ਗੁਰਦਾਸਪੁਰ: ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਿੰਗ ਪ੍ਰਕਿਰਿਆ ਸ਼ਾਂਤੀ ਪੂਰਨ ਤਰੀਕੇ ਨਾਲ ਸਮਾਪਤ ਹੋ ਗਈ। ਵੋਟਿੰਗ ਮਹਿਜ਼ 55.87 ਫ਼ੀਸਦੀ ਦਰਜ ਕੀਤੀ ਗਈ ਜੋ ਕਿ ਆਸ ਮੁਤਾਬਕ ਘੱਟ ਰਹੀ। ਇੱਕ ਦੋ ਥਾਵਾਂ 'ਤੇ ਜ਼ਰੂਰ ਝੜਪ ਹੋਈ ਪਰ ਜ਼ਿਆਦਾਤਾਰ ਥਾਂਵਾਂ 'ਤੇ ਸ਼ਾਂਤੀ ਬਣੀ ਰਹੀ।

ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ 'ਚ ਸਭ ਤੋਂ ਵੱਧ 65 ਫ਼ੀਸਦ ਵੋਟਿੰਗ ਦਰਜ ਕੀਤੀ ਗਈ। ਜਦਕਿ ਵਿਧਾਨ ਸਭਾ ਹਲਕਾ ਬਟਾਲਾ 'ਚ ਸਭ ਤੋਂ ਘੱਟ 50 ਫ਼ੀਸਦ ਵੋਟਿੰਗ ਦਾ ਆਂਕੜਾ ਰਿਹਾ।

ਕਾਂਗਰਸ ਵੱਲੋਂ ਸੁਨੀਲ ਜਾਖੜ,ਬੀਜੀਪੇ ਦੇ ਸਵਰਨ ਸਲਾਰੀਆ ਤੇ ਆਮ ਆਦਮੀ ਪਾਰਟੀ ਦੇ ਸੁਰੇਸ਼ ਖਜੂਰੀਆ ਸਮੇਤ 11 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ 'ਚ ਬੰਦ ਹੋ ਗਈ ਹੈ। ਕਿਹੜਾ ਉਮੀਦਵਾਰ ਬਾਜ਼ੀ ਮਾਰਦਾ ਹੈ ਇਸ ਦਾ ਫੈਸਲਾ 15 ਅਕਤੂਬਰ ਨੂੰ ਹੋਵੇਗਾ।