ਕੈਪਟਨ ਸਰਕਾਰ ਤੇ ਵਰ੍ਹੀ ਹਰਸਿਮਰਤ ਬਾਦਲ, ਕਿਹਾ ਚਾਰ ਸਾਲਾਂ 'ਚ ਲੁੱਟ ਤੋਂ ਇਲਾਵਾ ਕੁੱਝ ਨਹੀਂ ਕੀਤਾ
ਸਾਬਕਾ ਕੈਬਨਿਟ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਲੀਡਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਵਿਧਾਨ ਸਭਾ ਬਜਟ ਇਜਲਾਸ ਤੋਂ ਪਹਿਲਾਂ ਕਾਂਗਰਸ ਸਰਕਾਰ ਤੇ ਸ਼ਬਦੀ ਵਾਰ ਕੀਤੇ ਹਨ।ਬੀਬਾ ਬਾਦਲ ਨੇ ਗੰਭੀਰ ਆਰੋਪ ਲਗਾਉਂਦੇ ਹੋਏ ਕਿਹਾ ਕਿ "ਇਸ ਸਰਕਾਰ ਨੇ ਹਮੇਸ਼ਾਂ 4 ਸਾਲ 'ਚ ਲੁੱਟਿਆ ਹੈ ਹੋਰ ਕੁਝ ਨਹੀਂ ਕੀਤਾ।"
ਬਠਿੰਡਾ: ਸਾਬਕਾ ਕੈਬਨਿਟ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਲੀਡਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਵਿਧਾਨ ਸਭਾ ਬਜਟ ਇਜਲਾਸ ਤੋਂ ਪਹਿਲਾਂ ਕਾਂਗਰਸ ਸਰਕਾਰ ਤੇ ਸ਼ਬਦੀ ਵਾਰ ਕੀਤੇ ਹਨ।ਬੀਬਾ ਬਾਦਲ ਨੇ ਗੰਭੀਰ ਆਰੋਪ ਲਗਾਉਂਦੇ ਹੋਏ ਕਿਹਾ ਕਿ "ਇਸ ਸਰਕਾਰ ਨੇ ਹਮੇਸ਼ਾਂ 4 ਸਾਲ 'ਚ ਲੁੱਟਿਆ ਹੈ ਹੋਰ ਕੁਝ ਨਹੀਂ ਕੀਤਾ।"
ਹਰਸਿਮਰਤ ਕੌਰ ਬਾਦਲ ਅੱਜ ਸੰਗਤ ਮੰਡੀ ਦੇ ਜਿੱਤੇ ਕੌਂਸਲਰਾਂ ਨੂੰ ਵਧਾਈ ਦੇਣ ਪੁੱਜੇ ਸੀ।ਇਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ, " ਪੰਜਾਬ ਵਿੱਚ ਦੋ ਰਾਜਿਆਂ ਨੇ ਗੁੰਡਾ ਰਾਜ ਚਲਾ ਰੱਖਿਆ ਹੈ।ਵੱਡੇ ਰਾਜੇ (ਕੈਪਟਨ ਅਮਰਿੰਦਰ ਸਿੰਘ) ਨੇ ਤਾਂ ਪੰਜਾਬ ਦੇ ਨੱਕ 'ਚ ਦਮ ਕੀਤਾ ਹੋਇਆ ਹੈ ਅਤੇ ਛੋਟੇ ਰਾਜੇ (ਰਾਜਾ ਵੜਿੰਗ) ਨੇ ਇਲਾਕੇ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ।ਦਿਨ ਦਿਹਾੜੇ ਪੰਜਾਬ 'ਚ ਗੁੰਡਾਰਾਜ ਚੱਲ ਰਿਹਾ ਹੈ ਇੱਥੋਂ ਤੱਕ ਕਿ ਗੋਲੀਆਂ ਚੱਲ ਰਹੀਆਂ ਹਨ, ਪਰ ਕੈਪਟਨ ਸਾਹਿਬ ਆਪਣੇ ਫਾਰਮ ਹਾਊਸ ਵਿੱਚ ਆਰਾਮ ਫਰਮਾ ਰਹੇ ਹਨ।"
ਪੰਜਾਬ ਵਿਧਾਨ ਸਭ ਦੇ ਬਜਟ ਪੇਸ਼ ਦੇ ਸਵਾਲ ਉੱਤੇ ਬੋਲਦੇ ਹੋਏ ਹਰਸਿਮਰਤ ਬਾਦਲ ਨੇ ਕਿਹਾ "ਸਿਰਫ਼ ਇਨ੍ਹਾਂ ਨੇ ਝੂਠ ਦਾ ਗ੍ਰੰਥ ਅਤੇ ਪੁਤਲਾ ਬਣਾਇਆ ਹੈ ਹੋਰ ਕੁਝ ਨਹੀਂ ਕੀਤਾ, ਇਹ ਹੁਣ ਆਖ਼ਰੀ ਝੂਠ ਬੋਲਣ ਜਾ ਰਹੇ ਹਨ ਪਰ ਪੰਜਾਬ ਦੀ ਜਨਤਾ ਨੂੰ ਸਭ ਪਤਾ ਹੈ ਅਤੇ ਉਹ ਇਹਨਾਂ ਨੂੰ ਸਬਕ ਸਿਖਾਉਣਗੇ।"
ਬੀਬਾ ਬਾਦਲ ਨੇ ਕੈਪਟਨ ਤੇ ਗੰਭੀਰ ਆਰੋਪ ਲਾਉਂਦੇ ਹੋਏ ਕਿਹਾ ਕਿ, "ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਏਜੰਟ ਬਣਕੇ ਕੰਮ ਕਰ ਰਹੇ ਹਨ, ਕਿਉਂਕਿ ਕਿਸਾਨਾਂ ਦੇ ਖ਼ਿਲਾਫ਼ 1-9-2019 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਕੇਂਦਰ ਸਰਕਾਰ ਦੀ ਮਦਦ ਕੀਤੀ ਸੀ।"
ਪੰਜਾਬ ਸਰਕਾਰ ਵੱਲੋਂ ਰਾਜਪਾਲ ਦੇ ਘਿਰਾਓ ਉਤੇ ਬੋਲਦੇ ਉਨ੍ਹਾਂ ਕਿਹਾ ਕਿ "ਸਿਰਫ ਇਹ ਡਰਾਮਾ ਕਰ ਰਹੇ ਹਨ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ, ਇਹ ਖ਼ੁਦ ਆਪਣੇ ਟੈਕਸ ਘਟਾਉਣ ਕੇਂਦਰ ਸਰਕਾਰ ਤੇ ਦਬਾਅ ਪਾਉਣ।"