ਗੁਰਪਤਵੰਤ ਪੰਨੂ ਨੇ ਕਪਿਲ ਸ਼ਰਮਾ ਨੂੰ ਦਿੱਤੀ ਧਮਕੀ, ਕਿਹਾ- ਕੈਨੇਡਾ ‘ਚ ਨਹੀਂ ਚੱਲੇਗੀ ਹਿੰਦੂਤਵ ਵਿਚਾਰਧਾਰਾ, ਇੱਥੋ ਵਾਪਸ ਜਾ ਤੇ ਮੋਦੀ ਦੇ ਭਾਰਤ ‘ਚ ਕਰ ਕਾਰੋਬਾਰ
ਪੰਨੂ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਕਿਹਾ - ਅਸੀਂ ਕਪਿਲ ਸ਼ਰਮਾ ਅਤੇ ਬਾਕੀ ਮੋਦੀ ਸਮਰਥਕ ਨਿਵੇਸ਼ਕਾਂ ਨੂੰ ਸਪੱਸ਼ਟ ਸੰਦੇਸ਼ ਦਿੰਦੇ ਹਾਂ, ਇਹ ਦੇਸ਼ (ਕੈਨੇਡਾ) ਤੁਹਾਡਾ ਖੇਡ ਦਾ ਮੈਦਾਨ ਨਹੀਂ ਹੈ।

Kapil Sharma: ਖਾਲਿਸਤਾਨ ਰੈਫਰੈਂਡਮ ਮੁਹਿੰਮ ਚਲਾਉਣ ਵਾਲੀ ਸੰਸਥਾ ਸਿੱਖਸ ਫਾਰ ਜਸਟਿਸ (SFJ) ਦੇ ਗੁਰਪਤਵੰਤ ਸਿੰਘ ਪੰਨੂ ਨੇ ਕੈਨੇਡਾ ਦੇ ਸਰੀ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਅਤੇ ਉਸਦੇ ਕੈਪਸ ਕੈਫੇ ਨੂੰ ਧਮਕੀ ਦਿੱਤੀ ਹੈ। ਪੰਨੂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਨਾ ਸਿਰਫ਼ ਗੋਲੀਬਾਰੀ ਦੀ ਘਟਨਾ ਨੂੰ ਸ਼ੱਕੀ ਹੋਣ ਦਾ ਦਾਅਵਾ ਕੀਤਾ ਹੈ, ਸਗੋਂ ਕਪਿਲ ਸ਼ਰਮਾ ਨੂੰ 'ਹਿੰਦੂਤਵ ਨਿਵੇਸ਼ਕ' ਕਹਿ ਕੇ ਕੈਨੇਡਾ ਛੱਡਣ ਦੀ ਧਮਕੀ ਵੀ ਦਿੱਤੀ ਹੈ।
ਪੰਨੂ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਕਿਹਾ - ਅਸੀਂ ਕਪਿਲ ਸ਼ਰਮਾ ਅਤੇ ਬਾਕੀ ਮੋਦੀ ਸਮਰਥਕ ਨਿਵੇਸ਼ਕਾਂ ਨੂੰ ਸਪੱਸ਼ਟ ਸੰਦੇਸ਼ ਦਿੰਦੇ ਹਾਂ, ਇਹ ਦੇਸ਼ (ਕੈਨੇਡਾ) ਤੁਹਾਡਾ ਖੇਡ ਦਾ ਮੈਦਾਨ ਨਹੀਂ ਹੈ। ਆਪਣੇ ਪੈਸੇ ਲੈ ਕੇ ਭਾਰਤ ਵਾਪਸ ਚਲੇ ਜਾਓ। ਹਿੰਦੂਤਵ ਦੀ ਵਿਚਾਰਧਾਰਾ ਨੂੰ ਕਾਰੋਬਾਰ ਦੀ ਆੜ ਵਿੱਚ ਕੈਨੇਡਾ ਵਿੱਚ ਫੈਲਣ ਨਹੀਂ ਦਿੱਤਾ ਜਾਵੇਗਾ।
ਪੰਨੂ ਨੇ ਕਪਿਲ ਦੇ ਕੈਫੇ ਵਿੱਚ ਹੋਈ ਗੋਲੀਬਾਰੀ ਬਾਰੇ ਕਿਹਾ ਕਿ ਇਹ ਇੱਕ ਰਾਜਨੀਤਿਕ ਵਿਰੋਧ ਸੀ। ਇਹ ਕੈਨੇਡਾ ਵਿੱਚ ਹਿੰਦੂਤਵ ਦੇ ਵਧ ਰਹੇ ਪ੍ਰਭਾਵ ਵਿਰੁੱਧ ਇੱਕ ਚੇਤਾਵਨੀ ਹੈ। 'ਮੇਰਾ ਭਾਰਤ ਮਹਾਨ' ਕਹਿਣ ਵਾਲਾ ਕਪਿਲ ਸ਼ਰਮਾ ਮੋਦੀ ਦੇ ਭਾਰਤ ਵਿੱਚ ਨਿਵੇਸ਼ ਕਿਉਂ ਨਹੀਂ ਕਰ ਰਿਹਾ? ਕੀ ਕੈਪਸ ਕੈਫੇ ਸਿਰਫ਼ ਇੱਕ ਕਾਮੇਡੀ ਕੈਫੇ ਹੈ ਜਾਂ ਹਿੰਦੂਤਵ ਨੂੰ ਵਿਸ਼ਵ ਪੱਧਰ 'ਤੇ ਫੈਲਾਉਣ ਦੀ ਰਣਨੀਤੀ ਦਾ ਹਿੱਸਾ ਹੈ?
ਦੱਸ ਦਈਏ ਕਿ ਗੁਰਪਤਵੰਤ ਸਿੰਘ ਪੰਨੂ ਮੂਲ ਰੂਪ ਵਿੱਚ ਪੰਜਾਬ ਦੇ ਖਾਨਕੋਟ ਦਾ ਰਹਿਣ ਵਾਲਾ ਹੈ। ਉਹ ਇਸ ਸਮੇਂ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਸਿੱਖ ਫਾਰ ਜਸਟਿਸ ਨਾਮਕ ਇੱਕ ਸੰਸਥਾ ਚਲਾਉਂਦਾ ਹੈ। ਉਸ ਕੋਲ ਅਮਰੀਕਾ ਅਤੇ ਕੈਨੇਡਾ ਦੋਵਾਂ ਦੀ ਨਾਗਰਿਕਤਾ ਹੈ। ਭਾਰਤ ਸਰਕਾਰ ਨੇ ਅੱਤਵਾਦੀ ਗਤੀਵਿਧੀਆਂ ਚਲਾਉਣ ਦੇ ਦੋਸ਼ਾਂ ਹੇਠ 2019 ਵਿੱਚ ਪੰਨੂ ਦੇ ਸੰਗਠਨ SFJ 'ਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ (UAPA) ਦੇ ਤਹਿਤ ਪਾਬੰਦੀ ਲਗਾ ਦਿੱਤੀ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।






















