ਪੜਚੋਲ ਕਰੋ

ਬੇਅਦਬੀ ਕਾਂਡ ਮਾਮਲੇ 'ਚ ਅਹਿਮ ਗਵਾਹ ਬਿਆਨਾਂ ਤੋਂ ਮੁੱਕਰਿਆ

ਚੰਡੀਗੜ੍ਹ: ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦਾ ਅਹਿਮ ਗਵਾਹ ਅਤੇ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦਾ ਭਰਾ ਹਿੰਮਤ ਸਿੰਘ ਕਮਿਸ਼ਨ ਨੂੰ ਦਿੱਤੇ ਬਿਆਨਾਂ ਤੋਂ ਅਚਾਨਕ ਪਲਟ ਗਿਆ ਹੈ। ਬੇਅਦਬੀ ਕਾਂਡ ਨਾਲ ਸਬੰਧਤ ਰਿਪੋਰਟ ਨੂੰ ਅੱਜ ਪੰਜਾਬ ਵਿਧਾਨ ਸਭਾ ’ਚ ਪੇਸ਼ ਕੀਤੇ ਜਾਣ ਤੋਂ ਐਨ ਪਹਿਲਾਂ ਸੋਮਵਾਰ ਨੂੰ ਹਿੰਮਤ ਸਿੰਘ ਨੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਅਤੇ ਪੰਜਾਬ ਦੇ ਜ਼ੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ’ਤੇ ਜ਼ਬਰਦਸਤੀ ਦਸਤਖ਼ਤ ਕਰਵਾਉਣ ਦੇ ਦੋਸ਼ ਲਾਉਂਦਿਆਂ ਬਿਆਨ ਪਲਟ ਲਏ ਜਦਕਿ ਜਸਟਿਸ ਰਣਜੀਤ ਸਿੰਘ ਅਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ।

ਹਿੰਮਤ ਸਿੰਘ ਨੇ ਕਿਹਾ ਕਿ ਕਿ ਜਸਟਿਸ ਰਣਜੀਤ ਸਿੰਘ ਤੇ ਰੰਧਾਵਾ ਨੇ ਉਨ੍ਹਾਂ ਤੋਂ ਇਸ ਗੱਲ ਲਈ ਜ਼ਬਰਦਸਤੀ ਦਸਤਖ਼ਤ ਕਰਵਾਏ ਜਿਸ 'ਚ ਲਿਖਿਆ ਹੋਇਆ ਸੀ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਸ ਦੇ ਭਰਾ ਗਿਆਨੀ ਗੁਰਮੁਖ ਸਿੰਘ ਅਤੇ ਹੋਰ ਜਥੇਦਾਰਾਂ ’ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕਰਨ ਦਾ ਦਬਾਅ ਪਾਇਆ ਗਿਆ ਸੀ।

ਹਿੰਮਤ ਸਿੰਗ ਨੇ ਕਿਹਾ ਕਿ  ਕਮਿਸ਼ਨ ਦੀ ਰਿਪੋਰਟ ’ਚ ਉਸ ਦਾ ਨਾਂਅ ਗਵਾਹ ਵਜੋਂ ਦਰਸਾਇਆ ਗਿਆ ਹੈ ਪਰ ਹਿਮਤ ਸਿੰਘ ਨੂੰ ਉਸਦੇ ਬਿਆਨ ਬਾਰੇ ਅਖ਼ਬਾਰਾਂ ’ਚ ਪੜ੍ਹਨ ਮਗਰੋਂ ਪਤਾ ਲੱਗਿਆ। ਰਿਪੋਰਟ ’ਚ ਆਖਿਆ ਗਿਆ ਹੈ ਕਿ ਉਹ ਸਤੰਬਰ 2015 ’ਚ ਬਾਦਲਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਤਲਬ ਕੀਤੇ ਗਏ ਸਿੰਘ ਸਾਹਿਬਾਨ ਨਾਲ ਮੌਜੂਦ ਸੀ ਪਰ ਉਸ ਤਾਰੀਖ ਨੂੰ ਨਾ ਤਾਂ ਉਹ ਬਾਦਲਾਂ ਨੂੰ ਮਿਲਣ ਗਿਆ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ’ਚ ਗਿਆ। ਉਸ ਨੇ ਰੰਧਾਵਾ ਤੇ ਦੋਸ਼ ਲਾਏ ਕਿ ਰੰਧਾਵਾ ਨੇ ਚੰਡੀਗੜ੍ਹ ਆਉਣ ਅਤੇ 11 ਦਸੰਬਰ, 2017 ਨੂੰ ਆਧਾਰਹੀਣ ਬਿਆਨਾਂ ’ਤੇ ਦਸਤਖ਼ਤ ਕਰਨ ਲਈ ਦਬਾਅ ਬਣਾਇਆ, ਜਿਸ ਤੋਂ ਬਾਅਦ ਮੈਂ ਪਿਛਲੇ ਸਾਲ ਅਕਤੂਬਰ ’ਚ ਗ੍ਰੰਥੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਜਿਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਮੇਰੇ ’ਤੇ ਬਾਦਲਾਂ ਅਤੇ ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਦੋਸ਼ ਲਾਉਣ ਲਈ ਦਬਾਅ ਬਣਾਉਂਦਾ ਰਿਹਾ।

ਉਸਨੇ ਕਿਹਾ ਕਿ ਰੰਧਾਵਾ ਵੱਲੋਂ ਮੈਨੂੰ ਵਟਸਐਪ ਅਤੇ ਫੋਨ ਕਾਲਾਂ ਵੀ ਕੀਤੀਆਂ ਗਈਆਂ ਜਿਸ ਦੀ ਪੁਸ਼ਟੀ ਮੇਰੇ ਕਾਲ ਰਿਕਾਰਡ ਤੋਂ ਹੋ ਸਕਦੀ ਹੈ। ਉਧਰ ਰੰਧਾਵਾ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਿਹਾ ਹਿੰਮਤ ਸਿੰਘ ਮੇਰੇ ਸਮਰਥਕ ਰੁਪਿੰਦਰ ਸਿੰਘ ਨਾਲ ਮੈਨੂੰ ਦੋ ਵਾਰ ਮਿਲਿਆ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਸੀ ਪਰ ਦਸਵੀਂ ਪਾਸ ਹੋਣ ਕਰਕੇ ਉਹ ਕਿਸੇ ਵੀ ਨੌਕਰੀ ਦੇ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹ ਆਧਾਰਹੀਣ ਦੋਸ਼ ਕਿਉਂ ਮੜ੍ਹ ਰਿਹਾ ਹੈ।

ਹਿਮਤ ਸਿੰਘ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਨੇ ਵੀ ਮੈਨੂੰ ਕਿਹਾ ਸੀ ਕਿ ਮੈਂ ਦਸਤਖ਼ਤ ਕੀਤੇ ਬਿਆਨ ਦਾ ਖੁਲਾਸਾ ਨਾ ਕਰਾਂ ਅਤੇ ਇਹੋ ਕਬੂਲ ਕਰਾਂ ਕਿ ਮੈਂ ਹੀ ਬਿਆਨ ਦਿੱਤਾ ਹੈ। ਉੱਧਰ ਜਸਟਿਸ ਰਣਜੀਤ ਸਿੰਘ ਨੇ ਵੀ ਹਿੰਮਤ ਸਿੰਘ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਉਸ ਵੱਲੋਂ ਬਿਆਨਾਂ ਤੋਂ ਪਾਸਾ ਵੱਟਣ ’ਤੇ ਹੈਰਾਨੀ ਜਤਾਈ। ਉਨ੍ਹਾਂ ਕਿਹਾ ਕਿ ਹਿੰਮਤ ਸਿੰਘ ਆਪ ਮੁਹਾਰੇ ਹੀ ਕਮਿਸ਼ਨ ਕੋਲ ਆਇਆ ਸੀ ਅਤੇ ਸੱਤ ਪੰਨਿਆਂ ਦਾ ਦਸਤਖ਼ਤਾਂ ਵਾਲਾ ਬਿਆਨ ਦਿੱਤਾ ਸੀ ਜੋ ਰਿਪੋਰਟ ਨਾਲ ਨੱਥੀ ਹੈ। ਉਨ੍ਹਾਂ ਕਿਹਾ ਕਿ ਉਸ ਦੇ ਦਸਤਖ਼ਤਾਂ ਵਾਲਾ ਰਿਕਾਰਡ ਕੀਤਾ ਬਿਆਨ ਪੰਜਾਬੀ ਵਿੱਚ ਵੀ ਮੌਜੂਦ ਹੈ। ਉਨ੍ਹਾਂ ਖਦਸ਼ਾ ਜਤਾਇਆ ਕਿ ਹਿਮਤ ਸਿੰਘ ਦੇ ਭਰਾ ਗਿਆਨੀ ਗੁਰਮੁਖ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੁੜ ਬਹਾਲ ਕੀਤੇ ਜਾਣ ਕਰਕੇ ਹੋ ਸਕਦਾ ਹੈ ਕਿ ਹਿੰਮਤ ਸਿੰਘ ਨੇ ਬਿਆਨ ਬਦਲ ਲਿਆ।

ਜ਼ਿਕਰਯੋਗ ਹੈ ਕਿ ਹਿੰਮਤ ਸਿੰਘ ਦੇ ਭਰਾ ਗਿਆਨੀ ਗੁਰਮੁਖ ਸਿੰਘ ਵੱਲੋਂ ਸੁਖਬੀਰ ਸਿੰਘ ਬਾਦਲ ’ਤੇ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਉਣ ’ਚ ਭੂਮਿਕਾ ਦੇ ਦੋਸ਼ ਲਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਪਿਛਲੇ ਸਾਲ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਕੇ ਜੀਂਦ ਦੇ ਗੁਰਦੁਆਰੇ ’ਚ ਤਬਦੀਲ ਕਰ ਦਿੱਤਾ ਸੀ। ਹੁਣ 3 ਅਗਸਤ ਨੂੰ ਗਿਆਨੀ ਗੁਰਮੁਖ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਨਿਯੁਕਤ ਕੀਤਾ ਗਿਆ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ 'ਚ ਅਨੁਸ਼ਾਸਨਹੀਣਤਾ ਨਹੀਂ ਕੀਤੀ ਜਾਵੇਗੀ ਬਰਦਾਸ਼ਤ, ਰਾਹੁਲ ਗਾਂਧੀ ਨੇ ਕਾਂਗਰਸੀ ਆਗੂਆਂ ਦੀ ਲਾਈ ਕਲਾਸ
ਪੰਜਾਬ 'ਚ ਅਨੁਸ਼ਾਸਨਹੀਣਤਾ ਨਹੀਂ ਕੀਤੀ ਜਾਵੇਗੀ ਬਰਦਾਸ਼ਤ, ਰਾਹੁਲ ਗਾਂਧੀ ਨੇ ਕਾਂਗਰਸੀ ਆਗੂਆਂ ਦੀ ਲਾਈ ਕਲਾਸ
ਕੁੜੀ ਦੀ ਯਾਰੀ ਨੇ ਖੋਹ ਲਿਆ ਮਾਂ ਦਾ ਨੌਜਵਾਨ ਪੁੱਤ, ਜਾਣੋ ਪੂਰਾ ਮਾਮਲਾ
ਕੁੜੀ ਦੀ ਯਾਰੀ ਨੇ ਖੋਹ ਲਿਆ ਮਾਂ ਦਾ ਨੌਜਵਾਨ ਪੁੱਤ, ਜਾਣੋ ਪੂਰਾ ਮਾਮਲਾ
ਜੰਮੂ-ਕਸ਼ਮੀਰ ‘ਚ ਵਾਪਰੇ ਹਾਦਸੇ ‘ਚ ਰੋਪੜ ਦਾ ਜਵਾਨ ਸ਼ਹੀਦ, ਅਗਲੇ ਮਹੀਨੇ ਹੋਣਾ ਸੀ ਵਿਆਹ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਜੰਮੂ-ਕਸ਼ਮੀਰ ‘ਚ ਵਾਪਰੇ ਹਾਦਸੇ ‘ਚ ਰੋਪੜ ਦਾ ਜਵਾਨ ਸ਼ਹੀਦ, ਅਗਲੇ ਮਹੀਨੇ ਹੋਣਾ ਸੀ ਵਿਆਹ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਤੇਜਸਵੀ ਯਾਦਵ ਦੀ ਸੁਰੱਖਿਆ 'ਚ ਵੱਡਾ ਬਦਲਾਅ! VIP ਸੁਰੱਖਿਆ 'ਚ ਹੋਇਆ ਫੇਰਬਦਲ
ਤੇਜਸਵੀ ਯਾਦਵ ਦੀ ਸੁਰੱਖਿਆ 'ਚ ਵੱਡਾ ਬਦਲਾਅ! VIP ਸੁਰੱਖਿਆ 'ਚ ਹੋਇਆ ਫੇਰਬਦਲ

ਵੀਡੀਓਜ਼

CM ਮਾਨ ਨੇ BJP ਆਹ ਕੀ ਇਲਜ਼ਾਮ ਲਾ ਦਿੱਤੇ ?
People get sick after seeing Congress and Akalis: CM Mann
ਅਕਾਲੀ ਦਲ ਸੇਵਾ ਦੇ ਨਾਮ ਤੇ ਖਾਂਦੀ ਹੈ ਮੇਵਾ : CM ਮਾਨ
ਪੰਜਾਬੀਆਂ ਨੂੰ CM ਮਾਨ ਦੀ ਵੱਡੀ ਅਪੀਲ , ਅੱਜ ਹੀ ਚੁੱਕੋ ਫਾਇਦਾ
ਪੰਜਾਬੀਆਂ ਨੂੰ CM ਮਾਨ ਵਲੋਂ ਮਿਲੀ 10 ਲੱਖ ਦੀ ਸੌਗਾਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਅਨੁਸ਼ਾਸਨਹੀਣਤਾ ਨਹੀਂ ਕੀਤੀ ਜਾਵੇਗੀ ਬਰਦਾਸ਼ਤ, ਰਾਹੁਲ ਗਾਂਧੀ ਨੇ ਕਾਂਗਰਸੀ ਆਗੂਆਂ ਦੀ ਲਾਈ ਕਲਾਸ
ਪੰਜਾਬ 'ਚ ਅਨੁਸ਼ਾਸਨਹੀਣਤਾ ਨਹੀਂ ਕੀਤੀ ਜਾਵੇਗੀ ਬਰਦਾਸ਼ਤ, ਰਾਹੁਲ ਗਾਂਧੀ ਨੇ ਕਾਂਗਰਸੀ ਆਗੂਆਂ ਦੀ ਲਾਈ ਕਲਾਸ
ਕੁੜੀ ਦੀ ਯਾਰੀ ਨੇ ਖੋਹ ਲਿਆ ਮਾਂ ਦਾ ਨੌਜਵਾਨ ਪੁੱਤ, ਜਾਣੋ ਪੂਰਾ ਮਾਮਲਾ
ਕੁੜੀ ਦੀ ਯਾਰੀ ਨੇ ਖੋਹ ਲਿਆ ਮਾਂ ਦਾ ਨੌਜਵਾਨ ਪੁੱਤ, ਜਾਣੋ ਪੂਰਾ ਮਾਮਲਾ
ਜੰਮੂ-ਕਸ਼ਮੀਰ ‘ਚ ਵਾਪਰੇ ਹਾਦਸੇ ‘ਚ ਰੋਪੜ ਦਾ ਜਵਾਨ ਸ਼ਹੀਦ, ਅਗਲੇ ਮਹੀਨੇ ਹੋਣਾ ਸੀ ਵਿਆਹ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਜੰਮੂ-ਕਸ਼ਮੀਰ ‘ਚ ਵਾਪਰੇ ਹਾਦਸੇ ‘ਚ ਰੋਪੜ ਦਾ ਜਵਾਨ ਸ਼ਹੀਦ, ਅਗਲੇ ਮਹੀਨੇ ਹੋਣਾ ਸੀ ਵਿਆਹ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਤੇਜਸਵੀ ਯਾਦਵ ਦੀ ਸੁਰੱਖਿਆ 'ਚ ਵੱਡਾ ਬਦਲਾਅ! VIP ਸੁਰੱਖਿਆ 'ਚ ਹੋਇਆ ਫੇਰਬਦਲ
ਤੇਜਸਵੀ ਯਾਦਵ ਦੀ ਸੁਰੱਖਿਆ 'ਚ ਵੱਡਾ ਬਦਲਾਅ! VIP ਸੁਰੱਖਿਆ 'ਚ ਹੋਇਆ ਫੇਰਬਦਲ
Blast During CM's Visit: ਮੁੱਖ ਮੰਤਰੀ ਦੇ ਦੌਰੇ ਦੌਰਾਨ ਜ਼ਬਰਦਸਤ ਧਮਾਕਾ, ਇੱਕ ਨੌਜਵਾਨ ਦੀ ਮੌਤ; ਇਲਾਕੇ 'ਚ ਫੈਲੀ ਦਹਿਸ਼ਤ: ਮੌਕੇ 'ਤੇ ਪੁਲਿਸ ਅਤੇ ਫੋਰੈਂਸਿਕ ਟੀਮ ਵੱਲੋਂ...
ਮੁੱਖ ਮੰਤਰੀ ਦੇ ਦੌਰੇ ਦੌਰਾਨ ਜ਼ਬਰਦਸਤ ਧਮਾਕਾ, ਇੱਕ ਨੌਜਵਾਨ ਦੀ ਮੌਤ; ਇਲਾਕੇ 'ਚ ਫੈਲੀ ਦਹਿਸ਼ਤ: ਮੌਕੇ 'ਤੇ ਪੁਲਿਸ ਅਤੇ ਫੋਰੈਂਸਿਕ ਟੀਮ ਵੱਲੋਂ...
ਜਲੰਧਰ ਦੇ Cold Store 'ਚ ਲੱਗੀ ਭਿਆਨਕ ਅੱਗ, ਮੱਚ ਗਈ ਹਫੜਾ-ਦਫੜੀ
ਜਲੰਧਰ ਦੇ Cold Store 'ਚ ਲੱਗੀ ਭਿਆਨਕ ਅੱਗ, ਮੱਚ ਗਈ ਹਫੜਾ-ਦਫੜੀ
Basant Panchami 'ਤੇ ਭੁੱਲ ਕੇ ਵੀ ਨਾ ਕਰੋ ਆਹ ਕੰਮ, ਬੁੱਧੀ ਹੋ ਜਾਂਦੀ ਭ੍ਰਿਸ਼ਟ!
Basant Panchami 'ਤੇ ਭੁੱਲ ਕੇ ਵੀ ਨਾ ਕਰੋ ਆਹ ਕੰਮ, ਬੁੱਧੀ ਹੋ ਜਾਂਦੀ ਭ੍ਰਿਸ਼ਟ!
200 ਫੁੱਟ ਡੂੰਘੀ ਖੱਡ 'ਚ ਡਿੱਗੀ ਫੌਜ ਦੀ ਗੱਡੀ, ਹਾਦਸੇ 'ਚ 10 ਜਵਾਨਾਂ ਦੀ ਹੋਈ ਮੌਤ; 3 ਦੀ ਹਾਲਤ ਗੰਭੀਰ
200 ਫੁੱਟ ਡੂੰਘੀ ਖੱਡ 'ਚ ਡਿੱਗੀ ਫੌਜ ਦੀ ਗੱਡੀ, ਹਾਦਸੇ 'ਚ 10 ਜਵਾਨਾਂ ਦੀ ਹੋਈ ਮੌਤ; 3 ਦੀ ਹਾਲਤ ਗੰਭੀਰ
Embed widget