ਪਾਕਿਸਤਾਨੀ ਤਸਕਰਾਂ ਦਾ ਨਵਾਂ ਜੁਗਾੜ, ਸਤਲੁਜ ਦਰਿਆ ਵਿੱਚ ਬੋਤਲ ਭਰ ਕੇ ਭੇਜੀ ਹੈਰੋਇਨ, ਹਫ਼ਤੇ ਵਿੱਚ ਹੁਣ ਤੱਕ ਤਸਕਰੀ ਦੀ ਚੌਥੀ ਕੋਸ਼ਿਸ਼
ਸਤਲੁਜ ਵਿੱਚ ਪਾਣੀ ਦੇ ਵਹਾਅ ਦੇ ਨਾਲ ਵਹਿਣ ਵਾਲੇ ਜੰਗਲੀ ਪੌਦਿਆਂ ਦੇ ਨਾਲ ਹੈਰੋਇਆ ਨਾਲ ਭਰੀ ਬੋਤਲ ਬੰਨ੍ਹ ਕੇ ਭੇਜੀ ਗਈ ਗਈ ਜਿਸ ਨੂੰ ਫਿਰੋਜ਼ਪੁਰ ਸੈਕਟਰ ਵਿੱਚ ਤੈਨਾਤ ਬੀਐਸਐਫ਼ ਦੇ ਜਵਾਨਾਂ ਵੱਲੋਂ ਬਰਾਮਦ ਕੀਤਾ ਗਿਆ।
Heroin smuggling: ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਆਏ ਦਿਨ ਨਸ਼ਾ ਤਸਕਰੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਇੱਕ ਹਫ਼ਤੇ ਵਿੱਚ ਤਸਕਰੀ ਦੀ ਚੌਥੀ ਕੋਸ਼ਿਸ਼ ਕੀਤੀ ਗਈ ਹੈ। ਦਰਅਸਲ ਇਸ ਵਾਰ ਤਸਕਰਾਂ ਵੱਲੋਂ ਸਤਲੁਜ ਨਦੀ ਦੇ ਪਾਣੀ ਦੇ ਵਹਾਅ ਨਾਲ ਹੈਰੋਇਨ ਦੀ ਖੇਪ ਨੂੰ ਭਾਰਤ ਭੇਜਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਬੀਐਸਐਫ਼ ਦੀ ਮੁਸਤੈਦੀ ਨਾਲ ਇਹ ਨਾਕਾਮ ਹੋ ਗਿਆ।
ਜ਼ਿਕਰ ਕਰ ਦਈਏ ਕਿ ਸਤਲੁਜ ਵਿੱਚ ਪਾਣੀ ਦੇ ਵਹਾਅ ਦੇ ਨਾਲ ਵਹਿਣ ਵਾਲੇ ਜੰਗਲੀ ਪੌਦਿਆਂ ਦੇ ਨਾਲ ਹੈਰੋਇਆ ਨਾਲ ਭਰੀ ਬੋਤਲ ਬੰਨ੍ਹ ਕੇ ਭੇਜੀ ਗਈ ਗਈ ਜਿਸ ਨੂੰ ਫਿਰੋਜ਼ਪੁਰ ਸੈਕਟਰ ਵਿੱਚ ਤੈਨਾਤ ਬੀਐਸਐਫ਼ ਦੇ ਜਵਾਨਾਂ ਵੱਲੋਂ ਬਰਾਮਦ ਕੀਤਾ ਗਿਆ। ਜਦੋਂ ਬੋਤਲ ਨੂੰ ਖੋਲ੍ਹਿਆ ਗਿਆ ਤਾਂ ਇਸ ਵਿੱਚੋਂ ਤਕਰੀਬਨ 1 ਕਿੱਲੋ ਹੈਰੋਇਨ ਬਰਾਮਦ ਹੋਈ
ਇਹ ਵੀ ਪੜ੍ਹੋ:ਲੰਡਨ ਵਿੱਚ ਕੌਫੀ ਪੀਣ ਗਈ ਪਾਕਿਸਤਾਨੀ ਮੰਤਰੀ ਜਮ ਕੇ ਹੋਈ ਜਲੀਲ, ਲੋਕਾਂ ਨੇ ਲਾਏ ਚੋਰਨੀ-ਚੋਰਨੀ ਦੇ ਨਾਅਰੇ
ਜੇ ਪਿਛਲੇ ਹਫ਼ਤੇ ਦੀ ਹੀ ਗੱਲ ਕੀਤੀ ਜਾਵੇ ਤਾਂ ਇਹ ਤਸਕਰਾਂ ਦੀ ਚੌਥੀ ਕੋਸ਼ਿਸ਼ ਹੈ। ਇਸ ਤੋਂ ਪਹਿਲਾਂ ਵੀ ਲਗਾਤਾਰ ਤਸਕਰਾਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਬੀਐਸਐਫ਼ ਮੁਸਤੈਦੀ ਨਾਲ ਇਸ ਨੂੰ ਨਾਕਾਮ ਕਰ ਦਿੱਤਾ ਜਾਂਦਾ ਹੈ। ਅਕਸਰ ਹੀ ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਇਲਾਕਿਆਂ ਵਿੱਚ ਡ੍ਰੋਨ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ ਜਿਸ ਨਾਲ ਪਾਕਿਸਤਾਨ ਵਾਲੇ ਪਾਸਿਓਂ ਹਥਿਆਰਾਂ ਤੇ ਨਸ਼ੇ ਦੀ ਤਸਕਰੀ ਕਰਨ ਦੇ ਯਤਨ ਕੀਤੇ ਜਾਂਦੇ ਹਨ। ਹਾਲਾਂਕਿ ਇਸ ਤੋਂ ਬਾਅਦ ਲਗਾਤਾਰ ਇਲਾਕੇ ਵਿੱਚ ਸਰਚ ਆਪ੍ਰੇਸ਼ਨ ਚਲਾਏ ਜਾਂਦੇ ਹਨ।
ਡਰੋਨ ਰਾਹੀਂ ਨਸ਼ਾ ਤਸਕਰੀ ਜਾਰੀ, ਬੀਐਸਐਫ ਨੇ ਚਾਰ ਪੈਕਟ ਹੈਰੋਇਨ ਕੀਤੀ ਬਰਾਮਦ
ਸੀਮਾ ਸੁਰੱਖਿਆ ਬਲ (BSF) ਨੂੰ ਸਰਹੱਦੀ ਖੇਤਰ 'ਚ ਵੱਡੀ ਕਾਮਯਾਬੀ ਮਿਲੀ ਹੈ। ਬੀਐਸਐਫ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਬਰਾਮਦ ਕੀਤੀ ਹੈ।ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ ਦੀ ਵੱਡੀ ਖੇਪ ਸੁੱਟੀ ਗਈ ਸੀ।BOP ਰਤਨ ਖੁਰਦ 'ਚ ਇਹ ਵੱਡੀ ਖੇਪ ਬਰਾਮਦ ਹੋਈ ਹੈ।
ਡਰੋਨ ਦੀ ਆਵਾਜ਼ ਸੁਣ ਕੇ ਬੀਐਸਐਫ ਦੇ ਜਵਾਨਾਂ ਨੇ ਡਰੋਨ 'ਤੇ ਫਾਈਰਿੰਗ ਵੀ ਕੀਤੀ ਜਿਸ ਤੋਂ ਡਰੋਨ ਪਾਕਿਸਤਾਨ ਵੱਲ ਮੁੜ ਗਿਆ।ਬੀਐਸੈਐਫ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਤਾਂ ਚਾਰ ਪੈਕਟ ਹੈਰੋਇਨ ਬਰਾਮਦ ਹੋਈ।