ਚੰਡੀਗੜ੍ਹ: ਦੋ ਸਾਲ ਦੇ ਮਾਸੂਮ ਫ਼ਤਹਿਵੀਰ ਦੀ ਕੁਰਬਾਨੀ ਮਗਰੋਂ ਹੁਣ ਹਾਈਕੋਰਟ ਨੇ ਸਰਕਾਰ ਨੂੰ ਖੁੱਲ੍ਹੇ ਪਏ ਬੋਰਵੈੱਲ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦਾ ਇਹ ਫੈਸਲਾ ਫ਼ਤਹਿਵੀਰ ਦੇ ਬੋਰਵੈੱਲ ਵਿੱਚ ਡਿੱਗਣ ਮਗਰੋਂ ਜਨਹਿਤ ਪਟੀਸ਼ਨ ਦੀ ਸੁਣਵਾਈ ਦੌਰਾਨ ਸਾਹਮਣੇ ਆਇਆ ਹੈ।
ਉੱਧਰ, ਫ਼ਤਹਿਵੀਰ ਦੀ ਮੌਤ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਬੋਰਵੈੱਲ ਸਬੰਧੀ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ। ਇਸ 'ਤੇ ਕਾਰਵਾਈ ਕਰਦਿਆਂ ਸੂਬੇ ਵਿੱਚ 45 ਖੁੱਲ੍ਹੇ ਬੋਰਵੈੱਲ ਬੰਦ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 26 ਬੋਰਵੈੱਲ ਤਾਂ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਹੀ ਪਾਏ ਗਏ ਤੇ 13 ਬੱਸੀ ਪਠਾਣਾ ਅਤੇ ਖੇੜਾ ਬਲਾਕਾਂ ਵਿੱਚ ਹਨ। ਪਟਿਆਲਾ ਤੇ ਕਪੂਰਥਲਾ ਵਿੱਚ ਤਿੰਨ-ਤਿੰਨ, ਗੁਰਦਾਸਪੁਰ ਵਿੱਚ ਦੋ ਤੇ ਰੋਪੜ ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ-ਇੱਕ ਬੋਰਵੈੱਲ ਖੁੱਲ੍ਹਾ ਪਾਇਆ ਗਿਆ।
ਜ਼ਿਕਰਯੋਗ ਹੈ ਕਿ ਦੋ ਸਾਲ ਦਾ ਫ਼ਤਹਿਵੀਰ ਬੀਤੇ ਵੀਰਵਾਰ ਬੋਰਵੈੱਲ ਵਿੱਚ ਡਿੱਗ ਪਿਆ ਸੀ ਤੇ ਉਸ ਨੂੰ ਤਕਰੀਬਨ 110 ਘੰਟਿਆਂ ਬਾਅਦ ਬਾਹਰ ਕੱਢਿਆ ਗਿਆ। ਇਸ ਦੌਰਾਨ ਉਸ ਤਕ ਆਕਸੀਜਨ ਤੇ ਕੁਝ ਖਾਣ-ਪੀਣ ਦਾ ਸਾਮਾਨ ਨਾ ਪਹੁੰਚਣ ਕਾਰਨ ਉਸ ਦੀ ਮੌਤ ਹੋ ਗਈ ਸੀ। ਨੰਨ੍ਹੇ ਬਾਲ ਦੀ ਮੌਤ 'ਤੇ ਲੋਕਾਂ ਵਿੱਚ ਖੂਬ ਰੋਸ ਪਾਇਆ ਗਿਆ ਤੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਵਰਤੀ ਢਿੱਲ 'ਤੇ ਖੂਬ ਸਲਾਹ ਹੋ ਰਹੇ ਹਨ। ਹੁਣ ਹਾਈਕੋਰਟ ਨੇ ਵੀ ਇਸ 'ਤੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ।
ਪੰਜਾਬ 'ਚ ਖੁੱਲ੍ਹੇ ਬੋਰਵੈੱਲ 'ਤੇ ਹਾਈਕੋਰਟ ਸਖ਼ਤ, ਸਰਕਾਰ ਨੂੰ ਦਿੱਤੇ ਨਿਰਦੇਸ਼
ਏਬੀਪੀ ਸਾਂਝਾ
Updated at:
12 Jun 2019 04:31 PM (IST)
ਸੂਬੇ ਵਿੱਚ 45 ਖੁੱਲ੍ਹੇ ਬੋਰਵੈੱਲ ਬੰਦ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 26 ਬੋਰਵੈੱਲ ਤਾਂ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਹੀ ਪਾਏ ਗਏ ਤੇ 13 ਬੱਸੀ ਪਠਾਣਾ ਅਤੇ ਖੇੜਾ ਬਲਾਕਾਂ ਵਿੱਚ ਹਨ। ਪਟਿਆਲਾ ਤੇ ਕਪੂਰਥਲਾ ਵਿੱਚ ਤਿੰਨ-ਤਿੰਨ, ਗੁਰਦਾਸਪੁਰ ਵਿੱਚ ਦੋ ਤੇ ਰੋਪੜ ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ-ਇੱਕ ਬੋਰਵੈੱਲ ਖੁੱਲ੍ਹਾ ਪਾਇਆ ਗਿਆ।
- - - - - - - - - Advertisement - - - - - - - - -