ਹਰੀਸ਼ ਰਾਵਤ ਦੇ ਬਾਗੀ ਤੇਵਰ : ਕੈਪਟਨ ਅਮਰਿੰਦਰ ਬੋਲੇ-ਜੋ ਬੀਜੋਗੇ, ਓਹੀ ਵੱਢੋਗੇ, ਮਨੀਸ਼ ਤਿਵਾੜੀ ਨੇ ਵੀ ਲਈ ਚੁਟਕੀ
ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਸਾਬਕਾ ਇੰਚਾਰਜ ਹਰੀਸ਼ ਰਾਵਤ ਦੇ ਉੱਤਰਾਖੰਡ ਚੋਣਾਂ ਵਿੱਚ ਸੰਗਠਨ ਦੇ ਸਮਰਥਨ ਨਾ ਮਿਲਣ ਦੇ ਟਵੀਟ ਕਾਰਨ ਪੰਜਾਬ ਵਿੱਚ ਵੀ ਸਿਆਸੀ ਹਲਚਲ ਤੇਜ਼ ਹੋ ਗਈ ਹੈ।
ਦੇਹਰਾਦੂਨ: ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਸਾਬਕਾ ਇੰਚਾਰਜ ਹਰੀਸ਼ ਰਾਵਤ ਦੇ ਉੱਤਰਾਖੰਡ ਚੋਣਾਂ ਵਿੱਚ ਸੰਗਠਨ ਦੇ ਸਮਰਥਨ ਨਾ ਮਿਲਣ ਦੇ ਟਵੀਟ ਕਾਰਨ ਪੰਜਾਬ ਵਿੱਚ ਵੀ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਟਵੀਟ ਦਾ ਜਵਾਬ ਦਿੰਦਿਆਂ ਲਿਖਿਆ ਕਿ ਤੁਸੀਂ ਜੋ ਬੀਜੋਗੇ, ਉਹੀ ਵੱਢੋਗੇ। ਤੁਹਾਡੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਹਰੀਸ਼ ਰਾਵਤ ਜੀ।
Representatives of those who have ordered to swim, are tying up my hands & legs. Thought had been occurring to me that it's enough now, you've swam enough and now it is time to rest. I am in a dilemma, perhaps new year will show me a path: Uttarakhand Congress leader Harish Rawat pic.twitter.com/OisXPMUfF5
— ANI UP/Uttarakhand (@ANINewsUP) December 22, 2021
ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਲਈ ਜ਼ਿੰਮੇਵਾਰ ਕਾਫੀ ਹੱਦ ਤੱਕ ਹਰੀਸ਼ ਰਾਵਤ ਨੂੰ ਮੰਨਿਆ ਜਾ ਰਿਹਾ ਹੈ। ਉਹ ਨਵਜੋਤ ਸਿੱਧੂ ਨੂੰ ਪਾਰਟੀ ਵਿੱਚ ਅਹਿਮ ਅਹੁਦਾ ਦੇਣ ਦੇ ਸਭ ਤੋਂ ਪਹਿਲੇ ਹਿਮਾਇਤੀ ਸੀ।
Representatives of those who have ordered to swim, are tying up my hands & legs. Thought had been occurring to me that it's enough now, you've swam enough and now it is time to rest. I am in a dilemma, perhaps new year will show me a path: Uttarakhand Congress leader Harish Rawat pic.twitter.com/OisXPMUfF5
— ANI UP/Uttarakhand (@ANINewsUP) December 22, 2021
ਮਨੀਸ਼ ਤਿਵਾੜੀ ਨੇ ਹਾਈਕਮਾਂਡ 'ਤੇ ਕਸਿਆ ਤੰਜ
ਦੂਜੇ ਪਾਸੇ ਕੈਪਟਨ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਹਰੀਸ਼ ਰਾਵਤ ਦੇ ਬਹਾਨੇ ਕਾਂਗਰਸ ਹਾਈਕਮਾਂਡ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪਹਿਲਾਂ ਆਸਾਮ, ਫਿਰ ਪੰਜਾਬ ਅਤੇ ਹੁਣ ਉਤਰਾਖੰਡ ਵਿਖੇ ਭੋਗ ਪੂਰਾ ਹੀ ਪਾਉਣਗੇ , ਕੋਈ ਕਸਰ ਨਾ ਰਹਿ ਜਾਵੇ। ਮਨੀਸ਼ ਤਿਵਾੜੀ ਪਹਿਲਾਂ ਵੀ ਕਈ ਵਾਰ ਹਾਈਕਮਾਂਡ ਨੂੰ ਖਰੀ ਖਰੀ ਸੁਣਾ ਚੁੱਕੇ ਹਨ। ਕੈਪਟਨ ਦੇ ਕਾਂਗਰਸ ਛੱਡਣ ਅਤੇ ਨਵਜੋਤ ਸਿੱਧੂ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਹ ਕਈ ਵਾਰ ਹਾਈਕਮਾਂਡ ਨੂੰ ਤਲਖ਼ੀ ਦਿਖਾ ਚੁੱਕੇ ਹਨ।
ਇਹ ਲਿਖਿਆ ਸੀ ਰਾਵਤ ਨੇ ਆਪਣੇ ਟਵੀਟ 'ਚ
ਪੰਜਾਬ ਕਾਂਗਰਸ ਦੇ ਸਾਬਕਾ ਇੰਚਾਰਜ ਹਰੀਸ਼ ਰਾਵਤ ਦੇ ਇੱਕ ਟਵੀਟ ਨੇ ਉੱਤਰਾਖੰਡ ਦੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਸੀ। ਰਾਵਤ ਨੇ ਆਪਣੇ ਟਵੀਟ 'ਚ ਲਿਖਿਆ, ਹੈ ਨਾ ਅਜੀਬ ਸੀ ਗੱਲ, ਚੋਣ ਰੂਪੀ ਸਮੁੰਦਰ ਨੂੰ ਤੈਰਨਾ ਪੈਂਦਾ ਹੈ,ਸਹਿਯੋਗ ਲਈ ਸੰਗਠਨ ਢਾਂਚਾ ਜ਼ਿਆਦਾਤਰ ਥਾਵਾਂ 'ਤੇ ਸਹਿਯੋਗ ਦਾ ਹੱਥ ਵਧਾਉਣ ਦੀ ਬਜਾਏ ਜਾਂ ਤਾਂ ਮੂੰਹ ਮੋੜ ਕੇ ਖੜ੍ਹਾ ਹੋ ਰਿਹਾ ਹੈ ਜਾਂ ਨਾਂਹ-ਪੱਖੀ ਭੂਮਿਕਾ ਨਿਭਾ ਰਿਹਾ ਹੈ। ਜਿਸ ਸਮੁੰਦਰ ਵਿੱਚ ਤੈਰਨਾ ਹੈ, ਸੱਤਾ ਨੇ ਉੱਥੇ ਕਈ ਮਗਰਮੱਛ ਛੱਡ ਰੱਖੇ ਹੈ। ਜਿਨ੍ਹਾਂ ਦੇ ਹੁਕਮ 'ਤੇ ਤੈਰਨਾ ਹੈ, ਉਨ੍ਹਾਂ ਦੇ ਨੁਮਾਇੰਦੇ ਮੇਰੇ ਹੱਥ-ਪੈਰ ਬੰਨ੍ਹ ਰਹੇ ਹਨ। ਕਈ ਵਾਰ ਦਿਮਾਗ ਵਿਚ ਇਹ ਖਿਆਲ ਆਉਂਦਾ ਹੈ ਕਿ ਹਰੀਸ਼ ਰਾਵਤ ਹੁਣ ਬਹੁਤ ਹੋ ਗਿਆ ਹੈ, ਬਹੁਤ ਤੈਰ ਲਿਆ , ਹੁਣ ਆਰਾਮ ਕਰਨ ਦਾ ਸਮਾਂ ਹੈ!'
#चुनाव_रूपी_समुद्र
— Harish Rawat (@harishrawatcmuk) December 22, 2021
है न अजीब सी बात, चुनाव रूपी समुद्र को तैरना है, सहयोग के लिए संगठन का ढांचा अधिकांश स्थानों पर सहयोग का हाथ आगे बढ़ाने के बजाय या तो मुंह फेर करके खड़ा हो जा रहा है या नकारात्मक भूमिका निभा रहा है। जिस समुद्र में तैरना है,
1/2 pic.twitter.com/wc4LKVi1oc
ਇੱਕ ਹੋਰ ਟਵੀਟ ਵਿੱਚ ਉਨ੍ਹਾਂ ਲਿਖਿਆ ਕਿ ਫਿਰ ਚੋਰੀ ਮੇਰੇ ਦਿਮਾਗ ਦੇ ਇੱਕ ਕੋਨੇ ਤੋਂ ਆਵਾਜ਼ ਉੱਠ ਰਹੀ ਹੈ "ਨਾ ਦਨਯਮ ਨਾ ਭਾਗਨਮ" ਮੈਂ ਬਹੁਤ ਉਤਸ਼ਾਹ ਦੀ ਸਥਿਤੀ ਵਿੱਚ ਹਾਂ, ਨਵਾਂ ਸਾਲ ਰਸਤਾ ਦਿਖਾਵੇ। ਮੈਨੂੰ ਯਕੀਨ ਹੈ ਕਿ ਭਗਵਾਨ ਕੇਦਾਰਨਾਥ ਜੀ ਇਸ ਸਥਿਤੀ ਵਿੱਚ ਮੇਰਾ ਮਾਰਗਦਰਸ਼ਨ ਕਰਨਗੇ।
ਇਹ ਵੀ ਪੜ੍ਹੋ :BH Number Plate : ਹੁਣ ਮਿਲੇਗੀ ਅਜਿਹੀ ਨੰਬਰ ਪਲੇਟ, ਕਿਸੇ ਵੀ ਸੂਬੇ ਦੀ ਪੁਲਿਸ ਕਦੇ ਨਹੀਂ ਰੋਕੇਗੀ ਗੱਡੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490