ਪੜਚੋਲ ਕਰੋ

ਇਕੱਲੇ ਰਹੇ ਸੁਖਬੀਰ ਬਾਦਲ ! ਵਿਰੋਧ 'ਚ ਮਾਝੇ ਦਾ ਜਰਨੈਲ, ਗਿਆਨੀ ਰਘਬੀਰ ਸਿੰਘ ਨੇ ਕਿਹਾ- ਘਟਨਾ ਤੋਂ ਹਰ ਸਿੱਖ ਦੁਖੀ, ਭੂੰਦੜ ਦਾ ਦਾਅਵਾ-ਪਿੱਠ 'ਚ ਮਾਰਿਆ ਛੁਰਾ

ਜੋ ਹੋ ਰਿਹਾ ਹੈ ਉਹ ਪੰਥ ਦੇ ਹਿੱਤ ਵਿੱਚ ਨਹੀਂ ਹੈ। ਪੂਰੀ ਕੌਮ ਨੂੰ ਇੱਕਜੁੱਟ ਹੋ ਕੇ ਪੰਥ ਨੂੰ ਉੱਚਾ ਚੁੱਕਣ ਲਈ ਕੰਮ ਕਰਨਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਸਤਿਕਾਰ ਕਰਨ ਵਾਲੇ ਹੀ ਅੰਤ੍ਰਿੰਗ ਕਮੇਟੀ ਦਾ ਵਿਰੋਧ ਕਰ ਰਹੇ ਹਨ। ਸੰਸਥਾਵਾਂ ਦਾ ਸਨਮਾਨ ਬਰਕਰਾਰ ਰੱਖਣਾ ਚਾਹੀਦਾ ਹੈ।

Sikh News: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਸ੍ਰੀ ਦਮਦਮਾ ਸਾਹਿਬ ਤੋਂ ਗਿਆਨੀ ਸੁਲਤਾਨ ਸਿੰਘ ਨੂੰ ਹਟਾਏ ਜਾਣ ਤੋਂ ਬਾਅਦ ਅਕਾਲੀ ਦਲ ਵਿੱਚ ਵੀ ਬਾਗ਼ੀ ਆਵਾਜ਼ਾਂ ਉੱਠਣ ਲੱਗ ਪਈਆਂ ਹਨ। ਇਸ ਸੇਵਾਮੁਕਤੀ ਦੇ ਫੈਸਲੇ ਦੇ ਵਿਰੋਧ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਅਤੇ 6 ਹੋਰ ਆਗੂ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਮਜੀਠੀਆ ਨੂੰ ਪਾਰਟੀ ਅਤੇ ਬਾਦਲ ਪਰਿਵਾਰ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਾ ਦੱਸਿਆ ਹੈ।

ਜਥੇਦਾਰਾਂ ਦੀ ਸੇਵਾਮੁਕਤੀ ਤੋਂ ਬਾਅਦ ਸ਼ੁਰੂ ਹੋਏ ਇਸ ਪੂਰੇ ਕਲੇਸ਼ ਵਿੱਚ ਮਜੀਠੀਆ ਤੇ ਬਾਦਲ ਪਰਿਵਾਰ ਵਿੱਚ ਦੂਰੀ ਦਿਖਾਈ ਦੇਣ ਲੱਗ ਪਈ ਹੈ। ਜਦੋਂ ਕਿ ਇਨ੍ਹਾਂ ਦੋਵਾਂ ਪਰਿਵਾਰਾਂ ਵਿਚਕਾਰ ਸਿਰਫ਼ ਰਾਜਨੀਤਿਕ ਹੀ ਨਹੀਂ ਸਗੋਂ ਪਰਿਵਾਰਕ ਸਬੰਧ ਵੀ ਹਨ। ਇਸ ਲਈ ਹੁਣ ਇਹ ਰੱਫੜ ਜਿਆਦਾ ਵਧਦਾ ਦਿਖਾਈ ਦੇ ਰਿਹਾ ਹੈ।

ਇਸ ਦੌਰਾਨ ਗਿਆਨੀ ਰਘਬੀਰ ਸਿੰਘ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਹੈ ਅਤੇ ਉਨ੍ਹਾਂ ਨੇ ਇਸ ਸਾਰੀ ਘਟਨਾ ਨੂੰ ਸਿੱਖਾਂ ਦੇ ਗੁੱਸੇ ਦਾ ਨਤੀਜਾ ਦੱਸਿਆ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ- ਜੋ ਵੀ ਹੋ ਰਿਹਾ ਹੈ ਉਹ ਸਾਡੀਆਂ ਸੰਸਥਾਵਾਂ ਦੇ ਹਿੱਤ ਵਿੱਚ ਨਹੀਂ ਹੋ ਰਿਹਾ। ਗੁਰੂ ਪੰਥ ਵਿੱਚ ਸ਼ਾਂਤੀ ਬਖਸ਼ੇ ਤੇ ਸਾਰਾ ਪੰਥ ਚੜ੍ਹਦੀ ਕਲਾ ਵਿੱਚ ਰਹੇ ਤੇ ਮਾਹੌਲ ਠੀਕ ਬਣਿਆ ਰਹੇ।

ਉਨ੍ਹਾਂ ਕਿਹਾ ਕਿ ਸਾਨੂੰ ਸਮਝਣ ਦੀ ਲੋੜ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਸੇਵਾਮੁਕਤੀ ਤੋਂ ਬਾਅਦ ਅਸਤੀਫ਼ਾ ਦੇਣ ਦੀ ਘਟਨਾ ਤਖ਼ਤ ਸਾਹਿਬ ਦੀ ਸ਼ਾਨ ਦਾ ਸਵਾਲ ਹੈ। ਜਿਹੜੇ ਲੋਕ ਤਖਤ ਦੀ ਸ਼ਾਨ ਨੂੰ ਸਮਝਦੇ ਹਨ, ਉਨ੍ਹਾਂ ਨੇ ਗੁੱਸੇ ਵਿੱਚ ਆ ਕੇ ਇਹ ਕਦਮ ਚੁੱਕੇ ਹਨ। ਮੈਂ ਹਮੇਸ਼ਾ ਕਿਹਾ ਹੈ ਕਿ ਪਦਵੀਆਂ ਤੇ ਸੰਸਥਾਵਾਂ ਦਾ ਹਮੇਸ਼ਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਇਹ ਸਭ ਇਨ੍ਹਾਂ ਸੰਸਥਾਵਾਂ ਨੂੰ ਸਨਮਾਨਿਤ ਕਰਨ ਲਈ ਕੀਤਾ ਜਾ ਰਿਹਾ ਹੈ। ਗੁਰੂਆਂ ਤੇ ਪਰੰਪਰਾਵਾਂ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਵਿੱਚ ਗੁੱਸਾ ਹੈ।

ਦਰਅਸਲ, ਦੁਨੀਆਂ ਦਾ ਹਰ ਸਿੱਖ ਹਰਿਮੰਦਰ ਸਾਹਿਬ ਅਤੇ ਤਖ਼ਤਾਂ ਦੇ ਫੈਸਲਿਆਂ ਵੱਲ ਵੇਖਦਾ ਹੈ। ਜੇ ਇਨ੍ਹਾਂ ਥਾਵਾਂ 'ਤੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਇਹ ਸਿੱਖਾਂ ਦੇ ਦਿਲਾਂ ਵਿੱਚ ਜ਼ਰੂਰ ਉਦਾਸੀ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜੋ ਹੋ ਰਿਹਾ ਹੈ ਉਹ ਪੰਥ ਦੇ ਹਿੱਤ ਵਿੱਚ ਨਹੀਂ ਹੈ। ਪੂਰੀ ਕੌਮ ਨੂੰ ਇੱਕਜੁੱਟ ਹੋ ਕੇ ਪੰਥ ਨੂੰ ਉੱਚਾ ਚੁੱਕਣ ਲਈ ਕੰਮ ਕਰਨਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਸਤਿਕਾਰ ਕਰਨ ਵਾਲੇ ਹੀ ਅੰਤ੍ਰਿੰਗ ਕਮੇਟੀ ਦਾ ਵਿਰੋਧ ਕਰ ਰਹੇ ਹਨ। ਸੰਸਥਾਵਾਂ ਦਾ ਸਨਮਾਨ ਬਰਕਰਾਰ ਰੱਖਣਾ ਚਾਹੀਦਾ ਹੈ।

ਟਾਪ ਹੈਡਲਾਈਨ

ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰਨਾ ਮੇਰੀ ਸਭ ਤੋਂ ਵੱਡੀ ਗਲਤੀ, 5 ਸਾਲ ਨਜ਼ਰਾਂ ਨਹੀਂ ਮਿਲਾ ਸਕਿਆ; ਸੁਖਜਿੰਦਰ ਰੰਧਾਵਾ ਨੇ ਆਖੀ...
ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰਨਾ ਮੇਰੀ ਸਭ ਤੋਂ ਵੱਡੀ ਗਲਤੀ, 5 ਸਾਲ ਨਜ਼ਰਾਂ ਨਹੀਂ ਮਿਲਾ ਸਕਿਆ; ਸੁਖਜਿੰਦਰ ਰੰਧਾਵਾ ਨੇ ਆਖੀ...
BJP-ਅਕਾਲੀ ਦਲ ਦੀ ਸੀਟ ਵੰਡ ਨੂੰ ਲੈਕੇ ਫੇਕ ਲਿਸਟ ਵਾਇਰਲ, SAD ਨੇ ਕਿਹਾ - ਫਰਜ਼ੀ ਲਿਸਟ 'ਤੇ ਭਰੋਸਾ ਨਾ ਕਰੋ
BJP-ਅਕਾਲੀ ਦਲ ਦੀ ਸੀਟ ਵੰਡ ਨੂੰ ਲੈਕੇ ਫੇਕ ਲਿਸਟ ਵਾਇਰਲ, SAD ਨੇ ਕਿਹਾ - ਫਰਜ਼ੀ ਲਿਸਟ 'ਤੇ ਭਰੋਸਾ ਨਾ ਕਰੋ
ਪੰਜਾਬ-ਚੰਡੀਗੜ੍ਹ 'ਚ ਅੱਜ ਹੋਵੇਗਾ ਬਲੈਕਆਊਟ, ਵੱਜਣਗੇ ਖਤਰੇ ਦੇ ਘੁੱਗੂ; ਲਾਈਟਾਂ ਬੰਦ ਰੱਖਣ ਦਾ ਹੁਕਮ
ਪੰਜਾਬ-ਚੰਡੀਗੜ੍ਹ 'ਚ ਅੱਜ ਹੋਵੇਗਾ ਬਲੈਕਆਊਟ, ਵੱਜਣਗੇ ਖਤਰੇ ਦੇ ਘੁੱਗੂ; ਲਾਈਟਾਂ ਬੰਦ ਰੱਖਣ ਦਾ ਹੁਕਮ
ਪੰਜਾਬ ਦੇ 13 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਨਿਕਲੇਗੀ ਧੁੱਪ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 13 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਨਿਕਲੇਗੀ ਧੁੱਪ; ਜਾਣੋ ਅਗਲੇ ਦਿਨਾਂ ਦਾ ਹਾਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਤੋਂ ਲੈਕੇ ਪੂਰੇ ਤਿੰਨ ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਿੱਥੇ ਹੋਵੇਗੀ ਇੰਨੀ ਲੰਬੀ ਛੁੱਟੀ?
ਅੱਜ ਤੋਂ ਲੈਕੇ ਪੂਰੇ ਤਿੰਨ ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਿੱਥੇ ਹੋਵੇਗੀ ਇੰਨੀ ਲੰਬੀ ਛੁੱਟੀ?
ਪੰਜਾਬ ਦੇ 13 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਨਿਕਲੇਗੀ ਧੁੱਪ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 13 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਨਿਕਲੇਗੀ ਧੁੱਪ; ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਨਵੰਬਰ 2026
 Pension News : ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਹੁਣ ਮਿਲੇਗਾ ਫਸਿਆ ਹੋਇਆ ਬਕਾਇਆ
 Pension News : ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਹੁਣ ਮਿਲੇਗਾ ਫਸਿਆ ਹੋਇਆ ਬਕਾਇਆ
Punjab ਤੋਂ ਪਾਕਿਸਤਾਨ ਗਏ 3 ਸਿੱਖ ਸ਼ਰਧਾਲੂ ਲਾਪਤਾ, ਸ੍ਰੀ ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ ਜਾਂਦੇ ਸਮੇਂ ਹੋਏ ਗਾਇਬ
Punjab ਤੋਂ ਪਾਕਿਸਤਾਨ ਗਏ 3 ਸਿੱਖ ਸ਼ਰਧਾਲੂ ਲਾਪਤਾ, ਸ੍ਰੀ ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ ਜਾਂਦੇ ਸਮੇਂ ਹੋਏ ਗਾਇਬ
Punjab News : ਨਵੀਂ ਵਿਆਹੀ ਲਾੜੀ ਨੇ ਵਿਆਹ ਦੇ 4 ਦਿਨ ਬਾਅਦ ਹੀ ਪਾਇਆ ਭੜਥੂ , ਲਾੜੇ ਦੇ ਉੱਡੇ ਹੋਸ਼ !  
Punjab News : ਨਵੀਂ ਵਿਆਹੀ ਲਾੜੀ ਨੇ ਵਿਆਹ ਦੇ 4 ਦਿਨ ਬਾਅਦ ਹੀ ਪਾਇਆ ਭੜਥੂ , ਲਾੜੇ ਦੇ ਉੱਡੇ ਹੋਸ਼ !  
 8th Pay Commission : 18 ਹਜ਼ਾਰ ਵਾਲਿਆਂ ਦੀ ਤਨਖਾਹ ਹੋ ਸਕਦੀ ਹੈ 72 ਹਜ਼ਾਰ ! 8ਵੇਂ ਪੇਅ ਕਮਿਸ਼ਨ 'ਚ ਵੱਡਾ ਬਦਲਾਅ?
 8th Pay Commission : 18 ਹਜ਼ਾਰ ਵਾਲਿਆਂ ਦੀ ਤਨਖਾਹ ਹੋ ਸਕਦੀ ਹੈ 72 ਹਜ਼ਾਰ ! 8ਵੇਂ ਪੇਅ ਕਮਿਸ਼ਨ 'ਚ ਵੱਡਾ ਬਦਲਾਅ?
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
Embed widget