Holidays: ਪੰਜਾਬ ਦੇ ਸਕੂਲਾਂ 'ਚ ਲਗਾਤਾਰ 3 ਛੁੱਟੀਆਂ, ਜਾਣੋ ਕਦੋਂ ਤੇ ਕਿਹੜੇ...
Holidays : ਇਨ੍ਹਾਂ ਸਕੂਲਾਂ ਵਿੱਚ ਕਈ ਸਰਕਾਰੀ ਸਕੂਲ ਸ਼ਾਮਲ ਹਨ ਜਦਕਿ ਕਈ ਪ੍ਰਾਈਵੇਟ ਸਕੂਲ ਵੀ ਸ਼ਾਮਲ ਹਨ। ਹੁਕਮਾਂ ਵਿਚ ਕਿਹਾ ਗਿਆ ਹੈ ਕਿ 11 ਅਕਤੂਬਰ ਨੂੰ ਕਈ ਸਕੂਲਾਂ ਨੂੰ ਸਿਖਲਾਈ ਕੇਂਦਰ ਵਜੋਂ ਵਰਤਿਆ ਜਾਵੇਗਾ ,,,,
![Holidays: ਪੰਜਾਬ ਦੇ ਸਕੂਲਾਂ 'ਚ ਲਗਾਤਾਰ 3 ਛੁੱਟੀਆਂ, ਜਾਣੋ ਕਦੋਂ ਤੇ ਕਿਹੜੇ... Holidays: ਪੰਜਾਬ ਦੇ ਸਕੂਲਾਂ 'ਚ ਲਗਾਤਾਰ 3 ਛੁੱਟੀਆਂ, ਜਾਣੋ ਕਦੋਂ ਤੇ ਕਿਹੜੇ... Holidays: ਪੰਜਾਬ ਦੇ ਸਕੂਲਾਂ 'ਚ ਲਗਾਤਾਰ 3 ਛੁੱਟੀਆਂ, ਜਾਣੋ ਕਦੋਂ ਤੇ ਕਿਹੜੇ...](https://feeds.abplive.com/onecms/images/uploaded-images/2024/10/11/18ef69fdd5e9075d556e512ff8e588be1728641316600996_original.jpeg?impolicy=abp_cdn&imwidth=1200&height=675)
ਪੰਜਾਬ ਵਿੱਚ ਪੰਚਾਇਤੀ ਚੋਣਾਂ ਕਾਰਨ 11 ਅਕਤੂਬਰ ਨੂੰ ਰਿਹਰਸਲ ਵਾਲੇ ਦਿਨ ਅਤੇ 14 ਅਕਤੂਬਰ ਨੂੰ ਪ੍ਰੀ-ਪੋਲ ਡੇ ਵਜੋਂ ਅਤੇ 15 ਅਕਤੂਬਰ ਨੂੰ ਲੁਧਿਆਣਾ ਜ਼ਿਲ੍ਹੇ ਦੇ 20 ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ ਛੁੱਟੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਵਿੱਚ ਸਕੂਲਾਂ ਦੀ ਸੂਚੀ ਵਿੱਚ ਵਿਦਿਆਰਥੀਆਂ ਨੂੰ ਛੁੱਟੀ ਦੇਣ ਦਾ ਸਪੱਸ਼ਟ ਕਾਰਨ ਦੇਣ ਦੇ ਨਾਲ-ਨਾਲ ਇਹ ਵੀ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦੀ ਪੜ੍ਹਾਈ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਾ ਹੋਵੇ, ਇਸ ਲਈ ਪ੍ਰਿੰਸੀਪਲਾਂ ਨੂੰ ਵੀ ਇਹ ਹਦਾਇਤ ਕਰਨ ਲਈ ਕਿਹਾ ਕਿ ਇਹ ਬੱਚਿਆਂ ਨੂੰ ਦਿਨ ਵੇਲੇ ਔਨਲਾਈਨ ਕਲਾਸਾਂ ਵਿੱਚ ਹਾਜ਼ਰ ਕਰਾਉਣ। ਦਰਅਸਲ ਡੀ.ਸੀ. ਜਤਿੰਦਰਾ ਜੋਰਵਾਲ, ਜੋ ਕਿ ਜ਼ਿਲ੍ਹਾ ਚੋਣ ਅਫ਼ਸਰ ਵੀ ਹਨ, ਨੇ ਜ਼ਿਲ੍ਹੇ ਦੇ 20 ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ 11 ਅਕਤੂਬਰ ਨੂੰ ਰਿਹਰਸਲ ਵਾਲੇ ਦਿਨ ਅਤੇ 14 ਅਕਤੂਬਰ ਨੂੰ ਪ੍ਰੀ-ਪੋਲ ਵਾਲੇ ਦਿਨ ਦੋਨਾਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਛੁੱਟੀ ਦੇਣ ਦੇ ਹੁਕਮ ਜਾਰੀ ਕੀਤੇ ਹਨ।
ਕੋਈ ਸਕੂਲ ਕੈਂਪਸ ਤਾਂ ਕਿਸੇ ਦੀ ਬੱਸ ਹੋਵੇਗੀ ਇਸਤੇਮਾਲ
ਇਨ੍ਹਾਂ ਸਕੂਲਾਂ ਵਿੱਚ ਕਈ ਸਰਕਾਰੀ ਸਕੂਲ ਸ਼ਾਮਲ ਹਨ ਜਦਕਿ ਕਈ ਪ੍ਰਾਈਵੇਟ ਸਕੂਲ ਵੀ ਸ਼ਾਮਲ ਹਨ। ਹੁਕਮਾਂ ਵਿਚ ਕਿਹਾ ਗਿਆ ਹੈ ਕਿ 11 ਅਕਤੂਬਰ ਨੂੰ ਕਈ ਸਕੂਲਾਂ ਨੂੰ ਸਿਖਲਾਈ ਕੇਂਦਰ ਵਜੋਂ ਵਰਤਿਆ ਜਾਵੇਗਾ, ਜਦਕਿ 14 ਅਕਤੂਬਰ ਨੂੰ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਲਈ ਵੱਖ-ਵੱਖ ਸਕੂਲਾਂ ਦੇ ਅਹਾਤੇ ਅਤੇ ਸਕੂਲੀ ਬੱਸਾਂ ਦੀ ਵਰਤੋਂ ਕੀਤੀ ਜਾਣੀ ਹੈ। ਅਜਿਹੇ 'ਚ ਚੋਣਾਂ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਕੂਲ ਬੰਦ ਰਹਿਣਗੇ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਆਨਲਾਈਨ ਮਾਧਿਅਮ ਰਾਹੀਂ ਜਾਰੀ ਰਹੇਗੀ।
ਅੱਜ ਇਨ੍ਹਾਂ ਸਕੂਲਾਂ ਵਿੱਚ ਸਿਖਲਾਈ ਲਈ ਛੁੱਟੀ ਹੈ
- ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ,
- ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਰੋਡ
- ਏ.ਐਸ. ਮਾਡਰਨ ਸਕੂਲ, ਮਲੇਰਕੋਟਲਾ ਰੋਡ, ਖੰਨਾ
- ਐਸ.ਜੀ.ਜੀ.ਐਸ.ਐਸ. ਸਕੂਲ, ਗੋਂਦਵਾਲ
14 ਨੂੰ ਪੋਲਿੰਗ ਪਾਰਟੀਆਂ ਭੇਜਣ ਲਈ ਇੱਥੇ ਛੁੱਟੀ ਹੈ
-ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਰੋਡ
-ਏ.ਐਸ. ਮਾਡਰਨ ਸਕੂਲ, ਮਲੇਰਕੋਟਲਾ ਰੋਡ, ਖੰਨਾ
- ਐਸ.ਜੀ.ਜੀ.ਐਸ.ਐਸ. ਸਕੂਲ, ਗੋਂਦਵਾਲ
- ਸ਼ਹੀਦ ਸੁਰਿੰਦਰ ਸਿੰਘ ਸਰਕਾਰੀ ਸਕੂਲ (ਲੜਕੇ), ਮਲੌਦ
- SSD ਸਰਕਾਰੀ ਸਕੂਲ (ਲੜਕੇ), ਮਾਛੀਵਾੜਾ
- ਸਰਕਾਰੀ ਸਕੂਲ (ਲੜਕੇ), ਸਿੱਧਵਾਂ ਬੇਟ
ਇਨ੍ਹਾਂ ਸਕੂਲਾਂ ਵਿੱਚ ਬੱਸਾਂ ਕਿਰਾਏ ’ਤੇ ਲੈਣ ਲਈ 14 ਤਰੀਕ ਨੂੰ ਛੁੱਟੀ ਹੈ
- ਬੀ ਸੀ ਐਮ ਆਰੀਆ ਸਕੂਲ, ਸ਼ਾਸਤਰੀ ਨਗਰ
- ਡੀ.ਏ.ਵੀ. ਸਕੂਲ, ਬੀ.ਆਰ.ਐਸ. ਸ਼ਹਿਰ
- ਡੀ.ਏ.ਵੀ. ਸਕੂਲ, ਪੱਖੋਵਾਲ ਰੋਡ
- ਅੰਮ੍ਰਿਤ ਇੰਡੋ-ਕੈਨੇਡੀਅਨ ਅਕੈਡਮੀ, ਲਾਡੀਆਂ
- ਮਾਊਂਟ ਇੰਟਰਨੈਸ਼ਨਲ ਸਕੂਲ, ਸਿੱਧਵਾਂ ਕੈਨਾਲ ਐਕਸਪ੍ਰੈਸਵੇਅ
-ਵਰਧਮਾਨ ਇੰਟਰਨੈਸ਼ਨਲ ਸਕੂਲ, ਸੈਕਟਰ-38, ਚੰਡੀਗੜ੍ਹ ਰੋਡ
- ਸਤਪਾਲ ਮਿੱਤਲ ਸਕੂਲ, ਅਰਬਨ ਅਸਟੇਟ ਦੁੱਗਰੀ
- ਸਪਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ ਚੌਕ
- ਬਾਲ ਭਾਰਤੀ ਪਬਲਿਕ ਸਕੂਲ, ਅਰਬਨ ਅਸਟੇਟ ਦੁੱਗਰੀ
- ਬੀ.ਸੀ.ਐਮ. ਸਕੂਲ, ਸੈਕਟਰ-32, ਚੰਡੀਗੜ੍ਹ ਰੋਡ
- ਸੈਕਰਡ ਹਾਰਟ ਕਾਨਵੈਂਟ ਸਕੂਲ, ਸੈਕਟਰ-39
- ਡੀ.ਸੀ.ਐਮ. ਪ੍ਰੈਜ਼ੀਡੈਂਸੀ ਸਕੂਲ, ਅਰਬਨ ਅਸਟੇਟ
- ਸੈਕਰਡ ਹਾਰਟ ਸਕੂਲ, ਬੀ.ਆਰ.ਐਸ. ਸ਼ਹਿਰ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)