ਮਾਨਸਾ: ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਪਤੀ 'ਤੇ ਉਂਗਲ ਚੁੱਕਣ ਵਾਲੇ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਅੱਖਾਂ ਦਿਖਾਈਆਂ ਹਨ। ਉਨ੍ਹਾਂ ਕਿਹਾ ਹੈ ਕਿ ਕੁਝ ਨੇਤਾ ਆਪਣੀ ਮਰਿਆਦਾ ਭੁੱਲ ਗਏ ਹਨ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ 10 ਸਾਲ ਦੀ ਸਰਕਾਰ ਸਮੇਂ ਸੱਤਾ ਸੁਖ ਭੋਗਣ ਤੋਂ ਬਾਅਦ ਹੁਣ ਪਾਰਟੀ ਦੇ ਕੁਝ ਨੇਤਾ ਰੰਗ ਵਟਾ ਗਏ ਹਨ। ਇਹ ਕਹਿੰਦਿਆਂ ਹਰਸਿਮਰਤ ਨੇ ਵੀ ਮੰਨਿਆ ਕਿ ਅੱਜ ਪਾਰਟੀ 'ਤੇ ਭੀੜ ਪਈ ਹੈ ਤਾਂ ਉਹ ਰੰਗ ਵਟਾ ਗਏ ਹਨ, ਪਰ ਪਾਰਟੀ ਦੀ ਸਰਕਾਰ ਸਮੇਂ ਉਨ੍ਹਾਂ ਨੂੰ ਅਜਿਹਾ ਕੁਝ ਵੀ ਯਾਦ ਨਹੀਂ। ਉਨ੍ਹਾਂ ਕਿਹਾ ਕਿ ਕੁਝ ਨੇਤਾ ਆਪਣੀ ਮਰਿਆਦਾ ਭੁੱਲ ਗਏ ਹਨ।
ਬਾਦਲ ਨੇ ਮਾਨਸਾ ਵਿੱਚ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਇਹ ਦੌਰਾ ਲੋਕ ਸਭਾ ਚੋਣਾਂ ਦੀ ਤਿਆਰੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇੱਥੇ ਹਰਸਿਮਰਤ ਬਾਦਲ ਨੇ ਇੱਥੇ ਕਾਂਗਰਸ ਸਰਕਾਰ ਨੂੰ ਅਧਿਆਪਕਾਂ ਦੇ ਮਸਲੇ ਦਾ ਹੱਲ ਨਾ ਕਰਨ ਅਤੇ 1984 ਵਿੱਚ ਸਿੱਖਾਂ ਦੇ ਕਤਲੇਆਮ ਦਾ ਦੋਸ਼ੀ ਠਹਿਰਾਉਂਦਿਆਂ ਖ਼ੂਬ ਰਗੜੇ ਲਾਏ।