ਤਰਨ ਤਾਰਨ: ਫੋਕੀ ਸ਼ਾਨ ਵਿੱਚ ਅੱਜ ਦੋ ਪ੍ਰੇਮੀਆਂ ਨੂੰ ਕੋਹ-ਕੋਹ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਲੜਕੀ ਦੇ ਪਰਿਵਾਰ ਨੇ ਪ੍ਰੇਮ ਵਿਆਹ ਦਾ ਵਿਰੋਧ ਕਰਦਿਆਂ ਲੜਕੇ ਤੇ ਲੜਕੀ ਨੂੰ ਲੋਹੇ ਦੀ ਰਾਡ ਨਾਲ ਕਤਲ ਕਰ ਦਿੱਤਾ। ਪੁਲਿਸ ਨੂੰ ਲੜਕੀ ਦੀ ਲਾਸ਼ ਘਰ ਵਿੱਚੋਂ ਮਿਲੀ ਜਦਕਿ ਲੜਕੇ ਦੀ ਲਾਸ਼ ਗਟਰ ਵਿੱਚੋਂ ਮਿਲੀ ਮਿਲੀ ਹੈ।

 

ਪੁਲਿਸ ਨੇ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਲਾਸ਼ ਗਟਰ ਵਿੱਚੋਂ ਕੱਢੀ ਹੈ। ਲੜਕੇ ਨੂੰ ਕੱਪੜੇ ਉਤਾਰ ਗਟਰ ਵਿੱਚ ਸੁੱਟਿਆ ਗਿਆ ਸੀ। ਦਰਅਸਲ ਮ੍ਰਿਤਕ ਹੁਸਨਪ੍ਰੀਤ ਸਿੰਘ ਕੱਲ੍ਹ ਦਾ ਘਰੋਂ ਗਾਇਬ ਸੀ। ਘਰ ਵਾਲੇ ਲੜਕੇ ਦੀ ਭਾਲ ਵਿੱਚ ਸਨ। ਲਾਸ਼ ਮਿਲਣ ਉਪਰੰਤ ਲੜਕੇ ਦੇ ਭਰਾ ਨੇ ਦੱਸਿਆ ਕਿ ਉਸ ਦੇ ਲੜਕੀ ਨਾਲ ਪ੍ਰੇਮ ਸਬੰਧ ਸਨ।

ਐਸਐਸਪੀ ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਇਹ ਆਨਰ ਕਿਲਿੰਗ ਦਾ ਮਾਮਲਾ ਹੈ। ਪੁਲਿਸ ਨੇ ਦੋਵੇਂ ਲਾਸ਼ਾਂ ਬਰਾਮਦ ਕਰ ਲਈਆਂ ਹਨ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।