ਪੜਚੋਲ ਕਰੋ

ਬੇਰੁਜਗਾਰਾਂ ਲਈ ਖੁਸ਼ਖਬਰੀ! ਪੰਜਾਬ 'ਚ 10000 ਲੋਕਾਂ ਨੂੰ ਮਿਲੇਗੀ ਨੌਕਰੀ, 60000 ਰੁਪਏ ਤੱਕ ਤਨਖ਼ਾਹ 

ਬੇਰੁਜਗਾਰਾਂ ਲਈ ਖੁਸ਼ਖਬਰੀ ਹੈ। ਪੰਜਾਬ ਵਿੱਚ ਜਲਦ ਹੀ 10 ਹਜ਼ਾਰ ਨੌਕਰੀਆਂ ਮਿਲਣਗੀਆਂ। ਦੇਸ਼ ਦੀਆਂ 425 ਪ੍ਰਮੁੱਖ ਕੰਪਨੀਆਂ ਵਿੱਚ ਨੌਕਰੀਆਂ ਲਈ 8000 ਤੋਂ ਲੈ ਕੇ 60000 ਰੁਪਏ ਤੱਕ ਤਨਖ਼ਾਹ ਹੋਏਗੀ।

Punjab News: ਬੇਰੁਜਗਾਰਾਂ ਲਈ ਖੁਸ਼ਖਬਰੀ ਹੈ। ਪੰਜਾਬ ਵਿੱਚ ਜਲਦ ਹੀ 10 ਹਜ਼ਾਰ ਨੌਕਰੀਆਂ ਮਿਲਣਗੀਆਂ। ਦੇਸ਼ ਦੀਆਂ 425 ਪ੍ਰਮੁੱਖ ਕੰਪਨੀਆਂ ਵਿੱਚ ਨੌਕਰੀਆਂ ਲਈ 8000 ਤੋਂ ਲੈ ਕੇ 60000 ਰੁਪਏ ਤੱਕ ਤਨਖ਼ਾਹ ਹੋਏਗੀ। ਇਸ ਲਈ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਵੱਲੋਂ 7 ਜੂਨ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਪਲੇਸਮੈਂਟ ਮੁਹਿੰਮ ਵਿੱਢੀ ਜਾਵੇਗੀ। 

ਇਸ ਬਾਰੇ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਚਾਹਵਾਨ ਨੌਜਵਾਨਾਂ ਨੂੰ 8000-60000 ਰੁਪਏ ਤੱਕ ਤਨਖ਼ਾਹ ਵਾਲੀਆਂ 10000 ਤੋਂ ਵੱਧ ਨੌਕਰੀਆਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਹ ਮੁਹਿੰਮ ਇੱਕੋ ਸਮੇਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਚਲਾਈ ਜਾਵੇਗੀ। 

ਹੋਰ ਪੜ੍ਹੋ : ਪੰਜਾਬੀਆਂ ਲਈ ਖਤਰੇ ਦੀ ਘੰਟੀ! ਮਾਂ ਬੋਲੀ ਪੰਜਾਬੀ ਬਾਰੇ ਹੋਸ਼ ਉਡਾਉਣ ਵਾਲੀ ਅਸਲੀਅਤ ਆਈ ਸਾਹਮਣੇ
ਇਸ ਪਲੇਸਮੈਂਟ ਮੁਹਿੰਮ ਵਿੱਚ ਰੁਜ਼ਗਾਰ ਲਈ ਨੌਜਵਾਨਾਂ ਦੀ ਚੋਣ ਕਰਨ ਵਾਸਤੇ ਵਰਧਮਾਨ, ਸਪੋਰਟਕਿੰਗ, ਫਲਿੱਪਕਾਰਟ, ਏਅਰਟੈੱਲ ਤੇ ਰਿਲਾਇੰਸ ਸਮੇਤ 425 ਪ੍ਰਮੁੱਖ ਕੰਪਨੀਆਂ ਸ਼ਾਮਲ ਹੋਣਗੀਆਂ। ਇਸ ਪਲੇਸਮੈਂਟ ਮੁਹਿੰਮ ਵਿੱਚ ਪੋਸਟ ਗ੍ਰੈਜੂਏਟ, ਗ੍ਰੈਜੂਏਟ (ਤਕਨੀਕੀ/ਗ਼ੈਰ-ਤਕਨੀਕੀ), ਆਈਟੀਆਈ, ਡਿਪਲੋਮਾ ਹੋਲਡਰ, 12ਵੀਂ ਪਾਸ, ਮੈਟ੍ਰਿਕ ਪਾਸ ਨੌਜਵਾਨਾਂ ਸਮੇਤ ਉਨ੍ਹਾਂ ਨੌਜਵਾਨ ਨੂੰ ਵੀ ਨੌਕਰੀਆਂ ਪ੍ਰਾਪਤ ਕਰਨ ਦੇ ਮੌਕੇ ਦਿੱਤੇ ਜਾਣਗੇ, ਜਿਨ੍ਹਾਂ ਨੇ ਕੋਈ ਵਿਦਿਅਕ ਯੋਗਤਾ ਪ੍ਰਾਪਤ ਨਹੀਂ ਕੀਤੀ। 

ਰੁਜ਼ਗਾਰ ਉਤਪਤੀ ਵਿਭਾਗ ਵੱਲੋਂ ਇਸ ਪਲੇਸਮੈਂਟ ਮੁਹਿੰਮ ਵਿੱਚ ਹਿੱਸਾ ਲੈਣ ਵਾਲੇ ਚਾਹਵਾਨ ਉਮੀਦਵਾਰਾਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਅਰੋੜਾ ਨੇ ਕਿਹਾ ਕਿ ਚਾਹਵਾਨ ਉਮੀਦਵਾਰ ਜੌਬ ਪੋਰਟਲ (http://www.pgrkam.com) 'ਤੇ ਲੌਗਇਨ ਕਰਕੇ ਜਾਂ ਜ਼ਿਲ੍ਹਾ ਰੁਜ਼ਗਾਰ ਤੇ ਉੱਦਮ ਬਿਊਰੋ ਰਾਹੀਂ ਖ਼ੁਦ ਨੂੰ ਰਜਿਸਟਰ ਕਰ ਸਕਦੇ ਹਨ ਜਾਂ ਸਿੱਧੇ ਪਲੇਸਮੈਂਟ ਡਰਾਈਵ ਵਾਲੀ ਥਾਂ 'ਤੇ ਵੀ ਆ ਸਕਦੇ ਹਨ।

ਉਨ੍ਹਾਂ ਕਿਹਾ ਕਿ ਪਲੇਸਮੈਂਟ ਮੁਹਿੰਮ ਸਬੰਧੀ ਸਥਾਨਾਂ ਦੇ ਵੇਰਵੇ ਵਿਭਾਗ ਦੇ ਜੌਬ ਪੋਰਟਲ 'ਤੇ ਵੀ ਉਪਲਬਧ ਹਨ। ਡਾਇਰੈਕਟਰ ਰੁਜ਼ਗਾਰ ਉੱਤਪਤੀ ਦੀਪਤੀ ਉੱਪਲ ਨੇ ਦੱਸਿਆ ਕਿ ਰੁਜ਼ਗਾਰ ਉਤਪਤੀ ਵਿਭਾਗ ਇਸ ਮੁਹਿੰਮ ਰਾਹੀਂ ਰੁਜ਼ਗਾਰਦਾਤਾਵਾਂ ਨੂੰ ਯੋਗ ਉਮੀਦਵਾਰ ਲੱਭਣ ਦੇ ਨਾਲ-ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਨ ਲਈ ਮੰਚ ਪ੍ਰਦਾਨ ਕਰਨ ਦੀ ਨਿਰੰਤਰ ਕੋਸ਼ਿਸ਼ ਕਰ ਰਿਹਾ ਹੈ। ਇਸ ਪਲੇਸਮੈਂਟ ਮੁਹਿੰਮ ਰਾਹੀਂ ਸੰਭਾਵਿਤ ਤੌਰ 'ਤੇ ਘੱਟੋ-ਘੱਟ 10,000 ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਮਾਘੀ ਦਾ ਮੇਲਾ ਅੱਜ, ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵੱਡੀ ਗਿਣਤੀ 'ਚ ਪੁੱਜੀ ਸੰਗਤ, ਵੇਖੋ ਤਸਵੀਰਾਂ
ਮਾਘੀ ਦਾ ਮੇਲਾ ਅੱਜ, ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵੱਡੀ ਗਿਣਤੀ 'ਚ ਪੁੱਜੀ ਸੰਗਤ, ਵੇਖੋ ਤਸਵੀਰਾਂ
Punjab News: ਪੰਜਾਬ 'ਚ ਸਵੇਰੇ 7 ਤੋਂ ਰਾਤ 9 ਵਜੇ ਤੱਕ ਲੱਗੀਆਂ ਸਖਤ ਪਾਬੰਦੀਆਂ, ਜਾਣੋ ਕਦੋਂ ਤੱਕ ਰਹਿਣਗੀਆਂ ਲਾਗੂ ?
ਪੰਜਾਬ 'ਚ ਸਵੇਰੇ 7 ਤੋਂ ਰਾਤ 9 ਵਜੇ ਤੱਕ ਲੱਗੀਆਂ ਸਖਤ ਪਾਬੰਦੀਆਂ, ਜਾਣੋ ਕਦੋਂ ਤੱਕ ਰਹਿਣਗੀਆਂ ਲਾਗੂ ?
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 50 ਦਿਨ, ਸਿਹਤ ਲਗਾਤਾਰ ਹੋ ਰਹੀ ਡਾਊਨ, ਬੋਲਣਾ ਵੀ ਹੋਇਆ ਔਖਾ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 50 ਦਿਨ, ਸਿਹਤ ਲਗਾਤਾਰ ਹੋ ਰਹੀ ਡਾਊਨ, ਬੋਲਣਾ ਵੀ ਹੋਇਆ ਔਖਾ
ਪੰਜਾਬ 'ਚ ਸੰਘਣੀ ਧੁੰਦ ਦਾ ਅਲਰਟ, ਇੰਨੀ ਤਰੀਕ ਤੋਂ ਪਵੇਗਾ ਮੀਂਹ
ਪੰਜਾਬ 'ਚ ਸੰਘਣੀ ਧੁੰਦ ਦਾ ਅਲਰਟ, ਇੰਨੀ ਤਰੀਕ ਤੋਂ ਪਵੇਗਾ ਮੀਂਹ
Advertisement
ABP Premium

ਵੀਡੀਓਜ਼

ਸੁਨੀਲ ਜਾਖੜ ਦੇ ਖ਼ਿਲਾਫ਼ ਹੋਏ ਕਿਸਾਨ! ਦੱਸਿਆ MSP ਦੇ ਪਿੱਛਲਾ ਸੱਚਨਵਜੋਤ ਸਿੱਧੂ ਨੇ ਮਨਾਈ ਪਰਿਵਾਰ ਨਾਲ ਲੋਹੜੀ! ਦੇਖੋ ਖ਼ਾਸ ਤਸਵੀਰਾਂ!ਲੋਹੜੀ ਵਾਲੇ ਦਿਨ ਕਿਸਾਨਾ ਨੇ ਸਾੜੀਆ  ਨਵੀਂ ਖ਼ੇਤੀ ਨੀਤੀ ਦੀਆਂ ਕਾਪੀਆਂ!ਪਟਿਆਲਾ ਨਗਰ ਨਿਗਮ ਚੋਣਾਂ 'ਚ 7 ਵਾਰਡਾਂ ਦੀਆਂ  ਚੋਣਾਂ ਮੁਲਤਵੀ ਕਰਨ ਦਾ ਫੈਸਲਾ ਰੱਦ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਾਘੀ ਦਾ ਮੇਲਾ ਅੱਜ, ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵੱਡੀ ਗਿਣਤੀ 'ਚ ਪੁੱਜੀ ਸੰਗਤ, ਵੇਖੋ ਤਸਵੀਰਾਂ
ਮਾਘੀ ਦਾ ਮੇਲਾ ਅੱਜ, ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵੱਡੀ ਗਿਣਤੀ 'ਚ ਪੁੱਜੀ ਸੰਗਤ, ਵੇਖੋ ਤਸਵੀਰਾਂ
Punjab News: ਪੰਜਾਬ 'ਚ ਸਵੇਰੇ 7 ਤੋਂ ਰਾਤ 9 ਵਜੇ ਤੱਕ ਲੱਗੀਆਂ ਸਖਤ ਪਾਬੰਦੀਆਂ, ਜਾਣੋ ਕਦੋਂ ਤੱਕ ਰਹਿਣਗੀਆਂ ਲਾਗੂ ?
ਪੰਜਾਬ 'ਚ ਸਵੇਰੇ 7 ਤੋਂ ਰਾਤ 9 ਵਜੇ ਤੱਕ ਲੱਗੀਆਂ ਸਖਤ ਪਾਬੰਦੀਆਂ, ਜਾਣੋ ਕਦੋਂ ਤੱਕ ਰਹਿਣਗੀਆਂ ਲਾਗੂ ?
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 50 ਦਿਨ, ਸਿਹਤ ਲਗਾਤਾਰ ਹੋ ਰਹੀ ਡਾਊਨ, ਬੋਲਣਾ ਵੀ ਹੋਇਆ ਔਖਾ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 50 ਦਿਨ, ਸਿਹਤ ਲਗਾਤਾਰ ਹੋ ਰਹੀ ਡਾਊਨ, ਬੋਲਣਾ ਵੀ ਹੋਇਆ ਔਖਾ
ਪੰਜਾਬ 'ਚ ਸੰਘਣੀ ਧੁੰਦ ਦਾ ਅਲਰਟ, ਇੰਨੀ ਤਰੀਕ ਤੋਂ ਪਵੇਗਾ ਮੀਂਹ
ਪੰਜਾਬ 'ਚ ਸੰਘਣੀ ਧੁੰਦ ਦਾ ਅਲਰਟ, ਇੰਨੀ ਤਰੀਕ ਤੋਂ ਪਵੇਗਾ ਮੀਂਹ
Punjab News: ਪੰਜਾਬ ਦੇ ਨੌਜਵਾਨ ਵੱਡੀਆਂ ਅਸਾਮੀਆਂ ਲਈ ਤੁਰੰਤ ਕਰੋ ਅਪਲਾਈ, ਸਰਕਾਰ ਨੇ ਇਸ ਤਰੀਕ ਤੋਂ ਪਹਿਲਾਂ ਮੰਗੀਆਂ ਅਰਜ਼ੀਆਂ
ਪੰਜਾਬ ਦੇ ਨੌਜਵਾਨ ਵੱਡੀਆਂ ਅਸਾਮੀਆਂ ਲਈ ਤੁਰੰਤ ਕਰੋ ਅਪਲਾਈ, ਸਰਕਾਰ ਨੇ ਇਸ ਤਰੀਕ ਤੋਂ ਪਹਿਲਾਂ ਮੰਗੀਆਂ ਅਰਜ਼ੀਆਂ
ਵਾਪਰਿਆ ਵੱਡਾ ਹਾਦਸਾ, ਸੋਨੇ ਦੀ ਖਾਨ 'ਚ ਫਸੇ 100 ਮਜ਼ਦੂਰਾਂ ਦੀ ਮੌਤ
ਵਾਪਰਿਆ ਵੱਡਾ ਹਾਦਸਾ, ਸੋਨੇ ਦੀ ਖਾਨ 'ਚ ਫਸੇ 100 ਮਜ਼ਦੂਰਾਂ ਦੀ ਮੌਤ
Mela Maghi: ਅੱਜ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਹੋਵੇਗਾ ਐਲਾਨ, ਪਿਤਾ ਤਰਸੇਮ ਸਿੰਘ ਦੱਸਣਗੇ ਨਾਮ
Mela Maghi: ਅੱਜ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਹੋਵੇਗਾ ਐਲਾਨ, ਪਿਤਾ ਤਰਸੇਮ ਸਿੰਘ ਦੱਸਣਗੇ ਨਾਮ
ਮਹਾਂਕੁੰਭ ਦੇ ਦੂਜੇ ਦਿਨ ਮਕਰ ਸੰਕ੍ਰਾਂਤੀ 'ਤੇ 'ਅੰਮ੍ਰਿਤ ਸਨਾਨ' ਅੱਜ, ਇੱਥੇ ਦੇਖੋ ਪੂਰੀ ਲਿਸਟ, ਕਿਹੜਾ ਕਦੋਂ
ਮਹਾਂਕੁੰਭ ਦੇ ਦੂਜੇ ਦਿਨ ਮਕਰ ਸੰਕ੍ਰਾਂਤੀ 'ਤੇ 'ਅੰਮ੍ਰਿਤ ਸਨਾਨ' ਅੱਜ, ਇੱਥੇ ਦੇਖੋ ਪੂਰੀ ਲਿਸਟ, ਕਿਹੜਾ ਕਦੋਂ
Embed widget