ਪੜਚੋਲ ਕਰੋ
ਹਰਜੋਤ ਬੈਂਸ ਨੇ ਹਰਸਾਬੇਲਾ ਦਾ ਦੌਰਾ ਕਰਕੇ ਰਾਹਤ ਕਾਰਜਾਂ ਵਿੱਚ ਤੇਜੀ ਲਿਆਉਣ ਦੇ ਦਿੱਤੇ ਨਿਰਦੇਸ਼
Anandpur Sahib News : ਆਪਣੇ ਵਿਧਾਨ ਸਭਾ ਹਲਕੇ ਦੇ ਦੌਰੇ ਦੌਰਾਨ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਪਹਾੜਾ ਵਿਚ ਪਏ ਭਾਰੀ ਮੀਂਹ ਅਤੇ ਦਰਿਆਵਾਂ, ਨਦੀਆਂ, ਨਹਿਰਾਂ ਵਿੱਚ ਆਏ ਵਾਧੂ ਮਾਤਰਾਂ ਪਾਣੀ ਨਾਲ ਪ੍ਰਭਾਵਿਤ
Anandpur Sahib News : ਆਪਣੇ ਵਿਧਾਨ ਸਭਾ ਹਲਕੇ ਦੇ ਦੌਰੇ ਦੌਰਾਨ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਪਹਾੜਾ ਵਿਚ ਪਏ ਭਾਰੀ ਮੀਂਹ ਅਤੇ ਦਰਿਆਵਾਂ, ਨਦੀਆਂ, ਨਹਿਰਾਂ ਵਿੱਚ ਆਏ ਵਾਧੂ ਮਾਤਰਾਂ ਪਾਣੀ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਸਮੇਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਨ ਲਈ ਕੀਤੇ ਜਾ ਰਹੇ ਰਾਹਤ ਕਾਰਜਾਂ ਵਿੱਚ ਹੋਰ ਤੇਜੀ ਲਿਆਦੀ ਜਾਵੇ।
ਦਰਿਆਵਾਂ ਕੰਢੇ ਵਸੇ ਪਿੰਡਾਂ ਦੇ ਘਰਾਂ ਦੀ ਸੁਰੱਖਿਆ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ ਕਿਉਕਿ ਪਾਣੀ ਦੇ ਵੱਧ ਵਹਾਅ ਕਾਰਨ ਦਰਿਆਵਾਂ ਤੇ ਬਦਲਦੇ ਰੁੱਖ ਨਾਲ ਕਈ ਵਾਰ ਕੰਢਿਆ ਨੇੜੇ ਬਣੇ ਘਰਾਂ ਦੇ ਨੁਕਸਾਨੇ ਜਾਣ ਦਾ ਖਤਰਾ ਵੱਧ ਜਾਦਾ ਹੈ, ਅਜਿਹੇ ਮੌਕੇ ਪ੍ਰਸਾਸ਼ਨ ਤੇ ਸਬੰਧਿਤ ਵਿਭਾਗਾ ਦੀ ਜਿੰਮੇਵਾਰੀ ਹੈ ਕਿ ਉਹ ਪ੍ਰਭਾਵਿਤ ਖੇਤਰਾਂ ਤੇ ਸੰਭਾਵੀ ਨੁਕਸਾਨੀ ਜਾਣ ਵਾਲੇ ਘਰਾਂ ਦਾ ਬਚਾਅ ਤੇ ਰਾਹਤ ਕਾਰਜ ਤੇਜੀ ਨਾਲ ਕਰਵਾਉਣ, ਕਿਉਕਿ ਕਿਸੇ ਵੀ ਸਥਿਤੀ ਵਿੱਚ ਲੋਕਾਂ ਦੀ ਸੁਰੱਖਿਆਂ ਸਰਕਾਰ ਦੀ ਜਿੰਮੇਵਾਰੀ ਹੈ।
ਕੈਬਨਿਟ ਮੰਤਰੀ ਨੇ ਹਰਸਾਬੇਲਾ ਪਹੁੰਚ ਕੇ ਦਰਿਆ ਕੰਢੇ ਉਸਾਰੇ ਮਕਾਨਾਂ ਦੇ ਬਚਾਓ ਲਈ ਢੁਕਵੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਲੋਕ ਹਾਲਾਤ ਤੋਂ ਭਲੀ ਭਾਂਤ ਜਾਣੂ ਹਨ, ਅਫਵਾਹਾ ਤੇ ਭਰੋਸਾ ਨਾ ਕਰਨ, ਸਥਿਤੀ ਪੂਰੀ ਤਰਾਂ ਕਾਬੂ ਵਿੱਚ ਹੈ, ਪ੍ਰਸਾਸ਼ਨ ਦੇ ਅਧਿਕਾਰੀ ਪੂਰੀ ਤਰਾਂ ਚੋਂਕਸ ਹਨ, ਜੇਕਰ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਵੇ ਤਾਂ ਉਸ ਵਿਚ ਸਹਿਯੋਗ ਦਿੱਤਾ ਜਾਵੇ ਕਿਉਕਿ ਪ੍ਰਸਾਸ਼ਨ ਵੱਲੋਂ ਅਹਤਿਆਤ ਵੱਜੋ ਚੁੱਕੇ ਜਾਣ ਵਾਲੇ ਕਦਮ ਆਮ ਲੋਕਾਂ ਦੀ ਭਲਾਈ ਲਈ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਅਧਿਕਾਰੀ ਨੁਕਸਾਨ ਦਾ ਜਾਇਜਾ ਲੈ ਰਹੇ ਹਨ, ਸਰਕਾਰ ਪੂਰੀ ਤਰਾਂ ਲੋਕਾਂ ਨੂੰ ਸਹਿਯੋਗ ਦੇਣ ਤੇ ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਬਚਨਬੱਧ ਹੈ।
ਇਸ ਮੌਕੇ ਡਾ.ਸੰਜੀਵ ਗੌਤਮ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਰੋਹਿਤ ਕਾਲੀਆ ਟਰੱਕ ਯੂਨੀਅਨ ਪ੍ਰਧਾਨ, ਜਸਪ੍ਰੀਤ ਜੇ.ਪੀ, ਜਸਪਾਲ ਢਾਹੇ, ਪੱਮੂ ਢਿੱਲੋਂ, ਨਿਤਿਨ ਪੁਰੀ ਭਲਾਣ, ਰਾਕੇਸ਼ ਚੋਧਰੀ, ਐਡਵੋਕੇਟ ਨੀਰਜ ਸ਼ਰਮਾ ਤੇ ਸੁਰਿੰਦਰ ਸਿੰਘ, ਨੰਬਰਦਾਰ ਅਵਤਾਰ ਸਿੰਘ, ਹਰਨੇਕ ਸਿੰਘ, ਦਰਸ਼ਨ ਸਿੰਘ, ਬਲਵੀਰ ਸਿੰਘ, ਰਾਜਪਾਲ ਸਿੰਘ, ਪਰਮਿੰਦਰ ਸਿੰਘ, ਗੁਰਨਾਮ ਸਿੰਘ, ਦਿਲਪ੍ਰੀਤ ਸਿੰਘ,ਚਰਨ ਸਿੰਘ, ਸੁਰਿੰਦਰ ਸਿੰਘ ਪਿੰਡ ਵਾਸੀ ਤੇ ਪਤਵੰਤੇ ਹਾਜ਼ਰ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
Advertisement