Punjab News: ਕੱਲ੍ਹ ਤੋਂ ਫਰਵਰੀ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਫਰਵਰੀ ਮਹੀਨੇ ਚ ਕਿਹੜੇ-ਕਿਹੜੇ ਦਿਨ ਸਰਕਾਰੀ ਛੁੱਟੀ ਪੈ ਰਹੀ ਹੈ ਤਾਂ ਉਹ ਖਬਰ ਤੁਹਾਡੇ ਲਈ ਲਾਭਕਾਰੀ ਸਾਬਿਤ ਹੋਏਗੀ। ਵੈਸੇ ਵੀ ਫਰਵਰੀ (february) ਮਹੀਨਾ 28 ਦਿਨਾਂ ਦਾ ਹੁੰਦਾ ਹੈ, ਆਓ ਜਾਣਦੇ ਹਾਂ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਦਿਨ ਸਕੂਲ ਬੰਦ ਰਹਿਣਗੇ।


ਹੋਰ ਪੜ੍ਹੋ : Punjab News: ਪੰਜਾਬ 'ਚ ਚਪੜਾਸੀ ਦੀਆਂ 8 ਅਸਾਮੀਆਂ ਲਈ ਆਈਆਂ 3700 ਅਰਜ਼ੀਆਂ, ਨੌਕਰੀ ਲੈਣ ਲਈ MBA-MCA ਵਰਗੀਆਂ ਡਿਗਰੀ ਵਾਲੇ ਨੌਜਵਾਨਾਂ ਦੀਆਂ ਲੱਗੀਆਂ ਕਤਾਰਾਂ



ਫਰਵਰੀ ਮਹੀਨੇ ਦੀਆਂ ਛੁੱਟੀਆਂ ਦੀ ਲਿਸਟ


ਪੰਜਾਬ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ ਸਾਹਮਣੇ ਆ ਗਈ ਹੈ। ਇਸ ਵਾਰ 28 ਦਿਨਾਂ ਦੇ ਫਰਵਰੀ ਮਹੀਨੇ ਵਿੱਚ 4 ਐਤਵਾਰ ਆ ਰਹੇ ਹਨ ਅਤੇ 2 ਸਰਕਾਰੀ ਛੁੱਟੀਆਂ ਵੀ ਹੋਣਗੀਆਂ। ਸੂਬੇ ਦੇ ਕਈ ਸਕੂਲਾਂ ਵਿਚ ਸ਼ਨਵੀਰ ਵੀ ਛੁੱਟੀ ਹੁੰਦੀ ਹੈ, ਲਿਹਾਜ਼ਾ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ 28 ਦਿਨਾਂ ਵਿਚੋਂ 10 ਦਿਨ ਛੁੱਟੀਆਂ ਰਹਿ ਸਕਦੀਆਂ ਹਨ। ਇਸਦੇ ਨਾਲ ਹੀ 2 ਫਰਵਰੀ ਨੂੰ ਬਸੰਤ ਦੀ ਛੁੱਟੀ ਐਤਵਾਰ ਨੂੰ ਆ ਰਹੀ ਹੈ, ਜਿਸ ਕਰਕੇ ਇਹ ਛੁੱਟੀ ਆਪੇ ਹੀ ਰੱਦ ਹੋ ਗਈ।


ਇਹ ਦੋ ਸਰਕਾਰੀ ਛੁੱਟੀਆਂ ਰਹਿਣਗੀਆਂ


ਇਸ ਤੋਂ ਇਲਾਵਾ, ਬੁੱਧਵਾਰ 12 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਹੈ, ਅਤੇ 26 ਫਰਵਰੀ ਨੂੰ ਮਹਾਂਸ਼ਿਵਰਾਤਰੀ ਹੈ, ਜਿਸ ਕਾਰਨ ਪੰਜਾਬ ਵਿੱਚ ਛੁੱਟੀ ਰਹੇਗੀ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਫਰਵਰੀ ਮਹੀਨੇ ਵਿੱਚ 4 ਐਤਵਾਰਾਂ ਦੇ ਨਾਲ 4 ਸ਼ਨੀਵਾਰ ਵੀ ਹਨ। ਰਾਜ ਦੇ ਕਈ ਸਕੂਲਾਂ ਵਿੱਚ ਸ਼ਨੀਵਾਰ ਨੂੰ ਵੀ ਛੁੱਟੀ ਹੁੰਦੀ ਹੈ, ਇਸ ਕਰਕੇ ਵਿਦਿਆਰਥੀਆਂ ਨੂੰ 28 ਦਿਨਾਂ ਵਿੱਚੋਂ 10 ਦਿਨ ਦੀ ਛੁੱਟੀ ਮਿਲ ਸਕਦੀ ਹੈ।


ਹੋਰ ਪੜ੍ਹੋ : ਬੀਮਾ ਕੰਪਨੀ ਦਾ ਦਾਅਵਾ ਹੈਲਮੇਟ ਨਾ ਪਾਉਣਾ ਲਾਪ੍ਰਵਾਹੀ...ਹਾਈਕੋਰਟ ਦਾ ਹੁਕਮ, ਪੀੜਤ ਪੱਗੜੀਧਾਰੀ ਸਿੱਖ, ਚੁੱਪਚਾਪ ਦਿਓ 1.95 ਕਰੋੜ ਮੁਆਵਜ਼ਾ



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।