ਪੜਚੋਲ ਕਰੋ

ਕਿਵੇਂ ਕਰੀਏ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ!

ਲੱਖਾਂ ਸਿੱਖ ਸੰਗਤ ਦੀ ਅਰਦਾਸ ਆਖਰ ਕਬੂਲ ਹੋਈ। ਸੱਤ ਦਹਾਕਿਆਂ ਬਾਅਦ ਉਹ ਸੁਭਾਗੀ ਘੜੀ ਵੀ ਆ ਗਈ। ਹੁਣ ਸੰਗਤਾਂ ਬਾਬੇ ਨਾਨਕ ਦੀ ਨਗਰੀ ਦੇ ਖੁੱਲ੍ਹੇ ਦਰਸ਼ਨ ਕਰ ਸਕਣਗੀਆਂ। ਕਰਤਾਰਪੁਰ ਕੌਰੀਡੋਰ ਖੁੱਲ੍ਹਣ ਮਗਰੋਂ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਸਵਾਲ ਹੈ ਕਿ ਪਾਕਿਸਤਾਨ ਜਾਣ ਲਈ ਕਿਹੜੀ ਕਾਨੂੰਨੀ ਪ੍ਰਕ੍ਰਿਆ ਵਿੱਚੋਂ ਗੁਜਰਣਾ ਪਏਗਾ। ਅੱਜ ਸ਼ਰਧਾਲੂਆਂ ਦੀ ਸਹੂਲਤ ਲਈ ਪੂਰਾ ਵੇਰਵਾ ਦਿੱਤਾ ਜਾ ਰਿਹਾ ਹੈ।

ਰਾਹੁਲ ਕਾਲਾ ਦੀ ਰਿਪੋਰਟ ਚੰਡੀਗੜ੍ਹ: ਲੱਖਾਂ ਸਿੱਖ ਸੰਗਤ ਦੀ ਅਰਦਾਸ ਆਖਰ ਕਬੂਲ ਹੋਈ। ਸੱਤ ਦਹਾਕਿਆਂ ਬਾਅਦ ਉਹ ਸੁਭਾਗੀ ਘੜੀ ਵੀ ਆ ਗਈ। ਹੁਣ ਸੰਗਤਾਂ ਬਾਬੇ ਨਾਨਕ ਦੀ ਨਗਰੀ ਦੇ ਖੁੱਲ੍ਹੇ ਦਰਸ਼ਨ ਕਰ ਸਕਣਗੀਆਂ। ਕਰਤਾਰਪੁਰ ਕੌਰੀਡੋਰ ਖੁੱਲ੍ਹਣ ਮਗਰੋਂ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਸਵਾਲ ਹੈ ਕਿ ਪਾਕਿਸਤਾਨ ਜਾਣ ਲਈ ਕਿਹੜੀ ਕਾਨੂੰਨੀ ਪ੍ਰਕ੍ਰਿਆ ਵਿੱਚੋਂ ਗੁਜਰਣਾ ਪਏਗਾ। ਅੱਜ ਸ਼ਰਧਾਲੂਆਂ ਦੀ ਸਹੂਲਤ ਲਈ ਪੂਰਾ ਵੇਰਵਾ ਦਿੱਤਾ ਜਾ ਰਿਹਾ ਹੈ। ਕਰਤਾਰਪੁਰ ਸਾਹਿਬ ਲਈ ਦੋ ਰਸਤੇ ਹਨ। 1. ਅਟਾਰੀ-ਵਾਹਗਾ ਸਰਹੱਦ ਰਾਹੀਂ 2. ਡੇਰਾ ਬਾਬਾ ਨਾਨਕ ਤੋਂ ਲਾਂਘੇ ਰਾਹੀਂ ਪਹਿਲਾ ਰਸਤਾ: ਵੀਜ਼ਾ ਲਵਾ ਕੇ ਤੁਹਾਨੂੰ ਅਟਾਰੀ ਸਰਹੱਦੀ ਰਾਹੀਂ ਯਾਤਰਾ ਕਰਨ ਦਾ ਮੌਕਾ ਮਿਲਦਾ ਹੈ। ਅਟਾਰੀ ਸਰਹੱਦ ਪਾਰ ਕਰਕੇ ਤੁਸੀਂ ਲਾਹੌਰ ਨੂੰ ਰਵਾਨਾ ਹੁੰਦੇ ਹੋ। ਲਾਹੌਰ ਤੋਂ ਬਾਅਦ ਸ਼ੇਖੂਪੁਰਾ ਤੇ ਉਸ ਤੋਂ ਅੱਗੇ ਜ਼ਿਲ੍ਹਾ ਨਾਰੋਵਾਲ ਜਿੱਥੇ ਕਰਤਾਰਪੁਰ ਸਾਹਿਬ ਸਥਿਤ ਹੈ। ਇਸ ਰਸਤੇ ਰਾਹੀਂ 150 ਤੋਂ 160 ਕਿਲੋਮੀਟਰ ਦਾ ਪੈਂਡਾ ਤੈਅ ਕਰਨਾ ਪੈਂਦਾ ਹੈ। ਦੂਸਰਾ ਰਸਤਾ: ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ, ਲਾਂਘੇ ਰਾਹੀਂ ਇਹ ਸਫ਼ਰ ਮਹਿਜ਼ 5 ਤੋਂ 6 ਕਿਲੋਮੀਟਰ ਦਾ ਹੋਵੇਗਾ, ਜੋ ਸੱਭ ਤੋਂ ਨੇੜੇ ਤੇ ਆਸਾਨ ਹੈ। ਹੁਣ ਤਹੁਾਨੂੰ ਦੱਸਦੇ ਹਾਂ ਲਾਂਘੇ ਰਾਹੀਂ ਕਿਵੇਂ ਕਰ ਸਕਦੇ ਹੋ ਤੁਸੀਂ ਕਰਤਾਰਪੁਰ ਸਾਹਿਬ ਦਾ ਪੂਰ ਸਫ਼ਰ ਲਾਂਘੇ ਰਾਹੀਂ ਯਾਤਰਾ ਲਈ ਸਭ ਤੋਂ ਪਹਿਲਾਂ ਤੁਹਾਨੂੰ prakashpurb550.mha.gov.in 'ਤੇ ਰਜਿਸਟਰਡ ਕਰਨਾ ਪਵੇਗਾ। ਵੈੱਬਸਾਈਟ ਦੋ ਭਾਸ਼ਾਵਾਂ ਅੰਗਰੇਜ਼ੀ ਤੇ ਪੰਜਾਬੀ 'ਚ ਬਣਾਈ ਗਈ। Online Apply ਕਰਨ ਸਮੇਂ ਤੁਹਾਡੇ ਤੋਂ ਪਾਸਪੋਰਟ ਨੰਬਰ ਤੇ ਇੱਕ ਸਕੈਨ ਕੀਤੀ ਫੋਟੋ ਮੰਗੀ ਜਾਵੇਗੀ। ਫਾਰਮ ਭਰਨ 'ਤੇ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਮੈਸੇਜ ਮਿਲੇਗਾ।

ਕਿਵੇਂ ਕਰੀਏ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ!

ਇਸ ਮੈਸੇਜ 'ਚ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਦਿੱਤਾ ਹੋਵੇਗਾ, ਮੈਸੇਜ ਮਿਲਣ ਤੋਂ ਬਾਅਦ ਤੁਹਾਨੂੰ ਵੈਰੀਫਿਕੇਸ਼ਨ ਫਾਰਮ ਮਿਲੇਗਾ। ਵੈਰੀਫਿਕੇਸ਼ਨ ਕਨਫੰਰਮ ਹੋਣ ਤੋਂ ਬਾਅਦ ਤੁਹਾਨੂੰ ਇੱਕ ਹੋਰ ਮੈਸੇਜ ਆਵੇਗਾ ਜਿਸ 'ਚ ਤੁਹਾਨੂੰ ਲਿੰਕ ਦਿੱਤਾ ਜਾਵੇਗਾ ਜਿੱਥੋਂ ਯਾਤਰਾ ਫਾਰਮ ਮਿਲੇਗਾ। ਕਿਵੇਂ ਕਰੀਏ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ! ਸ਼ਰਧਾਲੂ ਇਸ ਯਾਤਰਾ ਫਾਰਮ ਨੂੰ ਲੈ ਕੇ ਡੇਰਾ ਬਾਬਾ ਨਾਨਕ 'ਚ ਬਣੇ ਯਾਤਰੀ ਟਰਮੀਨਲ 'ਤੇ ਪਹੁੰਚੇਗਾ, ਜਿੱਥੇ ਭਾਰਤੀ ਅਧਿਕਾਰੀ ਫਾਰਮ ਨੂੰ ਤਹਾਡੇ ਵੱਲੋਂ ਦਿੱਤੇ ਦਸਤਾਵੇਜ਼ ਨਾਲ ਮੈਚ ਕਰਨਗੇ। ਦਸਤਾਵੇਜ਼ ਵੈਰੀਫਿਕੇਸ਼ਨ ਹੋਣ ਤੋਂ ਭਾਰਤ ਸਰਕਾਰ ਵੱਲੋਂ ਯਾਤਰਾ ਫਾਰਮ 'ਤੇ ਇੱਕ ਸਟੈਂਪ ਲਾਈ ਜਾਵੇਗੀ। ਸਟੈਂਪ ਦਾ ਮਤਬਲ ਹੈ ਕਿ ਕਰਾਤਰਪੁਰ ਸਾਹਿਬ ਦੀ ਅਗਲੀ ਯਾਤਰਾ ਸ਼ੁਰੂ ਹੋਵੇਗੀ। ਕਿਵੇਂ ਕਰੀਏ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ! ਜ਼ੀਰੋ ਲਾਈਨ 'ਤੇ ਬਣੇ ਭਾਰਤੀ ਗੇਟ 'ਤੇ ਤਾਇਨਤ BSF ਦੇ ਜਾਵਾਨ ਤੁਹਾਡਾ ਯਾਤਰਾ ਫਾਰਮ ਚੈੱਕ ਕਰਨਗੇ। ਇਸ ਤੋਂ ਬਾਅਦ ਸ਼ਰਧਾਲੂ ਨੂੰ ਬਾਰਡਰ ਪਾਰ ਕਰਵਾ ਦਿੱਤਾ ਜਾਵੇਗਾ। ਸਰਹੱਦ ਪਾਰ ਕਰਦੇ ਸਾਰ ਹੀ ਪਾਕਿਸਤਾਨ ਰੇਂਜ਼ਰਸ ਸਵਾਗਤ ਕਰਨਗੇ ਤੇ ਭਾਰਤ ਵੱਲੋਂ ਜਾਰੀ ਫਾਰਮ ਨੂੰ ਕਰੌਸ ਚੈੱਕ ਕੀਤਾ ਜਾਵੇਗਾ। ਚੈਕਿੰਗ ਤੋਂ ਬਾਅਦ ਸ਼ਰਧਾਲੂ ਨੂੰ ਪਾਕਿਸਤਾਨ ਬਾਓਮੀਟਰਿਕ ਟਰਮੀਨਲ 'ਤੇ ਪੰਹਚਾਇਆ ਜਾਵੇਗਾ। ਇੱਥੇ ਪਹੁੰਚਣ 'ਤੇ ਸਭ ਤੋਂ ਪਹਿਲਾਂ ਕਰੰਸੀ ਅਕਸਚੇਂਜ ਦੇ ਕਾਉਂਟਰ ਬਣੇ ਹੋਣਗੇ। ਭਾਰਤੀ ਰੁਪਏ ਨੂੰ ਡਾਲਰ 'ਚ ਤਬਦੀਲ ਇੱਥੇ ਕੀਤਾ ਜਾਂਦਾ ਹੈ। ਲਾਈਨ ਲੰਬੀ ਹੋਣ ਕਾਰਨ ਰੁਪਏ ਬਦਲਣ 'ਚ ਸਮਾਂ ਲੱਗ ਸਕਦਾ ਹੈ। ਜੇਕਰ ਭਾਰਤੀ ਸ਼ਰਧਾਲੂ ਪਹਿਲਾਂ ਹੀ ਆਪਣੇ ਨਾਲ ਰਕਮ ਡਾਲਰ 'ਚ ਲੈ ਕੇ ਆਵੇ ਤਾਂ ਕੁਝ ਸਮਾਂ ਬਚਾਇਆ ਜਾ ਸਕਦਾ ਹੈ। ਰੁਪਏ ਬਦਲਣ ਤੋਂ ਬਾਅਦ ਤੁਹਾਨੂੰ ਕੈਸ਼ ਕਾਉਂਟਰ 'ਤੇ 20 ਡਾਲਰ ਫੀਸ ਜਮ੍ਹਾਂ ਕਰਵਾਉਣੀ ਪਵੇਗੀ। ਫੀਸ ਜਮ੍ਹਾਂ ਕਰਵਾਉਣ ਤੋਂ ਬਾਅਦ ਯਾਤਰੀ ਨੂੰ ਇੱਕ ਸਲਿਪ ਦਿੱਤੀ ਜਾਵੇਗੀ। ਕਿਵੇਂ ਕਰੀਏ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ! ਸਲਿਪ ਤੋਂ ਬਾਅਦ ਬਾਓਮੀਟਰਿਕ ਕਾਉਂਟਰ 'ਤੇ ਐਂਟਰੀ ਹੋਵੇਗੀ ਜਿੱਥੇ ਦਸਤਾਵੇਜ਼ ਤੇ ਫਿੰਗਰ ਪ੍ਰਿੰਟ ਸਕੈਨ ਕੀਤੇ ਜਾਣਗੇ। ਸਾਰੀ ਜਾਂਚ ਹੋਣ ਤੋਂ ਬਾਅਦ ਯਾਤਰੀ ਦਾ ਪੂਰੇ ਅਦਬ ਨਾਲ ਸਵਗਾਤ ਕੀਤਾ ਜਾਂਦੇ ਤੇ ਕਰਤਾਰਪੁਰ ਸਾਹਿਬ ਦੇ ਸਫ਼ਰ ਲਈ ਬੱਸਾਂ 'ਚ ਬੈਠਾਇਆ ਜਾਂਦਾ ਹੈ ਬਾਓਮੀਟਰਿਕ ਟਰਮੀਨਲ ਤੋਂ ਗੁਰਦੁਆਰ ਸ੍ਰੀ ਦਰਬਾਰ ਸਹਿਬ ਦੀ ਦੂਰੀ ਤਕਰੀਬਨ ਸਾਢੇ ਤਿੰਨ ਕਿਲੋਮੀਟਰ ਹੈ। ਯਾਤਰੀਆਂ ਦੀ ਆਮਦ ਨੂੰ ਦੇਖਦੇ ਹੋਏ ਛੋਟੋ ਤੇ ਵੱਡੇ ਸਾਰੇ ਸਾਧਨ ਇੱਥੇ ਮੌਜੂਦ ਹਨ। ਸਾਢੇ ਤਿੰਨ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਤੁਹਾਡੀ ਐਂਟਰੀ ਦਰਸ਼ਨੀ ਡਿਓੜੀ 'ਚ ਕਰਵਾਈ ਜਾਂਦੀ ਹੈ। ਐਂਟਰੀ ਤੋਂ ਪਹਿਲਾਂ ਪਾਕਿਸਤਾਨੀ ਰੇਂਜਰਸ ਬਾਓਮੀਟਰਿਕ ਸਲਿਪ ਦੀ ਜਾਂਚ ਕਰਨਗੇ। ਪੂਰੇ ਦਸਤਾਵੇਜ਼ ਚੈਕਿੰਗ ਪ੍ਰੋਸੈਸ 'ਚ ਪਾਸਪੋਰਟ 'ਤੇ ਕੋਈ ਵੀ ਸਟੰਪ ਨਹੀਂ ਲਾਈ ਜਾਏਗੀ। ਪਾਸਪੋਰਟ ਪਛਾਣ ਪੱਤਰ ਵਜੋਂ ਦੇਖਿਆ ਜਾਂਦਾ ਹੈ। ਦਰਸ਼ਨੀ ਡਿਓੜੀ ਤੋਂ ਬਾਅਦ ਤੁਹਾਡਾ ਕੋਈ ਵੀ ਦਸਤਾਵੇਜ਼ ਚੈੱਕ ਨਹੀਂ ਕੀਤਾ ਜਾਂਦਾ। ਗੁਰਦੁਆਰ ਕੰਪਲੈਕਸ 'ਚ ਯਾਤਰੀ ਪੂਰੀ ਆਜ਼ਾਦੀ ਨਾਲ ਸਮਾਂ ਗੁਜ਼ਾਰ ਸਕਦਾ ਹੈ> ਦਰਸ਼ਨ ਦਦਾਰੇ ਤੋਂ ਬਾਅਦ ਸ਼ਰਧਾਲੂ ਨੂੰ ਵਾਪਸ ਜਾਣ ਲਈ ਪਹਿਲਾਂ ਦਰਸ਼ਨੀ ਡਿਓੜੀ 'ਤੇ ਸਲਿਪ ਦਿਖਾਉਣੀ ਪਵੇਗੀ। ਉਸ ਤੋਂ ਬਾਅਦ ਯਾਤਰੀ ਨੂੰ ਬੱਸ 'ਤੇ ਬੈਠਾਇਆ ਜਾਵੇਗਾ ਤੇ ਬਾਓਮੀਟਰਿਕ ਟਰਮੀਨਲ ਤਕ ਪਹੁੰਚ ਜਾਵੇਗਾ। ਇੱਥੋਂ ਪਾਸ ਆਊਟ ਮਿਲਣ 'ਤੇ ਅੱਗੇ ਜ਼ੀਰੋ ਲਾਈਨ ਭਾਰਤ ਵੱਲ ਰਵਾਨਾ ਕਰ ਦਿੱਤਾ ਜਾਵੇਗਾ। ਯਾਤਰਾ ਸਮੇਂ ਇਨ੍ਹਾਂ ਗੱਲਾਂ 'ਤੇ ਧਿਆਨ ਦੇਣਾ ਜ਼ਰਰੀ ਲਾਂਘੇ ਰਾਹੀਂ ਐਂਟਰੀ ਪਾਕਿਸਤਾਨ ਸਮੇਂ ਅਨੁਸਾਰ ਸਵੇਰੇ 7:00 ਤੋਂ 11.30 ਤੱਕ ਹੋਵੇਗੀ ਤੇ ਵਾਪਸੀ ਦੁਪਹਿਰ 12.30 ਤੋਂ ਸ਼ਾਮ 5 ਵਜੇ ਤੋਂ ਕਰਵਾਈ ਜਾਵੇਗੀ। ਯਾਤਰਾ ਸਮੇਂ ਭਾਰਤ ਤੇ ਪਾਕਿਸਤਾਨ ਵੱਲੋਂ ਦਿੱਤੀਆਂ ਗਈਆਂ ਸਪਿਲਾਂ ਨੂੰ ਸੰਭਾਲ ਦੇ ਰੱਖਣਾ ਜ਼ਰੂਰੀ ਹੋਵੇਗਾ। ਯਾਤਰੀ 11 ਹਜ਼ਾਰ ਰੁਪਏ ਤੋਂ ਵੱਧ ਕਰੰਸੀ ਆਪਣੇ ਨਾਲ ਲੈ ਕੇ ਨਹੀਂ ਜਾ ਸਕਦਾ। ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦੀ ਯਾਤਰਾ ਸਾਲ 'ਚ ਸਿਰਫ਼ ਇੱਕ ਵਾਰ ਹੀ ਕੀਤਾ ਜਾ ਸਕੇਗੀ। ਪਾਸਪੋਰਟ ਯਾਤਰਾ ਲਈ ਲਾਜ਼ਮੀ ਹੋਵੇਗੀ ਹਾਲਾਂਕਿ ਪਾਸਪੋਰਟ 'ਤੇ ਕੋਈ ਵੀ ਸਟੈਂਪ ਨਹੀਂ ਲਾਈ ਜਾਵੇਗੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-07-2024)
Bhuvneshwar Stampede: ਹਾਥਰਸ ਤੋਂ ਬਾਅਦ ਪੁਰੀ 'ਚ ਮਚੀ ਭਗਦੜ, 400 ਸ਼ਰਧਾਲੂ ਜ਼ਖ਼ਮੀ, ਇੱਕ ਦੀ ਮੌਤ
Bhuvneshwar Stampede: ਹਾਥਰਸ ਤੋਂ ਬਾਅਦ ਪੁਰੀ 'ਚ ਮਚੀ ਭਗਦੜ, 400 ਸ਼ਰਧਾਲੂ ਜ਼ਖ਼ਮੀ, ਇੱਕ ਦੀ ਮੌਤ
ਬੱਚਿਆਂ ਦੇ ਹੱਥ 'ਚ ਹਮੇਸ਼ਾ ਰਹਿੰਦਾ ਫੋਨ ਤਾਂ ਜ਼ਰੂਰ ਸਮਝਾਓ ਆਹ ਗੱਲਾਂ, ਨਹੀਂ ਤਾਂ...
ਬੱਚਿਆਂ ਦੇ ਹੱਥ 'ਚ ਹਮੇਸ਼ਾ ਰਹਿੰਦਾ ਫੋਨ ਤਾਂ ਜ਼ਰੂਰ ਸਮਝਾਓ ਆਹ ਗੱਲਾਂ, ਨਹੀਂ ਤਾਂ...
Jensen Huang: ਕਦੇ ਟਾਇਲਟ ਸਾਫ ਕਰਦਾ ਸੀ ਹੁਣ ਖਰਬਾਂ ਰੁਪਏ ਦੀ ਕੰਪਨੀ ਦਾ ਮਾਲਕ, ਕਰਮਚਾਰੀਆਂ ਨੂੰ ਦਿੱਤਾ ਖਾਸ ਸੰਦੇਸ਼
Jensen Huang: ਕਦੇ ਟਾਇਲਟ ਸਾਫ ਕਰਦਾ ਸੀ ਹੁਣ ਖਰਬਾਂ ਰੁਪਏ ਦੀ ਕੰਪਨੀ ਦਾ ਮਾਲਕ, ਕਰਮਚਾਰੀਆਂ ਨੂੰ ਦਿੱਤਾ ਖਾਸ ਸੰਦੇਸ਼
Advertisement
ABP Premium

ਵੀਡੀਓਜ਼

ਵਾਰੀਆਂ ਬੰਨ੍ਹ ਬੰਨ੍ਹ ਲੁੱਟਿਆ ਤੁਹਾਨੂੰ ਜਲੰਧਰ ਵਾਲਿਓ- CM ਭਗਵੰਤ ਮਾਨFarmer Protest | ਵਿਰੋਧੀ ਧਿਰ ਦੇ ਸਾਂਸਦਾਂ ਨੂੰ ਕਿਸਾਨ ਦੇਣਗੇ ਮੰਗ ਪੱਤਰਜਲੰਧਰ ਪੱਛਮੀ ਤੋਂ ਕਾਂਗਰਸ ਦੀ ਉਮੀਦਵਾਰ 'ਤੇ ਪਵਨ ਕੁਮਾਰ ਟੀਨੂੰ ਨੇ ਲਾਏ ਵੱਡੇ ਆਰੋਪਜੰਮੂ-ਕਸ਼ਮੀਰ ਦੇ ਕੁਲਗਾਮ 'ਚ ਫੌਜ ਦਾ ਜਵਾਨ ਹੋਇਆ ਸ਼ਹੀਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-07-2024)
Bhuvneshwar Stampede: ਹਾਥਰਸ ਤੋਂ ਬਾਅਦ ਪੁਰੀ 'ਚ ਮਚੀ ਭਗਦੜ, 400 ਸ਼ਰਧਾਲੂ ਜ਼ਖ਼ਮੀ, ਇੱਕ ਦੀ ਮੌਤ
Bhuvneshwar Stampede: ਹਾਥਰਸ ਤੋਂ ਬਾਅਦ ਪੁਰੀ 'ਚ ਮਚੀ ਭਗਦੜ, 400 ਸ਼ਰਧਾਲੂ ਜ਼ਖ਼ਮੀ, ਇੱਕ ਦੀ ਮੌਤ
ਬੱਚਿਆਂ ਦੇ ਹੱਥ 'ਚ ਹਮੇਸ਼ਾ ਰਹਿੰਦਾ ਫੋਨ ਤਾਂ ਜ਼ਰੂਰ ਸਮਝਾਓ ਆਹ ਗੱਲਾਂ, ਨਹੀਂ ਤਾਂ...
ਬੱਚਿਆਂ ਦੇ ਹੱਥ 'ਚ ਹਮੇਸ਼ਾ ਰਹਿੰਦਾ ਫੋਨ ਤਾਂ ਜ਼ਰੂਰ ਸਮਝਾਓ ਆਹ ਗੱਲਾਂ, ਨਹੀਂ ਤਾਂ...
Jensen Huang: ਕਦੇ ਟਾਇਲਟ ਸਾਫ ਕਰਦਾ ਸੀ ਹੁਣ ਖਰਬਾਂ ਰੁਪਏ ਦੀ ਕੰਪਨੀ ਦਾ ਮਾਲਕ, ਕਰਮਚਾਰੀਆਂ ਨੂੰ ਦਿੱਤਾ ਖਾਸ ਸੰਦੇਸ਼
Jensen Huang: ਕਦੇ ਟਾਇਲਟ ਸਾਫ ਕਰਦਾ ਸੀ ਹੁਣ ਖਰਬਾਂ ਰੁਪਏ ਦੀ ਕੰਪਨੀ ਦਾ ਮਾਲਕ, ਕਰਮਚਾਰੀਆਂ ਨੂੰ ਦਿੱਤਾ ਖਾਸ ਸੰਦੇਸ਼
Health News: ਦੁੱਧ 'ਚ ਮਿਲਾ ਕੇ ਪੀਓ ਇਹ ਛੋਟੀ ਜਿਹੀ ਚੀਜ਼, ਸ਼ੂਗਰ ਤੋਂ ਲੈ ਕੇ ਕੋਲੈਸਟ੍ਰੋਲ ਤੱਕ ਸਭ ਕੁੱਝ ਰਹੇਗਾ ਕੰਟਰੋਲ
Health News: ਦੁੱਧ 'ਚ ਮਿਲਾ ਕੇ ਪੀਓ ਇਹ ਛੋਟੀ ਜਿਹੀ ਚੀਜ਼, ਸ਼ੂਗਰ ਤੋਂ ਲੈ ਕੇ ਕੋਲੈਸਟ੍ਰੋਲ ਤੱਕ ਸਭ ਕੁੱਝ ਰਹੇਗਾ ਕੰਟਰੋਲ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Embed widget