Punjab Panchayat Election 2024: ਪੰਚਾਇਤੀ ਚੋਣਾਂ ਨੂੰ ਲੈ ਅੱਜ ਹਾਈਕੋਰਟ ਦੇ ਵਿੱਚ ਸੁਣਵਾਈ ਹੋਈ। ਇਸ ਸੁਣਵਾਈ ਦੌਰਾਨ ਹਾਈਕੋਰਟ ਨੇ 9 ਅਕਤੂਬਰ ਨੂੰ 275 ਪੰਚਾਇਤਾਂ ਦੀਆਂ ਚੋਣਾਂ ਇੱਕੋ ਵੇਲੇ ਕਰਾਉਣ 'ਤੇ ਰੋਕ ਲਗਾਉਣ ਦੇ ਫੈਸਲੇ 'ਤੇ ਇਤਰਾਜ਼ ਪ੍ਰਗਟਾਇਆ ਹੈ। ਇਸ ਤੋਂ ਇਲਾਵਾ ਅਦਾਲਤ ਨੇ ਕਿਹਾ ਕਿ ਸੰਯੁਕਤ ਪਟੀਸ਼ਨ ਦੇ ਆਧਾਰ 'ਤੇ ਚੋਣਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣਾ ਸਹੀ ਨਹੀਂ ਹੈ। 


ਹੋਰ ਪੜ੍ਹੋ : ਬੰਗਲਾਦੇਸ਼ ਦੇ ਜੇਸ਼ੋਰੇਸ਼ਵਰੀ ਮੰਦਿਰ ਤੋਂ ਚੋਰੀ ਹੋਇਆ ਮਾਂ ਕਾਲੀ ਦਾ ਮੁਕੁਟ, PM ਮੋਦੀ ਨੇ ਕੀਤਾ ਸੀ ਭੇਂਟ


ਹੁਣ ਇਸ ਦਿਨ ਹੋਏਗੀ ਅਗਲੀ ਸੁਣਵਾਈ


ਕੋਰਟ ਨੇ ਕਿਹਾ ਕਿ ਪੰਚਾਇਤ ਦੇ ਹਰ ਮਸਲੇ ਦੀ ਸੁਣਵਾਈ ਕੀਤੀ ਜਾਏਗੀ ਅਤੇ ਫਿਰ ਹੀ ਕੋਈ ਫੈਸਲਾ ਲਿਆ ਜਾਏਗਾ। ਸਾਰੀਆਂ ਰਿੱਟ ਪਟੀਸ਼ਨਾਂ ਦੀ ਸੁਣਵਾਈ ਹੁਣ ਸੋਮਵਾਰ ਯਾਨੀਕਿ 14 ਅਕਤੂਬਰ ਨੂੰ ਹੋਵੇਗੀ । ਸੋਮਵਾਰ ਨੂੰ ਅਦਾਲਤ ਵਿੱਚ 300 ਹੋਰ ਪੰਚਾਇਤਾਂ ਦੇ ਮੁੱਦੇ ਇੱਕ-ਇੱਕ ਕਰਕੇ ਸੁਣੇ ਜਾਣਗੇ।


 



9 ਅਕਤੂਬਰ ਨੂੰ ਰੋਕ ਲਗਾਉਣ ਦਾ ਫੈਸਲਾ ਆਇਆ ਸੀ


9 ਅਕਤੂਬਰ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀਆਂ ਕੁਝ ਪੰਚਾਇਤਾਂ ਦੀਆਂ ਚੋਣਾਂ ʼਤੇ ਰੋਕ ਲਗਾ ਦਿੱਤੀ ਸੀ ਅਤੇ ਇੱਥੇ 15 ਅਕਤੂਬਰ ਨੂੰ ਚੋਣਾਂ ਨਹੀਂ ਹੋਣਗੀਆਂ।ਦਰਅਸਲ, ਪੰਜਾਬ ਵਿੱਚ 25 ਸਤੰਬਰ ਨੂੰ ਪੰਚਾਇਤੀ ਚੋਣਾਂ ਦਾ ਐਲਾਨ ਹੋਣ ਮਗਰੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਚੋਣ ਨਾਲ ਸਬੰਧਿਤ ਹਿੰਸਾ ਅਤੇ ਧੱਕੇਸ਼ਾਹੀ ਦੀਆਂ ਖ਼ਬਰਾਂ ਦੇਖਣ-ਸੁਣਨ ਨੂੰ ਮਿਲਣ ਲੱਗੀਆਂ ਹਨ।


ਇਨ੍ਹਾਂ ਵਿੱਚ ਇਨ੍ਹਾਂ ਕਥਿਤ ਧੱਕੇਸ਼ਾਹੀਆਂ ਦੇ ਮਾਮਲਿਆਂ ਵਿੱਚ ਇਲਜ਼ਾਮ ਲੱਗੇ ਹਨ। ਵਿਰੋਧੀ ਪਾਰਟੀਆਂ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੇ ਉਮੀਦਵਾਰਾਂ ਨੂੰ ਚੋਣਾਂ ਲੜਨ ਤੋਂ ਰੋਕਣ ਵਾਸਤੇ ਸੱਤਾਧਾਰੀ ਧਿਰ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ। ਇਸੇ ਸਬੰਧੀ ਕਈਆਂ ਲੋਕਾਂ ਨੇ ਸੱਤਾਧਾਰੀ ਧਿਰ ਖਿਲਾਫ ਅਦਾਲਤ ਦਾ ਦਰਵਾਜਾ ਖੜਕਾਇਆ, ਜਿਸ ʼਤੇ ਕਾਰਵਾਈ ਕਰਦਿਆਂ ਅਦਾਲਤ ਨੇ ਆਪਣਾ ਇਹ ਰੋਕ ਵਾਲਾ ਫੈਸਲਾ ਸੁਣਾਇਆ ਸੀ।


ਹੋਰ ਪੜ੍ਹੋ : ਪਾਕਿਸਤਾਨ ਤੋਂ ਆਈ ਮਾੜੀ ਖਬਰ! ਕੋਲੇ ਦੀ ਖਾਨ 'ਤੇ ਵੱਡਾ ਹ*ਮ*ਲਾ, ਅਣਪਛਾਤੇ ਬੰ*ਦੂਕਧਾਰੀਆਂ ਨੇ 20 ਲੋਕਾਂ ਨੂੰ ਉਤਾਰਿਆ ਮੌ*ਤ ਦੇ ਘਾਟ, 7 ਜ਼ਖਮੀ



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।