Crime: ਵਿੱਕੀ ਮਿੱਡੂਖੇੜਾ ਤੇ ਸੰਦੀਪ ਨੰਗਲ ਅੰਬੀਆਂ ਨੂੰ ਮਰਵਾਉਣ ਵਾਲਾ ਗੈਂਗਸਟਰ ਪੁਲਿਸ ਤੋਂ ਡਰਿਆ, ਕਸਟਡੀ 'ਚ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼
Bambiha Gang Vs Lawrence Bishnoi - ਗੈਂਗਸਟਰ ਨੇ ਪੁਲਿਸ ਨੂੰ ਆਪਣੀ ਵਧੀ ਹੋਈ ਦਾੜ੍ਹੀ ਕੱਟਣ ਦੀ ਬੇਨਤੀ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਸ਼ੇਵਿੰਗ ਕਰਨ ਲਈ ਨੇੜਲੇ ਸੈਲੂਨ ਤੋਂ ਇੱਕ ਨਾਈ ਨੂੰ ਬੁਲਾਇਆ। ਪੁਲਿਸ ਦਾ ਦਾਅਵਾ ਹੈ ਕਿ ਇਸ
ਉੱਤਰ ਭਾਰਤ ਵਿੱਚ ਗੈਂਗਸਟਰਾਂ ਦੇ ਖਿਲਾਫ਼ ਹੋ ਰਹੀਆਂ ਕਾਰਵਾਈਆਂ ਤੋਂ ਕਈ ਬਦਮਾਸ਼ ਪੂਰੀ ਤਰ੍ਹਾਂ ਨਾਲ ਡਰ ਚੁੱਕੇ ਹਨ। ਜਿਸ ਦੇ ਤਹਿਤ ਇੱਕ ਖ਼ਬਰ ਸਾਹਮਣੇ ਆਈ ਹੈ ਕਿ ਪੁਲਿਸ ਕਸਟਡੀ ਵਿੱਚ ਇੱਕ ਗੈਂਗਸਟਰ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਘਟਨਾ ਹਰਿਆਣਾ ਦੇ ਗੁਰੂਗ੍ਰਾਮ ਦੀ ਹੈ। ਰਿਮਾਂਡ 'ਤੇ ਚੱਲ ਰਹੇ ਬਦਨਾਮ ਗੈਂਗਸਟਰ ਕੌਸ਼ਲ ਚੌਧਰੀ ਨੇ ਪੁਲਿਸ ਹਿਰਾਸਤ 'ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਪਾਲਮ ਵਿਹਾਰ ਕ੍ਰਾਈਮ ਬ੍ਰਾਂਚ ਪੁਲਿਸ ਇਕ ਮਾਮਲੇ 'ਚ ਜਾਂਚ ਲਈ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ। ਉਥੇ ਹੀ ਗੈਂਗਸਟਰ ਨੇ ਸ਼ੇਵਿੰਗ ਮਸ਼ੀਨ ਨਾਲ ਆਪਣੀ ਗਰਦਨ ਦੀ ਨੱਸ ਕੱਟ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਗੈਂਗਸਟਰ ਕੌਸ਼ਲ ਚੌਧਰੀ ਨੂੰ ਮੁੱਢਲੀ ਸਹਾਇਤਾ ਦਿੱਤੀ।
ਜਾਣਕਾਰੀ ਮੁਤਾਬਕ ਗੈਂਗਸਟਰ ਕੌਸ਼ਲ ਚੌਧਰੀ ਨੇ ਪੁਲਿਸ ਨੂੰ ਆਪਣੀ ਵਧੀ ਹੋਈ ਦਾੜ੍ਹੀ ਕੱਟਣ ਦੀ ਬੇਨਤੀ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਸ਼ੇਵਿੰਗ ਕਰਨ ਲਈ ਨੇੜਲੇ ਸੈਲੂਨ ਤੋਂ ਇੱਕ ਨਾਈ ਨੂੰ ਬੁਲਾਇਆ। ਪੁਲਿਸ ਦਾ ਦਾਅਵਾ ਹੈ ਕਿ ਇਸ ਦੌਰਾਨ ਕੌਸ਼ਲ ਨੇ ਮਸ਼ੀਨ ਨਾਲ ਸ਼ੇਵ ਕਰਦੇ ਹੋਏ ਆਪਣੀ ਗਰਦਨ ਦੀ ਨਾੜ ਕੱਟਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਮੌਕੇ 'ਤੇ ਨਿਗਰਾਨੀ ਕਰ ਰਹੇ ਕ੍ਰਾਈਮ ਬ੍ਰਾਂਚ ਦੇ ਕਰਮਚਾਰੀਆਂ ਨੇ ਉਸ ਦੇ ਖੁਦਕੁਸ਼ੀ ਦੇ ਇਰਾਦੇ ਨੂੰ ਨਾਕਾਮ ਕਰ ਦਿੱਤਾ।
ਉੱਤਰੀ ਭਾਰਤ ਵਿੱਚ ਗੈਂਗਸਟਰ ਕੌਸ਼ਲ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ, ਲੁੱਟ-ਖੋਹ ਸਮੇਤ ਦਰਜਨਾਂ ਗੰਭੀਰ ਮਾਮਲੇ ਦਰਜ ਹਨ। ਇਨ੍ਹਾਂ ਮਾਮਲਿਆਂ ਵਿੱਚ ਕੌਸ਼ਲ ਖ਼ਿਲਾਫ਼ ਵੱਖ-ਵੱਖ ਅਦਾਲਤਾਂ ਵਿੱਚ ਸੁਣਵਾਈ ਚੱਲ ਰਹੀ ਹੈ। ਪੰਜਾਬ ਦੇ ਗੈਂਗਸਟਰ ਦਵਿੰਦਰ ਬੰਬੀਹਾ ਦੇ ਕਤਲ ਤੋਂ ਬਾਅਦ ਕੌਸ਼ਲ ਚੌਧਰੀ ਉਸ ਗੈਂਗ ਦੀ ਕਮਾਨ ਸੰਭਾਲ ਰਿਹਾ ਹੈ। ਕੌਸ਼ਲ ਚੌਧਰੀ ਨੇ ਪੰਜਾਬ ਵਿੱਚ ਹੀ ਲਾਰੈਂਸ ਦੇ ਕਈ ਸਾਥੀਆਂ ਦਾ ਕਤਲ ਕੀਤਾ ਹੈ।
ਬੰਬੀਹਾ ਸਿੰਡੀਕੇਟ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੀ ਕੌਸ਼ਲ ਚੌਧਰੀ ਨੇ ਆਪਣੇ ਗੁੰਡਿਆਂ ਰਾਹੀਂ ਪੰਜਾਬ ਦੇ ਮੁਹਾਲੀ ਵਿੱਚ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਅਤੇ ਜਲੰਧਰ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਸਮੇਤ ਕਈ ਕਤਲ ਕੀਤੇ ਹਨ। ਇਸ ਤੋਂ ਇਲਾਵਾ ਉਸ ਵਿਰੁੱਧ ਬਠਿੰਡਾ, ਅਬੋਹਰ, ਮੁਕਤਸਰ ਵਿਚ ਕਈ ਅਪਰਾਧਿਕ ਮਾਮਲੇ ਦਰਜ ਹਨ। ਹਾਲ ਹੀ 'ਚ ਰਾਸ਼ਟਰੀ ਜਾਂਚ ਏਜੰਸੀ NIA ਦੀ ਟੀਮ ਨੇ ਵੀ ਕੌਸ਼ਲ ਚੌਧਰੀ ਦੇ ਟਿਕਾਣੇ 'ਤੇ ਛਾਪੇਮਾਰੀ ਕੀਤੀ ਸੀ।