ਬਠਿੰਡਾ: ਪੁਲਿਸ ਨੂੰ ਹਨੀਪ੍ਰੀਤ ਦੇ ਰੂਪੋਸ਼ ਹੋਣ ਸਮੇਂ ਉਸ ਦੇ ਰੁਕਣ ਦੇ ਨਵੇਂ ਟਿਕਾਣੇ ਦਾ ਪਤਾ ਲੱਗਾ ਹੈ। ਹਨੀਪ੍ਰੀਤ ਪਿੰਡ ਜੰਗੀਰਾਣਾ ਦੇ ਖੇਤਾਂ ਵਿੱਚ ਬਣੇ ਇੱਕ ਘਰ ਵਿੱਚ ਤਕਰੀਬਨ ਇੱਕ ਹਫਤੇ ਤਕ ਰੁਕੀ ਹੋਈ ਸੀ।
ਪੁਲਿਸ ਨੇ ਹਨੀਪ੍ਰੀਤ ਦੇ ਸੁਖਦੀਪ ਕੌਰ ਨੂੰ ਲਿਆ ਕੇ ਇਸ ਘਰ ਦੀ ਨਿਸ਼ਾਨਦੇਹੀ ਕੀਤੀ ਹੈ। ਦੁਪਹਿਰ ਸਮੇਂ ਪੁਲਿਸ ਨੇ ਘਰ ਦੀ ਤਲਾਸ਼ੀ ਵੀ ਕੀਤੀ ਹੈ।
ਇਹ ਮਕਾਨ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਵਫਾਦਾਰ ਡ੍ਰਾਈਵਰ ਇਕਬਾਲ ਸਿੰਘ ਦੇ ਭੂਆ ਦੇ ਪੁੱਤ ਗੁਰਮੀਤ ਸਿੰਘ ਦਾ ਹੈ। ਪਿੰਡ ਜੰਗੀਰਾਣਾ ਬਠਿੰਡਾ-ਬਾਦਲ ਸੜਕ 'ਤੇ ਪੈਂਦਾ ਹੈ।
ਦੱਸ ਦੇਈਏ ਕਿ ਇਸ ਸਮੇਂ ਹਨੀਪ੍ਰੀਤ ਪੁਲਿਸ ਦੀ ਰਿਮਾਂਡ ਵਿੱਚ ਹੈ ਅਤੇ ਪੁਲਿਸ ਸਬੂਤ ਇਕੱਠੇ ਕਰਨ ਲਈ ਹਨੀਪ੍ਰੀਤ ਦੇ ਵੱਖ-ਵੱਖ ਟਿਕਾਣਿਆਂ 'ਤੇ ਜਾ ਕੇ ਨਿਸ਼ਾਨਦੇਹੀ ਕਰ ਰਹੀ ਹੈ। ਪੁਲਿਸ ਨੇ ਅੱਜ ਦਾਅਵਾ ਕੀਤਾ ਸੀ ਕਿ ਹਨੀਪ੍ਰੀਤ ਨੇ ਪੰਚਕੂਲਾ ਹਿੰਸਾ ਵਿੱਚ ਆਪਣੀ ਸ਼ਮੂਲੀਅਤ ਹੋਣਾ ਕਬੂਲ ਕਰ ਲਿਆ ਹੈ।