ਫਤਿਹ ਕਿੱਟ ਘੁਟਾਲੇ ਦੇ ਇਲਜ਼ਾਮਾਂ ਤੇ ਸਿਹਤ ਮੰਤਰੀ ਦੀ ਸਫ਼ਾਈ
ਕਥਿਤ ਵੈਕਸੀਨ ਘੁਟਾਲੇ ਮਗਰੋਂ ਹੁਣ ਪੰਜਾਬ ਸਰਕਾਰ ਫਤਿਹ ਕਿੱਟ ਘੁਟਾਲੇ 'ਚ ਘਿਰੀ ਹੋਈ ਹੈ। ਇਸ ਘੁਟਾਲੇ ਦੇ ਇਲਜ਼ਾਮਾਂ 'ਤੇ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਫ਼ਾਈ ਦਿੱਤੀ ਹੈ।
ਚੰਡੀਗੜ੍ਹ: ਕਥਿਤ ਵੈਕਸੀਨ ਘੁਟਾਲੇ ਮਗਰੋਂ ਹੁਣ ਪੰਜਾਬ ਸਰਕਾਰ ਫਤਿਹ ਕਿੱਟ ਘੁਟਾਲੇ 'ਚ ਘਿਰੀ ਹੋਈ ਹੈ। ਇਸ ਘੁਟਾਲੇ ਦੇ ਇਲਜ਼ਾਮਾਂ 'ਤੇ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਫ਼ਾਈ ਦਿੱਤੀ ਹੈ।
ਬਲਬੀਰ ਸਿੱਧੂ ਨੇ ਕਿਹਾ, "ਇਲਜ਼ਾਮ ਲਾਉਣ ਵਾਲੇ ਪਹਿਲਾਂ ਆਪਣੇ 'ਤੇ ਧਿਆਨ ਦੇਣ।ਫਤਹਿ ਕਿੱਟ ਦੀ ਸ਼ਲਾਘਾ ਦੇਸ਼-ਵਿਦੇਸ਼ਾਂ 'ਚ ਹੋਈ ਹੈ।ਫਲਾਈਟਾਂ ਬੰਦ ਹੋਣ ਕਾਰਨ ਸਾਮਾਨ ਆਉਣਾ ਬੰਦ ਹੋਇਆ ਸੀ।ਜਿਸ ਕੰਪਨੀ ਨੂੰ ਟੈਂਡਰ ਦਿੱਤਾ ਸੀ ਉਨ੍ਹਾਂ ਨੇ ਕਰਾਰ ਤੋੜ ਦਿੱਤਾ।"
ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ
ਉਨ੍ਹਾਂ ਕਿਹਾ ਕਿ, "1195 ਰੁਪਏ ਦੀ ਫਤਹਿ ਕਿੱਟ 'ਚ 19 ਚੀਜ਼ਾਂ ਹਨ।ਇੱਕਦਮ ਕੋਰੋਨਾ ਵੱਧਣ ਨਾਲ ਸਭ ਚੀਜ਼ਾਂ ਦੇ ਰੇਟ ਵਧੇ ਸੀ।ਸਰਕਾਰ ਨੇ ਕੋਰੋਨਾ ਦੇ ਸਮੇਂ ਚੰਗਾ ਤੇ ਪਾਰਦਰਸ਼ਤਾ ਨਾਲ ਕੰਮ ਕੀਤਾ।ਸੁਖਬੀਰ ਬਾਦਲ ਨੂੰ ਸੋਚ-ਸਮਝ ਕੇ ਗੱਲ ਕਰਨੀ ਚਾਹੀਦੀ।"
ਇਹ ਵੀ ਪੜ੍ਹੋ: ਵਿਦੇਸ਼ ਜਾਣ ਲਈ ਨਹੀਂ ਵੀਜ਼ੇ ਦਾ ਝੰਜਟ! ਇਨ੍ਹਾਂ 34 ਮੁਲਕਾਂ 'ਚ ਮਿਲਦਾ ਈ-ਵੀਜ਼ਾ ਤੇ ‘ਵੀਜ਼ਾ ਆਨ ਅਰਾਈਵਲ’
ਸ਼੍ਰੋਮਣੀ ਅਕਾਲੀ ਦਲ ਨੇ ਕਥਿਤ ਘੁਟਾਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਸੀ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਫਤਿਹ ਕਿੱਟ ਘੁਟਾਲੇ ਦੀ ਸੀ ਬੀ ਆਈ ਜਾਂਚ ਦੇ ਹੁਕਮ ਕਿਉਂ ਨਹੀਂ ਦੇ ਰਹੇ ਜਦੋਂ ਕਿ ਇਹ ਸਾਬਤ ਹੋ ਗਿਆ ਹੈ ਕਿ ਕੰਪਨੀ ਜਿਸਨੇ ਪੰਜਾਬ ਸਰਕਾਰ ਵੱਲੋਂ ਵਾਰ ਵਾਰ ਟੈਂਡਰ ਲਗਾਉਣ ਮਗਰੋਂ ਵਧਾਏ ਰੇਟਾਂ ’ਤੇ ਕਿੱਟਾਂ ਸਪਲਾਈ ਕਰਨੀਆਂ ਸਨ, ਉਹ ਇਕ ਕੋਲਡ ਸਟੋਰ ਤੋਂ ਕੰਮ ਕਰ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ