ਦਰਅਸਲ, ਗੁਰੂ ਨਗਰੀ ਅੰਮ੍ਰਿਤਸਰ ਦੀ ਸਥਾਪਨਾ ਕਰਨ ਵਾਲੇ ਸਿੱਖਾਂ ਦੇ ਚੌਥੇ ਗੁਰੂ, ਸ੍ਰੀ ਗੁਰੂ ਰਾਮਦਾਸ ਜੀ ਦਾ ਅਕਤੂਬਰ 2020 ਵਿੱਚ 486ਵਾਂ ਪ੍ਰਕਾਸ਼ ਪੁਰਬ ਹੈ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਿਉਹਾਰ ਨੂੰ ਯਾਦਗਾਰ ਬਣਾਉਣ ਲਈ ਗੁਰੂ ਦੇ ਬਾਗ਼ ਵਿੱਚ 486 ਕਿਸਮਾਂ ਦੇ ਗੁਲਾਬ ਲਾਉਣ ਦਾ ਫੈਸਲਾ ਕੀਤਾ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਨੂੰ ਕੰਪਲੈਕਸ ਵਿੱਚ ਚੰਗੀ ਖੁਸ਼ਬੂ ਆਵੇ ਤੇ ਵਾਤਾਵਰਣ ਪ੍ਰਦੂਸ਼ਣ ਰਹਿਤ ਹੋਵੇ। ਇਸ ਲਈ ਅੱਜ ਗੁਰੂ ਦੇ ਬਾਗ਼ ਵਿੱਚ 7 ਕਿਸਮਾਂ ਦੇ ਬੂਟੇ ਲਾਏ ਗਏ ਹਨ, ਜਿਨ੍ਹਾਂ ਵਿੱਚ ਅੰਜੀਰ, ਬਦਾਮ ਤੇ ਮਿਰਰ ਯਾਨੀ ਗੰਧਰਸ ਵਰਗੇ ਖੁਸ਼ਬੂਦਾਰ ਬੂਟੇ ਹਨ।
ਗੰਧਰਸ ਦਾ ਬੂਟਾ ਹੈ ਜੋ 24 ਘੰਟੇ ਆਪਣੀ ਖੁਸ਼ਬੂ ਨਾਲ ਆਲੇ ਦੁਆਲੇ ਨੂੰ ਮਹਿਕਉਂਦਾ ਹੈ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਪਰਿਸਰ ਦਾ ਵਾਤਾਵਰਣ ਮਹੱਤਵਪੂਰਨ ਹੈ। ਇਸ ਲਈ ਇਹ ਬੂਟੇ ਇਥੇ ਲਗਾਏ ਗਏ ਹਨ। ਇਨ੍ਹਾਂ ਬੂਟਿਆਂ ਦੀ ਸੇਵਾ ਹੁਸ਼ਿਆਰਪੁਰ ਦੇ ਸਵਾਮੀ ਜੀ ਨੇ ਕੀਤੀ ਹੈ।