Punjab Politics: ਹਰਸਿਮਰਤ ਬਾਦਲ ਛੱਡ ਸਕਦੀ ਬਠਿੰਡਾ ਸੀਟ ? ਪਿਛਲੀ ਵਾਰ ਮਸਾਂ ਹੀ ਜਿੱਤ ਹੋਈ ਨਸੀਬ !
ਪਾਰਟੀ ਪ੍ਰਧਾਨ ਸੁਖਬੀਰ ਬਾਦਲ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ। ਇੱਥੇ ਵੀ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਹਰਸਿਮਰਤ ਨੂੰ ਇਸ ਵਾਰ ਫਿਰੋਜ਼ਪੁਰ ਸੀਟ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ।
Punjab Politics: ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਦੀ ਸੀਟ ਬਦਲੀ ਜਾ ਸਕਦੀ ਹੈ। ਇਸ ਨੂੰ ਲੈ ਕੇ ਅਕਾਲੀ ਦਲ 'ਚ ਚਰਚਾ ਚੱਲ ਰਹੀ ਹੈ। ਇਹੀ ਕਾਰਨ ਹੈ ਕਿ ਪਹਿਲੀ ਸੂਚੀ ਵਿੱਚ ਬਠਿੰਡਾ ਸੀਟ ਤੋਂ ਲਗਾਤਾਰ ਤਿੰਨ ਵਾਰ ਸੰਸਦ ਮੈਂਬਰ ਹਰਸਿਮਰਤ ਦਾ ਨਾਂਅ ਨਹੀਂ ਐਲਾਨਿਆ ਗਿਆ।
ਫਿਰੋਜ਼ਪੁਰ ਤੋਂ ਬਣਾਇਆ ਜਾ ਸਕਦਾ ਉਮੀਦਵਾਰ
ਪਾਰਟੀ ਪ੍ਰਧਾਨ ਸੁਖਬੀਰ ਬਾਦਲ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ। ਇੱਥੇ ਵੀ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਹਰਸਿਮਰਤ ਨੂੰ ਇਸ ਵਾਰ ਫਿਰੋਜ਼ਪੁਰ ਸੀਟ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। ਹਰਸਿਮਰਤ ਨੇ ਆਪਣੀ ਪਹਿਲੀ ਚੋਣ 2009 ਵਿੱਚ ਬਠਿੰਡਾ ਸੀਟ ਤੋਂ ਲੜੀ ਸੀ ਅਤੇ ਜਿੱਤੀ ਸੀ। ਉਹ ਇਸ ਸੀਟ ਤੋਂ ਤਿੰਨ ਵਾਰ ਸੰਸਦ ਮੈਂਬਰ ਹੈ। ਜੇਕਰ ਅਕਾਲੀ ਦਲ ਹਰਸਿਮਰਤ ਨੂੰ ਫ਼ਿਰੋਜ਼ਪੁਰ ਤੋਂ ਚੋਣ ਮੈਦਾਨ ਵਿੱਚ ਉਤਾਰਦਾ ਹੈ ਤਾਂ ਇਹ ਉਨ੍ਹਾਂ ਦੀ ਬਠਿੰਡਾ ਤੋਂ ਬਾਹਰ ਪਹਿਲੀ ਚੋਣ ਹੋਵੇਗੀ। ਬਠਿੰਡਾ ਸੀਟ ਛੱਡਣ ਦਾ ਕਾਰਨ 3 ਚੋਣਾਂ ਵਿੱਚ ਜਿੱਤ ਦਾ ਫਰਕ 1.25 ਲੱਖ ਤੋਂ 20 ਹਜ਼ਾਰ ਤੱਕ ਡਿੱਗਣਾ ਅਤੇ ਸ਼ਹਿਰੀ ਵੋਟ ਬੈਂਕ ਲਈ ਭਾਜਪਾ ਨਾਲ ਨਾ ਹੋਣਾ ਮੰਨਿਆ ਜਾ ਰਿਹਾ ਹੈ।
ਜੇ ਪਿਛਲੀਆਂ ਤਿੰਨ ਚੋਣਾਂ ਉੱਤੇ ਝਾਤ ਮਾਰੀ ਜਾਵੇ...
2009 ਵਿੱਚ ਹਰਸਿਮਰਤ ਕੌਰ ਬਾਦਲ ਦੀ ਜਿੱਤ ਦਾ ਫਰਕ 1,20,948 ਵੋਟਾਂ ਦਾ ਸੀ, ਜਦੋਂ ਕਿ 2014 ਵਿੱਚ ਇਹ 6 ਗੁਣਾ ਘੱਟ ਗਿਆ ਅਤੇ ਉਹ ਸਿਰਫ਼ 19,395 ਵੋਟਾਂ ਨਾਲ ਜਿੱਤੀ। 2019 ਵਿੱਚ ਇਹ ਜਿੱਤ ਦਾ ਅੰਤਰ 21,772 ਸੀ। ਘਟਦੇ ਫਰਕ ਦੇ ਨਾਲ-ਨਾਲ ਬਠਿੰਡਾ ਵਿੱਚ ਡਿੱਗਦਾ ਵੋਟ ਬੈਂਕ ਵੀ ਅਕਾਲੀ ਦਲ ਦੀਆਂ ਚਿੰਤਾਵਾਂ ਵਧਾ ਰਿਹਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।