ਪੜਚੋਲ ਕਰੋ

ਅਦਾਲਤ ਨੇ ਡੀਜੀਪੀ ਸੁਰੇਸ਼ ਅਰੋੜਾ 'ਤੇ ਠੋਕਿਆ ਜ਼ੁਰਮਾਨਾ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡੀਜੀਪੀ ਸੁਰੇਸ਼ ਅਰੋੜਾ ਨੂੰ ਮੋਗਾ ਤੋਂ ਸਾਬਕਾ ਐਸਐਸਪੀ ਰਾਜ ਜੀਤ ਸਿੰਘ ਹੁੰਦਲ ਸਬੰਧੀ ਮਾਮਲੇ ਵਿੱਚ ਜਵਾਬ ਦਾਖ਼ਲ ਨਾ ਕਰਨ ’ਤੇ 25 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਾਇਆ ਹੈ।
ਅਦਾਲਤ ਨੇ 13 ਅਗਸਤ ਨੂੰ ਡੀਜੀਪੀ ਸੁਰੇਸ਼ ਨੂੰ ਸੰਮਣ ਦੇਣ ਲਈ ਕਿਹਾ ਸੀ, ਪਰ ਕਾਨੂੰਨੀ ਅਧਿਕਾਰੀਆਂ ਜ਼ਰੀਏ ਉਨ੍ਹਾਂ ਨੂੰ ਨਿੱਜੀ ਮੌਜੂਦਗੀ ਤੋਂ ਛੋਟ ਮਿਲ ਗਈ ਤੇ ਜਿਸ ਪਿੱਛੋਂ ਉਨ੍ਹਾਂ ਨੂੰ ਇਹ ਜ਼ੁਰਮਾਨਾ ਲਾਇਆ ਗਿਆ ਹੈ। ਅਦਾਲਤ ਵੱਲੋਂ 22 ਮਈ ਨੂੰ ਤਲਬ ਕੀਤੇ ਜਵਾਬ ਦੇਣ ਵਿੱਚ ਡੀਜੀਪੀ ਅਸਫਲ ਰਹੇ, ਜਿਸ ਵਿੱਚ ਉਨ੍ਹਾਂ ਨੂੰ ਦੋ ਹਫ਼ਤਿਆਂ ਅੰਦਰ ਸਾਬਕਾ ਐਸਐਸਪੀ ਰਾਜ ਜੀਤ ਵੱਲੋਂ ਪੇਸ਼ ਹਲਫਨਾਮੇ ਸਬੰਧੀ ਉਨ੍ਹਾਂ ਦੀ ਪ੍ਰਤਿਕਿਰਿਆ ਦੇਣ ਲਈ ਕਿਹਾ ਗਿਆ ਸੀ। ਹਾਲਾਂਕਿ, ਉਹ 19 ਜੁਲਾਈ ਦੀ ਪਈ ਤਾਰੀਖ਼ ਤਕ ਵੀ ਕੋਈ ਜਵਾਬ ਨਹੀਂ ਦੇ ਸਕੇ ਸੀ।
ਡੀਜੀਪੀ ਅਰੋੜਾ ਕੋਲੋਂ ਕਥਿਤ ਗ਼ੈਰ ਕਾਨੂੰਨੀ ਹਿਰਾਸਤ ਕੇਸ ਸਬੰਧੀ ਜਵਾਬ ਮੰਗਿਆ ਗਿਆ ਸੀ ਜਿਸ ਵਿੱਚ ਮੋਗਾ ਦੇ ਬੇਅੰਤ ਸਿੰਘ ਦੀ ਪਤਨੀ ਸਮਨਜੀਤ ਕੌਰ ਨੇ ਇਸੇ ਸਾਲ 6 ਫਰਵਰੀ ਨੂੰ ਅਦਾਲਤ ਵਿੱਚ ਉਸ ਦੇ ਪਤੀ ਨੂੰ ਪੁਲਿਸ ਨੇ ਕਥਿਤ ਤੌਰ 'ਤੇ ਧੱਕੇ ਨਾਲ ਗ੍ਰਿਫ਼ਤਾਰ ਕੀਤਾ ਸੀ ਤੇ ਅਦਾਲਤ ਦੇ ਦਖ਼ਲ ਤੋਂ ਬਾਅਦ ਉਸ ਨੂੰ ਬਾਘਾਪੁਰਾਣਾ ਪੁਲਿਸ ਸਟੇਸ਼ਨ ਤੋਂ ਰਿਹਾਅ ਕੀਤਾ ਗਿਆ ਸੀ। ਇਸ ਕੇਸ ਸਬੰਧੀ ਥਾਣੇ ਵਿੱਚ ਤਾਇਨਾਤ ਵਾਰੰਟ ਅਧਿਕਾਰੀ ਨੇ ਦੱਸਿਆ ਸੀ ਕਿ ਸਥਾਨਕ ਸਟੇਸ਼ਨ ਹਾਊਸ ਅਫਸਰ ਨੇ ਮੰਨਿਆ ਸੀ ਕਿ ਬਿਨਾ FIR ਤੇ DDR ਦੇ ਬੇਅੰਤ ਹਿਰਾਸਤ ਵਿੱਚ ਲਿਆ ਹੈ।
ਅਧਿਕਾਰੀ ਨੇ ਅਦਾਲਤ ਵਿੱਚ ਇੱਕ ਬਕਸਾ ਵੀ ਪੇਸ਼ ਕੀਤਾ ਜਿਸ ਵਿੱਚ ਬੇਅੰਤ ਸਿੰਘ ਦੇ ਪਰਿਵਾਰ ਦੇ ਮੋਬਾਈਲ ਬਿੱਲ ਰੱਖੇ ਗਏ ਸੀ। ਇਹ ਬਕਸਾ ਪੁਲਿਸ ਸਟੇਸ਼ਨ ਤੋਂ ਬਰਾਮਦ ਕੀਤਾ ਗਿਆ ਸੀ। ਇਸ ਸਬੰਧੀ ਅਦਾਲਤ ਨੇ ਰਾਜ ਜੀਤ ਕੋਲੋਂ ਜਵਾਬ ਮੰਗਿਆ ਸੀ। ਬੇਅੰਤ ਸਿੰਘ ਦੇ ਪਰਿਵਾਰ ਮੁਤਾਬਕ, ਉਸ ਨੂੰ ਬਿਨ੍ਹਾਂ FIR ਪੂਰੇ ਦੋ ਦਿਨ ਗ਼ੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਤੇ ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਬੇਅੰਤ ਸਿੰਘ ਦੇ ਪਰਿਵਾਰ ਨੇ ਅਦਾਲਤ ਪਹੁੰਚ ਕੀਤੀ ਹੈ ਤਾਂ ਉਸ ਨੂੰ ਰਿਹਾਅ ਕੀਤਾ ਗਿਆ।
ਇਸ ਤੋਂ ਬਾਅਦ 28 ਮਾਰਚ ਨੂੰ ਰਾਜ ਜੀਤ ਨੇ ਹਲਫੀਆ ਬਿਆਨ ਦੇ ਕੇ ਅਦਾਲਤ ਵੱਲੋਂ ਨਿਯੁਕਤ ਕੀਤੇ ਗਏ ਅਫਸਰ ਦੀ ਰਿਪੋਰਟ ਦਾ ਖੰਡਨ ਕੀਤਾ ਤੇ ਕਿਹਾ ਕਿ ਬੇਅੰਤ ਸਿੰਘ ਦੇ ਖਿਲਾਫ ਗ਼ੈਰ ਸਮਾਜੀ ਅਨਸਰਾਂ ਨਾਲ ਸਬੰਧ ਹੋਣ ਦਾ ਮਾਮਲਾ ਦਰਜ ਸੀ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਬਿਅੰਤ ਸਿੰਘ ਖ਼ਿਲਾਫ਼ ਡੀਆਰਡੀ ਮੌਜੂਦ ਸੀ ਤੇ ਉਸ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਸੀ।
22 ਮਈ ਨੂੰ ਅਦਾਲਤ ਨੇ ਐਸਐਸਪੀ ਦੇ ਹਲਫਨਾਮੇ ਨੂੰ ਗੰਭੀਰਤਾ ਨਾਲ ਲਿਆ ਤੇ ਇਸ ’ਤੇ ਡੀਜੀਪੀ ਦੀ ਪ੍ਰਤੀਕਿਰਿਆ ਮੰਗੀ ਸੀ ਕਿ ਐਸਐਸਪੀ ਨੇ ਵਾਰੰਟ ਅਫਸਰ ਦੀ ਰਿਪੋਰਟ ਦੇ ਉਲਟ ਹਲਫਨਾਵਾ ਕਿਵੇਂ ਦਰਜ ਕੀਤਾ ਜਦੋਂਕਿ ਵਾਰੰਟ ਅਫਸਰ ਨੇ ਖ਼ੁਦ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਤੇ ਰਿਪੋਰਟ ਪੇਸ਼ ਕੀਤੀ ਸੀ। ਹੁਣ ਡੀਜੀਪੀ  ਨੂੰ 13 ਅਗਸਤ ਤਕ ਇਸ ਸਬੰਧੀ ਆਪਣਾ ਜਵਾਬ ਪੇਸ਼ ਕਰਨਾ ਹੋਵੇਗਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Milk price hike in Punjab : ਪੰਜਾਬ ਦੇ ਇਸ ਜ਼ਿਲ੍ਹੇ 'ਚ 5 ਰੁਪਏ ਮਹਿੰਗਾ ਹੋਇਆ ਦੁੱਧ, 1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ ਰੇਟ 
Milk price hike in Punjab : ਪੰਜਾਬ ਦੇ ਇਸ ਜ਼ਿਲ੍ਹੇ 'ਚ 5 ਰੁਪਏ ਮਹਿੰਗਾ ਹੋਇਆ ਦੁੱਧ, 1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ ਰੇਟ 
Fazilka 'ਚ 10 ਬੱਚਿਆਂ ਦੀ ਅਚਾਨਕ ਵਿਗੜੀ ਤਬੀਅਤ , ਇਸ ਪੌਦੇ ਦਾ ਖਾ ਲਿਆ ਫਲ , ਇੱਕ ਬੱਚੇ ਨੂੰ ਫਰੀਦਕੋਟ ਕੀਤਾ ਰੈਫਰ 
Fazilka 'ਚ 10 ਬੱਚਿਆਂ ਦੀ ਅਚਾਨਕ ਵਿਗੜੀ ਤਬੀਅਤ , ਇਸ ਪੌਦੇ ਦਾ ਖਾ ਲਿਆ ਫਲ , ਇੱਕ ਬੱਚੇ ਨੂੰ ਫਰੀਦਕੋਟ ਕੀਤਾ ਰੈਫਰ 
LPG Crisis in Punjab : ਲੁਧਿਆਣਾ ਅਤੇ ਜਲੰਧਰ 'ਚ ਵਿਛਾਈ ਜਾਵੇਗੀ ਪਾਈਪਲਾਈਨ ,39 ਲੱਖ ਕੁਨੈਕਸ਼ਨ ਮਿਲਣਗੇ 
LPG Crisis in Punjab : ਲੁਧਿਆਣਾ ਅਤੇ ਜਲੰਧਰ 'ਚ ਵਿਛਾਈ ਜਾਵੇਗੀ ਪਾਈਪਲਾਈਨ ,39 ਲੱਖ ਕੁਨੈਕਸ਼ਨ ਮਿਲਣਗੇ 
Barnala ਦੇ ਪਿੰਡ ਫਰਵਾਹੀ ਵਿਖੇ ਮਕਾਨ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ , ਪਰਿਵਾਰਾਂ ਨੇ ਮੁਆਵਜ਼ੇ ਦੀ ਕੀਤੀ ਮੰਗ 
Barnala ਦੇ ਪਿੰਡ ਫਰਵਾਹੀ ਵਿਖੇ ਮਕਾਨ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ , ਪਰਿਵਾਰਾਂ ਨੇ ਮੁਆਵਜ਼ੇ ਦੀ ਕੀਤੀ ਮੰਗ 

ਵੀਡੀਓਜ਼

ਸਕੂਲਾਂ ‘ਚ ਬਿਜ਼ਨਸ ਕਲਾਸ! ਹਰਜੋਤ ਬੈਂਸ ਨੇ ਦਿੱਤੀ ਵੱਡੀ ਜਾਣਕਾਰੀ
ਵਿਦਿਆ ਦੀ ਚੋਰੀ ਤੋਂ ਵੱਡਾ ਕੋਈ ਜੁਰਮ ਨਹੀਂ — CM ਮਾਨ ਦਾ ਵੱਡਾ ਬਿਆਨ
ਬੱਚਿਆਂ ਨੂੰ ਬਿਜ਼ਨਸ ਲਈ ਪੈਸੇ ਦੇਵਾਂਗੇ! — CM ਮਾਨ ਦਾ ਵੱਡਾ ਐਲਾਨ
ਪਜਾਬ ਦੇ ਸਕੂਲਾਂ ‘ਚ ਸਭ ਤੋਂ ਤੇਜ਼ ਇੰਟਰਨੈੱਟ! — CM ਮਾਨ ਦਾ ਵੱਡਾ ਦਾਅਵਾ
CM ਮਾਨ ਨੇ ਕਿਸਾਨਾਂ ਲਈ ਕਹਿ ਦਿੱਤੀ ਵੱਡੀ ਗੱਲ! ਸਿਆਸਤ ਗਰਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Milk price hike in Punjab : ਪੰਜਾਬ ਦੇ ਇਸ ਜ਼ਿਲ੍ਹੇ 'ਚ 5 ਰੁਪਏ ਮਹਿੰਗਾ ਹੋਇਆ ਦੁੱਧ, 1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ ਰੇਟ 
Milk price hike in Punjab : ਪੰਜਾਬ ਦੇ ਇਸ ਜ਼ਿਲ੍ਹੇ 'ਚ 5 ਰੁਪਏ ਮਹਿੰਗਾ ਹੋਇਆ ਦੁੱਧ, 1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ ਰੇਟ 
Barnala ਦੇ ਪਿੰਡ ਫਰਵਾਹੀ ਵਿਖੇ ਮਕਾਨ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ , ਪਰਿਵਾਰਾਂ ਨੇ ਮੁਆਵਜ਼ੇ ਦੀ ਕੀਤੀ ਮੰਗ 
Barnala ਦੇ ਪਿੰਡ ਫਰਵਾਹੀ ਵਿਖੇ ਮਕਾਨ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ , ਪਰਿਵਾਰਾਂ ਨੇ ਮੁਆਵਜ਼ੇ ਦੀ ਕੀਤੀ ਮੰਗ 
Abohar 'ਚ 2 ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ 'ਚ ਮੌਤ , ਬ੍ਰੈਡ ਸਪਲਾਈ ਕਰਨ ਵਾਲੀ ਗੱਡੀ ਨੇ ਮਾਰੀ ਟੱਕਰ
Abohar 'ਚ 2 ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ 'ਚ ਮੌਤ , ਬ੍ਰੈਡ ਸਪਲਾਈ ਕਰਨ ਵਾਲੀ ਗੱਡੀ ਨੇ ਮਾਰੀ ਟੱਕਰ
Amritsar 'ਚ ਫ਼ੂਡ ਡਿਲੀਵਰੀ ਬੁਆਏ ਦੀ ਹੱਤਿਆ , ਬੇਸਮੈਂਟ 'ਚੋਂ ਮਿਲੀ ਲਾਸ਼, 2 ਦਿਨਾਂ ਤੋਂ ਸੀ ਲਾਪਤਾ
Amritsar 'ਚ ਫ਼ੂਡ ਡਿਲੀਵਰੀ ਬੁਆਏ ਦੀ ਹੱਤਿਆ , ਬੇਸਮੈਂਟ 'ਚੋਂ ਮਿਲੀ ਲਾਸ਼, 2 ਦਿਨਾਂ ਤੋਂ ਸੀ ਲਾਪਤਾ
Shiromani Akali Dal ਨੂੰ ਵੱਡਾ ਝਟਕਾ , SGPC ਮੈਂਬਰ ਚਰਨਜੀਤ ਸਿੰਘ ਕਾਲੇਵਾਲ ,ਰਮਨਦੀਪ ਸਿੰਘ ਭਰੋਵਾਲ ਅਤੇ ਅਵਤਾਰ ਸਿੰਘ ਕਾਮੇਵਾਲ ਆਪਣੇ ਸਾਥੀਆਂ ਸਮੇਤ ਭਾਜਪਾ 'ਚ ਹੋਏ ਸ਼ਾਮਿਲ 
Shiromani Akali Dal ਨੂੰ ਵੱਡਾ ਝਟਕਾ , SGPC ਮੈਂਬਰ ਚਰਨਜੀਤ ਸਿੰਘ ਕਾਲੇਵਾਲ ,ਰਮਨਦੀਪ ਸਿੰਘ ਭਰੋਵਾਲ ਅਤੇ ਅਵਤਾਰ ਸਿੰਘ ਕਾਮੇਵਾਲ ਆਪਣੇ ਸਾਥੀਆਂ ਸਮੇਤ ਭਾਜਪਾ 'ਚ ਹੋਏ ਸ਼ਾਮਿਲ 
Congress Candidates List: ਕਾਂਗਰਸ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ, ਲਿਸਟ 'ਚ ਦਿੱਗਜ ਆਗੂਆਂ ਦੇ ਨਾਮ ਸ਼ਾਮਲ; ਜਾਣੋ ਕੌਣ...
ਕਾਂਗਰਸ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ, ਲਿਸਟ 'ਚ ਦਿੱਗਜ ਆਗੂਆਂ ਦੇ ਨਾਮ ਸ਼ਾਮਲ; ਜਾਣੋ ਕੌਣ...
Punjab News: ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ, ਆਮ ਆਦਮੀ ਪਾਰਟੀ ਨੇ 3 ਆਗੂਆਂ ਨੂੰ ਪਾਰਟੀ ਤੋਂ ਕੱਢਿਆ ਬਾਹਰ; ਜਾਣੋ ਵਜ੍ਹਾ...
ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ, ਆਮ ਆਦਮੀ ਪਾਰਟੀ ਨੇ 3 ਆਗੂਆਂ ਨੂੰ ਪਾਰਟੀ ਤੋਂ ਕੱਢਿਆ ਬਾਹਰ; ਜਾਣੋ ਵਜ੍ਹਾ...
LPG Crisis in Punjab : ਲੁਧਿਆਣਾ ਅਤੇ ਜਲੰਧਰ 'ਚ ਵਿਛਾਈ ਜਾਵੇਗੀ ਪਾਈਪਲਾਈਨ ,39 ਲੱਖ ਕੁਨੈਕਸ਼ਨ ਮਿਲਣਗੇ 
LPG Crisis in Punjab : ਲੁਧਿਆਣਾ ਅਤੇ ਜਲੰਧਰ 'ਚ ਵਿਛਾਈ ਜਾਵੇਗੀ ਪਾਈਪਲਾਈਨ ,39 ਲੱਖ ਕੁਨੈਕਸ਼ਨ ਮਿਲਣਗੇ 
Embed widget