Punjab News: ਹਰਿਆਣਾ ਦੇ ਮੰਤਰੀ ਦਾ ਵਿਵਾਦਤ ਬਿਆਨ ਕਿਹਾ, ਪੰਜਾਬ 'ਚ 'ਆਪ' ਵਿਧਾਇਕ ਡਰਾਈਵਰ, ਮਕੈਨਿਕ, ਕਈਆਂ ਨੇ ਨਹੀਂ ਦੇਖੀ ਵਿਧਾਨ ਸਭਾ',,,
ਹਰਿਆਣਾ ਦੇ ਬਿਜਲੀ ਮੰਤਰੀ ਦੇ ਹਾਲ ਹੀ 'ਚ ਪੰਜਾਬ ਆਪ ਵਿਧਇਕਾਂ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ 'ਚ ਮੋਬਾਈਲ ਰਿਪੇਅਰ ਅਤੇ ਆਟੋ ਚਾਲਕ ਪਹੁੰਚੇ। ਜਿਸ 'ਤੇ 'ਆਪ' ਨੇ ਕਰਾਰਾ ਜਵਾਬ ਦਿੱਤਾ ਹੈ।
ਚੰਡੀਗੜ੍ਹ: 'ਆਪ' ਦੇ ਪੰਜਾਬ ਦੀ ਸੱਤਾ ਸੰਭਾਲਣ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਦੇ ਆਗੂਆਂ ਵਿਚਾਲੇ ਕੁੜੱਤਣ ਸਾਹਮਣੇ ਆ ਰਹੀ ਹੈ ਅਤੇ ਉਹ ਇੱਕ ਦੂਜੇ 'ਤੇ ਹਮਲੇ ਕਰਨ ਤੋਂ ਗੁਰਜ਼ੇ ਨਹੀਂ ਕਰ ਰਹੇ, ਅਜਿਹਾ ਹੀ ਇੱਕ ਵਾਰ ਫਿਰ ਤੋਂ ਹਰਿਆਣਾ ਦੇ ਇੱਕ ਮੰਤਰੀ ਦੇ ਬਿਆਨ ਤੋਂ ਬਾਅਦ ਸਾਹਮਣੇ ਆਇਆ ਹੈ। ਦੱਸ ਦਈਏ ਕਿ ਹਰਿਆਣਾ ਦੇ ਬਿਜਲੀ ਮੰਤਰੀ ਨੇ ਪੰਜਾਬ ਸਰਕਾਰ 'ਤੇ ਟਿੱਪਣੀ ਕੀਤੀ, ਜਿਸ 'ਤੇ 'ਆਪ' ਨੇ ਜਵਾਬੀ ਹਮਲਾ ਕੀਤਾ ਹੈ।
ਜਾਣੋ ਹਰਿਆਣਾ ਬਿਜਲੀ ਮੰਤਰੀ ਨੇ ਕੀ ਕਿਹਾ
ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਨੇ ਪੰਜਾਬ ਕੈਬਨਿਟ ਅਤੇ 'ਆਪ' ਵਿਧਾਇਕਾਂ 'ਤੇ ਵਿਵਾਦਿਤ ਬਿਆਨ ਦਿੱਤਾ ਹੈ। ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਮੋਬਾਈਲ ਰਿਪੇਅਰ ਅਤੇ ਆਟੋ ਚਾਲਕ ਵਿਧਾਨ ਸਭਾ ਵਿੱਚ ਪਹੁੰਚੇਏ ਹਨ। ਉਨ੍ਹਾਂ ਨੇ ਕਦੇ ਵਿਧਾਨ ਸਭਾ ਨਹੀਂ ਦੇਖੀ। ਹਾਲਾਂਕਿ ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕਰ ਰਹੇ ਹਨ। ਜਦੋਂ ਕਿ ਪੰਜਾਬ ਦੇ 'ਆਪ' ਵਿਧਾਇਕ ਨੇ ਜਵਾਬ ਦਿੱਤਾ ਕਿ ਭ੍ਰਿਸ਼ਟਾਚਾਰ ਨੂੰ ਛੱਡ ਕੇ ਅਸੀਂ ਜਾਣਦੇ ਹਾਂ ਕਿ ਸਰਕਾਰ ਕਿਵੇਂ ਚਲਾਈ ਜਾਂਦੀ ਹੈ।
Punjab's financial situation is pretty worse. They (AAP govt ministers) are inexperienced, nobody had a prior political career. 90% of them never saw Vidhan Sabha until now. Some used to repair mobile, while some were auto-drivers: Haryana Power minister Ranjit Singh pic.twitter.com/Shdu5VlSHn
— ANI (@ANI) April 8, 2022
ਬਿਜਲੀ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਵਿੱਤੀ ਹਾਲਤ ਬਹੁਤ ਤਰਸਯੋਗ ਹੈ। ਤੁਹਾਡੀ ਕੈਬਨਿਟ ਨੂੰ ਤਜ਼ਰਬਾ ਨਹੀਂ ਹੈ। ਉਨ੍ਹਾਂ ਦਾ ਕੋਈ ਸਿਆਸੀ ਕਰੀਅਰ ਨਹੀਂ ਹੈ। ਸਰਕਾਰ ਚਲਾਉਣਾ ਇੱਕ ਜ਼ਿੰਮੇਵਾਰੀ ਹੈ, ਜਦੋਂ ਕਿ ਪੰਜਾਬ ਮੰਤਰੀ ਮੰਡਲ ਵਿੱਚ ਸ਼ਾਮਲ 90 ਫੀਸਦੀ ਤੋਂ ਵੱਧ ਲੋਕਾਂ ਨੇ ਵਿਧਾਨ ਸਭਾ ਤੱਕ ਵੀ ਨਹੀਂ ਦੇਖਿਆ। ਮੋਬਾਈਲ ਰਿਪੇਅਰ, ਆਟੋ ਚਾਲਕ ਸਸਦ 'ਚ ਆਏ ਹਨ ਪਰ ਪ੍ਰਸ਼ਾਸਨ ਵੱਖਰੀ ਗੱਲ ਹੈ। ਸਰਕਾਰ ਚਲਾਉਣਾ ਕੋਈ ਆਸਾਨ ਕੰਮ ਨਹੀਂ ਹੈ ਕਿ ਕੋਈ ਉਸ ਨੂੰ ਚਲਾਵੇਗਾ, ਇਹ ਬਹੁਤ ਵੱਡੀ ਪ੍ਰਸ਼ਾਸਨਿਕ ਜ਼ਿੰਮੇਵਾਰੀ ਹੈ। ਅਰਵਿੰਦ ਕੇਜਰੀਵਾਲ ਦਿੱਲੀ ਤੋਂ ਸਰਕਾਰ ਨੂੰ ਦੂਰੋਂ ਹੀ ਕੰਟਰੋਲ ਕਰ ਰਹੇ ਹਨ।
Even nurses & policemen go through training. CM and cabinet ministers have a huge responsibility for running the government. The job of administration is a different thing altogether. Arvind Kejriwal will be remote-controlling state govt from Delhi: Haryana minister Ranjit Singh pic.twitter.com/kSzYRksUcR
— ANI (@ANI) April 8, 2022
ਆਪ ਵਿਧਾਇਕ ਰਣਜੀਤ ਸਿੰਘ ਨੇ ਕੀਤਾ ਪਲਟਵਾਰ
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਰਣਜੀਤ ਸਿੰਘ 'ਤੇ ਪਲਟਵਾਰ ਕਰਦੇ ਹੋਏ ਸਪੱਸ਼ਟ ਕੀਤਾ ਕਿ ਅਸੀਂ ਰਾਜ ਕਰਨਾ ਜਾਣਦੇ ਹਾਂ, ਭ੍ਰਿਸ਼ਟਾਚਾਰ ਨਹੀਂ। ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਉਨ੍ਹਾਂ ਦਾ ਇਹ ਬਿਆਨ ਬਿਲਕੁਲ ਸਹੀ ਹੈ ਕਿ ਅਸੀਂ ਵਿਧਾਨ ਸਭਾ ਨਹੀਂ ਦੇਖੀ। ਸਾਡੇ 12 ਵਿਧਾਇਕ ਡਾਕਟਰ ਹਨ, 14 ਤੋਂ ਵੱਧ ਵਕੀਲ ਹਨ ਅਤੇ 16 ਇੰਜੀਨੀਅਰ ਹਨ।
Minister's remarks are correct,we didn't see Vidhan Sabha till now, we're common people. 12 of our MLAs are doctors over 14 are advocates & 16 are engineers. We know how to govern country, instead of doing corruption like these ministers: Punjab AAP MLA Manwinder Singh Giaspura pic.twitter.com/C4hHpoDMvs
— ANI (@ANI) April 8, 2022
ਕੇਜਰੀਵਾਨ ਨੇ ਵੀ ਦਿੱਤਾ ਜਵਾਬ
ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਰਣਜੀਤ ਸਿੰਘ ਦੇ ਇਸ ਬਿਆਨ 'ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ ਭਾਈ, ਇਸ ਦੇਸ਼ ਦੇ ਆਮ ਆਦਮੀ ਦਾ ਮਜ਼ਾਕ ਨਾ ਉਡਾਓ। ਜੋ ਕੰਮ ਸਾਰੀਆਂ ਪਾਰਟੀਆਂ ਅਤੇ ਲੀਡਰ 75 ਸਾਲਾਂ ਵਿੱਚ ਨਹੀਂ ਕਰ ਸਕੇ, ਉਹ ਕੰਮ ਹੁਣ ਇਸ ਦੇਸ਼ ਦਾ ਆਮ ਆਦਮੀ ਕਰੇਗਾ। ਕਿਉਂਕਿ ਸਾਡੀ ਨੀਅਤ ਸਾਫ਼ ਹੈ। ਦੇਸ਼ ਨੇ 'ਆਪ' ਆਗੂਆਂ 'ਤੇ ਭਰੋਸਾ ਕੀਤਾ ਹੈ। ਆਗੂਆਂ ਨੇ ਲੋਕਾਂ ਦਾ ਭਰੋਸਾ ਤੋੜਿਆ ਹੈ। ਦੇਖੋ, ਆਮ ਆਦਮੀ ਚੰਗੀ ਸਰਕਾਰ ਚਲਾਵੇਗਾ।
ਇਹ ਵੀ ਪੜ੍ਹੋ: Alia Bhatt- Ranbir Kapoor Wedding: ਕਿਸ ਦਿਨ ਕਰ ਰਹੇ ਨੇ ਰਣਬੀਰ-ਆਲੀਆ ਵਿਆਹ? ਇਸ ਸਵਾਲ ਦਾ ਨੀਤੂ ਕਪੂਰ ਨੇ ਦਿੱਤਾ ਅਜਿਹਾ ਜਵਾਬ