ਅਸ਼ਫਾਕ ਢੁਡੀ ਦੀ ਰਿਪੋਰਟ 


Punjab News :  ਗਿੱਦੜਬਾਹਾ ਦਾ ਵਰੁਣ ਬਾਂਸਲ ਹਰਿਆਣਾ ਜੁਡੀਸ਼ੀਅਲ ਦੀ ਪ੍ਰੀਖਿਆ ਵਿੱਚ 35ਵਾਂ ਸਥਾਨ ਹਾਸਲ ਕਰਕੇ ਜੱਜ ਬਣ ਗਿਆ ਹੈ। ਜਿਸ ਤੋਂ ਬਾਅਦ ਬਾਂਸਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਵਰੂਨ ਨੇ ਮਹਿਜ  23 ਸਾਲਾਂ ਦੀ ਉਮਰ ਵਿਚ ਜੱਜ ਬਣਨ ਦਾ ਰੁਤਬਾ ਹਾਸਿਲ ਕੀਤਾ ਹੈ ,ਜੋ ਕਿ ਬਹੁਤ ਹੀ ਵੱਡਾ ਮੁਕਾਮ ਹੈ ਕਿਉੰਕਿ ...ਇਸ ਉਮਰ ਵਿਚ ਤਾਂ ਅੱਜ -ਕੱਲ ਦੇ ਨੋਜਵਾਨ ਆਪਣੀਆਂ ਸੌਕੀਨੀਆਂ ਹੀ ਪੂਰੀਆ ਕਰ ਰਹੇ ਹੁਂਦੇ ਹਨ। ਖਾਸ ਕਰਕੇ ਜਿਥੇ ਅੱਜ ਵਿਚ ਪੰਜਾਬ 'ਚੋਂ ਹਰ ਨੋਜਵਾਨ ਬਾਰਵੀਂ ਦੀ ਪੜਾਈ ਕਰਨ ਤੋਂ ਬਾਅਦ ਕੈਨੇਡਾ ਵੱਲ ਜਾ ਰਿਹਾ ਹੈ,ਉਥੇ ਹੀ ਵਰੁਨ ਨੇ ਵਿਦੇਸ਼ ਦਾ ਮੋਹ ਨਾ ਰਖਦੇ ਹੋਏ ਆਪਣੇ ਹੀ ਦੇਸ਼ ਵਿਚ ਜੁਡੀਸ਼ਿਅਲ ਦੀ ਪ੍ਰੀਖੀਆ ਪਾਸ ਕਰਕੇ ਨਿਆਇਕ ਸੇਵਾਵਾਂ ਵਿਚ ਆਪਣਾ ਕਰੀਅਰ ਬਣਾਉਣ ਦੀ ਸੋਚੀ ਹੈ। 


 


 ਵਰੁਣ ਨੇ ਪੰਜਾਬ ਯੁਨੀਵਰਸਿਟੀ ਚੰਡੀਗੜ੍ਹ ਤੋਂ ਆਪਣੀ ਵਾਕਾਲਤ ਦੀ ਪੜਾਈ ਕੀਤੀ ਹੈ। ਵਕਾਲਤ ਦੀ ਪੜਾਈ ਕਰਨ ਤੋਂ ਬਾਅਦ ਮਿਹਨਤ ਲਗਾਤਾਰ ਜਾਰੀ ਰੱਖੀ ਅਤੇ ਉਸ ਤੋਂ ਬਾਅਦ ਮੁੰਬਈ ਵਿਖੇ ਸੀਬੀਆਈ ਪਰੋਸੀਕਉਟਰ ਦੀ ਪਰੈਕਿਟਿਸ ਸ਼ੁਰੂ ਕੀਤੀ। ਆਪਣੀ ਇਸ ਪਰੈਕਟਿਸ ਦੇ ਨਾਲ ਨਾਲ ਵਰੁਨ ਨੇ ਜੱਜ ਬਣਨ ਲਈ ਪ੍ਰੀਖੀਆ ਦੀ ਤਿਆਰੀ ਕੀਤੀ ਅਤੇ ਪੈਪਰ ਦਿਤਾ। ਜਿਸ ਤੋ ਬਾਅਦ ਨਤੀਜੇ ਆਉਣ 'ਤੇ ਹੁਣ ਵਰੁਣ ਜੱਜ  ਬਣ ਗਿਆ ਹੈ। ਵਰੂਣ ਨੇ ਕਿਹਾ ਹੈ ਕਿ ਉਹ ਇਸ ਖੇਤਰ ਵਿਚ ਤਣਦੇਹੀ ਨਾਲ ਸੇਵਾ ਨਿਭਾਉਣਗੇ ਅਤੇ ਲੋਕਾਂ ਨੂੰ ਇਨਸਾਫ ਦਿਵਾਉਣ ਵਿਚ ਪਿਛੇ ਨਹੀਂ ਹਟਣਗੇ। ਮਾਤਾ  ਪਿਤਾ ਨੇ ਬਹੁਤ ਹੀ ਸਹਿਯੋਗ ਦਿਤਾ ਹੈ। ਉਨ੍ਹਾਂ ਦੇ ਸਹਿਯੋਗ ਸਦਕਾ ਹੀ ਮੈਂ ਅੱਜ ਇਸ ਮੁਕਾਮ 'ਤੇ ਪਹੁੰਚਿਆ ਹਾਂ। ਵਰੁਨ ਮੁੰਬਈ ਦੇ ਵਿਚ ਸੀਬੀਆਈ ਦੇ ਵਿਚ ਪਬਲਿਕ ਪਰੋਸਿਕਿਉਟਰ ਦੇ ਤੌਰ 'ਤੇ ਸੇਵਾਵਾ ਨਿਭਾ ਰਹੇ ਹਨ।


 ਇਹ ਵੀ ਪੜ੍ਹੋ : ਸੋਮਾਲੀਆ ਦੇ ਹੋਟਲ 'ਚ ਅੱਤਵਾਦੀ ਹਮਲਾ, 9 ਲੋਕਾਂ ਦੀ ਮੌਤ, 47 ਜ਼ਖਮੀ, 4 ਅੱਤਵਾਦੀ ਢੇਰ , ਅੱਤਵਾਦੀ ਸੰਗਠਨ ਅਲ-ਸ਼ਬਾਬ ਨੇ ਲਈ ਜ਼ਿੰਮੇਵਾਰੀ


 ਵਰੁਣ ਬਾਂਸਲ ਦਾ ਘਰ ਪਹੁੰਚਣ 'ਤੇ ਉਸਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵੱਲੋਂ ਪਟਾਕੇ ਚਲਾ ਕੇ ਅਤੇ ਢੋਲ ਵਜਾਕੇ ਨਿੱਘਾ ਸੁਆਗਤ ਕੀਤਾ ਗਿਆ ਹੈ। ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।  ਰਿਸ਼ਤੇਦਾਰਾਂ ਅਤੇ ਲੋਕਾਂ ਵੱਲੋਂ ਵਰੁਣ ਦੇ ਘਰ ਪਹੁੰਚਣ ਤੇ ਉਸਦਾ ਮੁੰਹ ਮਿਠਾ ਕਰਵਾ ਕੇ ਪਰਿਵਾਰ ਨਾਲ ਖੁਸ਼ੀ ਨੂੰ ਸਾਂਝੀ ਕੀਤੀ ਜਾ ਰਹੀ ਹੈ। ਵਰੂਣ ਦੇ ਪਿਤਾ ਮਨੋਜ ਕੁਮਾਰ ਨੇ ਕਿਹਾ ਕਿ ਵਰੂਣ ਨੇ ਮਿਹਨਤ ਬਹੁਤ ਕੀਤੀ ਹੈ ਅਤੇ ਅਸੀ ਸਾਰਾ ਹੀ ਪਰਿਵਾਰ ਵਰੁਣ ਦੀ ਕਾਮਯਾਬੀ ਤੋਂ ਬਹੁਤ ਖੁਸ਼ ਹਾਂ। ਵਰੂਣ ਦੇ ਦਾਦਾ ਬਨਾਰਸੀ ਦਾਸ ਬਾਂਸਲ ਨੇ ਕਿਹਾ ਕਿ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਗਰੀਬਾਂ ਦਾ ਭਲਾ ਕਰਦਾ ਆਇਆ ਹੈ ਅਤੇ ਹੁਣ ਮੇਰਾ ਪੋਤਾ ਵੀ ਸਾਡੇ ਪਰਿਵਾਰ ਦੀ ਰੀਤ ਨੂੰ ਅਗੇ ਤੋਰਦਾ ਹੋਇਆ ਹਰ ਵਿਅਕਤੀ ਨੂਂ ਇਨਸਾਫ ਦੇਏਗਾ। 


 


ਤੁਸੀ ਸੁਣਿਆ ਵਰੁਣ ਅਤੇ ਉਸਦੇ ਪਰਿਵਾਰ ਨੇ ਕਿਹਾ ਹੈ ਹਰ ਗਰੀਬ ਅਤੇ ਦੱਬੇ ਕੁਚਲੇ ਲੋਕਾਂ ਨੂੰ ਇਨਸਾਫ ਦਵਾਇਆ ਜਾਏਗਾ। ਵਰੁਣ ਵਰਗੇ ਨੌਜਵਾਨਾਂ ਦੀ ਇਸ ਦੇਸ਼ ਨੂੰ ਬਹੁਤ ਲੋੜ ਹੈ ਤਾਂ ਜੋ ਵਿਦੇਸ਼ ਵਿਚ ਜਾ ਕੇ ਇਸ ਧਰਤੀ 'ਤੇ ਸੇਵਾ ਕਰਦੇ ਹੋਏ ਭਾਰਤ ਨੂੰ ਹੋਰ ਅਗੇ ਵਧਾਇਆ ਜਾ ਸਕੇ।