ਹੁਸ਼ਿਆਰਪੁਰ: ਆਏ ਦਿਨ ਹੀ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਤੇ ਵੀਡੀਓ-ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਨਾਲ ਪ੍ਰਸ਼ਾਸਨ ਦੇ ਸੁਰੱਖਿਆ ਇੰਤਜ਼ਾਮਾਂ ਦੀ ਪੋਲ ਖੁੱਲ੍ਹ ਜਾਂਦੀ ਹੈ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਦਾ ਹੈ। ਇੱਥੇ ਬੰਦ ਤਿੰਨ ਗੈਂਗਸਟਰਾਂ ਦਾ ਵੀਡੀਓ ਟਿੱਕ-ਟੌਕ ‘ਤੇ ਵਾਇਰਲ ਹੋ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਵੀਡੀਓ 18 ਅਪਰੈਲ ਨੂੰ ਅਪਲੋਡ ਹੋਇਆ ਹੈ।
ਇਹ ਤਿੰਨੇ ਕੈਦੀ ਕਤਲ ਦੇ ਕੇਸ ‘ਚ ਜੇਲ੍ਹ ‘ਚ ਬੰਦ ਹਨ ਜਿਨ੍ਹਾਂ ਨੂੰ ਦੁਬਈ ਤੋਂ ਪੰਜਾਬ ਲਿਆਂਦਾ ਗਿਆ ਹੈ। ਟਿੱਕ ਟੌਕ ‘ਤੇ ਗੈਂਗਸਟਰ ਜਯੋਤੀ, ਮੰਨਾ ਤੇ ਉਸ ਦੇ ਸਾਥੀ ਜੱਗੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਤਿੰਨੇ ਜੇਲ੍ਹ ਦੀ ਬੈਰਕ ਨੰਬਰ ਇੱਕ ‘ਚ ਬੰਦ ਹਨ।
ਇਸ ਤੋਂ ਬਾਅਦ ਸਵਾਲ ਉੱਠਦਾ ਹੈ ਕਿ ਤਿੰਨਾਂ ਕੋਲ ਫੋਨ ਕਿੱਥੋਂ ਆਇਆ, ਜੇਲ੍ਹ ਦੇ ਅੰਦਰ ਦਾ ਵੀਡੀਓ ਵਾਇਰਲ ਕਿਵੇਂ ਹੋਇਆ, ਇਸ ਵੀਡੀਓ ਨੂੰ ਜੇਲ੍ਹ ਵਿੱਚੋਂ ਅਪਲੋਡ ਕੀਤਾ ਗਿਆ ਤਾਂ ਕਿਵੇਂ। ਜਦੋਂ ਇਸ ਬਾਰੇ ਜ਼ਿਲ੍ਹਾ ਪੁਲਿਸ ਐਸਐਸਪੀ ਜੇਐਲ ਚੇਲੀਅਨ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਇਸ ਵੀਡੀਓ ਬਾਰੇ ਉਹ ਜਾਂਚ ਰਕੇ ਰਹੇ ਹਨ ਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਜੇਲ੍ਹ 'ਚ ਗੈਂਗਸਟਰਾਂ ਦੀਆਂ ਐਸ਼ਾਂ, ਟਿੱਕ-ਟੌਕ ਵੀਡੀਓ ਵਾਇਰਲ
ਏਬੀਪੀ ਸਾਂਝਾ
Updated at:
22 Apr 2019 05:05 PM (IST)
ਆਏ ਦਿਨ ਹੀ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਤੇ ਵੀਡੀਓ-ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਨਾਲ ਪ੍ਰਸ਼ਾਸਨ ਦੇ ਸੁਰੱਖਿਆ ਇੰਤਜ਼ਾਮਾਂ ਦੀ ਪੋਲ ਖੁੱਲ੍ਹ ਜਾਂਦੀ ਹੈ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਦਾ ਹੈ।
- - - - - - - - - Advertisement - - - - - - - - -