ਪੜਚੋਲ ਕਰੋ

ਮਹਿੰਗੇ ਚਲਾਨਾਂ ਤੋਂ ਆਮ ਆਦਮੀ ਪਾਰਟੀ ਔਖੀ

ਕੈਪਟਨ ਸਰਕਾਰ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਮਹਿੰਗੇ ਚਲਾਨ ਲਾਗੂ ਕਰਨ ਤੋਂ ਆਮ ਆਦਮੀ ਪਾਰਟੀ ਔਖੀ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਜੁਰਮਾਨਾ ਰਾਸ਼ੀ 'ਚ ਵਾਧਾ ਕੀਤੇ ਜਾਣ ਨਾਲ ਸੜਕਾਂ 'ਤੇ ਰਿਸ਼ਵਤਖ਼ੋਰੀ ਹੋਰ ਵਧੇਗੀ। ਉਨ੍ਹਾਂ ਕਿਹਾ ਕਿ ਜ਼ੁਰਮਾਨੇ ਵਧਾ ਕੇ ਟ੍ਰੈਫਿਕ ਨਿਯਮ ਲਾਗੂ ਨਹੀਂ ਕਰਵਾਇਆ ਜਾ ਸਕਦਾ, ਕਿਉਂਕਿ ਸੂਬੇ 'ਚ ਟ੍ਰੈਫਿਕ ਨਿਯਮ ਲਾਗੂ ਕਰਾਉਣ ਲਈ ਟ੍ਰੈਫਿਕ ਪੁਲਿਸ ਤੇ ਲੋੜੀਂਦਾ ਬੁਨਿਆਦੀ ਢਾਂਚਾ ਹੀ ਨਹੀਂ।

ਚੰਡੀਗੜ੍ਹ: ਕੈਪਟਨ ਸਰਕਾਰ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਮਹਿੰਗੇ ਚਲਾਨ ਲਾਗੂ ਕਰਨ ਤੋਂ ਆਮ ਆਦਮੀ ਪਾਰਟੀ ਔਖੀ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਜੁਰਮਾਨਾ ਰਾਸ਼ੀ 'ਚ ਵਾਧਾ ਕੀਤੇ ਜਾਣ ਨਾਲ ਸੜਕਾਂ 'ਤੇ ਰਿਸ਼ਵਤਖ਼ੋਰੀ ਹੋਰ ਵਧੇਗੀ। ਉਨ੍ਹਾਂ ਕਿਹਾ ਕਿ ਜ਼ੁਰਮਾਨੇ ਵਧਾ ਕੇ ਟ੍ਰੈਫਿਕ ਨਿਯਮ ਲਾਗੂ ਨਹੀਂ ਕਰਵਾਇਆ ਜਾ ਸਕਦਾ, ਕਿਉਂਕਿ ਸੂਬੇ 'ਚ ਟ੍ਰੈਫਿਕ ਨਿਯਮ ਲਾਗੂ ਕਰਾਉਣ ਲਈ ਟ੍ਰੈਫਿਕ ਪੁਲਿਸ ਤੇ ਲੋੜੀਂਦਾ ਬੁਨਿਆਦੀ ਢਾਂਚਾ ਹੀ ਨਹੀਂ।

ਮਹਿੰਗੇ ਚਲਾਨਾਂ ਤੋਂ ਆਮ ਆਦਮੀ ਪਾਰਟੀ ਔਖੀ

ਹਰਪਾਲ ਸਿੰਘ ਚੀਮਾ ਨੇ 2016 ਦੀ ਆਰਟੀਆਈ ਸੂਚਨਾ ਦੇ ਹਵਾਲੇ ਨਾਲ ਕਿਹਾ ਕਿ 1966 'ਚ ਪੰਜਾਬ ਅੰਦਰ 4000 ਗੱਡੀਆਂ ਸਨ ਤੇ ਟ੍ਰੈਫਿਕ ਪੁਲਿਸ ਦੇ 1200 ਮੁਲਾਜ਼ਮ ਸਨ। 2016 ਤੱਕ ਗੱਡੀਆਂ/ਵਹੀਕਲਾਂ ਦੀ ਗਿਣਤੀ ਇੱਕ ਕਰੋੜ ਤੋਂ ਉੱਤੇ ਚਲੀ ਗਈ ਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਦੀ ਨਫ਼ਰੀ ਮਹਿਜ਼ 1535 ਤੱਕ ਪਹੁੰਚੀ। ਨਵੰਬਰ 2016 ਦੀ ਆਰਟੀਆਈ ਸੂਚਨਾ ਅਨੁਸਾਰ ਪੂਰੇ ਮੋਗੇ ਜ਼ਿਲ੍ਹੇ 'ਚ ਸਿਰਫ਼ 29 ਟ੍ਰੈਫਿਕ ਪੁਲਿਸ ਮੁਲਾਜ਼ਮ ਸਨ। ਇਹੋ ਹਾਲ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦਾ ਹੈ। ਦੂਜੇ ਪਾਸੇ ਸਿਆਸਤਦਾਨਾਂ ਤੇ ਅਫ਼ਸਰਾਂ ਦੀ ਸੁਰੱਖਿਆ 'ਚ 15,000 ਤੋਂ ਵੱਧ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਤਾਇਨਾਤ ਹਨ। ਚੀਮਾ ਨੇ ਕਿਹਾ ਕਿ ਉੱਪਰ ਤੋਂ ਲੈ ਕੇ ਹੇਠਾਂ ਤੱਕ ਫੈਲੇ ਭ੍ਰਿਸ਼ਟਾਚਾਰ ਦੇ ਮਾਹੌਲ 'ਚ ਸੜਕਾਂ 'ਤੇ ਤਾਇਨਾਤ ਟ੍ਰੈਫਿਕ ਮੁਲਾਜ਼ਮਾਂ ਦਾ ਵੀ ਵੱਡਾ ਹਿੱਸਾ ਭ੍ਰਿਸ਼ਟਾਚਾਰ 'ਚ ਡੁੱਬਿਆ ਹੋਇਆ ਹੈ। ਪੁਲਿਸ ਨਾਕੇ ਠੇਕਿਆਂ 'ਤੇ ਚੱਲ ਰਹੇ ਹਨ। ਜਦ ਤੱਕ ਪੂਰੀ ਟ੍ਰੈਫਿਕ ਨਫ਼ਰੀ ਰਿਸ਼ਵਤਖ਼ੋਰੀ 'ਤੇ ਸਖ਼ਤੀ ਨਾਲ ਨਕੇਲ, ਟ੍ਰੈਫਿਕ ਪੁਲਿਸ ਦੇ ਕੰਮਕਾਜ 'ਚ ਜ਼ੀਰੋ ਸਿਆਸੀ ਦਖ਼ਲ, ਡਰਾਇਵੀਂਗ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਅਮਰੀਕਾ-ਕੈਨੇਡਾ ਜਿੰਨੀ ਸਖ਼ਤ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਾਰੇ ਸਕੂਲ ਪੱਧਰ ਤੋਂ ਲੈ ਕੇ ਵੱਡੇ ਪੱਧਰ ਤੱਕ ਜਾਗਰੂਕਤਾ ਲੋੜੀਂਦੀਆਂ ਟ੍ਰੈਫਿਕ ਲਾਇਟਾਂ ਤੇ ਦਿਸ਼ਾ ਤੇ ਚੇਤਾਵਨੀ ਸੂਚਕਾਂ ਸਮੇਤ ਵਾਹਨਾਂ ਤੇ ਜਨਸੰਖਿਆ ਮੁਤਾਬਿਕ ਲੋੜੀਂਦੇ ਬੁਨਿਆਦੀ ਢਾਂਚਾ ਨਹੀਂ ਦਿੱਤਾ ਜਾਂਦਾ, ਓਨੀ ਦੇਰ ਤੱਕ 10 ਗੁਣਾ ਜੁਰਮਾਨੇ ਵਧਾ ਕੇ ਵੀ ਟ੍ਰੈਫਿਕ ਨਿਯਮਾਂ ਦੀ ਸਹੀ ਪਾਲਣਾ ਯਕੀਨੀ ਨਹੀਂ ਬਣ ਸਕਦੀਆਂ। ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਸਵਾਲ ਕੀਤਾ ਕਿ ਟੁੱਟੀਆਂ ਸੜਕਾਂ ਤੇ ਆਵਾਰਾ ਪਸ਼ੂਆਂ-ਕੁੱਤਿਆਂ ਨਾਲ ਜੋ ਸੜਕ ਹਾਦਸੇ ਵਾਪਰਦੇ ਹਨ, ਉਨ੍ਹਾਂ ਦਾ ਹਰਜਾਨਾ ਤੇ ਸਜਾ ਕਿਸ ਨੂੰ ਦਿੱਤੀ ਜਾਵੇ? ਮਾਣੂੰਕੇ ਨੇ ਕਿਹਾ ਕਿ ਗ਼ਲਤ ਯੋਜਨਾਬੰਦੀ ਕਾਰਨ ਲੁਧਿਆਣਾ-ਮੋਗਾ ਹਾਈਵੇ ਦੇ 78 ਕਿੱਲੋਮੀਟਰ 'ਚ ਸਤੰਬਰ 2013 ਤੋਂ ਲੈ ਕੇ ਹੁਣ ਤੱਕ 900 ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ। ਇਸੇ ਤਰ੍ਹਾਂ ਜੀਟੀ ਰੋਡ ਰਾਜਪੁਰਾ 'ਚ ਇੱਕ ਗ਼ਲਤ ਕੱਟ ਕਾਰਨ 40 ਦੇ ਕਰੀਬ ਮੌਤਾਂ ਸੜਕਾਂ ਹਾਦਸਿਆਂ 'ਚ ਹੋ ਚੁੱਕੀਆਂ ਹਨ, ਉਸ ਲਈ ਸਰਕਾਰਾਂ ਕਿਉਂ ਸੁੱਤੀਆਂ ਪਈਆਂ ਹਨ? ਕੀ ਇਹ ਸਰਕਾਰਾਂ ਅਤੇ ਹਾਈਵੇ ਅਥਾਰਟੀਆਂ ਵੱਲੋਂ ਟ੍ਰੈਫਿਕ ਨਿਯਮਾਂ ਦੀਆਂ ਉਲੰਘਨਾਵਾਂ ਨਹੀਂ ਹਨ?
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪਿਆਕੜਾਂ ਨੂੰ ਵੱਡਾ ਝਟਕਾ! ਹੁਣ ਸ਼ਹਿਰ ਦੇ ਆਸ-ਪਾਸ ਨਹੀਂ ਮਿਲੇਗੀ ਸ਼ਰਾਬ; ਲਿਆ ਗਿਆ ਅਹਿਮ ਫੈਸਲਾ
Punjab News: ਪਿਆਕੜਾਂ ਨੂੰ ਵੱਡਾ ਝਟਕਾ! ਹੁਣ ਸ਼ਹਿਰ ਦੇ ਆਸ-ਪਾਸ ਨਹੀਂ ਮਿਲੇਗੀ ਸ਼ਰਾਬ; ਲਿਆ ਗਿਆ ਅਹਿਮ ਫੈਸਲਾ
Ola, Uber, Rapido ਨੂੰ ਲੈਕੇ ਬਦਲ ਗਏ ਆਹ ਨਿਯਮ? ਟੈਕਸੀ ਬੁੱਕ ਕਰਨ ਵਾਲਿਆਂ ਲਈ ਵੀ ਜ਼ਰੂਰੀ ਖ਼ਬਰ
Ola, Uber, Rapido ਨੂੰ ਲੈਕੇ ਬਦਲ ਗਏ ਆਹ ਨਿਯਮ? ਟੈਕਸੀ ਬੁੱਕ ਕਰਨ ਵਾਲਿਆਂ ਲਈ ਵੀ ਜ਼ਰੂਰੀ ਖ਼ਬਰ
ਅੱਜ ਚੰਡੀਗੜ੍ਹ ਨੂੰ ਮਿਲੇਗਾ ਨਵਾਂ ਮੇਅਰ, ਵੋਟਿੰਗ ਅੱਜ; ਹੋਵੇਗੀ ਵੀਡੀਓਗ੍ਰਾਫੀ
ਅੱਜ ਚੰਡੀਗੜ੍ਹ ਨੂੰ ਮਿਲੇਗਾ ਨਵਾਂ ਮੇਅਰ, ਵੋਟਿੰਗ ਅੱਜ; ਹੋਵੇਗੀ ਵੀਡੀਓਗ੍ਰਾਫੀ
Punjab News: ਪੰਜਾਬ ਦੇ ਇਸ ਸਕੂਲ 'ਚ ਛੁੱਟੀ ਦੌਰਾਨ ਮੱਚੀ ਤਰਥੱਲੀ, ਵਿਦਿਆਰਥੀ ਨੇ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੂੰ ਬੁਲਾਇਆ; ਫਿਰ...
ਪੰਜਾਬ ਦੇ ਇਸ ਸਕੂਲ 'ਚ ਛੁੱਟੀ ਦੌਰਾਨ ਮੱਚੀ ਤਰਥੱਲੀ, ਵਿਦਿਆਰਥੀ ਨੇ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੂੰ ਬੁਲਾਇਆ; ਫਿਰ...
Advertisement
ABP Premium

ਵੀਡੀਓਜ਼

ਰਾਮ ਰਹੀਮ ਦੀ ਪੈਰੋਲ 'ਤੇ ਸਿਆਸੀ ਘਮਾਸਾਨ|abp news | abp sanjha|ਦਿੱਲੀ ਦੀਆਂ ਚੋਣਾਂ ਤੇ ਬਾਜੀ ਮਾਰਨ ਲਈ ਕੇਜਰੀਵਾਲ ਫਿਰ ਤਿਆਰRana Gurmeet Singh Sodhi ਨੇ CM Bhagwant Mann ਬਾਰੇ ਦਿੱਤਾ ਵੱਡਾ ਬਿਆਨ|Delhi Election| ਕੌਣ ਜਿੱਤੇਗਾ ਦਿੱਲੀ ਦੇ ਲੋਕਾਂ ਦਿਲ? ਕਿਸਦਾ ਪਲੜਾ ਹੈ ਭਾਰੀ..?|abp news|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪਿਆਕੜਾਂ ਨੂੰ ਵੱਡਾ ਝਟਕਾ! ਹੁਣ ਸ਼ਹਿਰ ਦੇ ਆਸ-ਪਾਸ ਨਹੀਂ ਮਿਲੇਗੀ ਸ਼ਰਾਬ; ਲਿਆ ਗਿਆ ਅਹਿਮ ਫੈਸਲਾ
Punjab News: ਪਿਆਕੜਾਂ ਨੂੰ ਵੱਡਾ ਝਟਕਾ! ਹੁਣ ਸ਼ਹਿਰ ਦੇ ਆਸ-ਪਾਸ ਨਹੀਂ ਮਿਲੇਗੀ ਸ਼ਰਾਬ; ਲਿਆ ਗਿਆ ਅਹਿਮ ਫੈਸਲਾ
Ola, Uber, Rapido ਨੂੰ ਲੈਕੇ ਬਦਲ ਗਏ ਆਹ ਨਿਯਮ? ਟੈਕਸੀ ਬੁੱਕ ਕਰਨ ਵਾਲਿਆਂ ਲਈ ਵੀ ਜ਼ਰੂਰੀ ਖ਼ਬਰ
Ola, Uber, Rapido ਨੂੰ ਲੈਕੇ ਬਦਲ ਗਏ ਆਹ ਨਿਯਮ? ਟੈਕਸੀ ਬੁੱਕ ਕਰਨ ਵਾਲਿਆਂ ਲਈ ਵੀ ਜ਼ਰੂਰੀ ਖ਼ਬਰ
ਅੱਜ ਚੰਡੀਗੜ੍ਹ ਨੂੰ ਮਿਲੇਗਾ ਨਵਾਂ ਮੇਅਰ, ਵੋਟਿੰਗ ਅੱਜ; ਹੋਵੇਗੀ ਵੀਡੀਓਗ੍ਰਾਫੀ
ਅੱਜ ਚੰਡੀਗੜ੍ਹ ਨੂੰ ਮਿਲੇਗਾ ਨਵਾਂ ਮੇਅਰ, ਵੋਟਿੰਗ ਅੱਜ; ਹੋਵੇਗੀ ਵੀਡੀਓਗ੍ਰਾਫੀ
Punjab News: ਪੰਜਾਬ ਦੇ ਇਸ ਸਕੂਲ 'ਚ ਛੁੱਟੀ ਦੌਰਾਨ ਮੱਚੀ ਤਰਥੱਲੀ, ਵਿਦਿਆਰਥੀ ਨੇ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੂੰ ਬੁਲਾਇਆ; ਫਿਰ...
ਪੰਜਾਬ ਦੇ ਇਸ ਸਕੂਲ 'ਚ ਛੁੱਟੀ ਦੌਰਾਨ ਮੱਚੀ ਤਰਥੱਲੀ, ਵਿਦਿਆਰਥੀ ਨੇ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੂੰ ਬੁਲਾਇਆ; ਫਿਰ...
ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡਾ ਅਪਡੇਟ ਆਇਆ ਸਾਹਮਣੇ, ਅੰਮ੍ਰਿਤਸਰ ਤੋਂ ਸ਼ੰਭੂ ਲਈ ਰਵਾਨਾ ਹੋਇਆ ਕਿਸਾਨਾਂ ਦਾ ਕਾਫਲਾ; ਜਾਣੋ ਕਿਵੇਂ ਦੇ ਹਾਲਾਤ
ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡਾ ਅਪਡੇਟ ਆਇਆ ਸਾਹਮਣੇ, ਅੰਮ੍ਰਿਤਸਰ ਤੋਂ ਸ਼ੰਭੂ ਲਈ ਰਵਾਨਾ ਹੋਇਆ ਕਿਸਾਨਾਂ ਦਾ ਕਾਫਲਾ; ਜਾਣੋ ਕਿਵੇਂ ਦੇ ਹਾਲਾਤ
ਆਮਦਨ ਘੱਟ, ਖਰਚੇ ਜ਼ਿਆਦਾ, ਘਰ ਚਲਾਉਣਾ ਹੋਇਆ ਔਖਾ... ਅੱਗੇ ਹਾਲਾਤ ਹੋਰ ਖਰਾਬ ਹੋਣਗੇ; ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ
ਆਮਦਨ ਘੱਟ, ਖਰਚੇ ਜ਼ਿਆਦਾ, ਘਰ ਚਲਾਉਣਾ ਹੋਇਆ ਔਖਾ... ਅੱਗੇ ਹਾਲਾਤ ਹੋਰ ਖਰਾਬ ਹੋਣਗੇ; ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ
Punjab News: ਅਲਰਟ 'ਤੇ ਪੰਜਾਬ ਦਾ ਇਹ ਜ਼ਿਲ੍ਹਾ, ਜਾਣੋ ਕਿਉਂ ਸੀਲ ਕੀਤਾ ਗਿਆ ਪੂਰਾ ਸ਼ਹਿਰ ?
Punjab News: ਅਲਰਟ 'ਤੇ ਪੰਜਾਬ ਦਾ ਇਹ ਜ਼ਿਲ੍ਹਾ, ਜਾਣੋ ਕਿਉਂ ਸੀਲ ਕੀਤਾ ਗਿਆ ਪੂਰਾ ਸ਼ਹਿਰ ?
ਪੰਜਾਬ 'ਚ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਇੰਨੀ ਤਰੀਕ ਤੋਂ ਪਵੇਗਾ ਮੀਂਹ, ਜਾਣੋ ਤਾਜ਼ਾ ਅਪਡੇਟ
ਪੰਜਾਬ 'ਚ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਇੰਨੀ ਤਰੀਕ ਤੋਂ ਪਵੇਗਾ ਮੀਂਹ, ਜਾਣੋ ਤਾਜ਼ਾ ਅਪਡੇਟ
Embed widget