ਬਠਿੰਡਾ: ਬੀਤੇ ਕੱਲ੍ਹ ਪੁਲਿਸ ਨਾਲ ਹੋਈ ਮੁਠਭੇੜ ਵਿੱਚ 5 ਗੈਂਗਸਟਰਾਂ ਵਿੱਚ 2 ਦੀ ਮੌਤ ਹੋ ਗਈ। ਮੁਕਾਬਲੇ ਤੋਂ ਬਾਅਦ ਬੀਤੀ ਸ਼ਾਮ ਬਠਿੰਡਾ ਜ਼ੋਨ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਉਕਤ ਪੰਜੇ ਗੈਂਗਸਟਰ ਸਕਾਰਪੀਓ ਗੱਡੀ ਵਿੱਚ ਸਵਾਰ ਸਨ।

ਆਈ.ਜੀ. ਨੇ ਦੱਸਿਆ ਕਿ ਬੀਤੇ ਕੱਲ੍ਹ ਇਨ੍ਹਾਂ ਨੇ ਸਵੇਰੇ ਤਕਰੀਬਨ 11 ਕੁ ਵਜੇ ਭੁੱਚੋਂ ਤੋਂ ਹਥਿਆਰ ਦੀ ਨੋਕ 'ਤੇ ਫਾਰਚੂਨਰ ਗੱਡੀ ਖੋਹੀ ਸੀ। ਇਸ ਬਾਰੇ ਪਤਾ ਲੱਗਣ 'ਤੇ ਪੁਲਿਸ ਨੇ ਚੁਫੇਰੇ ਨਾਕੇਬੰਦੀ ਕਰ ਦਿੱਤੀ ਬਠਿੰਡਾ ਸੀ.ਆਈ. ਸਟਾਫ਼ ਦੀ ਪੁਲਿਸ ਨੇ ਇਨ੍ਹਾਂ ਗੈਂਗਸਟਰਾਂ ਦਾ ਪਿੱਛਾ ਕਰਦਿਆਂ ਬਠਿੰਡਾ ਤਲਵੰਡੀ ਰੋਡ 'ਤੇ ਗੁਲਾਬਗੜ੍ਹ ਪਿੰਡ ਕੋਲ ਜਾ ਘੇਰਿਆ। ਇੱਥੇ ਗੈਂਗਸਟਰਾਂ ਨੇ ਪੁਲਿਸ ਤੇ ਜਵਾਬੀ ਫਾਇਰਿੰਗ ਕਰ ਦਿੱਤੀ ਗੈਂਗਸਟਰਾਂ ਤੇ ਪੁਲਿਸ ਗੋਲੀ ਚੱਲਣ ਤੋਂ ਬਾਅਦ ਤਿੰਨ ਗੈਂਗਸਟਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਦਕਿ ਦੋ ਗੈਂਗਸਟਰ ਪੁਲਸ ਨੇ ਜ਼ਿੰਦਾ ਗ੍ਰਿਫਤਾਰ ਕਰ ਲਏ। ਇਹ ਗੈਂਗਸਟਰ ਸ਼ੇਰਾ ਖੁੱਬਣ ਦੀ ਮੌਤ ਤੋਂ ਬਾਅਦ ਤੋਂ ਬਾਅਦ ਵਿੱਕੀ ਗੌਂਡਰ ਨਾਲ ਕੰਮ ਕਰਦੇ ਸਨ ।

ਜ਼ਖਮੀ ਹੋਏ ਤਿੰਨਾਂ ਗੈਂਗਸਟਰਾਂ ਵਿੱਚ ਮਨਪ੍ਰੀਤ ਮੰਨਾ ਤੇ ਪ੍ਰਭਦੀਪ ਦੀ ਮੌਤ ਹੋ ਗਈ ਜਦਕਿ ਇਨ੍ਹਾਂ ਪੰਜਾਂ ਗੈਂਗਸਟਰਾਂ ਦਾ ਆਗੂ ਅੰਮ੍ਰਿਤਪਾਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਹ ਉਹੀ ਅੰਮ੍ਰਿਤ ਪਾਲ ਹੈ ਹੈ ਜੋ ਕਿ 27 ਸਤੰਬਰ 2017 ਅਬੋਹਰ ਵਿਖੇ ਅਦਾਲਤ ਵਿੱਚ ਪੇਸ਼ੀ ਦੌਰਾਨ ਪੁਲਿਸ ਨੂੰ ਚਕਮਾ ਦੇ ਕੇ ਭੱਜ ਗਿਆ ਸੀ ਤੇ ਮਾਰੇ ਗਏ ਦੋਵੇਂ ਗੈਂਗਸਟਰ ਮਨਪ੍ਰੀਤ ਮੰਨਾ ਅਤੇ ਪ੍ਰਭਦੀਪ ਹੀ ਅੰਮ੍ਰਿਤਪਾਲ ਨੂੰ ਅਦਾਲਤ ਚੋਂ ਭਜਾ ਕੇ ਲੈ ਗਏ ਸਨ।

ਆਈ.ਜੀ. ਛੀਨਾ ਨੇ ਦੱਸਿਆ ਕਿ ਜ਼ਿੰਦਾ ਫੜੇ ਗਏ ਗੈਂਗਸਟਰਾਂ ਵਿੱਚ ਗੁਰਵਿੰਦਰ ਸਿੰਘ ਗਿੰਦਾ ਅਤੇ ਸ਼ੇਰਾ ਖੁੱਬਣ ਦੀ ਭੂਆ ਦਾ ਪੁੱਤ ਹਰਵਿੰਦਰ ਸਿੰਘ ਭਿੰਦਾ ਸ਼ਾਮਿਲ ਹਨ ਪੁਲਿਸ ਦੇ ਦੱਸਣ ਮੁਤਾਬਿਕ ਇਹ ਅੱਜ ਸਵੇਰੇ ਹੀ ਇਸ ਪਾਸੇ ਆਏ ਹਨ ਇਸ ਤੋਂ ਪਹਿਲਾਂ ਇਨ੍ਹਾਂ ਨੇ ਰਾਤ ਇੱਕ ਬਰੀਜ਼ਾ ਗੱਡੀ ਮਲੋਟ ਵਿਖੇ ਕਾਰ ਬਾਜ਼ਾਰ ਵਿੱਚ ਲਾਕ ਕਰ ਕੇ ਖੜ੍ਹੀ ਕੀਤੀ ਸੀ ਜੋ ਕਿ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਈ ਹੈ।

ਪੁਲਿਸ ਮੁਤਾਬਕ ਇਨ੍ਹਾਂ ਉੱਪਰ ਡਕੈਤੀ ਲੁੱਟਾਂ ਖੋਹਾਂ ਅਤੇ ਹੋਰ ਅਜਿਹੀਆਂ ਕਈ ਵਾਰਦਾਤਾਂ ਦੇ ਮਾਮਲੇ ਪੰਜਾਬ ਹਰਿਆਣਾ ਅਤੇ ਰਾਜਸਥਾਨ ਵਿੱਚ ਦਰਜ ਹਨ। ਪੁਲਿਸ ਨੇ ਇਨ੍ਹਾਂ ਗੈਂਗਸਟਰਾਂ ਕੋਲੋਂ ਖੋਹੀਆਂ ਗੱਡੀਆਂ ਖੋਹੀਆਂ ਗਈਆਂ ਗੱਡੀਆਂ ਦੇ ਨਾਲ ਨਾਲ ਅਸਲਾ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਇਨ੍ਹਾਂ ਤੋਂ 9-MM ਦਾ ਪਿਸਟਲ, .32 ਬੋਰ ਦਾ ਪਿਸਟਲ ਤੇ .315 ਬੋਰ ਦਾ ਪਿਸਟਲ ਬਰਾਮਦ ਕੀਤਾ ਹੈ।

ਗੈਂਗਸਟਰਾਂ ਤੋਂ SUV ਦਾ ਫੜਿਆ ਜਾਣਾ ਇਹ ਸਾਬਤ ਕਰਦਾ ਹੈ ਕਿ ਬਦਮਾਸ਼ਾਂ ਨੂੰ ਇਹ ਗੱਡੀਆਂ ਪੁਲਿਸ ਨੂੰ ਚਕਮਾ ਦੇ ਕੇ ਰਫੂ ਚੱਕਰ ਹੋ ਜਾਣ ਵਿੱਚ ਬਹੁਤ ਸਹਾਈ ਹੁੰਦੀਆਂ ਹਨ। ਬੀਤੇ ਦਿਨ ਗੈਂਗਸਟਰ ਇੱਕ ਫਾਰਚੂਨਰ ਗੱਡੀ ਖੋਹਣ ਤੋਂ ਬਾਅਦ ਹੀ ਗ੍ਰਿਫਤ ਵਿੱਚ ਆਏ ਸਨ। ਫਾਰਚੂਨਰ ਪੰਜਾਬ ਵਿੱਚ ਕਾਫੀ ਪ੍ਰਚਲਿਤ ਹੈ, ਇਹ ਆਪਣੀ ਰਫਤਾਰ, ਚੰਗੇ ਮਾੜੇ ਰਸਤਿਆਂ 'ਤੇ ਦੌੜਨ ਦੀ ਤਾਕਤ ਤੇ ਚੰਗੀ ਡੀਲ ਡੌਲ ਕਰ ਕੇ ਹਰੇਕ ਨੂੰ ਪ੍ਰਭਾਵਿਤ ਕਰਦੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਯਮੁਨਾਨਗਰ ਦੇ ਪਿੰਡ ਛਛਰੌਲੀ ਤੋਂ ਗੌਂਡਰ ਨੂੰ ਪਨਾਹ ਦੇਣ ਵਾਲੇ ਦਰਸ਼ਨ ਸਿੰਘ ਭੂਰਾ ਦੀ ਗ੍ਰਿਫਤਾਰੀ ਦੇ ਨਾਲ ਵਿੱਕੀ ਗੌਂਡਰ ਵੱਲੋਂ ਲੁਧਿਆਣਾ ਤੋਂ ਲੁੱਟੀ ਫਾਰਚੂਨਰ ਕਾਰ ਵੀ ਬਰਾਮਦ ਹੋਈ ਸੀ।