ਪੜਚੋਲ ਕਰੋ

Agriculture News: ਕਿਸਾਨਾਂ ਲਈ ਖ਼ੁਸ਼ਖ਼ਬਰੀ ! ਕਣਕ ਦੇ ਪ੍ਰਮਾਣਿਤ ਬੀਜਾਂ 'ਤੇ ਮਿਲੇਗੀ 50 ਫੀਸਦ ਸਬਸਿਡੀ, ਇਨ੍ਹਾਂ ਕਿਸਾਨਾਂ ਦੀ ਹੋਵੇਗੀ ਪਹਿਲ

ਇੱਕ ਕਿਸਾਨ ਨੂੰ ਸਬਸਿਡੀ ਵਾਲਾ ਬੀਜ ਵੱਧ ਤੋਂ ਵੱਧ 5 ਏਕੜ (2 ਕੁਇੰਟਲ) ਰਕਬੇ ਲਈ ਮੁਹੱਈਆ ਕਰਵਾਇਆ ਜਾਵੇਗਾ ਅਤੇ ਸਬਸਿਡੀ ਵਾਲੇ ਬੀਜਾਂ ਦੀ ਵੰਡ ਸਮੇਂ ਅਨੁਸੂਚਿਤ ਜਾਤੀਆਂ, ਛੋਟੇ (2.5 ਏਕੜ ਤੋਂ 5 ਏਕੜ) ਅਤੇ ਸੀਮਾਂਤ ਕਿਸਾਨਾਂ (2.5 ਏਕੜ ਤੱਕ) ਨੂੰ ਤਰਜੀਹ ਦਿੱਤੀ ਜਾਵੇਗੀ

Punjab News: ਕਣਕ ਦੀ ਬਿਜਾਈ ਦਾ ਸੀਜ਼ਨ ਨੇੜੇ ਆਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਕਣਕ ਦੇ ਤਕਰੀਬਨ 2 ਲੱਖ ਕੁਇੰਟਲ ਪ੍ਰਮਾਣਿਤ ਬੀਜ ਮੁਹੱਈਆ ਕਰਵਾਏ ਜਾਣਗੇ।

 ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਹਾੜ੍ਹੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬੀਜਾਂ ਦੀ ਕੁੱਲ ਕੀਮਤ ‘ਤੇ 50 ਫੀਸਦੀ ਸਬਸਿਡੀ ਜਾਂ ਪ੍ਰਤੀ ਕੁਇੰਟਲ ਵੱਧ ਤੋਂ ਵੱਧ 1000 ਰੁਪਏ ਸਬਸਿਡੀ ਦੇ ਹਿਸਾਬ ਨਾਲ ਪ੍ਰਮਾਣਿਤ ਬੀਜ ਮੁਹੱਈਆ ਕਰਵਾਏ ਜਾਣਗੇ। ਕਿਸਾਨਾਂ ਨੂੰ ਕਣਕ ਦੇ ਬੀਜ ਦੀ ਖਰੀਦ ਸਮੇਂ ਕੀਮਤ ‘ਚੋਂ ਸਬਸਿਡੀ ਦੀ ਰਕਮ ਘਟਾਉਣ ਤੋਂ ਬਾਅਦ ਬਚੀ ਹੋਈ ਰਕਮ ਹੀ ਅਦਾ ਕਰਨੀ ਹੋਵੇਗੀ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇੱਕ ਕਿਸਾਨ ਨੂੰ ਸਬਸਿਡੀ ਵਾਲਾ ਬੀਜ ਵੱਧ ਤੋਂ ਵੱਧ 5 ਏਕੜ (2 ਕੁਇੰਟਲ) ਰਕਬੇ ਲਈ ਮੁਹੱਈਆ ਕਰਵਾਇਆ ਜਾਵੇਗਾ ਅਤੇ ਸਬਸਿਡੀ ਵਾਲੇ ਬੀਜਾਂ ਦੀ ਵੰਡ ਸਮੇਂ ਅਨੁਸੂਚਿਤ ਜਾਤੀਆਂ, ਛੋਟੇ (2.5 ਏਕੜ ਤੋਂ 5 ਏਕੜ) ਅਤੇ ਸੀਮਾਂਤ ਕਿਸਾਨਾਂ (2.5 ਏਕੜ ਤੱਕ) ਨੂੰ ਤਰਜੀਹ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਸਬਸਿਡੀ ਦਾ ਲਾਭ ਲੈਣ ਲਈ ਚਾਹਵਾਨ ਕਿਸਾਨ 31 ਅਕਤੂਬਰ, 2023 ਤੱਕ ਆਨਲਾਈਨ ਪੋਰਟਲ http://agrimachinerypb.com 'ਤੇ ਆਪਣੀਆਂ ਅਰਜ਼ੀਆਂ ਨਿਰਧਾਰਿਤ ਪ੍ਰੋਫਾਰਮੇ ਵਿੱਚ ਜਮ੍ਹਾਂ ਕਰਵਾ ਸਕਦੇ ਹਨ। ਵਿਸ਼ੇਸ਼ ਮੁੱਖ ਸਕੱਤਰ (ਵਿਕਾਸ) ਸ੍ਰੀ ਕੇ.ਏ.ਪੀ. ਸਿਨਹਾ ਨੂੰ ਸੂਬੇ ਵਿੱਚ ਵੇਚੇ ਜਾ ਰਹੇ ਬੀਜਾਂ ‘ਤੇ ਪੂਰੀ ਨਿਗਰਾਨੀ ਰੱਖਣ ਲਈ ਆਖਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਬੀਜ ਹੀ ਮੁਹੱਈਆ ਕਰਵਾਏ ਜਾਣ।
 
 ਖੁੱਡੀਆਂ ਨੇ ਬੀਜ ਏਜੰਸੀਆਂ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੇ ਨਾਲ-ਨਾਲ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਖੇਤੀਬਾੜੀ ਅਫ਼ਸਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਬੀਜਾਂ ਦੀ ਵੰਡ ਦੌਰਾਨ ਹੇਰਾਫੇਰੀ ਕਰਨ ਵਾਲੇ ਕਿਸੇ ਵੀ ਅਧਿਕਾਰੀ/ਕਰਮਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

 ਕੇ.ਏ.ਪੀ.ਸਿਨਹਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਕਣਕ ਦੇ ਬੀਜ ਸਬਸਿਡੀ ’ਤੇ ਮੁਹੱਈਆ ਕਰਵਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ। ਸਾਰੀਆਂ ਸਰਕਾਰੀ/ ਅਰਧ ਸਰਕਾਰੀ ਬੀਜ ਉਤਪਾਦਕ ਏਜੰਸੀਆਂ ਅਤੇ ਉਨ੍ਹਾਂ ਦੇ ਅਧਿਕਾਰਤ ਡੀਲਰਾਂ ਨੂੰ ਸਬਸਿਡੀ ਵਾਲੇ ਪ੍ਰਮਾਣਿਤ ਬੀਜ ਵੇਚਣ ਦੀ ਇਜਾਜ਼ਤ ਹੋਵੇਗੀ ਅਤੇ ਉਹ ਪੋਰਟਲ 'ਤੇ ਵੀ ਰਜਿਸਟਰ ਹੋਣਗੇ। ਸਰਕਾਰੀ/ ਅਰਧ ਸਰਕਾਰੀ ਬੀਜ ਉਤਪਾਦਕ ਏਜੰਸੀਆਂ ਜਾਂ ਉਨ੍ਹਾਂ ਦੇ ਡੀਲਰ ਪੋਰਟਲ 'ਤੇ ਵੇਚੇ ਗਏ ਬੀਜ ਦੇ ਥੈਲੇ ਦੇ ਟੈਗ ਨੰਬਰ ਸਮੇਤ ਬਿੱਲ ਅਪਲੋਡ ਕਰਨਗੇ।

ਕਣਕ ਦੇ ਬੀਜਾਂ ਦੀਆਂ ਪ੍ਰਮਾਣਿਤ ਕਿਸਮਾਂ

ਇਹ ਸਬਸਿਡੀ ਕਣਕ ਦੇ ਪ੍ਰਮਾਣਿਤ ਬੀਜਾਂ 'ਤੇ ਉਪਲਬਧ ਹੋਵੇਗੀ, ਜਿਨ੍ਹਾਂ ਵਿੱਚ ਉੱਨਤ ਪੀ.ਬੀ.ਡਬਲਿਊ 343, ਉੱਨਤ ਪੀ.ਬੀ.ਡਬਲਿਊ  550, ਪੀ.ਬੀ.ਡਬਲਿਊ 1 ਜ਼ਿੰਕ, ਪੀ.ਬੀ.ਡਬਲਿਊ  725, ਪੀ.ਬੀ.ਡਬਲਿਊ  677, ਐਚ.ਡੀ. 3086, ਡਬਲਿਊ.ਐਚ. 1105, ਪੀ.ਬੀ.ਡਬਲਿਊ  1 ਚਪਾਤੀ, ਪੀ.ਬੀ.ਡਬਲਿਊ  766, ਡੀ.ਬੀ.ਡਬਲਿਊ  303, ਡੀ.ਬੀ.ਡਬਲਿਊ 187, ਡੀ.ਬੀ.ਡਬਲਿਊ 222 , ਪੀ.ਬੀ.ਡਬਲਿਊ  803, ਪੀ.ਬੀ.ਡਬਲਿਊ  824, ਪੀ.ਬੀ.ਡਬਲਿਊ  826, ਪੀ.ਬੀ.ਡਬਲਿਊ  869 ਅਤੇ ਪੀ.ਬੀ.ਡਬਲਿਊ  752 ਸ਼ਾਮਲ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ ! ਹਿਰਾਸਤ 'ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਅਮਰੀਕਾ 'ਚ ਪੁਲਿਸ ਕਰ ਰਹੀ ਹੈ ਪੁੱਛਗਿੱਛ
ਵੱਡੀ ਖ਼ਬਰ ! ਹਿਰਾਸਤ 'ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਅਮਰੀਕਾ 'ਚ ਪੁਲਿਸ ਕਰ ਰਹੀ ਹੈ ਪੁੱਛਗਿੱਛ
ਆਖ਼ਰ ਹਰ ਵਾਰ ਪੰਜਾਬੀ ਕਿਉਂ ਬਦਨਾਮ ? MP 'ਚ ਪੰਜਾਬ ਨਾਲ ਕਿਤੇ ਵੱਧ ਸੜੀ ਪਰਾਲੀ, ਕਿਤੇ ਆਕਸੀਜਨ ਤਾਂ ਨਹੀਂ ਛੱਡਦਾ MP ਦਾ ਧੂੰਆ !
ਆਖ਼ਰ ਹਰ ਵਾਰ ਪੰਜਾਬੀ ਕਿਉਂ ਬਦਨਾਮ ? MP 'ਚ ਪੰਜਾਬ ਨਾਲ ਕਿਤੇ ਵੱਧ ਸੜੀ ਪਰਾਲੀ, ਕਿਤੇ ਆਕਸੀਜਨ ਤਾਂ ਨਹੀਂ ਛੱਡਦਾ MP ਦਾ ਧੂੰਆ !
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
Advertisement
ABP Premium

ਵੀਡੀਓਜ਼

ਚੰਨੀ ਦੇ ਵਿਵਾਦਿਤ ਭਾਸ਼ਨ ਨੇ ਕਰਾਈ ਕਾਂਗਰਸ ਪਾਰਟੀ ਦੀ ਖੇਹ...ਹਿਰਾਸਤ 'ਚ Lawrence Bishnoi ਦਾ ਭਰਾ Anmol Bishnoi !ਸੁਖਬੀਰ ਬਾਦਲ ਦੇ ਅਸਤੀਫ਼ੇ ਪਿੱਛੇ ਕਿਸਦਾ ਹੱਥ ਹੈ?Sukhbir Badal ਦੇ ਅਸਤੀਫੇ ਨੂੰ ਲੈ ਕੇ ਮੀਟਿੰਗ 'ਚ ਕੀ ਹੋਇਆ ਫੈਸਲਾ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ ! ਹਿਰਾਸਤ 'ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਅਮਰੀਕਾ 'ਚ ਪੁਲਿਸ ਕਰ ਰਹੀ ਹੈ ਪੁੱਛਗਿੱਛ
ਵੱਡੀ ਖ਼ਬਰ ! ਹਿਰਾਸਤ 'ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਅਮਰੀਕਾ 'ਚ ਪੁਲਿਸ ਕਰ ਰਹੀ ਹੈ ਪੁੱਛਗਿੱਛ
ਆਖ਼ਰ ਹਰ ਵਾਰ ਪੰਜਾਬੀ ਕਿਉਂ ਬਦਨਾਮ ? MP 'ਚ ਪੰਜਾਬ ਨਾਲ ਕਿਤੇ ਵੱਧ ਸੜੀ ਪਰਾਲੀ, ਕਿਤੇ ਆਕਸੀਜਨ ਤਾਂ ਨਹੀਂ ਛੱਡਦਾ MP ਦਾ ਧੂੰਆ !
ਆਖ਼ਰ ਹਰ ਵਾਰ ਪੰਜਾਬੀ ਕਿਉਂ ਬਦਨਾਮ ? MP 'ਚ ਪੰਜਾਬ ਨਾਲ ਕਿਤੇ ਵੱਧ ਸੜੀ ਪਰਾਲੀ, ਕਿਤੇ ਆਕਸੀਜਨ ਤਾਂ ਨਹੀਂ ਛੱਡਦਾ MP ਦਾ ਧੂੰਆ !
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
Punjab News: ਸੁਖਬੀਰ ਬਾਦਲ ਦਾ ਅਸਤੀਫ਼ਾ ਹੋਏਗਾ ਪ੍ਰਵਾਨ ਜਾਂ ਫਿਰ...? ਰਣਨੀਤੀ ਘੜਨ ਲਈ ਅਕਾਲੀ ਦਲ ਨੇ ਬੁਲਾਈ ਅਹਿਮ ਮੀਟਿੰਗ
Punjab News: ਸੁਖਬੀਰ ਬਾਦਲ ਦਾ ਅਸਤੀਫ਼ਾ ਹੋਏਗਾ ਪ੍ਰਵਾਨ ਜਾਂ ਫਿਰ...? ਰਣਨੀਤੀ ਘੜਨ ਲਈ ਅਕਾਲੀ ਦਲ ਨੇ ਬੁਲਾਈ ਅਹਿਮ ਮੀਟਿੰਗ
By Election in Punjab: ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
Embed widget