![ABP Premium](https://cdn.abplive.com/imagebank/Premium-ad-Icon.png)
ਹਰਸਿਮਰਤ ਵੱਲੋਂ ਕੈਪਟਨ ਦੇ ਦਾਦਾ ਰਾਜਾ ਭੁਪਿੰਦਰ ਸਿੰਘ 'ਤੇ ਗੰਭੀਰ ਇਲਜ਼ਾਮ, ਕੈਪਟਨ ਨੇ ਦਿੱਤਾ ਕਰਾਰਾ ਜਵਾਬ
ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਜੀ ਰਾਜਾ ਭੁਪਿੰਦਰ ਸਿੰਘ 'ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਵਿੱਚ ਹੋਏ ਗੋਲੀਕਾਂਡ ਤੋਂ ਬਾਅਦ ਕੈਪਟਨ ਦੇ ਦਾਦਾ ਰਾਜਾ ਭੁਪਿੰਦਰ ਸਿੰਘ ਨੇ ਜਨਰਲ ਡਾਇਰ ਚਿੱਠੀ ਲਿਖ ਕੇ ਕਿਹਾ ਸੀ ਕਿ ਤੁਸੀਂ ਜੋ ਕੀਤਾ ਉਹ ਠੀਕ ਕੀਤਾ। ਇਸ ਮਗਰੋਂ ਹਰਸਿਮਰਤ ਬਾਦਲ ਦੇ ਬਿਆਨ ਦਾ ਕੈਪਟਨ ਨੇ ਵੀ ਕਰਾਰਾ ਜਵਾਬ ਦਿੱਤਾ ਹੈ।
![ਹਰਸਿਮਰਤ ਵੱਲੋਂ ਕੈਪਟਨ ਦੇ ਦਾਦਾ ਰਾਜਾ ਭੁਪਿੰਦਰ ਸਿੰਘ 'ਤੇ ਗੰਭੀਰ ਇਲਜ਼ਾਮ, ਕੈਪਟਨ ਨੇ ਦਿੱਤਾ ਕਰਾਰਾ ਜਵਾਬ harsimrat kaur badal attacked captains grand father over jallianwala bagh issue ਹਰਸਿਮਰਤ ਵੱਲੋਂ ਕੈਪਟਨ ਦੇ ਦਾਦਾ ਰਾਜਾ ਭੁਪਿੰਦਰ ਸਿੰਘ 'ਤੇ ਗੰਭੀਰ ਇਲਜ਼ਾਮ, ਕੈਪਟਨ ਨੇ ਦਿੱਤਾ ਕਰਾਰਾ ਜਵਾਬ](https://static.abplive.com/wp-content/uploads/sites/5/2019/08/02144811/captain-harsimrat-.jpg?impolicy=abp_cdn&imwidth=1200&height=675)
ਚੰਡੀਗੜ੍ਹ: ਅਕਾਲੀ ਦਲ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਜੀ ਰਾਜਾ ਭੁਪਿੰਦਰ ਸਿੰਘ 'ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਵਿੱਚ ਹੋਏ ਗੋਲੀਕਾਂਡ ਤੋਂ ਬਾਅਦ ਕੈਪਟਨ ਦੇ ਦਾਦਾ ਰਾਜਾ ਭੁਪਿੰਦਰ ਸਿੰਘ ਨੇ ਜਨਰਲ ਡਾਇਰ ਚਿੱਠੀ ਲਿਖ ਕੇ ਕਿਹਾ ਸੀ ਕਿ ਤੁਸੀਂ ਜੋ ਕੀਤਾ ਉਹ ਠੀਕ ਕੀਤਾ। ਇਸ ਮਗਰੋਂ ਹਰਸਿਮਰਤ ਬਾਦਲ ਦੇ ਬਿਆਨ ਦਾ ਕੈਪਟਨ ਨੇ ਵੀ ਕਰਾਰਾ ਜਵਾਬ ਦਿੱਤਾ ਹੈ।
ਹਰਸਿਮਰਤ ਬਾਦਲ ਦੇ ਇਸ ਬਿਆਨ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਉਲਟਾ ਕਹਿ ਰਹੇ ਹਨ। ਉਨ੍ਹਾਂ ਦੇ ਦਾਦਾ ਜੀ ਨੇ ਨਹੀਂ, ਬਲਕਿ ਮਜੀਠੀਆ ਪਰਿਵਾਰ ਨੇ ਜਨਰਲ ਡਾਇਰ ਨੂੰ ਦਾਵਤ ਦਿੱਤੀ ਸੀ।
ਹਰਸਿਮਰਤ ਕੌਰ ਬਾਦਲ ਨੇ ਫੋਟੋ ਦਿਖਾਉਂਦੇ ਹੋਏ ਸੀਐਮ ਕੈਪਟਨ ਦੇ ਦਾਦਾ ਬਾਰੇ ਦੱਸਿਆ। ਉਨ੍ਹਾਂ ਮੁਤਾਬਕ ਕੈਪਟਨ ਦੇ ਦਾਦਾ ਨੇ ਜਨਰਲ ਡਾਇਰ ਨਾਲ ਹੱਥ ਮਿਲਾਇਆ। ਨਟਵਰ ਸਿੰਘ ਦੀ ਆਟੋਬਾਇਓਗ੍ਰਾਫੀ ਵਿੱਚ ਵੀ ਲਿਖਿਆ ਗਿਆ ਹੈ ਕਿ ਮਾਹਾਰਾਜਾ ਭੁਪਿੰਦਰ ਸਿੰਘ ਨੇ ਜਨਰਲ ਡਾਇਰ ਦੇ ਐਕਸ਼ਨ ਦਾ ਸਮਰਥਨ ਕੀਤਾ ਸੀ।
ਹਰਸਿਮਰਤ ਨੇ ਦੱਸਿਆ ਕਿ ਜਨਰਲ ਡਾਇਰ ਦੀ ਆਟੋਬਾਓਗ੍ਰਾਫੀ ਵਿੱਚ ਵੀ ਲਿਖਿਆ ਹੈ ਕਿ ਮਾਹਾਰਾਜਾ ਭੁਪਿੰਦਰ ਸਿੰਘ ਨੇ ਜੱਲ੍ਹਿਆਂਵਾਲਾ ਬਾਗ ਦੀ ਘਟਨਾ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸਭ ਦੇ ਬਾਅਦ ਕੈਪਟਨ ਨੂੰ ਪੰਜਾਬ ਦੇ ਮੁੱਖ ਮੰਤਰੀ ਰਹਿਣ ਦਾ ਕੋਈ ਹੱਕ ਨਹੀਂ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)