(Source: ECI/ABP News/ABP Majha)
ਜਨਮ ਦਿਨ ਦੇ ਚਾਅ 'ਚ ਹਰਸਿਮਰਤ ਬਾਦਲ ਨੇ ਕੈਪਟਨ ਦੇ ਨਿਯਮਾਂ ਨੂੰ ਟਿੱਚ ਜਾਣਿਆ
ਆਪਣੇ ਜਨਮ ਦਿਨ ਮੌਕੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਹਰਸਿਮਰਤ ਕੌਰ ਬਾਦਲ ਨੇ ਕੋਰੋਨਾ ਨਿਯਮਾਂ ਨੂੰ ਛਿੱਕੇ ਟੰਗ ਕੇ ਸੇਵਾ ਕੀਤੀ। ਉਨ੍ਹਾਂ ਲੰਗਰ ਘਰ 'ਚ ਬਿਨਾਂ ਮਾਸਕ ਪਹਿਨੇ ਬਰਤਨ ਸਾਫ ਕਰਨ ਦੀ ਸੇਵਾ ਨਿਭਾਈ।
ਚੰਡੀਗੜ੍ਹ: ਇਹ ਗੱਲ ਸੱਚ ਜਾਪਦੀ ਹੈ ਕਿ ਸਾਡੇ ਦੇਸ਼, ਸਾਡੇ ਸਿਸਟਮ ਅੰਦਰ ਕਾਨੂੰਨ ਤੇ ਨਿਯਮ ਆਮ ਲੋਕਾਂ ਲਈ ਬਣਦੇ ਹਨ ਲੀਡਰਾਂ ਲਈ ਨਹੀਂ। ਕੋਰੋਨਾ ਸੰਕਟ ਦੌਰਾਨ ਇਹ ਗੱਲ ਕਈ ਵਾਰ ਸੱਚ ਸਾਬਤ ਹੋਈ ਹੈ। ਪੰਜਾਬ ਸਰਕਾਰ ਨੇ ਕੋਰੋਨਾ ਸੰਕਟ ਦੌਰਾਨ ਮਾਸਕ ਪਹਿਣਨਾ ਹਰ ਥਾਂ ਲਾਜ਼ਮੀ ਕੀਤਾ ਹੈ ਪਰ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਕੈਪਟਨ ਦੇ ਇਸ ਹੁਕਮ ਨੂੰ ਟਿੱਚ ਜਾਣਦੇ ਹਨ।
ਆਪਣੇ ਜਨਮ ਦਿਨ ਮੌਕੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਹਰਸਿਮਰਤ ਕੌਰ ਬਾਦਲ ਨੇ ਕੋਰੋਨਾ ਨਿਯਮਾਂ ਨੂੰ ਛਿੱਕੇ ਟੰਗ ਕੇ ਸੇਵਾ ਕੀਤੀ। ਉਨ੍ਹਾਂ ਲੰਗਰ ਘਰ 'ਚ ਬਿਨਾਂ ਮਾਸਕ ਪਹਿਨੇ ਬਰਤਨ ਸਾਫ ਕਰਨ ਦੀ ਸੇਵਾ ਨਿਭਾਈ। ਇਸ ਮੌਕੇ ਉਨ੍ਹਾਂ ਦੀਆਂ ਦੋਵੇਂ ਧੀਆਂ ਵੀ ਹਾਜ਼ਰ ਸਨ ਤੇ ਮਾਸਕ ਉਨ੍ਹਾਂ ਦੋਵਾਂ ਨੇ ਵੀ ਨਹੀਂ ਪਹਿਨੇ ਸਨ।
ਦੇਸ਼ ਦੇ ਕਈ ਸੂਬਿਆਂ 'ਚ ਕੋਰੋਨਾ ਕਾਰਨ ਮੁੜ ਲੌਕਡਾਊਨ
ਅਮਰੀਕਾ 'ਚ ਗਏ ਗੈਰ-ਕਾਨੂੰਨੀ ਭਾਰਤੀਆਂ 'ਤੇ ਸ਼ਿਕੰਜਾ, 33,593 ਲੋਕ ਡਿਟੈਂਸ਼ਨ ਸੈਂਟਰਾਂ 'ਚ ਡੱਕੇ
ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਨ੍ਹਾਂ 'ਤੇ ਕੋਈ ਐਕਸ਼ਨ ਲਿਆ ਨਹੀਂ ਜਾਂਦਾ ਜਾਂ ਇਨ੍ਹਾਂ ਨੂੰ 500-1000 ਰੁਪਏ ਜ਼ੁਰਮਾਨਾ ਮਾਮੂਲੀ ਰਕਮ ਜਾਪਦੀ ਹੈ। ਕਿਸੇ ਵੀ ਥਾਂ ਦੀ ਅਗਵਾਈ ਕਰ ਰਹੇ ਲੀਡਰ ਦਾ ਫਰਜ਼ ਬਣਦਾ ਹੈ ਕਿ ਕੋਈ ਵੀ ਨਿਯਮ ਹੋਵੇ ਜੇਕਰ ਉਹ ਪਹਿਲਾਂ ਆਪ ਪਾਲਣਾ ਕਰੇਗਾ ਤਾਂ ਆਮ ਲੋਕਾਂ ਨੂੰ ਵੀ ਉਸ ਤੋਂ ਸੇਧ ਮਿਲਦੀ ਹੈ ਪਰ ਸਾਡੇ ਸਿਸਟਮ 'ਚ ਹਾਲਾਤ ਕੁਝ ਹੋਰ ਹਨ।
ਖੁਫੀਆ ਏਜੰਸੀਆਂ ਵੱਲੋਂ ਅਲਰਟ, ਵੱਡੇ ਅੱਤਵਾਦੀ ਹਮਲੇ ਦਾ ਖਦਸ਼ਾ, ਲੀਡਰਾਂ ਨੂੰ ਬਣਾਇਆ ਜਾ ਸਕਦਾ ਨਿਸ਼ਾਨਾ! ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ