CM ਮਾਨ ਨੂੰ ਹਰਜਿੰਦਰ ਸਿੰਘ ਧਾਮੀ ਦਾ ਜਵਾਬ, 'ਕੀ ਪੰਜਾਬ ਦੇ "ਜੁਝਾਰੂ ਲੋਕਾਂ" ਨੂੰ “ਬਿੱਲੀ” ਕਹਿਣਾ ਸੋਭਨੀਕ ਹੈ?'
ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਭਗਵੰਤ ਮਾਨ ਜੀ ਤੁਹਾਡੇ ਤੋਂ ਇਹੀ ਉਮੀਦ ਸੀ! ਕੀ ਪੰਜਾਬ ਦੇ "ਜੁਝਾਰੂ ਲੋਕਾਂ" ਨੂੰ “ਬਿੱਲੀ” ਕਹਿਣਾ ਸੋਭਨੀਕ ਹੈ? “ਮੁੱਖ ਬੁਲਾਰਾ” ਤੁਹਾਡੇ ਵੱਲੋਂ ਲੋਕਾਂ ਨੂੰ ਕੀਤੇ ਇਸ ਤੰਜ ਦੀ ਮੁਆਫ਼ੀ ਮੰਗਦਾ ਹੈ। ਬਾਕੀ ਸੰਗਤ ਵਿਚਾਰ ਲਵੇ!!!
Punjab news: ਮੁੱਖ ਮੰਤਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਦੇ ਗਏ ਇਜਲਾਸ ਬਾਬਤ ਟਵੀਟ ਕਰਕੇ ਤੰਜ ਕਸਿਆ ਸੀ ਜਿਸ ਦਾ ਜਵਾਬ ਦਿੰਦਿਆਂ ਹਰਜਿੰਦਰ ਸਿੰਘ ਧਾਮੀ ਨੇ ਟਵੀਟ ਕਰਕੇ ਕਿਹਾ ਕਿ ਭਗਵੰਤ ਮਾਨ ਜੀ ਤੁਹਾਡੇ ਤੋਂ ਇਹੀ ਉਮੀਦ ਸੀ! ਕੀ ਪੰਜਾਬ ਦੇ "ਜੁਝਾਰੂ ਲੋਕਾਂ" ਨੂੰ “ਬਿੱਲੀ” ਕਹਿਣਾ ਸੋਭਨੀਕ ਹੈ? “ਮੁੱਖ ਬੁਲਾਰਾ” ਤੁਹਾਡੇ ਵੱਲੋਂ ਲੋਕਾਂ ਨੂੰ ਕੀਤੇ ਇਸ ਤੰਜ ਦੀ ਮੁਆਫ਼ੀ ਮੰਗਦਾ ਹੈ। ਬਾਕੀ ਸੰਗਤ ਵਿਚਾਰ ਲਵੇ!!!
ਭਗਵੰਤ ਮਾਨ ਜੀ ਤੁਹਾਡੇ ਤੋਂ ਇਹੀ ਉਮੀਦ ਸੀ! ਕੀ ਪੰਜਾਬ ਦੇ "ਜੁਝਾਰੂ ਲੋਕਾਂ" ਨੂੰ “ਬਿੱਲੀ” ਕਹਿਣਾ ਸੋਭਨੀਕ ਹੈ?
— Harjinder Singh Dhami (@SGPCPresident) June 26, 2023
“ਮੁੱਖ ਬੁਲਾਰਾ” ਤੁਹਾਡੇ ਵੱਲੋਂ ਲੋਕਾਂ ਨੂੰ ਕੀਤੇ ਇਸ ਤੰਜ ਦੀ ਮੁਆਫ਼ੀ ਮੰਗਦਾ ਹੈ। ਬਾਕੀ ਸੰਗਤ ਵਿਚਾਰ ਲਵੇ!!!@BhagwantMann pic.twitter.com/mt7AAaujxG
ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਬਸੰਮਤੀ ਨਾਲ ਮਤੇ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਵਿੱਚ 20 ਜੂਨ ਨੂੰ ਪਾਸ ਕੀਤੇ ਸਿੱਖ ਗੁਰਦੁਆਰਾ ਸੋਧ ਬਿੱਲ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉੱਥੇ ਹੀ ਭਗਵੰਤ ਮਾਨ ਨੇ ਇਜਲਾਸ ਸੱਦਣ ਦੇ ਬਾਬਤ ਟਵੀਟ ਕਰਕੇ ਤੰਜ ਕੱਸਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ “ਮੁੱਖ ਬੁਲਾਰੇ” ਸ੍ਰੀ ਹਰਜਿੰਦਰ ਸਿੰਘ ਧਾਮੀ ਜੀ ਅੱਜ ਦੇ ਇਜਲਾਸ ਵਿੱਚ ਪਵਿੱਤਰ ਗੁਰਬਾਣੀ ਦੇ ਸਭ ਨੂੰ ਮੁਫਤ ਪ੍ਰਸਾਰਣ ਬਾਰੇ ਕੋਈ ਵਿਚਾਰ ਵਟਾਂਦਰਾ ਹੋਇਆ ਜਾਂ ਫਿਰ ਮੈਨੂੰ ਗਾਲਾਂ ਕੱਢਣ ਦਾ ਮਤਾ ਪਾਸ ਕਰਕੇ ਇਜਲਾਸ ਖਤਮ??..ਧਾਮੀ ਸਾਹਬ ਲੋਕ ਸਭ ਦੇਖ ਰਹੇ ਨੇ..ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭੱਜਦੀ…
ਇਹ ਵੀ ਪੜ੍ਹੋ: ਮਾਨ ਸਰਕਾਰ ਨੇ ਚੁੱਕਿਆ ਵੱਡਾ ਕਦਮ, ‘ਕਿਸਾਨ-ਸਰਕਾਰ ਮਿਲਣੀ’ ਦੀ ਤਰਜ਼ 'ਤੇ ਕਰਵਾਈ ਜਾਵੇਗੀ ‘ਪਿੰਡ-ਸਰਕਾਰ ਮਿਲਣੀ’
ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਗੁਰਦੁਆਰਾ ਪਰ੍ਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਚਾਲੇ ਸਿੱਖ ਗੁਰਦੁਆਰਾ ਸੋਧ ਬਿੱਲ ਨੂੰ ਲੈ ਕੇ ਰੇੜਕਾ ਚੱਲ ਰਿਹਾ ਹੈ, ਜੋ ਕਿ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਉੱਥੇ ਹੀ ਅੱਜ ਐਸਜੀਪੀਸੀ ਵਲੋਂ ਇਜਲਾਸ ਵੀ ਸੱਦਿਆ ਗਿਆ ਜਿਸ ਵਿੱਚ ਇਸ ਮਤੇ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ। ਇਸ ਦੇ ਨਾਲ ਹੀ ਕਿਹਾ ਕਿ ਜੇਕਰ ਬਿੱਲ ਵਾਪਸ ਨਾ ਗਿਆ ਤਾਂ ਮੋਰਚਾ ਲਾਵਾਂਗੇ। ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ ਕਿ ਦੋਹਾਂ ਵਿਚਕਾਰ ਇਦਾਂ ਹੀ ਬਿਆਨਬਾਜੀਆਂ ਹੋਣਗੀਆਂ ਜਾਂ ਕੋਈ ਹਲ ਵੀ ਨਿਕਲੇਗਾ।
ਇਹ ਵੀ ਪੜ੍ਹੋ: SGPC ਦੇ ਇਜਲਾਸ 'ਤੇ ਮਾਨ ਦਾ ਤੰਜ, ਕੋਈ ਵਿਚਾਰ ਵੀ ਕੀਤਾ ਜਾਂ ਫਿਰ ਮੈਨੂੰ ਗਾਲਾਂ ਕੱਢ ਕੇ ਹੀ...