ਚੰਡੀਗੜ੍ਹ: ਗੁਰਦਾਸਪੁਰ ਵਿੱਚ ਪੈਂਦੇ ਗੁਰਦੁਆਰਾ ਛੋਟਾ ਘੱਲੂਘਾਰਾ ਵਿੱਚ ਅਸ਼ਲੀਲ ਟਾਇਲੈੱਟ ਸੀਟ ਨੇ ਇੱਕ ਵਾਰ ਫਿਰ ਪੁਆੜੇ ਪਾ ਦਿੱਤੇ ਹਨ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਿਕ ਤਾਜ਼ਾ ਵਿਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਦੇ ਦਫਤਰ ਦੇ ਨਾਲ ਬਣਾਏ ਪਖਾਨੇ ਵਿੱਚ ਲੱਗੀ ਅਸ਼ਲੀਲ ਟਾਇਲਟ ਸੀਟ ਨੂੰ ਲੈ ਕੇ ਭੜਕਿਆ ਹੈ।
ਇਸ ਤੋਂ 15 ਦਿਨਾਂ ਪਹਿਲਾਂ ਇਸੇ ਗੁਰਦੁਆਰਾ ਵਿੱਚ ਇੱਕ ਵਿਵਾਦ ਖੜ੍ਹਾ ਹੋਇਆ ਸੀ ਜਿਸ ਵਿੱਚ ਇੱਕ ਸ਼ਰਧਾਲੂ ਵੱਲੋਂ ਕੀਤੇ ਸਟਿੰਗ ਅਪਰੇਸ਼ਨ ਵਿੱਚ ਕਿ ਕਿਵੇਂ ਔਰਤ ਨੂੰ ਗੁਰਦੁਆਰੇ ਦੇ ਪ੍ਰਬੰਧਕਾਂ ਵਾਲੇ ਰਿਹਾਇਸ਼ੀ ਖੇਤਰ ਵਿੱਚ ਲਿਆਂਦਾ ਗਿਆ, ਦਿਖਾਇਆ ਗਿਆ ਹੈ। ਸੰਗਤ ਵੱਲੋਂ ਪ੍ਰਬੰਧਕ ਕਮੇਟੀ ਦਾ ਇੱਕ ਮੁੱਖ ਆਗੂ ਬੂਟਾ ਸਿੰਘ ਫੜਿਆ ਗਿਆ। ਇਸ ਨੂੰ ਬਾਅਦ ਵਿੱਚ ਔਰਤ ਸਣੇ ਪੁਲੀਸ ਨੇ ਉਸਨੂੰ ਗ੍ਰਿਫ਼ਤਾਰ ਵੀ ਕਰ ਲਿਆ। ਬਾਅਦ ਵਿੱਚ ਹੁਣ ਤਾਜ਼ਾ ਵਿਵਾਦ ਦਾ ਧੁਰਾ ਬਣੀ ਟਾਇਲੈੱਟ ਸੀਟ ਨੂੰ ਵੀ ਹਟਾ ਦਿੱਤਾ ਗਿਆ ਹੈ।