ਪੜਚੋਲ ਕਰੋ
Advertisement
NDA ਦਾ ਸਾਥ ਛੱਡ BJP ਤੇ ਗਰਜੀ ਹਰਸਿਮਰਤ ਬਾਦਲ
ਭਾਜਪਾ ਦਾ ਸਾਥ ਛੱਡ ਹੁਣ ਬੀਜੇਪੀ ਦਾ ਖਿਲਾਫ ਹੋਈ ਅਕਾਲੀ ਦਲ।ਸਾਬਕਾ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਟਲ ਬਿਹਾਰੀ ਵਾਜਪਾਈ ਨਾਲ ਮਿਲ ਕੇ ਗੱਠਜੋੜ ਬਣਾਇਆ ਸੀ।
ਬਠਿੰਡਾ: ਭਾਜਪਾ ਦਾ ਸਾਥ ਛੱਡ ਅਕਾਲੀ ਦਲ ਬੀਜੇਪੀ ਦਾ ਖਿਲਾਫ ਹੋ ਗਈ ਹੈ।ਸਾਬਕਾ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਟਲ ਬਿਹਾਰੀ ਵਾਜਪਾਈ ਨਾਲ ਮਿਲ ਕੇ ਗੱਠਜੋੜ ਬਣਾਇਆ ਸੀ।ਪਰ ਬੀਜੇਪੀ ਕਿਸਾਨਾਂ ਲਈ ਬਿੱਲ ਲੈ ਕੇ ਆਈ ਅਤੇ ਸਾਡੀ ਸਿਹਮਤੀ ਤੋਂ ਬਿਨ੍ਹਾਂ ਬਿੱਲ ਪਾਸ ਕੀਤਾ।ਇੱਥੋਂ ਤੱਕ ਕਿ ਭਾਈਵਾਲ ਪਾਰਟੀ ਤੋਂ ਪੁੱਛਿਆ ਵੀ ਨਹੀਂ ਗਿਆ।ਬਿੱਲ ਨੂੰ ਲੋਕ ਸਭਾ ਵਿੱਚ ਸਿਰਫ ਨੰਬਰਾਂ ਦੇ ਅਧਾਰ ਤੇ ਪਾਸ ਕਰ ਦਿੱਤਾ ਗਿਆ।ਬੀਬਾ ਬਾਦਲ ਨੇ ਕਿਹਾ ਸਾਡਾ ਹੁਣ ਉਸ ਪਾਰਟੀ ਨਾਲ ਕੋਈ ਸਬੰਧ ਨਹੀਂ ਜਿਸ ਸਾਡੇ ਤੋਂ ਬਿੱਲ ਬਾਰੇ ਪੁੱਛਿਆ ਤੱਕ ਨਹੀਂ।
ਜ਼ਿਕਰਯੋਗ ਹੈ ਕਿ 1996 ਵਿੱਚ ਮਰਹੂਮ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ 13 ਦਿਨਾਂ ਦੀ ਸਰਕਾਰ ਬਣਨ ਸਮੇਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਿਆਸੀ ਰਿਸ਼ਤਿਆਂ ਨੂੰ ਵੱਡੇ ਬਾਦਲ ਵੱਲੋਂ ਨਹੁੰ-ਮਾਸ ਦਾ ਰਿਸ਼ਤਾ ਕਰਾਰ ਦਿੱਤਾ ਜਾਂਦਾ ਰਿਹਾ ਸੀ। ਭਾਰਤੀ ਜਨਤਾ ਪਾਰਟੀ ਦੀ ਵਾਗਡੋਰ ਨਰਿੰਦਰ ਮੋਦੀ ਤੇ ਇਧਰ ਸੁਖਬੀਰ ਸਿੰਘ ਬਾਦਲ ਦੇ ਹੱਥ ਆਉਣ ਤੋਂ ਬਾਅਦ ਦੋਹਾਂ ਪਾਰਟੀਆਂ ਦੇ ਰਿਸ਼ਤਿਆਂ ਵਿੱਚ ਤਰੇੜ ਆ ਗਈ।
ਬਠਿੰਡਾ ਵਿਖੇ ਅੱਜ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਵਰਕਰ ਦੇ ਘਰ ਅਫ਼ਸੋਸ ਕਰਨ ਪੁੱਜੀ ਸੀ। ਜਿੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ
ਹਰਸਿਮਰਤ ਬਾਦਲ ਨੇ ਕੈਪਟਨ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ,
" ਕਿਸੇ ਵੀ ਪਾਰਟੀ ਨੇ ਬਿੱਲ ਦਾ ਵਿਰੋਧ ਨਹੀਂ ਕੀਤਾ।ਨੈਸ਼ਨਲ ਪਾਰਟੀ ਕਾਂਗਰਸ ਦੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤਾਂ ਲੋਕ ਸਭਾ ਵਿੱਚ ਹੀ ਨਹੀਂ ਆਏ।ਆਮ ਆਦਮੀ ਪਾਰਟੀ ਅਤੇ ਕਾਂਗਰਸ ਵੋਟਾਂ ਤੋਂ ਪਹਿਲਾਂ ਹੀ ਨੌਂ ਦੋ ਗਿਆਰਾਂ ਹੋ ਗਏ ਸੀ।ਸਿਰਫ਼ ਅਕਾਲੀ ਦਲ ਨੇ ਇਸ ਬਿੱਲ ਦੀ ਲੋਕ ਸਭਾ 'ਚ ਵਿਰੋਧ ਕੀਤਾ ਸੀ। "
-
" ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਵਿਰੁੱਧ ਇਹ ਕੰਡੇ ਬੀਜੇ ਹਨ। ਅਸੀਂ ਕਦੇ ਨਾ ਭੁੱਲੀਏ ਕਿਉਂਕਿ ਜਿਹੜੇ ਕੈਪਟਨ ਸਾਹਿਬ ਨੇ 1982 ਵਿੱਚ ਇੰਦਰਾ ਗਾਂਧੀ ਨੂੰ ਚਾਂਦੀ ਦੀ ਕਹੀ ਦੇ ਕੇ ਐੱਸਵਾਈਐੱਲ ਦਾ ਕੱਟ ਲਾ ਕੇ ਪਾਣੀਆਂ ਦਾ ਸੌਦਾ ਕੀਤਾ ਸੀ। ਉਦੋਂ ਹੀ ਅੱਜ ਜੇ ਕਿਸਾਨਾਂ ਨਾਲ ਸਮਝੌਤਾ ਕੀਤਾ ਹੈ। 2019 ਅਗਸਤ ਮਹੀਨੇ ਵਿੱਚ ਜਦ ਸਾਰੇ ਮੁੱਖ ਮੰਤਰੀਆਂ ਨਾਲ ਕ੍ਰਿਸ਼ੀ ਮੰਤਰੀ ਨੇ ਮੀਟਿੰਗ ਕੀਤੀ ਤਾਂ ਇਨ੍ਹਾਂ ਸਾਰਿਆਂ ਨੇ ਸਹਿਮਤੀ ਜਤਾਈ ਸੀ। ਸਾਡੇ ਕੋਲ ਰਿਕਾਰਡ ਹਨ। ਕਿਉਂਕਿ 2017 ਦੇ ਮੈਨੀਫੈਸਟ ਵਿੱਚ ਵੀ ਕੈਪਟਨ ਨੇ ਇਹ ਸਾਰੀਆਂ ਗੱਲਾਂ ਰੱਖੀਆਂ ਹੋਈਆਂ ਸੀ। "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਜਨਰਲ ਨੌਲਜ
ਪੰਜਾਬ
Advertisement