ਪੜਚੋਲ ਕਰੋ

ਪੰਜਾਬ ਦੀ ਸ਼ਰਾਬ ਨੀਤੀ 'ਤੇ ਹਰਸਿਮਰਤ ਬਾਦਲ ਦਾ ਵੱਡਾ ਬਿਆਨ, ਆਪ 'ਤੇ ਲਾਏ ਗੰਭੀਰ ਇਲਜ਼ਾਮ

ਪੰਜਾਬ ਦੀ ਸ਼ਰਾਬ ਨੀਤੀ ਲਗਾਤਾਰ ਵਿਵਾਦਾਂ 'ਚ ਬਣੀ ਹੋਈ ਹੈ।ਅੱਜ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਇਸ ਸਬੰਧੀ ਪੰਜਾਬ ਦੇ ਰਾਜਪਾਲ ਨੂੰ ਵੀ ਮਿਲੇ ਹਨ।

ਚੰਡੀਗੜ੍ਹ: ਪੰਜਾਬ ਦੀ ਸ਼ਰਾਬ ਨੀਤੀ ਲਗਾਤਾਰ ਵਿਵਾਦਾਂ 'ਚ ਬਣੀ ਹੋਈ ਹੈ।ਅੱਜ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਇਸ ਸਬੰਧੀ ਪੰਜਾਬ ਦੇ ਰਾਜਪਾਲ ਨੂੰ ਵੀ ਮਿਲੇ ਹਨ।ਹੁਣ ਇਸ ਮਾਮਲੇ 'ਤੇ ਹਰਸਿਮਰਤ ਕੌਰ ਬਾਦਲ ਨੇ ਵੀ ਵੱਡਾ ਬਿਆਨ ਦਿੱਤਾ ਹੈ।ਉਨ੍ਹਾਂ ਆਮ ਆਦਮੀ ਪਾਰਟੀ 'ਤੇ ਗੰਭੀਰ ਇਲਜ਼ਾਮ ਲਾਏ ਹਨ। 

ਹਰਸਿਮਰਤ ਬਾਦਲ ਨੇ ਕਿਹਾ, "ਦਿੱਲੀ ਸਰਕਾਰ ਨੇ ਸ਼ਰਾਬ ਦੇ ਵਿੱਚ ਇੰਨੇ ਵੱਡੇ ਘੁਟਾਲੇ ਕੀਤੇ ਹਨ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਸਮੇਤ ਇਨ੍ਹਾਂ ਦੇ ਅਧਿਕਾਰੀਆਂ ਤੇ ਮਾਮਲੇ ਦਰਜ ਹੋਏ ਅਤੇ ਚੀਫ ਸੈਕਟਰੀ ਨੇ ਹੀ ਇਨ੍ਹਾਂ ਤੇ ਦੋਸ਼ ਲਗਾਏ ਹਨ ਕਿ ਇਨ੍ਹਾਂ ਨੇ ਦਿੱਲੀ ਦੇ ਵਿੱਚ ਆਪਣੇ ਦੋ ਚਹੇਤਿਆਂ ਨੂੰ ਪੂਰੀ ਸ਼ਰਾਬ ਵੇਚ ਕੇ ਪੈਸੇ ਕਮਾਏ ਹਨ।"

ਉਨ੍ਹਾਂ ਕਿਹਾ ਕਿ, "ਦਿੱਲੀ ਦੇ ਵਾਰਡਾਂ 'ਚ ਇੱਕ ਠੇਕਾ ਹੁੰਦਾ ਸੀ ਪਰ ਹੁਣ ਚਾਰ ਚਾਰ ਠੇਕੇ ਇਹਨਾਂ ਨੇ ਖੁਲ੍ਹਵਾ ਦਿੱਤੇ ਹਨ ਅਤੇ ਜਦੋਂ ਕਿ ਬੀਬੀਆਂ ਦੇ ਅਲੱਗ ਠੇਕੇ ਖੁਲ੍ਹਵਾ ਦਿੱਤੇ ਹਨ।" ਉਨ੍ਹਾਂ ਅੱਗੇ ਕਿਹਾ ਕਿ, "ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਇਨ੍ਹਾਂ ਚਹੇਤਿਆਂ ਨੇ ਇਕ ਸ਼ਰਾਬ ਦੀ ਬੋਤਲ ਨਾਲ ਇੱਕ ਫਰੀ ਕਰਕੇ ਲੋਕਾਂ ਨੂੰ ਸ਼ਰਾਬ ਤੇ ਲਗਾਇਆ ਹੈ ਅਤੇ ਲੋਕਾਂ ਦੇ ਘਰਾਂ ਦੇ 'ਚ ਕਲੇਸ਼ ਪਾ ਇਨ੍ਹਾਂ ਦੋ ਚਹੇਤਿਆਂ ਨੇ ਪੈਸੇ ਕਮਾ ਕੇ ਦਿੱਲੀ ਸਰਕਾਰ ਨੂੰ ਦਿੱਤੇ ਹਨ।"

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ, "ਉਨ੍ਹਾਂ ਪੈਸਿਆਂ ਦੇ ਨਾਲ ਹੀ ਇਨ੍ਹਾਂ ਨੇ ਪੰਜਾਬ 'ਚ ਪ੍ਰਚਾਰ ਕੀਤਾ ਉਹੀ ਠੇਕੇਦਾਰਾਂ ਉਹੀ ਚਹੇਤਿਆਂ ਨੇ ਪੰਜਾਬ 'ਚ ਸਰਕਾਰ ਬਣਨ 'ਤੇ ਹੀ ਪੰਜਾਬ 'ਚ ਪੌਲਿਸੀ ਲਾਗੂ ਕਰ ਦਿੱਤੀ। 

ਉਨ੍ਹਾਂ ਕਿਹਾ ਕਿ, "ਪੰਜਾਬ 'ਚ ਸ਼ਾਇਦ ਸ਼ਰਾਬ ਪੀਣ ਵਾਲੇ ਤਾਂ ਖੁਸ਼ ਹੁੰਦੇ ਹੋਣਗੇ ਕਿ ਸ਼ਰਾਬ ਸਸਤੀ ਕਰ ਦਿੱਤੀ ਪਰ ਉਹ ਹੀ ਸ਼ਰਾਬ ਦੇ ਤਹਿਤ ਸਰਕਾਰੀ ਖਜ਼ਾਨੇ ਨੂੰ ਸਰਕਾਰ ਚੂਨਾ ਲਗਾ ਰਹੀ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਚਹੇਤੇ ਹੁਣ ਪੰਜਾਬ ਦੇ ਵਿੱਚੋਂ ਮੋਟੀ ਕਮਾਈ ਕਰਨਗੇ।"

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Singh Badal) ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦਿੱਲੀ ਵਿੱਚ ਕਰੋੜਾਂ ਦਾ ਘਪਲਾ ਹੋਇਆ ਸੀ, ਉਵੇਂ ਹੀ ਪੰਜਾਬ ਵਿੱਚ ਹੋਇਆ ਹੈ। ਸੁਖਬੀਰ ਬਾਦਲ (Sukhbir Singh Badal) ਦੀ ਅਗਵਾਈ ਹੇਠ ਅੱਜ ਅਕਾਲੀ ਦਲ (Akali Dal) ਦਾ ਵਫਦ ਰਾਜਪਾਲ ਬੀਐਲ ਪੁਰੋਹਿਤ (Governor BL Purohit) ਨੂੰ ਮਿਲਿਆ।

ਸੁਖਬੀਰ ਬਾਦਲ (Subkhbir Singh Badal) ਨੇ ਰਾਜਪਾਲ ਬੀਐਲ ਪੁਰੋਹਿਤ (Governor BL Purohit) ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਅਸੀਂ ਰਾਜਪਾਲ ਨੂੰ ਮਿਲ ਕੇ ਬੇਨਤੀ ਕੀਤੀ ਹੈ ਕਿ ਦਿੱਲੀ ਵਿੱਚ ਐਲਜੀ ਨੇ ਸ਼ਰਾਬ ਘੁਟਾਲੇ ਦੀ ਜਾਂਚ ਕਰਵਾਈ। ਇਸ ਮਗਰੋਂ ਸਬੂਤ ਮਿਲਣ ’ਤੇ ਸੀਬੀਆਈ (CBI) ਨੇ ਕੇਸ ਦਰਜ ਕਰ ਲਿਆ। ਜਿਸ ਤਰ੍ਹਾਂ ਦਿੱਲੀ ਵਿੱਚ ਕਰੋੜਾਂ ਦਾ ਘਪਲਾ ਹੋਇਆ ਸੀ, ਉਵੇਂ ਹੀ ਪੰਜਾਬ ਵਿੱਚ ਹੋਇਆ ਹੈ। ਇਸ ਲਈ ਸੀਬੀਆਈ ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਤੋਂ ਜਾਂਚ ਦੀ ਮੰਗ ਕੀਤੀ ਗਈ ਹੈ।

ਸੁਖਬੀਰ ਬਾਦਲ (Subkhbir Singh Badalਨੇ 'ਆਪ' (Aam Aadmi Party) ਸਰਕਾਰ ਨੂੰ ਸਵਾਲ ਪੁੱਛੇ ਕਿ ਥੋਕ ਵਿਕਰੇਤਾ ਦਾ ਮੁਨਾਫਾ 5% ਤੋਂ ਵਧ ਕੇ 10% ਕਰ ਦਿੱਤਾ ਗਿਆ। ਇਹ ਵਧਿਆ ਹੋਇਆ ਲਾਭ 'ਆਪ' ਦੇ ਖਾਤੇ ਵਿੱਚ ਚਲਾ ਗਿਆ। ਥੋਕ ਵਿਕਰੇਤਾ ਦਾ ਮੁਨਾਫਾ ਕਿਉਂ ਵਧਿਆ? ਉਨ੍ਹਾਂ ਕਿਹਾ ਕਿ ਪੰਜਾਬ ਆਬਕਾਰੀ ਦੇ ਵਿੱਤ ਕਮਿਸ਼ਨਰ ਤੇ ਆਬਕਾਰੀ ਕਮਿਸ਼ਨਰ ਦਿੱਲੀ 'ਚ ਮਨੀਸ਼ ਸਿਸੋਦੀਆ ਦੇ ਘਰ ਕਿਉਂ ਗਏ? ਉਨ੍ਹਾਂ ਦੀ ਮੀਟਿੰਗ ਦਿੱਲੀ ਵਿੱਚ ਕਿਉਂ ਹੋਈ? ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਵਿੱਚ 100 L1 ਯਾਨੀ ਇੰਨੇ ਥੋਕ ਵਿਕਰੇਤਾ ਸਨ। ਹੁਣ ਇਹ ਕੇਵਲ ਇੱਕ ਆਦਮੀ ਨੂੰ ਕਿਉਂ ਦਿੱਤਾ ਗਿਆ?

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਖਰੜ SDM ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ Office; ਮੱਚੀ ਹਫੜਾ-ਦਫੜੀ
ਖਰੜ SDM ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ Office; ਮੱਚੀ ਹਫੜਾ-ਦਫੜੀ
Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ
Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ
Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ
Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ
ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ
ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ

ਵੀਡੀਓਜ਼

ਪੰਜਾਬ 'ਚ ਨਸ਼ਾ ਕੌਣ ਵੇਚ ਰਿਹਾ? ਕੇਜਰੀਵਾਲ ਨੇ ਕਰਤਾ ਵੱਡਾ ਖੁਲਾਸਾ
ਰਿਸ਼ਤੇਦਾਰੀ 'ਤੇ ਟਿਕਟ ਨਹੀਂ ਮਿਲਦੀ ! CM ਮਾਨ ਦਾ ਸਿੱਧਾ ਐਲਾਨ
ਵਿਰੋਧੀਆਂ 'ਤੇ ਭੜਕੇ CM ਮਾਨ, ਕਿਹਾ..ਅਕਾਲੀ, ਕਾਂਗਰਸ ਤੇ BJP ਇਕੱਠੇ
ਅਕਾਲ ਤਖ਼ਤ ਸਾਹਿਬ 'ਤੇ ਬੋਲੇ CM ਮਾਨ, ਉਸ ਤੋਂ ਵੱਡੀ ਕੋਈ ਪਦਵੀ ਨਹੀਂ
ਨਸ਼ਾ, ਟਿਕਟਾਂ ਤੇ ਵਿਰੋਧੀ! ਇੱਕ ਹੀ ਭਾਸ਼ਣ 'ਚ CM ਮਾਨ ਦੇ ਤਿੱਖੇ ਵਾਰ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖਰੜ SDM ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ Office; ਮੱਚੀ ਹਫੜਾ-ਦਫੜੀ
ਖਰੜ SDM ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ Office; ਮੱਚੀ ਹਫੜਾ-ਦਫੜੀ
Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ
Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ
Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ
Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ
ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ
ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ
Ludhiana 'ਚ ਸ਼ਰਾਬ ਤਸਕਰੀ ਦਾ ਵੱਡਾ ਖੁਲਾਸਾ! ਗੈਸ ਸਿਲੰਡਰਾਂ 'ਚ ਲੁਕਾ ਕੇ ਲਿਜਾਈ ਜਾ ਰਹੀ ਸੀ ਸ਼ਰਾਬ, ਇੱਕ ਗ੍ਰਿਫ਼ਤਾਰ
Ludhiana 'ਚ ਸ਼ਰਾਬ ਤਸਕਰੀ ਦਾ ਵੱਡਾ ਖੁਲਾਸਾ! ਗੈਸ ਸਿਲੰਡਰਾਂ 'ਚ ਲੁਕਾ ਕੇ ਲਿਜਾਈ ਜਾ ਰਹੀ ਸੀ ਸ਼ਰਾਬ, ਇੱਕ ਗ੍ਰਿਫ਼ਤਾਰ
Navjot Sidhu ਦੀ ਵਿਰੋਧੀਆਂ ਨੂੰ ਚੇਤਾਵਨੀ, ਕਿਹਾ- ਹਵਾਓਂ ਨੇ ਰੁੱਖ ਬਦਲ ਤੋਂ ਖਾਕ ਵੀ...
Navjot Sidhu ਦੀ ਵਿਰੋਧੀਆਂ ਨੂੰ ਚੇਤਾਵਨੀ, ਕਿਹਾ- ਹਵਾਓਂ ਨੇ ਰੁੱਖ ਬਦਲ ਤੋਂ ਖਾਕ ਵੀ...
ਲੁਧਿਆਣਾ 'ਚ ਚੋਰੀ ਕਰਦੇ ਨੌਜਵਾਨ ਨੂੰ ਲੋਕਾਂ ਨੇ ਰੰਗੇ ਹੱਥ ਫੜਿਆ, ਫਿਰ ਕੀਤੀ ਛਿੱਤਰ-ਪਰੇਡ
ਲੁਧਿਆਣਾ 'ਚ ਚੋਰੀ ਕਰਦੇ ਨੌਜਵਾਨ ਨੂੰ ਲੋਕਾਂ ਨੇ ਰੰਗੇ ਹੱਥ ਫੜਿਆ, ਫਿਰ ਕੀਤੀ ਛਿੱਤਰ-ਪਰੇਡ
ਮੈਚ ਦੌਰਾਨ ਵਾਪਰਿਆ ਦਰਦਨਾਕ ਹਾਦਸਾ, ਪਵੇਲੀਅਨ ਵਾਪਸ ਜਾਂਦੇ ਸਮੇਂ ਭਾਰਤੀ ਕ੍ਰਿਕਟਰ ਦੀ ਹਾਰਟ ਅਟੈਕ ਨਾਲ ਮੌਤ, ਖੇਡ ਜਗਤ 'ਚ ਛਾਈ ਸੋਗ ਦੀ ਲਹਿਰ
ਮੈਚ ਦੌਰਾਨ ਵਾਪਰਿਆ ਦਰਦਨਾਕ ਹਾਦਸਾ, ਪਵੇਲੀਅਨ ਵਾਪਸ ਜਾਂਦੇ ਸਮੇਂ ਭਾਰਤੀ ਕ੍ਰਿਕਟਰ ਦੀ ਹਾਰਟ ਅਟੈਕ ਨਾਲ ਮੌਤ, ਖੇਡ ਜਗਤ 'ਚ ਛਾਈ ਸੋਗ ਦੀ ਲਹਿਰ
Embed widget