ਪੜਚੋਲ ਕਰੋ

ਬਰਗਾੜੀ ਦਾ ਮਾਹੌਲ ਗਰਮਾਇਆ, ਪ੍ਰਸ਼ਾਸਨ ਨੇ ਲਾਈ ਦਫਾ 144

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਰਗਾੜੀ ਕਾਂਡ ਨੂੰ ਲੈ ਕੇ ਮਾਹੌਲ ਗਰਮਾ ਗਿਆ ਹੈ। ਖੁਫੀਆ ਏਜੰਸੀਆਂ ਮੁਤਾਬਕ 14 ਅਕਤੂਬਰ ਨੂੰ ਚੌਥੀ ਬਰਸੀ ਮੌਕੇ ਪਿੰਡ ਬਰਗਾੜੀ ਵਿੱਚ ਮੁੜ ਇਤਿਹਾਸਕ ਇਕੱਠ ਹੋਣ ਦੀ ਸੰਭਾਵਨਾ ਹੈ।

ਫ਼ਰੀਦਕੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਰਗਾੜੀ ਕਾਂਡ ਨੂੰ ਲੈ ਕੇ ਮਾਹੌਲ ਗਰਮਾ ਗਿਆ ਹੈ। ਖੁਫੀਆ ਏਜੰਸੀਆਂ ਮੁਤਾਬਕ 14 ਅਕਤੂਬਰ ਨੂੰ ਚੌਥੀ ਬਰਸੀ ਮੌਕੇ ਪਿੰਡ ਬਰਗਾੜੀ ਵਿੱਚ ਮੁੜ ਇਤਿਹਾਸਕ ਇਕੱਠ ਹੋਣ ਦੀ ਸੰਭਾਵਨਾ ਹੈ। ਉਧਰ, ਪ੍ਰਸ਼ਾਸਨ ਨੇ ਪਿੰਡ ਬਰਗਾੜੀ ਦੀ ਦਾਣਾ ਮੰਡੀ ਦੀ ਤਾਰਬੰਦੀ ਕਰਕੇ ਉੱਥੇ ਦਫਾ 144 ਲਾ ਦਿੱਤੀ ਹੈ। ਇਸ ਕਰਕੇ ਸ਼ਰਧਾਂਜਲੀ ਸਮਾਗਮ ਪਿੰਡ ਬਰਗਾੜੀ ਦੇ ਖੇਡ ਸਟੇਡੀਅਮ ਵਿੱਚ ਹੋਵੇਗਾ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਇਸ ਸਮਾਗਮ ਦੀ ਅਗਵਾਈ ਕਰ ਰਹੇ ਹਨ। ਬਹਿਬਲ ਗੋਲੀ ਕਾਂਡ ਵਿੱਚ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਦੇ ਪਰਿਵਾਰ ਨੇ ਖਹਿਰਾ ਨਾਲ ਸਟੇਜ ਸਾਂਝੀ ਕਰਨ ਦੀ ਗੱਲ ਕਹੀ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ (ਅ) ਦੇ ਮੁਖੀ ਸਿਮਰਨਜੀਤ ਸਿੰਘ ਮਾਨ ਤੇ ਬਰਗਾੜੀ ਮੋਰਚੇ ਦੀ ਅਗਵਾਈ ਕਰਨ ਵਾਲੇ ਧਿਆਨ ਸਿੰਘ ਮੰਡ ਬਰਗਾੜੀ ਪਿੰਡ ਵਿੱਚ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਵਿੱਚ ਹਾਜ਼ਰ ਨਹੀਂ ਹੋਣਗੇ। ਮੰਡ ਤੇ ਮਾਨ ਨੇ ਪਿੰਡ ਬਹਿਬਲ ਨਜ਼ਦੀਕ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਅਲੱਗ ਸਮਾਗਮ ਕਰਨ ਦਾ ਐਲਾਨ ਕੀਤਾ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਅਕਾਲੀ ਦਲ ਤੋਂ ਬਗੈਰ ਸਾਰੀਆਂ ਧਿਰਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਤੇ ਇਨਸਾਫ਼ ਲੈਣ ਲਈ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਪਿੰਡ ਬਰਗਾੜੀ ਦੇ ਸਟੇਡੀਅਮ ਵਿੱਚ ਸ਼ਰਧਾਂਜਲੀ ਸਮਾਗਮ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ। ਯਾਦ ਰਹੇ ਪਿਛਲੇ ਸਾਲ 14 ਅਕਤੂਬਰ ਨੂੰ ਪਿੰਡ ਬਰਗਾੜੀ ਵਿੱਚ ਹੋਈ ਪੰਥਕ ਏਕਤਾ ਦੌਰਾਨ ਸਿਮਰਨਜੀਤ ਸਿੰਘ ਮਾਨ ਤੇ ਧਿਆਨ ਸਿੰਘ ਮੰਡ ਵੀ ਹਾਜ਼ਰ ਸਨ ਪਰ ਪਿੰਡ ਬਰਗਾੜੀ ਵਿੱਚੋਂ ਪੰਥਕ ਮੋਰਚਾ ਚੁੱਕਣ ਤੋਂ ਬਾਅਦ ਮੰਡ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ। ਇਸੇ ਕਰਕੇ ਉਹ ਇਸ ਵਾਰ ਬਰਗਾੜੀ ਦੇ ਸਮਾਗਮ ਵਿੱਚ ਨਹੀਂ ਆ ਰਹੇ। ਸ਼ਰਧਾਂਜਲੀ ਸਮਾਗਮ ਤੋਂ ਪਹਿਲਾਂ ਪਿੰਡ ਬਰਗਾੜੀ ਵਿੱਚ ਮੁੱਖ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਾਏ ਗਏ ਹਨ ਤੇ ਬਾਕਾਇਦਾ ਤੌਰ ’ਤੇ ਪੁਲਿਸ ਨਾਕੇ ਲਾਏ ਗਏ ਹਨ। ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਤੇ ਲੋੜ ਪਈ ਤਾਂ ਹੋਰ ਵਾਧੂ ਪੁਲਿਸ ਬਲ ਵੀ ਤਾਇਨਾਤ ਕੀਤੇ ਜਾਣਗੇ।

ਟਾਪ ਹੈਡਲਾਈਨ

Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਵੱਲੋਂ ਵੱਡਾ ਐਲਾਨ, 117 ਸੀਟਾਂ 'ਤੇ ਲੜਨਗੇ ਚੋਣ; ਜਨਰਲ ਸਕੱਤਰ ਬੋਲੇ...
ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਵੱਲੋਂ ਵੱਡਾ ਐਲਾਨ, 117 ਸੀਟਾਂ 'ਤੇ ਲੜਨਗੇ ਚੋਣ; ਜਨਰਲ ਸਕੱਤਰ ਬੋਲੇ...
Punjab School Holidays : ਪੰਜਾਬ ਦੇ ਸਕੂਲਾਂ ’ਚ 5 ਦਿਨ ਲਗਾਤਾਰ ਛੁੱਟੀਆਂ? ਜਾਣੋ ਪੂਰੀ ਲਿਸਟ
Punjab School Holidays : ਪੰਜਾਬ ਦੇ ਸਕੂਲਾਂ ’ਚ 5 ਦਿਨ ਲਗਾਤਾਰ ਛੁੱਟੀਆਂ? ਜਾਣੋ ਪੂਰੀ ਲਿਸਟ
Punjab News: ਰਾਹੁਲ ਗਾਂਧੀ ਸਤੰਬਰ 'ਚ ਆਉਣਗੇ ਪੰਜਾਬ, ਭੁਪੇਸ਼ ਬਘੇਲ ਬੋਲੇ- ਪਹਿਲੇ ਹਫ਼ਤੇ 'ਚ ਦੌਰਾ ਪ੍ਰਸਤਾਵਿਤ, ਅੰਮ੍ਰਿਤਸਰ ਤੋਂ ਕਰ ਸਕਦੇ ਹਨ ਬੱਸ ਯਾਤਰਾ...
ਰਾਹੁਲ ਗਾਂਧੀ ਸਤੰਬਰ 'ਚ ਆਉਣਗੇ ਪੰਜਾਬ, ਭੁਪੇਸ਼ ਬਘੇਲ ਬੋਲੇ- ਪਹਿਲੇ ਹਫ਼ਤੇ 'ਚ ਦੌਰਾ ਪ੍ਰਸਤਾਵਿਤ, ਅੰਮ੍ਰਿਤਸਰ ਤੋਂ ਕਰ ਸਕਦੇ ਹਨ ਬੱਸ ਯਾਤਰਾ...
Punjab 'ਚ ਇਨ੍ਹਾਂ ਬੀਮਾਰੀਆਂ ਦਾ ਵਧਿਆ ਖ਼ਤਰਾ ! ਸਿਹਤ ਵਿਭਾਗ ਵੱਲੋਂ ਸਾਵਧਾਨੀ ਦੀ ਸਲਾਹ
Punjab 'ਚ ਇਨ੍ਹਾਂ ਬੀਮਾਰੀਆਂ ਦਾ ਵਧਿਆ ਖ਼ਤਰਾ ! ਸਿਹਤ ਵਿਭਾਗ ਵੱਲੋਂ ਸਾਵਧਾਨੀ ਦੀ ਸਲਾਹ

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gangster Deport: ਵੱਡੀ ਖ਼ਬਰ, 3 ਖ਼ਤਰਨਾਕ ਗੈਂਗਸਟਰ ਵਿਦੇਸ਼ ਤੋਂ ਹੋਏ ਡਿਪੋਰਟ, ਅਮਿਤ ਸ਼ਾਹ ਬੋਲੇ- ਇਸ ਗੈਂਗ ਨਾਲ ਜੁੜੇ...
ਵੱਡੀ ਖ਼ਬਰ, 3 ਖ਼ਤਰਨਾਕ ਗੈਂਗਸਟਰ ਵਿਦੇਸ਼ ਤੋਂ ਹੋਏ ਡਿਪੋਰਟ, ਅਮਿਤ ਸ਼ਾਹ ਬੋਲੇ- ਇਸ ਗੈਂਗ ਨਾਲ ਜੁੜੇ...
Accident News: ਵੱਡਾ ਹਾਦਸਾ, ਬੇਕਾਬੂ ਸਵਿਫਟ ਕਾਰ ਨੇ ਇਨੋਵਾ ਨੂੰ ਮਾਰੀ ਟੱਕਰ, 2 ਵਿਧਾਇਕਾਂ ਸਣੇ 6 ਲੋਕ ਜ਼ਖਮੀ...
Accident News: ਵੱਡਾ ਹਾਦਸਾ, ਬੇਕਾਬੂ ਸਵਿਫਟ ਕਾਰ ਨੇ ਇਨੋਵਾ ਨੂੰ ਮਾਰੀ ਟੱਕਰ, 2 ਵਿਧਾਇਕਾਂ ਸਣੇ 6 ਲੋਕ ਜ਼ਖਮੀ...
Punjab News: ਪੰਜਾਬ 'ਚ ਵੱਡੀ ਵਾਰਦਾਤ, ਬੱਸ ਕੰਡਕਟਰ ਦਾ ਸ਼ਰੇਆਮ ਕਤਲ, ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਵਾਰ; ਫਿਰ...
ਪੰਜਾਬ 'ਚ ਵੱਡੀ ਵਾਰਦਾਤ, ਬੱਸ ਕੰਡਕਟਰ ਦਾ ਸ਼ਰੇਆਮ ਕਤਲ, ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਵਾਰ; ਫਿਰ...
Big News: ਵੱਡੀ ਖਬਰ, ਸਿਆਸਤ 'ਚ ਮੱਚਿਆ ਘਮਸਾਣ, ਸੀਨੀਅਰ ਆਗੂ ਅਤੇ ਅਦਾਕਾਰ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ, ਹੁਣ ਇਸ ਪਾਰਟੀ ਦਾ ਬਣਨਗੇ ਹਿੱਸਾ...
ਵੱਡੀ ਖਬਰ, ਸਿਆਸਤ 'ਚ ਮੱਚਿਆ ਘਮਸਾਣ, ਸੀਨੀਅਰ ਆਗੂ ਅਤੇ ਅਦਾਕਾਰ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ, ਹੁਣ ਇਸ ਪਾਰਟੀ ਦਾ ਬਣਨਗੇ ਹਿੱਸਾ...
ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ, ਕਈ ਲੋਕਾਂ ਦੇ ਉਜੜੇ ਘਰ, 22 ਦੀ ਮੌਤ; ਮੱਚੀ ਹਾਹਾਕਾਰ
ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ, ਕਈ ਲੋਕਾਂ ਦੇ ਉਜੜੇ ਘਰ, 22 ਦੀ ਮੌਤ; ਮੱਚੀ ਹਾਹਾਕਾਰ
ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਹੋਏ IAS ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਜਾਣੋ ਵਜ੍ਹਾ...
ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਹੋਏ IAS ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਜਾਣੋ ਵਜ੍ਹਾ...
Instagram 'ਤੇ ਕਿਸ ਵੇਲੇ ਪੋਸਟ ਕਰਨ 'ਤੇ ਆਉਂਦੇ ਸਭ ਤੋਂ ਜ਼ਿਆਦਾ Views?
Instagram 'ਤੇ ਕਿਸ ਵੇਲੇ ਪੋਸਟ ਕਰਨ 'ਤੇ ਆਉਂਦੇ ਸਭ ਤੋਂ ਜ਼ਿਆਦਾ Views?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਗਸਤ 2026
Embed widget