ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ 'ਚ ਪਾਣੀ ਦਾ ਪੱਧਰ ਘਟਿਆ, ਬਿਜਲੀ ਉਤਪਾਦਨ 'ਤੇ ਹੋਵੇਗਾ ਅਸਰ !
ਉੱਤਰ ਭਾਰਤ ਦੇ ਸਭ ਤੋਂ ਵੱਡੇ ਪਣ ਬਿਜਲੀ ਪ੍ਰਾਜੈਕਟ ਭਾਖੜਾ ਡੈਮ ਤੋਂ 10 ਟਰਬਾਈਨਾਂ ਦੇ ਦੁਆਰਾ 1325 ਕਿਲੋ ਮੈਗਾਵਾਟ ਬਿਜਲੀ ਉਤਪਾਦਨ ਕੀਤੀ ਜਾਂਦੀ ਹੈ। ਪਰ ਜੇਕਰ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਲੈਵਲ ਘਟ ਹੋਵੇ ਤੇ ਟਰਬਾਈਨਾਂ ਨੂੰ ਵੀ ਉਸੇ ਹਿਸਾਬ ਨਾਲ ਚਲਾਇਆ ਜਾਂਦਾ ਹੈ।
ਚੰਡੀਗੜ੍ਹ: ਗਰਮੀਆਂ ਦਾ ਸੀਜ਼ਨ ਆਉਂਦੇ ਹੀ ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਦੇ ਵਿੱਚ ਪਾਣੀ ਦਾ ਲੈਵਲ ਘਟਣਾ ਸ਼ੁਰੂ ਹੋ ਜਾਂਦਾ ਹੈ। ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਜਿਸ ਦਾ ਖੇਤਰਫਲ 163 ਕਿਲੋਮੀਟਰ ਅਤੇ ਚੌੜਾਈ 90 ਕਿਲੋਮੀਟਰ ਹੈ। ਸ਼ੁੱਕਰਵਾਰ ਸਵੇਰੇ ਨੌਂ ਵਜੇ ਦਰਜ ਕੀਤੇ ਗਏ ਅੰਕੜਿਆਂ ਅਨੁਸਾਰ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਦਾ ਵਾਟਰ ਲੈਵਲ 1529ft ਦਰਜ ਕੀਤਾ ਗਿਆ ਹੈ।
ਉੱਤਰ ਭਾਰਤ ਦੇ ਸਭ ਤੋਂ ਵੱਡੇ ਪਣ ਬਿਜਲੀ ਪ੍ਰਾਜੈਕਟ ਭਾਖੜਾ ਡੈਮ ਤੋਂ 10 ਟਰਬਾਈਨਾਂ ਦੇ ਦੁਆਰਾ 1325 ਕਿਲੋ ਮੈਗਾਵਾਟ ਬਿਜਲੀ ਉਤਪਾਦਨ ਕੀਤੀ ਜਾਂਦੀ ਹੈ। ਪਰ ਜੇਕਰ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਲੈਵਲ ਘਟ ਹੋਵੇ ਤੇ ਟਰਬਾਈਨਾਂ ਨੂੰ ਵੀ ਉਸੇ ਹਿਸਾਬ ਨਾਲ ਚਲਾਇਆ ਜਾਂਦਾ ਹੈ। ਜੇਕਰ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਲੈਵਲ ਪੂਰਾ ਹੋਵੇ ਤਾਂ ਇਹ ਮਸ਼ੀਨਾਂ ਦਸ ਦੀਆਂ ਦਸ ਚਲਾਈਆਂ ਜਾਂਦੀਆਂ ਹਨ।
ਗੋਬਿੰਦ ਸਾਗਰ ਝੀਲ ਜਿਸ ਦਾ ਖੇਤਰਫਲ 163 ਕਿਲੋਮੀਟਰ ਅਤੇ ਚੌੜਾਈ 90 ਕਿਲੋਮੀਟਰ ਹੈ ਜਿਸ ਦੀ ਕੁੱਲ ਕਪੈਸਟੀ 1686 ਫੁੱਟ ਹੈ। ਬੀਬੀਐਮਬੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਅਜਿਹਾ ਕਦੀ ਨਹੀਂ ਹੋਇਆ ਕਿ ਪਾਣੀ ਦਾ ਲੈਵਲ ਇੱਥੇ ਤਕ ਪਹੁੰਚਿਆ ਹੋਵੇ। ਗਰਮੀਆਂ ਦੇ ਸੀਜ਼ਨ ਵਿੱਚ ਅਕਸਰ ਗੋਬਿੰਦ ਸਾਗਰ ਝੀਲ ਦਾ ਪਾਣੀ ਦਾ ਲੈਵਲ ਘਟ ਜਾਂਦਾ ਹੈ ਕਿਉਂਕਿ ਬਿਜਲੀ ਦੀ ਸਪਲਾਈ ਲਈ ਨਿਰੰਤਰ ਟਰਬਾਈਨਾਂ ਚਲਦੀਆਂ ਰਹਿੰਦੀਆਂ ਹਨ।
ਗੋਬਿੰਦ ਸਾਗਰ ਝੀਲ ਦੇ ਪਿੱਛੇ ਦੇ ਪਾਣੀ ਦੀ ਮਾਤਰਾ ਨੂੰ ਦੇਖ ਕੇ ਹੀ ਟਰਬਾਈਨਾਂ ਚਲਾਈਆਂ ਜਾਂਦੀਆਂ ਹਨ। ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਲੈਵਲ ਉਦੋਂ ਵੱਧਦਾ ਹੈ ਜਦੋਂ ਗਰਮੀ ਦਾ ਲੈਵਲ ਪੂਰਾ ਹੁੰਦਾ ਹੈ ਕਿਉਂਕਿ ਗਰਮੀ ਜਿੰਨੀ ਜ਼ਿਆਦਾ ਪਊਗੀ ਉਨੇ ਹੀ ਹਿਮਾਲਿਆ ਦੇ ਵਿੱਚ ਗਲੇਸ਼ੀਅਰ ਪਿਘਲ ਜਾਣਗੇ। ਜਿਨ੍ਹਾਂ ਦਾ ਪਾਣੀ ਗੋਬਿੰਦ ਸਾਗਰ ਝੀਲ ਦੇ ਵਿੱਚ ਆ ਕੇ ਇਕੱਠਾ ਹੋਵੇਗਾ।
ਮਈ ਮਹੀਨੇ ਤੋਂ 15 ਸਤੰਬਰ ਤੱਕ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਇਕੱਠਾ ਕੀਤੀ ਜਾਂਦੀ ਹੈ। ਇਸ ਇਕੱਠੇ ਕੀਤੇ ਪਾਣੀ ਤੋਂ ਹੀ ਪੂਰਾ ਸਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਸ ਸੰਬੰਧ ਵਿੱਚ ਬੀਬੀਐਮਬੀ ਦੇ ਚੀਫ ਇੰਜੀਨੀਅਰ ਕਮਲਜੀਤ ਸਿੰਘ ਨੇ ਦੱਸਿਆ ਕਿ ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਲੈਵਲ 1529 ਫੁੱਟ ਹੈ।