ਪੜਚੋਲ ਕਰੋ
Advertisement
ਹੁਣ ਪੰਜਾਬ ਦੇ ਸਕੂਲਾਂ ਬਾਹਰ ਤਾਇਨਾਤ ਹੋਣਗੇ ਗਾਰਡ, ਸਾਫ਼-ਸਫ਼ਾਈ ਲਈ ਸਕੂਲਾਂ ਨੂੰ ਦਿੱਤੀ ਜਾਵੇਗੀ 50,000 ਰੁਪਏ ਗ੍ਰਾਂਟ : ਹਰਜੋਤ ਬੈਂਸ
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦਿਆਂ ਦੱਸਿਆ ਹੈ ਕਿ ਪੰਜਾਬ ਦੇ ਸਕੂਲਾਂ ਦੇ ਬਾਹਰ ਤੁਸੀਂ ਜਲਦੀ ਹੀ ਗਾਰਡ ਖੜ੍ਹੇ ਦੇਖੋਗੇ। ਉਨ੍ਹਾਂ ਦੱਸਿਆ ਕਿ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੈਂਪਸ ਮੈਨੇਜਰ ਹੋਣਗੇ ਤੇ ਸਾਫ਼ ਸਫ਼ਾਈ ਲਈ ਸਕੂਲਾਂ ਨੂੰ 50,000/- ਪ੍ਰਤੀ ਮਹੀਨਾ ਗ੍ਰਾਂਟ ਦਿੱਤੀ ਜਾਵੇਗੀ।
ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਦੇ ਖੇਤਰ ’ਚ ਸੁਧਾਰ ਲਿਆਉਣ ਲਈ ਮੁੱਖ ਮੰਤਰੀ ਭਗਵੰਤ ਮਾਨ (Bhagwant Mann ) ਵੱਲੋਂ ਲਗਾਤਾਰ ਦਿੱਲੀ ਮਾਡਲ’ ਲਾਗੂ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਜਿਸ ਕਰਕੇ ਭਗਵੰਤ ਮਾਨ ਸਰਕਾਰ (CM Bhagwant Mann) ਰਾਜ ਦੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਨਿੱਤ ਦਿਨ ਕਈ ਵੱਡੇ ਫੈਸਲੇ ਲੈ ਰਹੀ ਹੈ। ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗਾਰਡ ਅਤੇ ਕੈਂਪਸ ਪ੍ਰਬੰਧਕ ਤਾਇਨਾਤ ਕੀਤੇ ਜਾਣਗੇ। ਇਸ ਸਬੰਧੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
Soon you will see guards standing outside Govt. Schools in Punjab, all Sr. sec. Schools will have Campus Managers & up to Rs. 50,000/- per month grant to schools for sanitation & Cleanliness.#MissionEducation to make India 🇮🇳 No. 1. pic.twitter.com/QQf07DpZLa
— Harjot Singh Bains (@harjotbains) September 27, 2022
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦਿਆਂ ਦੱਸਿਆ ਹੈ ਕਿ ਪੰਜਾਬ ਦੇ ਸਕੂਲਾਂ ਦੇ ਬਾਹਰ ਤੁਸੀਂ ਜਲਦੀ ਹੀ ਗਾਰਡ ਖੜ੍ਹੇ ਦੇਖੋਗੇ। ਇਸ ਦੇ ਇਲਾਵਾ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੈਂਪਸ ਮੈਨੇਜਰ ਹੋਣਗੇ ਤੇ ਸਾਫ਼ ਸਫ਼ਾਈ ਲਈ ਸਕੂਲਾਂ ਨੂੰ 50,000/- ਪ੍ਰਤੀ ਮਹੀਨਾ ਗ੍ਰਾਂਟ ਦਿੱਤੀ ਜਾਵੇਗੀ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਸਕੂਲਾਂ 'ਚ ਕੁੱਝ ਸੁਧਾਰ ਜ਼ਰੂਰੂ ਹੋਵੇਗਾ।ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਦਿੱਲੀ ਦੇ ਸਿੱਖਿਆ ਮੰਤਰੀ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਪੰਜਾਬ ਨੇ ਜੋ ਸੁਪਨਾ ਦੇਖ ਕੇ ਭਗਵੰਤ ਮਾਨ ਦੀ ਸਰਕਾਰ ਚੁਣੀ ਸੀ , ਉਹ 6 ਮਹੀਨਿਆਂ ਵਿੱਚ ਹੀ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਅਰਵਿੰਦ ਕੇਜਰੀਵਾਲ ਜੀ ਦੇ ਦਰਸਾਏ ਮਾਰਗ 'ਤੇ ਚੱਲ ਕੇ ਇੰਡੀਆ ਨੰਬਰ ਵਨ ਬਣੇਗਾ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਬਹੁਤ ਬਹੁਤ ਮੁਬਾਰਕਾਂ।पंजाब के सरकारी स्कूलों को शानदार बनाने का काम शुरू हो चुका है. पंजाब ने जो सपना देखकर @BhagwantMann जी की सरकार चुनी थी वह 6 महीने में ही सच होते दिखने लगा है.@ArvindKejriwal जी के दिखाए इसी रास्ते पर चलकर बनेगा India No. 1
— Manish Sisodia (@msisodia) September 27, 2022
पंजाब के शिक्षामंत्री @harjotbains को बहुत बधाई https://t.co/0fpZ67cEUMਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਅਗਲੇ 2-3 ਮਹੀਨਿਆਂ ‘ਚ ਅਧਿਆਪਕਾਂ ਦੀ ਟ੍ਰੇਨਿੰਗ ਸ਼ੁਰੂ ਹੋਵੇਗੀ। ਦਿੱਲੀ ਸਰਕਾਰ ਵੀ ਅਧਿਆਪਕਾਂ ਦੀ ਵਿਦੇਸ਼ਾਂ ‘ਚ ਟ੍ਰੇਨਿੰਗ ਕਰਵਾਉਂਦੀ ਹੈ। ਉਸੇ ਤਰ੍ਹਾਂ ਪੰਜਾਬ ਦੇ ਅਧਿਆਪਕਾਂ ਨੂੰ ਟਰੇਨਿੰਗ ਲਈ ਵਿਦੇਸ਼ ਭੇਜਿਆ ਜਾਵੇਗਾ। ਟਰੇਨਿੰਗ ਦੌਰਾਨ ਜੋ ਵੀ ਪੈਸਾ ਖਰਚ ਹੋਵੇਗਾ , ਉਹ ਪੰਜਾਬ ਸਰਕਾਰ ਦਾ ਹੋਵੇਗਾ। ਮਾਨ ਨੇ ਅੱਗੇ ਕਿਹਾ ਸੀ ਕਿ ਸਾਨੂੰ ਪੰਜਾਬ ਨੂੰ ਡਿਜੀਟਲ ਸਿੱਖਿਆ ਦੇ ਪੱਧਰ ‘ਤੇ ਲਿਜਾਣ ਦੀ ਲੋੜ ਹੈ। ਸਕੂਲਾਂ ਦੀਆਂ ਇਮਾਰਤਾਂ ਨੂੰ ਬਣਾਉਣ ਜਾਂ ਪੇਂਟ ਕਰਨ ਨਾਲ ਸਿੱਖਿਆ ਦਾ ਮਿਆਰ ਉੱਚਾ ਨਹੀਂ ਹੋਵੇਗਾ। ਅਸੀਂ ਸਿੱਖਿਆ ਪ੍ਰਣਾਲੀ ਨੂੰ ਦਿੱਲੀ ਮਾਡਲ ਦੇ ਤਹਿਤ ਬਣਾਉਣਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਦੇਸ਼
ਪੰਜਾਬ
Advertisement