂੰ ਪੈਲੇਸ 'ਚ ਵਿਆਹ ਸੀ। ਰਾਤ ਕਰੀਬ 8:30 ਵਜੇ ਪੰਜ ਅਣਪਛਾਤੇ ਵਿਅਕਤੀ ਪੈਲੇਸ 'ਚ ਆਏ। ਉਨ੍ਹਾਂ ਨੇ ਸਟੇਜ 'ਤੇ ਨੱਚ ਰਹੇ ਅਬਦੁੱਲ ਰਸ਼ੀਦ ਨੂੰ ਫੋਨ ਕਰ ਬਾਹਰ ਬੁਲਾਇਆ। ਉਨ੍ਹਾਂ ਨੂੰ ਮਿਲਣ ਜਿਉਂ ਹੀ ਅਬਦੁੱਲ ਬਾਹਰ ਵੱਲ ਗਿਆ ਤਾਂ ਹਮਲਾਵਰਾਂ ਨੇ ਉਸ 'ਤੇ ਗੋਲ਼ੀਆਂ ਦੀ ਵਾਛੜ ਕਰ ਦਿੱਤੀ। ਇਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਗੋਲ਼ੀਆਂ ਦੀ ਆਵਾਜ਼ ਸੁਣ ਕੇ ਪੈਲੇਸ 'ਚ ਹਫੜਾ-ਦਫੜੀ ਮੱਚ ਗਈ। ਉਸੇ ਦਾ ਫ਼ਾਇਦਾ ਉਠਾ ਕੇ ਹਮਲਾਵਰ ਮੌਕੇ ਤੋਂ ਭੱਜ ਗਏ। ਦੂਜੇ ਪਾਸੇ ਪੈਰ 'ਤੇ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਬਿਜਲੀ ਮੁਲਾਜ਼ਮ ਅਰੁਣ ਚੌਹਾਨ ਨੂੰ ਮੁੱਢਲੇ ਇਲਾਜ ਮਗਰੋਂ ਲੁਧਿਆਣਾ ਰੈਫਰ ਕੀਤਾ ਗਿਆ ਹੈ। ਅਬਦੁੱਲ ਨੂੰ ਪੰਜ ਗੋਲ਼ੀਆਂ ਲੱਗੀਆਂ।
ਡੀਐਸਪੀ ਸੁਮਿਤ ਸੂਦ ਨੇ ਕਿਹਾ ਕਿ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਤੋਂ ਇਲਾਵਾ ਪ੍ਰੋਗਰਾਮ 'ਚ ਚੱਲ ਰਹੇ ਕੈਮਰਿਆਂ ਦੀ ਫੁਟੇਜ਼ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਬਦੁੱਲ 'ਤੇ 15 ਕੇਸ ਚੱਲ ਰਹੇ ਹਨ। ਕੁਝ ਸਮਾਂ ਪਹਿਲਾਂ ਹੀ ਉਹ ਪੈਰੋਲ 'ਤੇ ਬਾਹਰ ਆਇਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)